ਹੁਸ਼ਿਆਰਪੁਰ, 1 ਫਰਵਰੀ: ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਗਵਰਨਿੰਗ ਬੋਰਡ ਸ੍ਰੀ ਧਰਮ ਦੱਤ ਤਰਨਾਚ ਵੱਲੋਂ ਉਨ੍ਹਾਂ ਦੇ ਦਫ਼ਤਰ ਮਿੰਨੀ ਸਕੱਤਰੇਤ ਵਿਖੇ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਦਾ ਸਾਲ 2011 ਦਾ ਕੈਲੰਡਰ ਰਿਲੀਜ਼ ਕੀਤਾ ਗਿਆ । ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਜਿਥੇ ਇਸ ਕੈ¦ਡਰ ਵਿੱਚ ਸਾਲ 2011 ਦੀਆਂ ਸਰਕਾਰੀ, ਗਜ਼ਟਿਡ ਤੇ ਰਾਂਖਵੀਆਂ ਛੁੱਟੀਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ, ਉਥੇ ਨਾਲ ਹੀ ਆਤਮਾ ਸਕੀਮ ਅਧੀਨ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਕੰਮਾਂ ਅਤੇ ਸਕੀਮਾਂ ਦੀਆਂ ਫੋਟੋਆਂ ਰਾਹੀਂ ਜਾਣਕਾਰੀ ਵੀ ਦਿੱਤੀ ਗਈ ਹੈ। ਜਿਸ ਨਾਲ ਆਮ ਲੋਕਾਂ ਅਤੇ ਕਿਸਾਨਾਂ ਵਿੱਚ ਹੋਰ ਜਾਗਰੂਕਤਾ ਵਧੇਗੀ ਅਤੇ ਉਤਸ਼ਾਹ ਪੈਦਾ ਹੋਵੇਗਾ।
ਪ੍ਰੋਜੈਕਟ ਡਾਇਰੈਕਟਰ (ਆਤਮਾ)-ਕਮ-ਮੁੱਖ ਖੇਤੀਬਾੜੀ ਅਫ਼ਸਰ ਡਾ ਸਰਬਜੀਤ ਸਿੰਘ ਕੰਧਾਰੀ ਨੇ ਦੱਸਿਆ ਕਿ ਇਸ ਕੈਲੰਡਰ ਵਿੱਚ ਆਤਮਾ ਸਕੀਮ ਅਧੀਨ ਖੇਤੀਬਾੜੀ ਅਤੇ ਸਹਿਯੋਗੀ ਵਿਭਾਗਾਂ ਵੱਲੋਂ ਖੇਤੀ ਸਬੰਧੀ ਪ੍ਰਦਾਨ ਕੀਤੀਆਂ ਆਧੁਨਿਕ ਤਕਨੀਕਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਦੀਆਂ ਤਸਵੀਰਾਂ ਦਿੱਤੀਆਂ ਗਈਆਂ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਨੋਡਲ ਅਫ਼ਸਰ ਨੈਸ਼ਨਲ ਫੂਡ ਸਕਿਉਰਟੀ ਮਿਸ਼ਨ ਡਾ ਯਾਦਵਿੰਦਰ ਸਿੰਘ, ਜ਼ਿਲਾ ਸਿਖਲਾਈ ਅਫ਼ਸਰ ਡਾ ਸੁਰਿੰਦਰ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ ਗੁਰਬਖਸ਼ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ ਕਿਸ਼ੋਰੀ ਲਾਲ, ਡਾ ਦੀਪਕ ਪੁਰੀ, ਸ੍ਰੀ ਰਾਮ ਕੁਮਾਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

No comments:
Post a Comment