ਹੁਸ਼ਿਆਰਪੁਰ, 13 ਫਰਵਰੀ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੇ ਵਿਸਥਾਰ ਲਈ 148 ਕਰੋੜ ਰੁਪਏ, ਮੈਡੀਕਲ ਕਾਲਜ ਪਟਿਆਲਾ ਲਈ 60 ਕਰੋੜ ਰੁਪਏ ਅਤੇ ਮੈਡੀਕਲ ਕਾਲਜ ਫਰੀਦਕੋਟ ਦੇ ਵਿਸਥਾਰ ਲਈ 100 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਨਈ ਆਬਾਦੀ ਹੁਸ਼ਿਆਰਪੁਰ ਵਿਖੇ ਜੈ ਸ਼ਕਤੀ ਸੇਵਾ ਦਲ ਵੱਲੋਂ ਲਗਾਏ ਗਏ ਦੂਸਰੇ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਉਪਰੰਤ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਮਹੰਤ ਰਮਿੰਦਰ ਦਾਸ ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ, ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਮਿਉਂਸਪਲ ਕੌਂਸਲਰ ਸ੍ਰੀਮਤੀ ਸੁਸ਼ਮਾ ਸੇਤੀਆ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ। ਅੱਜ ਦੇ ਮੈਡੀਕਲ ਕੈਂਪ ਵਿੱਚ 580 ਮਰੀਜਾਂ ਦਾ ਚੈਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਸ੍ਰੀ ਸੂਦ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਜੈ ਸ਼ਕਤੀ ਸੇਵਾ ਦਲ ਦੇ ਮੈਂਬਰਾਂ ਵੱਲੋਂ ਜੋ ਇਹ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਹੈ, ਇਸ ਵਿੱਚ ਨੌਜਵਾਨਾਂ ਵੱਲੋਂ ਬਹੁਤ ਹੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਲਈ ਉਹ ਬਹੁਤ ਹੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਮੁਫ਼ਤ ਮੈਡੀਕਲ ਕੈਂਪ ਵੱਖ-ਵੱਖ ਪਿੰਡਾਂ ਵਿੱਚ ਵੀ ਲੱਗਣੇ ਚਾਹੀਦੇ ਹਨ ਜਿਥੇ ਗਰੀਬ ਲੋਕ ਆਪਣਾ ਇਲਾਜ ਆਸਾਨੀ ਨਾਲ ਕਰਵਾ ਸਕਣ ਅਤੇ ਆਪਣੀ ਸਿਹਤ ਕਾਇਮ ਰੱਖ ਸਕਣ। ਸ੍ਰੀ ਸੂਦ ਨੇ ਕਿਹਾ ਕਿ ਵੱਖ-ਵੱਖ ਸਵੈਸੇਵੀ ਸੰਸਥਾਵਾਂ ਨੂੰ ਵੀ ਇਸ ਤਰਾਂ ਦੇ ਮੈਡੀਕਲ ਕੈਂਪ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਹਰ ਪਿੰਡ ਵਿੱਚ ਡਿਸਪੈਂਸਰੀਆਂ ਅਤੇ ਹਸਪਤਾਲ ਖੋਲ੍ਹੇ ਗਏ ਹਨ ਜਿਨ੍ਹਾਂ ਵਿੱਚ ਹਰ ਤਰਾਂ ਦੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਜੈ ਸ਼ਕਤੀ ਸੇਵਾ ਦਲ ਪ੍ਰਧਾਨ ਮਨੀਸ਼ ਕਪੂਰ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੈਡੀਕਲ ਕੈਂਪ ਪਿਛਲੇ ਸਾਲ ਤੋਂ ਲਗਾਉਣਾ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਮੈਡੀਕਲ ਕੈਂਪ ਹਰ ਸਾਲ ਲਗਾਇਆ ਜਾਵੇਗਾ। ਜਿਸ ਵਿੱਚ ਮਰੀਜਾਂ ਦਾ ਮੁਫ਼ਤ ਚੈਕਅਪ ਕਰਕੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅੱਜ ਦੇ ਮੈਡੀਕਲ ਕੈਂਪ ਵਿੱਚ ਚਮੜੀ ਰੋਗਾਂ ਦੇ ਮਾਹਰ ਡਾਕਟਰ ਇੰਦਰਜੀਤ ਅਗਰਵਾਲ ਅਤੇ ਡਾ. ਅਮਿਤ ਗੁਪਤਾ ਵੱਲੋਂ ਚਮੜੀ ਰੋਗਾਂ ਦੀਆਂ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਨ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਭਾਜਪਾ ਅਸ਼ਵਨੀ ਓਹਰੀ, ਸ੍ਰੀਮਤੀ ਪ੍ਰਵੀਨ ਸੈਣੀ, ਡਰੱਗ ਇੰਸਪੈਕਟਰ ਨਵਜੋਤ ਕੌਰ, ਡਾ. ਰਾਜ ਕੁਮਾਰ, ਕਨਵੀਨਰ ਪੰਜਾਬ ਭਵਾਦਾਸ ਵੀਰ ਮਨੋਜ ਕੈਨੇਡੀ, ਹੈਪੀ ਗਿਲ, ਯਸ਼ਪਾਲ ਓਹਰੀ, ਰਾਜੀਵ ਬਹਿਲ, ਉਪ ਪ੍ਰਧਾਨ ਵਿਸ਼ਾਲ ਵਰਮਾ, ਸਕੱਤਰ ਸਮੀਰ ਲੁਥਰਾ, ਕੈਸ਼ੀਅਰ ਪ੍ਰਤੀਕ ਗੁਪਤਾ, ਸਲਾਹਕਾਰ ਅਨਿਲ ਗੁਪਤਾ, ਮੈਂਬਰ ਵਰੂਣ ਜੈਨ, ਡਿੰਪਲ ਕੁਮਾਰ, ਕੇਤਨ ਜੈਨ, ਸਮੀਰ ਕਿੰਗ, ਚਕਸ਼ੂ ਸਿੰਗਲਾ, ਅਨੁਭਵ ਸਚਦੇਵਾ, ਵਿਸ਼ਾਲ ਲੁਥਰਾ, ਸੁਨੀਲ ਮੇਅਰ, ਹਨੀ ਵਰਮਾ, ਬ੍ਰਿਜ ਜੈਨ, ਰਾਘਵ ਸੇਠੀ, ਗਗਨ, ਅਮਿਤ ਸੇਠ, ਸੁਮੀਤ ਗੁਪਤਾ, ਸਾਹਿਲ ਬਾਂਸਲ, ਸੋਰਭ ਸੇਠੀ, ਸੋਨੂ ਸਰੀਨ, ਅਨਿਲ ਸੇਠੀ, ਲਵਲੀ, ਦਿਨੇਸ਼, ਅਸ਼ੀਸ਼ ਸੇਠੀ, ਸੰਜੇ ਦੱਤ, ਅਭਿਸ਼ੇਕ, ਰਾਹੁਲ, ਸੰਜੀਵ ਚੋਹਾਨ, ਸੁਰੇਸ਼ ਨੰਦਾ, ਮਿੰਟੂ, ਪ੍ਰਮੋਦ, ਗੁਲਸ਼ਨ, ਅਨੀਸ਼ ਸੂਦ, ਅਤੁਲ ਰਾਜੂ,ਰਾਮ ਪਾਲ ਸ਼ਰਮਾ, ਮਨੋਜ ਕੁਮਾਰ, ਰਿਕੀ, ਸੰਨੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

No comments:
Post a Comment