ਹੁਸ਼ਿਆਰਪੁਰ 10 ਫਰਵਰੀ : ਪੰਜਾਬ ਸਰਕਾਰ ਵਲੋ ਖੇਡਾਂ ਨੂੰ ਉਤਸ਼ਾਹਿਤ ਅਤੇ ਪ੍ਰਫੂਲਤ ਕਰਨ ਲਈ ਨਵੀ ਖੇਡ ਨੀਤੀ ਲਾਗੂ ਕੀਤੀ ਗਈ ਹੈ ਜਿਸ ਤਹਿਤ ਖਿਡਾਰੀਆਂ ਨੂੰ ਵਧੀਆ ਖੁਰਾਕ ਦੇਣ ਦੇ ਨਾਲ ਨਾਲ ਕਰੋੜਾਂ ਰੁਪਏ ਦੇ ਨਗਦ ਇਲਾਮ ਦਿੱਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ,ਜੰਗਲੀ ਜੀਵ ਸੁਰੱਖਿਆ,ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਆਪਣੇ ਗ੍ਰਹਿ ਵਿਖੇ ਬਸੰਤ ਪੰਚਮੀ ਦੇ ਮੋਕੇ ਤੇ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਪਹਿਲਵਾਨਾਂ ਦਾ ਸਨਮਾਨ ਕਰਨ ਮੋਕੇ ਕੀਤਾ ।।ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਜਿਲਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ,ਰਮੇਸ਼ ਜਾਲਮ , ਸਤੀਸ਼ ਸਰੀਨ,ਪੁਨੀਤ ਸ਼ਰਮਾਂ,ਰਾਜ ਕੁਮਾਰ ਸਰਮਾਂ,ਆਨੰਦ ਸ਼ਰਮਾਂ,ਗਗਨ ਬੱਤਰਾ ਵੀ ਇਸ ਮੋਕੇ ਤੇ ਉਨਾਂ ਦੇ ਨਾਲ ਸਨ ।
ਸ੍ਰੀ ਤੀਕਸ਼ਨ ਸੂਦ ਨੇ ਇਸ ਮੋਕੇ ਤੇ ਦੱਸਿਆ ਕਿ ਹੁਸ਼ਿਆਰਪੁਰ ਵਿਚ ਬਸੰਤ ਪੰਚਮੀ ਦੇ ਮੋਕੇ ਤੇ ਹਰ ਸਾਲ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ । ਹੁਸ਼ਿਆਰਪੁਰ ਵਾਸੀਆਂ ਲਈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਹੁਸ਼ਿਆਰਪੁਰ ਦੇ ਪਹਿਲਵਾਨ ਸੰਨੀ ( ਬੁੱਧ ਪਹਿਲਵਾਨ) ਸੁਰਮੂ ਪਹਿਲਵਾਨ,ਕੁਲਦੀਪ ੳਰਫ ਤੋਗੀ ਪਹਿਲਵਾਨ ਇਨਾਂ ਕੁਸ਼ਤੀ ਮੁਕਾਬਲਿਆਂ ਵਿਚ ਜੇਤੂ ਰਹੇ ਹਨ ਅਤੇ ਟੋਨੂ ਸੇਠੀ,ਨਰੇਸ਼ ਕਮਾਰ,ਕਮਲ ਸੀਕਰੀ ,ਸ਼ਮੀ ਟਿੱਬਾ ਸਾਹਿਬ ਨੇ ਵੀ ਇਨਾਂ ਕੁਸ਼ਤੀਆਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ । ਇਸ ਮੋਕੇ ਤੇ ਸ੍ਰੀ ਸੂਦ ਨੇ ਜੇਤੂ ਰਹੇ ਪਹਿਲਵਾਨਾਂ ਨੂੰ ਆਪਣੇ ਵਲੋ 2-2 ਕਿਲੋ ਦੇਸੀ ਘਿਓ ਅਤੇ 1-1 ਕਿਲੋ ਬਦਾਮ ਦੇ ਕੇ ਸਨਮਾਨਿਤ ਕੀਤਾ ।

No comments:
Post a Comment