ਸੇਵਾ ਮੁਕਤੀ ਤੇ ਵਿਦਾਇਗੀ ਸਮਾਰੋਹ

ਤਲਵਾੜਾ, 28 ਫਰਵਰੀ :  ਅੱਜ ਇੱਥੇ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਊਸ਼ਾ ਰਾਣੀ ਦੀ ਸੇਵਾ ਮੁਕਤੀ ਮੌਕੇ ਸਕੂਲ ਵੱਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਦਕਿ ਸਮਾਗਮ ਨੂੰ ਸ਼੍ਰੀ ਰਜਿੰਦਰ ਪ੍ਰਸਾਦ ਸ਼ਰਮਾ, ਠਾਕੁਰ ਮਹਿੰਦਰ ਸਿੰਘ, ਸਮਰਜੀਤ ਸਿੰਘ ਸ਼ਮੀ, ਕਿਰਨ ਬਾਲਾ, ਰੀਨਾ ਨੇ ਸੰਬੋਧਨ ਕੀਤਾ। ਸ਼੍ਰੀਮਤੀ ਊਸ਼ਾ ਰਾਣੀ ਨੇ ਇਸ ਮੌਕੇ ਆਪਣੇ ਵਿਦਾਇਗੀ ਸੰਬੋਧਨ ਰਾਹੀਂ ਸਕੂਲ ਦੇ ਸਟਾਫ ਤੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ। ਮੰਚ ਸੰਚਾਲਨ ਸ਼੍ਰੀ ਸੁਰੇਸ਼ ਕੁਮਾਰ ਰਾਣਾ ਅਤੇ ਸ਼੍ਰੀਮਤੀ ਸੀਮਾ ਬਾਲੇ ਨੇ ਬਾਖੂਬੀ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੁਲਵੰਤ ਸਿੰਘ, ਰਾਜ ਕੁਮਾਰ, ਸੰਦੀਪ ਕਪਿਲ, ਦਿਨੇਸ਼, ਹਰਮੀਤ ਕੌਰ, ਨਵਕਿਰਨ, ਸੁਨੀਤਾ, ਮੁਲਖਾ ਸਿੰਘ, ਠਾਕੁਰ ਪ੍ਰਮੋਦ ਸਿੰਘ ਹਲਕਾ ਕਾਹਨੂੰਵਾਨ, ਵਰਿੰਦਰ ਸਿੰਘ, ਅਨੂਪ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਤੇ ਵਿਦਿਆਰਥੀ ਹਾਜਰ ਸਨ।

ਗੀਤਕਾਰੀ ਦਾ ਡਿੱਗਦਾ ਮਿਆਰ ਚਿੰਤਾਜਨਕ: ਤਿਵਾੜੀ

ਤਲਵਾੜਾ, 28 ਫਰਵਰੀ : ਅਜੋਕੀ ਅਖੌਤੀ ਪੰਜਾਬੀ ਗੀਤਕਾਰੀ ਨਾਲ ਸ਼ਾਨਾਂਮੱਤੇ ਪੰਜਾਬੀ ਵਿਰਸੇ ਨੂੰ ਬੜੀ ਡੂੰਘੀ ਢਾਹ ਲੱਗ ਰਹੀ ਹੈ ਅਤੇ ਸਸਤੀ ਸ਼ੋਹਰਤ ਦੀ ਅੰਨ੍ਹੀ ਦੌੜ ਵਿਚ ਕੁਝ ਲੋਕਾਂ ਨੇ ਮਾਖਿਓਂ ਮਿੱਠੀ ਪੰਜਾਬੀ ਜ਼ੁਬਾਨ ਦੀ ਝੋਲੀ ਵਿਚ ਨਫਰਤ, ਮਾਰਕੁੱਟ, ਫੂਹੜ ਸ਼ਬਦਾਵਲੀ ਦਾ ਪ੍ਰਦੂਸ਼ਨ ਕੀਤਾ ਜਾ ਰਿਹਾ ਹੈ, ਜੋ ਬੇਹੱਦ ਚਿੰਤਾਜਨਕ ਹੈ। ਇਹ ਵਿਚਾਰ ਇੱਥੇ ਉੱਘੇ ਗੀਤਕਾਰ ਪ੍ਰੀਤ ਮੋਹਿੰਦਰ ਤਿਵਾੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹ ਇੱਥੇ ਆਪਣੀ ਪਲੇਠੀ ਪੰਜਾਬੀ ਫਿਲਮ ‘ਚਾਦਰ’ ਦੀ ਮਾਰਚ ਵਿਚ ਸ਼ੁਰੂ ਹੋਣ ਵਾਲੀ ਸ਼ੂਟਿੰਗ ਵਾਸਤੇ ਢੁਕਵੇਂ ਸਥਾਨਾਂ ਦੀ ਚੋਣ ਕਰਨ ਲਈ ਪੁੱਜੇ ਸਨ। ‘ਇੱਕ ਵੀਰ ਦੇਈਂ ਵੇ ਰੱਬਾ’, ‘ਮੈਂ ਚਾਦਰ ਕੱਢਦੀ ਨੀਂ’, ‘ਫੁੱਲਾਂ ਦੀਏ ਕੱਚੀਏ ਵਪਾਰਨੇ’, ‘ਨੀ ਵਣਜਾਰਨ ਕੁੜੀਏ’, ‘ਪੱਤਾ ਖਾਧਾ ਪਾਨ ਦਾ’ ਵਰਗੇ ਅਣਗਿਣਤ ਸਦਾਬਹਾਰ ਗੀਤਾਂ ਦੇ ਸਿਰਜਕ ਸ਼੍ਰੀ ਤਿਵਾੜੀ ਨੇ ਕਿਹਾ ਕਿ ਹਰ ਖੇਤਰ ਲੁੜੀਂਦੀ ਸਿੱਖਿਆ ਅਤੇ ਮਿਹਨਤ ਮੰਗਦਾ ਹੈ ਪਰੰਤੂ ਅੱਜਕੱਲ੍ਹ ਬੰਦੂਕ, ਕੁੜੀ, ਜੱਟ, ਪਜੈਰੋ, ਆਸ਼ਕੀ ਵਾਲੇ ਕੱਚਘਰੜ ਗੀਤਾਂ ਅਤੇ ਨੰਗੇਜ਼ ਨਾਲ ਲਬਰੇਜ਼ ਫਿਲਮਾਂਕਣ ਨੂੰ ਹੀ ਸਫਲਤਾ ਦਾ ਸਾਧਨ ਮੰਨ ਬੈਠੇ ਹਨ ਪਰ ਅਜਿਹਾ ਕਰਕੇ ਉਹ ਗੀਤਕਾਰ, ਗਾਇਕ ਜਾਂ ਕਲਾਕਾਰ ਘੱਟ, ਜੇਬਕਤਰੇ ਜਿਆਦਾ ਲੱਗਦੇ ਹਨ। ਸ਼੍ਰੀ ਤਿਵਾੜੀ ਵੱਲੋਂ ਹੁਣ ਤੱਕ 700 ਤੋਂ ਵਧੇਰੇ ਗੀਤ ਰਿਕਾਰਡ ਕਰਾਉਣ ਤੋਂ ਇਲਾਵਾ ਛੇ ਨਾਵਲ ਅਤੇ ‘ਪ੍ਰੀਤ ਬੁਰੀ ਨੀ ਮਾਂਏ’ ਕਾਵਿ ਸੰਗ੍ਰਹਿ, ਜਿਸ ਦੀ ਭੂਮਿਕਾ ਮਰਹੂਮ ਸ਼ਿਵ ਕੁਮਾਰ ਬਟਾਲਵੀ ਨੇ ਲਿਖੀ, ਮਾਂਬੋਲੀ ਦੀ ਝੋਲੀ ਪਾਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰੀਤ ਨਗਰ ਆਰਟਸ ਇੰਟਰਨੈਸ਼ਨਲ ਦੇ ਬੈਨਰ ਹੇਠ ਸ਼ੁਰੂ ਹੋਣ ਵਾਲੀ ਫਿਲਮ ‘ਚਾਦਰ’ ਰਾਹੀਂ ਠੇਠ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਬਾਤ ਪਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫਿਲਮ ਅਦਾਕਾਰ ਰਮੇਸ਼ ਕਮਲ ਵੀ ਹਾਜਰ ਸਨ।

ਦਰਜਾ ਚਾਰ ਮੁਲਾਜਮਾਂ ਵੱਲੋਂ ਸਾਹੀ ਨੂੰ ਦਿੱਤਾ ਮੰਗ ਪੱਤਰ

