ਹੁਸ਼ਿਆਰਪੁਰ, 28 ਫਰਵਰੀ: ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਕਾਨੂੰਨ-2009 (ਆਰ ਟੀ ਈ ਐਕਟ 2009) ਸਬੰਧੀ ਵਰਕਸ਼ਾਪ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਕੀਤੀ। ਇਸ ਵਰਕਸ਼ਾਪ ਵਿੱਚ ਪੰਜਾਬ ਸਰਕਾਰ ਵੱਲੋਂ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦੇ ਨਿਯਮਾਂ ਦਾ ਡਰਾਫ਼ਟ ਬਣਾਉਣ ਦੇ ਸਬੰਧ ਵਿੱਚ ਭੇਜੇ ਗਏ ਖਰੜੇ ਤੇ ਵਿਚਾਰ ਕਰਨ ਅਤੇ ਇਸ ਸਬੰਧੀ ਹਾਜ਼ਰ ਮੈਂਬਰਾਂ ਤੋਂ ਸੁਝਾਅ ਲੈਣ ਲਈ ਵੱਖ-ਵੱਖ ਸੰਸਥਾਵਾਂ, ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਮੁੱਖਆਂ, ਪੰਚਾਇਤੀ ਰਾਜ ਅਤੇ ਸਥਾਨਿਕ ਸਰਕਾਰ ਦੇ ਨੁਮਾਇੰਦੇ ਅਤੇ ਸਿੱਖਿਆ ਖੇਤਰ ਵਿੱਚ ਕੰਮ ਕਰ ਰਹੀਆਂ ਗੈਰ ਸਰਕਾਰੀ ਸੰਸਥਾਵਾਂ ਅਤੇ ਪਤਵੰਤੇ ਹਾਜ਼ਰ ਹੋਏ।
ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 6 ਤੋਂ 14 ਸਾਲ ਦੇ ਹਰ ਬੱਚੇ ਨੂੰ ਸਿੱਖਿਆ ਦੇਣ ਲਈ ਹਰ ਪਿੰਡ ਜਾਂ ਬਸਤੀ ਵਿੱਚ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਇੱਕ ਪ੍ਰਾਇਮਰੀ ਸਕੂਲ ਅਤੇ 3 ਕਿਲੋਮੀਟਰ ਦੇ ਘੇਰੇ ਵਿੱਚ ਅਪਰ ਪ੍ਰਾਇਮਰੀ ਸਕੂਲ ਖੋਲ੍ਹਣ ਦੀ ਯੋਜਨਾ ਹੈ। ਜੇਕਰ ਕਿਸੇ ਕਾਰਨ ਸਕੂਲ ਨਹੀਂ ਖੁਲ ਸਕਦਾ ਤਾਂ ਉਸ ਪਿੰਡ ਜਾਂ ਬਸਤੀ ਦੇ ਬੱਚਿਆਂ ਨੂੰ ਨੇੜੇ ਦੇ ਸਕੂਲ ਵਿੱਚ ਜਾਣ ਲਈ ਆਵਾਜਾਈ ਦੇ ਸਾਧਨ ਦਾ ਪ੍ਰਬੰਧ ਕੀਤਾ ਜਾਵੇਗਾ। ਹਰ ਬੱਚੇ ਨੂੰ ਉਸ ਦੀ ਉਮਰ ਦੇ ਹਿਸਾਬ ਨਾਲ ਸਕੂਲ ਵਿੱਚ ਦਾਖਲ ਕਰਵਾਇਆ ਜਾਵੇਗਾ। ਉਸ ਜਮਾਤ ਦੇ ਸਿੱਖਿਆ ਪੱਧਰ ਤੱਕ ਪਹੁੰਚਾਉਣ ਲਈ ਹਰ ਬੱਚੇ ਨੂੰ ਸਕੂਲ ਵਿੱਚ ਹੀ ਸਪੈਸ਼ਲ ਟਰੇਨਿੰਗ ਉਸ ਸਕੂਲ ਦੇ ਅਧਿਆਪਕ ਵੱਲੋਂ ਦਿੱਤੀ ਜਾਵੇਗੀ ਜਿਸ ਦਾ ਸਮਾਂ 3 ਮਹੀਨੇ ਤੋਂ 3 ਸਾਲ ਦਾ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਵਰਕਸ਼ਾਪ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੂੰ ਇਸ ਐਕਟ ਨੂੰ ਲਾਗੂ ਕਰਨ ਸਬੰਧੀ ਸੁਝਾਅ ਦੇਣ ਲਈ ਕਿਹਾ ਅਤੇ ਉਨ੍ਹਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ:) ਨੂੰ ਹਦਾਇਤ ਕੀਤੀ ਗਈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ:) ਸ੍ਰੀ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਜਮੀ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਤਹਿਤ 