3 ਜਨਵਰੀ, ਹੁਸ਼ਿਆਰਪੁਰ : ਨਗਰ ਕੌਂਸਲ ਹੁਸ਼ਿਆਰਪੁਰ ਵਿਚ ਸਫਾਈ ਅਤੇ ਸੀਵਰੇਜ ਸਿਸਟਮ ਵਿਚ ਸੁਧਾਰ ਲਿਆਉਣ ਲਈ ਇਕ ਕਰੋੜ ਰੁਪਏ ਦੀ ਨਵੀ ਮਸ਼ੀਨਰੀ ਖ੍ਰੀਦ ਕੀਤੀ ਗਈ ਹੈ ਜਿਸ ਵਿਚ ਜੈਟਿਗ ਮਸ਼ੀਨ,ਟਿੱਪਰ , ਛੋਟੇ ਟੈਪੂ ਅਤੇ ਜਨਰੇਟਰ ਸ਼ਾਮਿਲ ਹਨ । ਇਹ ਜਾਣਕਾਰੀ ਜੰਗਲਾਤ,ਜੰਗਲੀ ਜੀਵ ਸੁਰੱਖਿਆ ,ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਵਾਰਡ ਨੰ:23 ਦੇ ਮੁਹੱਲਾ ਭਗਤ ਨਗਰ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਵਿਚ ਇੰਟਰ ਲੋਕਿੰਗ ਟਾਇਲਾਂ ਲਗਾਉਣ ਦੇ ਕੰਮ ਦਾ ਨੀਹ ਪੱਥਰ ਰੱਖਣ ਉਪਰੰਤ ਦਿੱਤੀ । ਜਿਲਾ ਪ੍ਰਧਾਨ ਭਾਜਪਾ ਜਗਤਾਰ ਸਿੰਘ,ਪ੍ਰਧਾਨ ਨਗਰ ਕੋਸਲ ਸ਼ਿਵ ਸੂਦ, ਜਰਨਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਆਨੰਦ ਵੀਰ ਸਿੰਘ, ਅਸ਼ਵਨੀ ਉਹਰੀ, ਸ਼ੀਲ ਸੂਦ, ਕਾਰਜ ਸਾਧਕ ਅਫਸਰ ਸੁਰਿੰਦਰ ਕੁਮਾਰ ਅਗਰਵਾਲ,ਮਿੳਸੀਪਲ ਇੰਜੀਨੀਅਰ ਪਵਨ ਕੁਮਾਰ ਸ਼ਰਮਾਂ,ਸਹਾਇਕ ਮਿਊਸੀਪਲ ਇੰਜੀਨੀਅਰ ਹਰਪ੍ਰੀਤ ਸਿੰਘ , ਭਾਗ ਅਫਸਰ ਨਿਰਮਲ ਕਿਸ਼ੋਰ , ਮਿਊਸੀਪਲ ਕੌਂਸਲਰ ਅਸ਼ੋਕ ਕੁਮਾਰ ਵੀ ਉਨਾਂ ਦੇ ਨਾਲ ਸਨ।
ਸ੍ਰੀ ਸੂਦ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ । ਪੰਜਾਬ ਸਰਕਾਰ ਵਲੋ ਸ਼ਹਿਰਾਂ ਦੀਆਂ ਨਗਰ ਕੋਸਲਾਂ ਨੂੰ ਵਿਕਾਸ ਕਾਰਜ ਕਰਵਾਉਣ ਲਈ ਕਰੋੜਾਂ ਰੁਪਏ ਦੇ ਫੰਡ ਦਿੱਤੇ ਗਏ ਹਨ । ਹੁਸ਼ਿਆਰਪੁਰ ਸਹਿਰ ਲਈ ਵੀ ਵਿਸ਼ੇਸ਼ ਫੰਡ ਦਿੱਤੇ ਗਏ ਹਨ ਜਿਸ ਨਾਲ ਗਲੀਆਂ ਨਾਲੀਆਂ ਅਤੇ ਨਵੀਆਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ । ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆਂ ਕਰਾਉਣ ਲਈ 16 ਨਵੇ ਟਿਊਬਵੈਲ ਲਗਾਏ ਗਏ ਹਨ। ਉਨਾਂ ਕਿਹਾ ਕਿ ਸ਼ਹਿਰ ਦੀਆਂ ਸਲੱਮ ਬਸਤੀਆਂ ਅਤੇ ਪਿਛੜੇ ਮੁਹੱਲਿਆਂ ਵਿਚ ਪਹਿਲ ਦੇ ਆਧਾਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਸੇ ਕੜੀ ਵਿਚ ਅੱਜ ਭਗਤ ਨਗਰ ਦੀਆਂ ਗਲੀਆਂ ਨੂੰ ਪੱਕਾ ਕਰਨ ਲਈ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ । ਉਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਫੰਡਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।
ਇਸ ਮੋਕੇ ਤੇ ਵਾਰਡ ਨੰ:23 ਦੇ ਮਿਊਸੀਪਲ ਕੋਸਲਰ ਅਸ਼ੋਕ ਕੁਮਾਬ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਵਾਰਡ ਦੀਆਂ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ । ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਗਿਆਨ ਚੰਦ ਕਟਾਰੀਆ, ਮੇਹਰ ਚੰਦ ਕਟਾਰੀਆ, ਲੇਖ ਰਾਜ , ੳਮ ਪ੍ਰਕਾਸ਼,ਮਹਿੰਦਰ ਪਾਲ,ਚਰਨਜੀਤ ਸੇਠੀ , ਮਨਜੀਤ ਕੁਮਾਰ,ਦੇਵ ਰਾਜ ਚੋਹਾਨ,ਸ੍ਰੀ ਰਾਮ ਭਾਟੀਆ,ਮੋਹਨ ਲਾਲ,ਜੋਗਿੰਦਰ ਪਾਲ,ਮੋਮੀ ਲੰਬੜ,ਸੁਰਜੀਤ ਕੁਮਾਰ ਕਿਸਾਣਾ,ਸ਼ਾਮ ਲਾਲ , ਜੀਤ ਰਮ ਚੋਹਾਨ,ਭਜਨ ਲਾਲ,ਦਰਸ਼ਨ ਲਾਲ ਵੀ ਹਾਜ਼ਰ ਸਨ।

No comments:
Post a Comment