ਤਲਵਾੜਾ, 28 ਫਰਵਰੀ:  ਇੱਥੇ ਦਰਜਾ ਚਾਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਸ਼ਾਹ ਨਹਿਰ ਬਰਾਂਚ ਵੱਲੋਂ ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਨੂੰ ਮੰਗ ਪੱਤਰ ਰਾਹੀਂ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਕਨ੍ਹੱਈਆ ਲਾਲ ਮਿਸ਼ਰਾ ਨੇ ਕਿਹਾ ਕਿ ਸ਼ਾਹ ਨਹਿਰ ਵਿਖੇ ਤਾਇਨਾਤ ਦਰਜਾ ਚਾਰ ਕਰਮਚਾਰੀਆਂ ਦੀਆਂ ਭਖਦੀਆਂ ਮੰਗਾਂ ਜਿਨ੍ਹਾਂ ਵਿਚ ਇਨ੍ਹਾਂ ਕਰਮਚਾਰੀਆਂ ਦਾ ਅਹੁਦਾ ਬਦਲਣ ਜਾਂ ਤਰੱਕੀ ਮੌਕੇ ਭੇਦਭਾਵ ਬੰਦ ਕਰਨਾ, ਸਾਲ 2004 ਤੋਂ ਹੁਣ ਠੰਡੀ ਤੇ ਗਰਮ ਵਰਦੀ ਅਤੇ ਸਬੰਧਤ ਖਰਚੇ ਨਾ ਮਿਲਣਾ, ਰਣਜੀਤ ਸਾਗਰ ਡੈਮ ਵਾਂਗ ਤਨਖਾਹ ਦੇ ਨਾਲ ਵਰਦੀ ਭੱਤਾ ਦੇਣ ਤੋਂ ਇਲਾਵਾ ਸੇਵਾ ਮੁਕਤੀ ਮੌਕੇ ਸਾਰੀਆਂ ਅਦਾਈਗੀਆਂ ਦਾ ਭੁਗਤਾਨ ਕਰਨਾ ਆਦਿ ਸ਼ਾਮਿਲ ਹਨ ਤੁਰੰਤ ਹੱਲ ਹੋਣੀਆਂ ਚਾਹੀਦੀਆਂ ਹਨ। ਇਸ ਮੌਕੇ ਸ. ਅਮਰਜੀਤ ਸਿੰਘ ਸਾਹੀ ਨੇ ਭਰੋਸਾ ਦਿਵਾਇਆ ਕਿ ਕਿਸੇ ਵੀ ਕਰਮਚਾਰੀ ਨਾਲ ਕੋਈ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਵਰਦੀਆਂ ਤੇ ਹੋਰ ਮਸਲਿਆਂ ਦਾ ਨਿਪਟਾਰਾ ਵੀ ਜਲਦੀ ਕਰ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਬਲਾਕ ਪ੍ਰਧਾਨ ਸ਼੍ਰੀ ਅਸ਼ੋਕ ਸੱਭਰਵਾਲ, ਕੁਲਦੀਪ ਸਿੰਘ ਜਨਰਲ ਸਕੱਤਰ ਸ. ਮਨਜੀਤ ਸਿੰਘ ਦਿਓਲ, ਦਵਿੰਦਰ ਸਿੰਘ ਸੇਠੀ ਯੂਥ ਅਕਾਲੀ ਆਗੂ, ਗੁਲਬਹਾਰ ਸਿੰਘ ਯੂ. ਐ¤ਸ. ਏ., ਕਰਨੈਲ ਸਿੰਘ ਸਾਹੀ ਆਦਿ ਸਮੇਤ ਵੱਡੀ ਗਿਣਤੀ ਅਕਾਲੀ ਭਾਜਪਾ ਕਾਰਕੁੰਨਾਂ ਤੋਂ ਇਲਾਵਾ ਸ਼ਾਹ ਨਹਿਰ ਹੈ¤ਡ ਵਰਕਸ ਦੇ ਮੁਲਾਜਮ ਹਾਜਰ ਸਨ।

ਸਿੱਖਿਆ ਲਈ 546 ਕਰੋੜ ਰੁ. ਖਰਚੇ ਗਏ : ਸੂਦ

ਅੱਜੋਵਾਲ, 28 ਫਰਵਰੀ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਵਿਦਿਆ ਦੇ ਮਿਆਰ ਨੂੰ ਉਚਾ ਚੁਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਾਲ 2010-11 ਦੌਰਾਨ ਪੇਂਡੂ ਖੇਤਰਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਨ ਲਈ 546 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਪ੍ਰਗਟਾਵਾ ਸ੍ਰੀ ਤੀਕਸ਼ਨ ਸੂਦ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅੱਜੋਵਾਲ ਹੁਸ਼ਿਆਰਪੁਰ ਵਿਖੇ ਈ.