ਹੁਸ਼ਿਆਰਪੁਰ, 4 ਫਰਵਰੀ: ਨਗਰ ਕੌਂਸਲ ਹੁਸ਼ਿਆਰਪੁਰ ਵੱਲੋਂ 25 ਲੱਖ ਰੁਪਏ ਖਰਚ ਕਰਕੇ ਹੁਸ਼ਿਆਰਪੁਰ ਦੀਆਂ ਪਾਰਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ । ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਵਾਰਡ ਨੰ: 14 ਵਿਖੇ 6 ਲੱਖ ਰੁਪਏ ਦੀ ਲਾਗਤ ਨਾਲ ਗਰੀਨ ਵਿਊ ਪਾਰਕ ਦੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਅਨੰਦਵੀਰ ਸਿੰਘ, ਅਸ਼ਵਨੀ ਓਹਰੀ, ਸ਼ੀਲ ਸੂਦ, ਕਾਰਜਸਾਧਕ ਅਫ਼ਸਰ ਸੁਰਿੰਦਰ ਕੁਮਾਰ ਅਗਰਵਾਲ, ਮਿਉਂਸਪਲ ਇੰਜੀਨੀਅਰ ਪਵਨ ਕੁਮਾਰ ਸ਼ਰਮਾ, ਸਹਾਇਕ ਮਿਉਂਸਪਲ ਇੰਜੀਨੀਅਰ ਹਰਪ੍ਰੀਤ ਸਿੰਘ, ਭਾਗ ਅਫ਼ਸਰ ਨਿਰਮਲ ਕਿਸ਼ੋਰ, ਐਮ ਸੀ ਰਣਜੀਤ ਚੌਧਰੀ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
ਸ੍ਰੀ ਸੂਦ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ਹਿਰਾਂ ਦੀ ਤਰਾਂ ਪਿੰਡਾਂ ਵਿੱਚ ਵੀ ਪਾਰਕ ਬਣਾਏ ਜਾ ਰਹੇ ਹਨ। ਪਿੰਡ ਬਸੀ ਪੁਰਾਣੀ ਵਿਖੇ 1 ਕਰੋੜ ਰੁਪਏ ਦੀ ਲਾਗਤ ਨਾਲ ਪੇਂਡੂ ਵਣ ਚੇਤਨਾ ਪਾਰਕ ਬਣਾਇਆ ਜਾ ਰਿਹਾ ਹੈ ਅਤੇ ਇਸੇ ਤਰਾਂ ਦੇ ਪੇਂਡੂ ਵਣ ਚੇਤਨਾ ਪਾਰਕ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਵੀ ਬਣਾਏ ਜਾਣਗੇ । ਹੁਸ਼ਿਆਰਪੁਰ ਸ਼ਹਿਰ ਵਿੱਚ ਬਸੀ ਜਾਨਾ ਵਿਖੇ ਵੀ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਵਣ ਚੇਤਨਾ ਪਾਰਕ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਟੈਗੋਰ ਪਾਰਕ, ਊਧਮ ਸਿੰਘ ਪਾਰਕ, ਸੁਖਦੇਵ ਨਗਰ ਪਾਰਕ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚ ਆਮ ਲੋਕਾਂ ਦੇ ਬੈਠਣ ਲਈ ਬੈਂਚ ਵੀ ਲਗਾਏ ਗਏ ਹਨ। ਤੁਲਸੀ ਨਗਰ ਵਿਖੇ ਡਾ ਹੈਡਗੇਵਾਰ ਪਾਰਕ ਦੇ ਨਵੀਨੀਕਰਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ।
ਮਿਉਂਸਪਲ ਕੌਂਸਲਰ ਸ੍ਰੀਮਤੀ ਰਣਜੀਤ ਚੌਧਰੀ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਵਾਰਡ ਨੰ: 14 ਦੀਆਂ ਮੁਸ਼ਕਲਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਡਾ ਨਰਿੰਦਰ ਚੌਧਰੀ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਐਨ ਜੀ ਓ ਸੈਲ ਹਰੀਸ਼ ਸ਼ਰਮਾ, ਸਿਵਲ ਲਾਇਨਜ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੂਰਜ ਪ੍ਰਕਾਸ਼, ਨਿਰਮਲ ਸਿੰਘ, ਕੁਮਾਰ ਮਿਨਹਾਸ, ਮਹਿਲਾ ਮੰਡਲ ਦੇ ਪ੍ਰਧਾਨ ਪੂਜਾ ਵਸ਼ਿਸ਼ਟ, ਤ੍ਰਿਪਤਾ ਅਨੰਦ, ਨਿਰਮਲ ਠਾਕਰ, ਸੰਤੋਸ਼ ਠਾਕੁਰ, ਚਾਂਦ ਸ਼ਰਮਾ, ਭਾਰਤੀ, ਮਨਜੀਤ ਸੈਣੀ, ਕਮਲੇਸ਼, ਸੰਗੀਤਾ, ਕਮਲਾ ਰਾਣੀ, ਪ੍ਰਵੀਨ, ਸੀਤਲ ਕੌਰ, ਤਲਵਿੰਦਰ ਕੌਰ, ਰਜਿੰਦਰ ਕੌਰ, ਸੁਨੀਤਾ ਰਾਣੀ, ਮਨਜੀਤ ਕੌਰ, ਨਿਰਮਲ ਕੌਰ, ਰਾਜਰਾਣੀ, ਵਿੱਕੀ, ਰਾਮ ਦੇਵੀ ਯਾਦਵ, ਰਵਿੰਦਰ ਕੌਂਸ਼ਲ, ਨਿਰਮਲ ਸਿੰਘ ਭੋਗਲ, ਬਾਲ ਕਿਸ਼ਨ ਸੈਣਾ, ਮਦਨ ਕੌਸ਼ਲ, ਜਤਿਨ ਕੁਮਾਰ, ਬਲਬੀਰ ਸਿੰਘ, ਰਜਿੰਦਰ ਸਿੰਘ ਪਰਮਾਰ, ਹਰਭਜਨ ਸਿੰਘ, ਸਤਨਾਮ ਸਿੰਘ, ਸ਼ਿੰਗਾਰਾ ਸਿੰਘ, ਓਮ ਪ੍ਰਕਾਸ਼, ਬਲਰਾਮ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਤੇ ਹਾਜ਼ਰ ਸਨ।

No comments:
Post a Comment