ਹੁਸ਼ਿਆਰਪੁਰ, 11 ਫਰਵਰੀ: ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ 18 ਫਰਵਰੀ ਤੋਂ 19 ਫਰਵਰੀ 2011 ਤੱਕ ਖੇਡ ਮੇਲਾ ਅੰਡਰ-21 (ਲੜਕੇ) ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਕਰਵਾਏ ਜਾ ਰਹੇ ਖੇਡ ਮੇਲੇ ਦੇ ਅਗੇਤੇ ਪ੍ਰਬੰਧਾਂ ਬਾਰੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੀ। ਉਨਾਂ ਦੱਸਿਆ ਕਿ ਇਹ ਖੇਡ ਮੇਲਾ ਖਿਡਾਰੀਆਂ ਦੇ ਸਨਮਾਨ ਨੁੰ ਵਧਾਉਣ ਅਤੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮੰਤਵ ਨਾਲ ਕਰਵਾਇਆ ਜਾ ਰਿਹਾ ਹੈ। ਉਨਾਂ ਹੋਰ ਦੱਸਿਆ ਕਿ ਇਨਡੋਰ ਸਟੇਡੀਅਮ ਵਿੱਚ 3 ਖੇਡਾਂ ਕਰਵਾਈਆਂ ਜਾਣਗੀਆਂ ਜਿਨਾਂ ਵਿੱਚ ਬਾਕਸਿੰਗ, ਜੂਡੋ ਤੇ ਕੁਸ਼ਤੀਆਂ ਹੋਣਗੀਆਂ। ਇਸੇ ਤਰਾਂ ਆਊਟ ਡੋਰ ਸਟੇਡੀਅਮ ਵਿੱਚ 7 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਅਥਲੈਟਿਕਸ, ਫੁੱਟਬਾਲ, ਹੈਂਡਬਾਲ, ਖੋ-ਖੋ, ਬਾਸਕਿਟਵਾਲ, ਵਾਲੀਬਾਲ ਅਤੇ ਕਬੱਡੀ (ਪੰਜਾਬ ਸਟਾਈਲ) ਹੋਣਗੇ।
ਸ੍ਰੀ ਤਰਨਾਚ ਨੇ ਅੱਗੇ ਦੱਸਿਆ ਕਿ ਇਹ ਮੁਕਾਬਲੇ ਅੰਤਰ ਬਲਾਕ ਪੱਧਰ ਤੇ ਕਰਵਾਏ ਜਾਣਗੇ ਜਿਸ ਵਿੱਚ ਹਰੇਕ ਬਲਾਕ ਦੀ ਚੁਣੀ ਹੋਈ ਟੀਮ ਭਾਗ ਲਵੇਗੀ। ਇਹ ਟੂਰਨਾਮੈਂਟ ਕਰਾਉਣ ਦੀ ਜਿੰਮੇਵਾਰੀ ਅਤੇ ਗਰਾਉਂਡ ਦੀ ਤਿਆਰੀ ਦਾ ਪ੍ਰਬੰਧ ਜ਼ਿਲ੍ਹਾ ਖੇਡ ਅਫ਼ਸਰ ਪ੍ਰੇਮ ਸਿੰਘ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਜੇਤੂ ਟੀਮਾਂ ਨੂੰ ਵਧੀਆ ਟਰੈਕਸੂਟ ਤੇ ਟੀ-ਸ਼ਰਟਾਂ ਦਿੱਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਇਸ ਖੇਡ ਮੇਲੇ ਨੂੰ ਸੁਚੱਜੇ ਢੰਗ ਨਾਲ ਕਰਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਖਿਡਾਰੀਆਂ ਨੂੰ ਆਣ-ਜਾਣ ਦਾ ਕਿਰਾਇਆ ਅਤੇ ਦੁਪਹਿਰ ਦਾ ਖਾਣਾ ਵੀ ਦਿੱਤਾ ਜਾਵੇਗਾ ਅਤੇ ਹਰੇਕ ਮੈਚ ਤੋਂ ਬਾਅਦ ਖਿਡਾਰੀਆਂ ਨੁੰ ਫਰੂਟ ਦੀ ਰਿਫਰੈਸ਼ਮੈਂਟ ਦਿੱਤੀ ਜਾਵੇਗੀ।
ਇਸ ਮੀਟਿੰਗ ਵਿੱਚ ਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਬੀ ਐਸ ਧਾਲੀਵਾਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਮੰਗਲ ਦਾਸ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਵਿਜੇ ਕੁਮਾਰ ਤਹਿਸੀਲਦਾਰ ਹੁਸ਼ਿਆਰਪੁਰ, ਆਰ ਐਸ ਬੈਂਸ ਐਕਸੀਅਨ ਲੋਕ ਨਿਰਮਾਣ, ਸਲਿੰਦਰ ਸਿੰਘ ਡਿਪਟੀ ਡੀ ਈ ਓ , ਸੋਹਨ ਸਿੰਘ ਸੀਨੀਅਰ ਕੋਚ, ਸੁਰਿੰਦਰ ਸਿੰਘ ਸੀਨੀਅਰ ਅਥਲੈਟਿਕ ਕੋਚ, ਸ੍ਰੀਮਤੀ ਬਲਵਿੰਦਰ ਕੌਰ ਸੀਨੀਅਰ ਕੋਚ, ਪ੍ਰਦੀਪ ਡੋਗਰਾ ਅੰਤਰ ਰਾਸ਼ਟਰੀ ਐਥਲੀਟ, ਧਰਮਜੀਤ ਸਿੰਘ ਬਰਾੜ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

No comments:
Post a Comment