6 ਤੋਂ 14 ਸਾਲ ਤੱਕ ਦੇ ਹਰ ਬੱਚੇ ਦਾ ਲੋਕਲ ਅਥਾਰਟੀ ਰਿਕਾਰਡ ਰੱਖੇਗੀ । ਕਿਸੇ ਵੀ ਬੱਚੇ ਨਾਲ ਕਿਸੇ ਤਰਾਂ ਦਾ ਭੇਦ-ਭਾਵ ਨਹੀਂ ਕੀਤਾ ਜਾਵੇਗਾ। ਪ੍ਰਾਈਵੇਟ ਸਕੂਲਾਂ ਵਿੱਚ 25 ਪ੍ਰਤੀਸ਼ਤ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਦਾਖਲ ਕਰਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਐਕਟ ਦੇ ਲਾਗੂ ਹੋਣ ਦੇ ਤਿੰਨ ਮਹੀਨੇ ਵਿੱਚ ਹਰ ਸਕੂਲ ਨੂੰ ਡਿਕਲੇਰੇਸ਼ਨ ਦੇਣਾ ਪਵੇਗਾ ਕਿ ਇਸ ਐਕਟ ਦੀਆਂ ਸਾਰੀਆਂ ਧਾਰਾਵਾਂ ਨੂੰ ਉਹ ਇਨ-ਬਿਨ ਲਾਗੂ ਕਰੇਗਾ ਅਤੇ ਤਿੰਨ ਸਾਲ ਵਿੱਚ ਸਾਰੀਆਂ ਧਾਰਾਵਾਂ ਨੂੰ ਲਾਗੂ ਕੀਤਾ ਜਾਵੇਗਾ। ਜੇਕਰ ਕੋਈ ਸੰਸਥਾ ਤਿੰਨ ਸਾਲ ਦੇ ਸਮੇਂ ਦੇ ਅੰਦਰ-ਅੰਦਰ ਇਸ ਐਕਟ ਦੀਆਂ ਸਾਰੀਆਂ ਧਾਰਾਵਾਂ ਨੂੰ ਲਾਗੂ ਨਹੀਂ ਕਰਦੀ ਤਾਂ ਉਸ ਨੂੰ ਅਗਾਂਹ ਕੰਮ ਕਰਨ ਨਹੀਂ ਦਿੱਤਾ ਜਾਵੇਗਾ। ਇਸ ਐਕਟ ਦੇ ਲਾਗੂ ਹੋਣ ਤੇ ਹਰ ਸਕੂਲ ਵਿੱਚ ਯੋਗ ਅਧਿਆਪਕ ਹੀ ਕੰਮ ਕਰਨਗੇ। ਪਹਿਲਾਂ ਤੋਂ ਹੀ ਤਾਇਨਾਤ ਅਨ-ਟਰੇਂਡ ਅਧਿਆਪਕਾਂ ਨੂੰ 5 ਸਾਲ ਦੇ ਸਮੇਂ ਵਿੱਚ ਇਸ ਸੰਸਥਾ ਨੂੰ ਟਰੇਂਡ ਕਰਨਾ ਲਾਜ਼ਮੀ ਹੋਵੇਗਾ। ਇਸ ਐਕਟ ਦੇ ਲਾਗੂ ਹੋਣ ਤੇ ਹਰ ਸਕੂਲ ਨੂੰ ਸਕੂਲ ਡਿਵੈਲਪਮੈਂਟ ਪਲਾਨ ਬਣਾਉਣਾ ਜ਼ਰੂਰੀ ਹੋਵੇਗਾ ਜਿਸ ਵਿੱਚ ਆਉਂਦੇ ਦੋ ਸਾਲਾਂ ਲਈ ਸਕੂਲ ਦੀਆਂ ਲੋੜਾਂ ਅਨੁਸਾਰ ਸਹੂਲਤਾਂ ਦੇਣ ਲਈ ਸਿੱਖਿਆ ਸੰਸਥਾਵਾਂ ਨੂੰ ਪ੍ਰਬੰਧ ਕਰਨਾ ਹੋਵੇਗਾ।
ਇਸ ਵਰਕਸ਼ਾਪ ਵਿੱਚ ਮੁੱਖ ਤੌਰ ਤੇ ਸੇਵਾ ਮੁਕਤ ਡਾਇਰੈਕਟਰ ਐਸ ਸੀ ਆਰ ਟੀ ਸ੍ਰੀ ਅਵਤਾਰ ਸਿੰਘ, ਡਾਈਟ ਅੱਜੋਵਾਲ ਤੋਂ ਮੋਹਣ ਸਿੰਘ ਲੇਹਲ, ਜ਼ਿਲ੍ਹਾ ਪ੍ਰੋਜੈਕਟ ਕੁਆਰਡੀਨੇਟਰ ਸਰਵ ਸਿੱਖਿਆ ਅਭਿਆਨ ਸ੍ਰੀ ਅਨੂਪ ਸਿੰਘ, ਸਰਕਾਰੀ ਹਾਈ ਸਕੂਲ ਕਮਾਲਪੁਰ ਤੋਂ ਸ਼ੈ¦ਦਰ ਠਾਕੁਰ, ਪ੍ਰਿੰਸੀਪਲ ਸ: ਸ: ਸ: ਸ: ਰਾਜਪੁਰ ਭਾਈਆਂ ਬਲਬੀਰ ਸਿੰਘ, ਪ੍ਰਿੰਸੀਪਲ ਅੱਤੋਵਾਲ ਸ੍ਰੀਮਤੀ ਅਨੀਤਾ ਕੁਮਾਰੀ, ਪ੍ਰਿੰਸੀਪਲ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਕਵਿੰਦਰ ਕੌਰ, ਪ੍ਰਿੰਸੀਪਲ ਡੀ ਏ ਵੀ ਸਕੂਲ ਟਾਂਡਾ ਮੈਂਬਰ ਐਡਵਾਈਜ਼ਰੀ ਕਮੇਟੀ ਐਨ ਐਨ ਸੈਣੀ, ਪ੍ਰਿੰਸੀਪਲ ਵਿਦਿਆ ਮੰਦਰ ਸਕੂਲ ਸਰਿਤਾ ਵਸ਼ਿਸ਼ਟ ਅਤੇ ਹੋਰ ਮੈਂਬਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

No comments:
Post a Comment