ਹੁਸ਼ਿਆਰਪੁਰ, 25 ਫਰਵਰੀ : ਸਰਕਾਰੀ ਵਿਭਾਗਾਂ ਦੇ ਕੰਮਕਾਜ ਨੂੰ ਸਚਾਰੂ ਢੰਗ ਨਾਲ ਚਲਾਉਣ, ਦਫਤਰਾਂ ਵਿਚ ਅਨੁਸ਼ਾਸਨ ਕਾਇਮ ਰੱਖਣ ਅਤੇ ਕਰਮਚਾਰੀਆਂ ਦੀ ਹਾਜ਼ਰੀ ਸਮੇ ਸਿਰ ਯਕੀਨੀ ਬਨਾੳਣ ਲਈ ਅਚਨਚੇਤ ਚੈਕਿੰਗ ਕਰਨ ਦਾ ਕੰਮ ਜਾਰੀ ਰੱਖਿਆ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ ਨੇ ਅੱਜ ਜਿਆਣ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿਚ ਅਚਨਚੇਤ ਚੈਕਿੰਗ ਦੋਰਾਨ ਕੀਤਾ। ਇਸ ਮੋਕੇ ਤੇ ਉਨਾਂ ਨੇ ਸਕੂਲ ਦੇ ਹਾਜ਼ਰੀ ਰਜਿਸਟਰ ਨੂੰ ਚੈਕ ਕੀਤਾ , ਚੈਕਿੰਗ ਸਮੇ ਸ੍ਰੀ ਮਤੀ ਜੋਗਿੰਦਰ ਦੇਵੀ ਸਮਾਜਿਕ ਸਿਖਿਆ ਟੀਚਰ ਗੈਰ ਹਾਜ਼ਰ ਪਾਈ ਗਈ ।
ਇਸ ੳਪਰੰਤ ਡਿਪਟੀ ਕਮਿਸ਼ਨਰ ਨੇ ਪ੍ਰਾਈਮਰੀ ਹੈਲਥ ਸੈਟਰ ਪਾਲਦੀ , ਬਲਾਕ ਵਿਕਾਸ ਤੇ ਪੰਚਾਇਤ ਦਫਤਰ ਮਾਹਿਲਪੁਰ ਅਤੇ ਸਬ-ਤਹਿਸੀਲ ਮਾਹਿਲਪੁਰ ਦਾ ਵੀ ਨਰੀਖਣ ਕਰਨ ਉਪਰੰਤ ਸਬ-ਤਹਿਸੀਲ ਮਾਹਿਲਪੁਰ ਵਿਚ ਅਸ਼ਟਾਮ ਫਰੋਸ਼ਾਂ ਦੇ ਰਜ਼ਿਸਟਰ ਚੈਕ ਕੀਤੇ ਅਤੇ ਸਬ-ਤਹਿਸੀਲ ਵਿਚ ਆਉਣ ਵਾਲੇ ਲੋਕਾਂ ਨਾਲ ਗੱਲਬਾਤ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਬਾਰੇ ਪੁੱਛਿਆ ਜਿਸ ਤੇ ਉਨਾਂ ਨੇ ਤਸੱਲੀ ਪ੍ਰਗਟ ਕੀਤੀ ।
ਚੈਕਿੰਗ ਦੋਰਾਨ ਸ੍ਰੀ ਤਰਨਾਚ ਨੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ- ਆਪਣੇ ਦਫਤਰਾਂ ਵਿਚ ਸਮੇ ਸਿਰ ਹਾਜਰ ਹੋ ਕੇ ਦਫਤਰੀ ਕੰਮਕਾਜ ਕਰਨ ਤਾਂ ਜੋ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ । ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਫਤਰਾਂ ਅਤੇ ਵਿਭਾਗਾਂ ਵਿਚ ਸਮੇ ਸਿਰ ਹਾਜ਼ਰ ਨਾ ਹੋਣ ਵਾਲੇ ਕਰਮਚਾਰੀਆਂ ਵਿਰੁੱਧ ਨਿਯਮਾਂ ਅਨਸਾਰ ਅਨਸ਼ਾਸਨੀ ਕਾਰਵਾਈ ਕੀਤੀ ਜਾਵੇਗੀ ।

No comments:
Post a Comment