ਟੀ.ਟੀ ਦੇ ਪੁਰਾਣੇ ਸਿਖਿਆਰਥੀਆਂ ਵੱਲੋਂ ਨਵੇਂ ਸਿਖਿਆਰਥੀਆਂ ਲਈ  ਸਵਾਗਤੀ ਪਾਰਟੀ ਸਬੰਧੀ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ।
        ਸ੍ਰੀ ਸੂਦ ਨੇ ਦੱ੍ਯਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਮਾਡਲ ਸਕੂਲਾਂ ਨਾਲੋਂ ਬੇਹਤਰ ਬਣਾਉਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ ਅਤੇ ਸਕੂਲਾਂ ਵਿੱਚ ਆਧੁਨਿਕ ਸਾਜੋ ਸਮਾਨ ਮੁਹੱਈਆ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਜਿਥੇ ਵੱਖ-ਵੱਖ ਵਿਭਾਗਾਂ ਵਿੱਚ ਹਜਾਰਾਂ ਪੜੇ ਲਿਖੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਾਇਆ ਗਿਆ ਹੈ, ਉਥੇ ਸਰਕਾਰੀ ਸਕੂਲਾਂ ਵਿੱਚ 40 ਹਜ਼ਾਰ ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਹੋਰ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਹਰ ਬੱਚੇ ਨੂੰ ਵਿਦਿਆ ਮੁਹੱਈਆ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ 142 ਕਰੋੜ ਰੁਪਏ ਖਰਚ ਕਰਕੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਬੇਹਤਰ ਬਣਾਇਆ ਗਿਆ ਹੈ।
        ਸ੍ਰੀ ਸੂਦ ਨੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅੱਜੋਵਾਲ ਦੇ ਪ੍ਰਿੰਸੀਪਲ ਸ੍ਰ: ਮੋਹਨ ਸਿੰਘ ਲੇਹਲ, ਸ਼ਾਮ ਸੁੰਦਰ ਦੱਤਾ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਵਿੱਚ ਪੁਰਾਣੇ ਸਿਖਿਆਰਥੀਆਂ ਵੱਲੋਂ ਨਵੇਂ ਸਿਖਿਆਰਥੀਆਂ ਨੂੰ ਪ੍ਰੀਤੀ ਭੋਜਨ ਦੇ ਕੇ ਸਵਾਗਤ ਕਰਨ ਦੀ ਪ੍ਰੰਪਰਾ ਜੋ ਸ਼ੁਰੂ ਕੀਤੀ ਗਈ ਹੈ , ਇਹ ਇੱਕ ਵਧੀਆ ਉਪਰਾਲਾ ਹੈ ਜਿਸ ਨਾਲ ਪੁਰਾਣੇ ਅਤੇ ਨਵੇਂ ਸਿਖਿਆਰਥੀਆਂ ਵਿੱਚ ਆਪਸੀ ਨੇੜਤਾ ਵੱਧਦੀ ਹੈ ਅਤੇ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ, ਉਥੇ ਇਸ ਤਰਾਂ ਦੀਆਂ ਪ੍ਰੰਪਰਾਵਾਂ  ਸਿਖਿਆ ਦੇ ਅਦਾਰਿਆਂ ਵਿੱਚ ਵੱਧ ਰਹੇ ਪੱਛਮੀ ਸਭਿਆਚਾਰ ਦੇ ਪ੍ਰਭਾਵ ਨੂੰ ਵੀ ਰੋਕਣ ਵਿੱਚ ਸਹੀ ਸਾਬਤ ਹੋ ਹੁੰਦੀਆਂ ਹਨ। ਸ੍ਰੀ ਸੂਦ ਨੇ ਸਿਖਲਾਈ ਸੰਸਥਾ ਅੱਜੋਵਾਲ ਨੂੰ ਜਾਂਦੇ ਰਸਤੇ ਨੂੰ ਪੱਕਿਆਂ ਕਰਨ ਦਾ ਐਲਾਨ ਕੀਤਾ ਅਤੇ ਸੰਸਥਾ ਵਿੱਚ ਸੀਵਰੇਜ਼ ਸਿਸਟਮ ਵਿੱਚ ਸੁਧਾਰ ਲਿਆਉਣ ਅਤੇ ਸਾਜੋ-ਸਮਾਨ ਲਈ ਫੰਡ ਮੁਹੱਈਆ ਕਰਾਉਣ ਦਾ ਵਿਸ਼ਵਾਸ਼ ਦੁਆਇਆ।
        ਇਸ ਮੌਕੇ ਤੇ ਸੰਸਥਾ ਦੇ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਸ੍ਰੀ ਤੀਕਸ਼ਨ ਸੂਦ ਕੈਬਨਿਟ ਮੰਤਰੀ ਪੰਜਾਬ ਨੂੰ ਸਨਮਾਨਿਤ ਵੀ ਕੀਤਾ ਗਿਆ।
        ਸ੍ਰ: ਮੋਹਨ ਸਿੰਘ ਲੇਹਲ ਪ੍ਰਿੰਸੀਪਲ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਸੰਸਥਾ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿੱਚ ਰਹਿ ਕੇ ਆਪਣੀ ਪੜਾਈ ਪੂਰੀ ਕਰਨ ਲਈ ਪ੍ਰੇਰਨਾ ਦਿੱਤੀ  ਅਤੇ ਕਿਹਾ ਕਿ ਮਨੁੱਖ ਮਿਹਨਤ ਨਾਲ ਤਰੱਕੀ ਕਰ ਸਕਦਾ ਹੈ।  ਸ੍ਰੀ ਸ਼ਾਮ ਸੁੰਦਰ ਦੱਤਾ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੰਗ ਪੱਤਰ ਪੜਿਆ ਅਤੇ ਸਾਰਿਆਂ ਦਾ ਧੰਨਵਾਦ ਕੀਤਾ।  ਇਸ ਮੌਕੇ ਤੇ ਸਿਖਿਆਰਥੀਆਂ ਵੱਲੋਂ ਇੱਕ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰੀਸ਼ ਚੰਦਰ ਸ਼ਰਮਾ ਮੈਂਬਰ ਜ਼ਿਲ੍ਹਾ ਸਿੱਖਿਆ ਸਲਾਹਕਾਰ ਕਮੇਟੀ ਹੁਸ਼ਿਆਰਪੁਰ, ਸ੍ਰੀਮਤੀ ਪਰਮਿੰਦਰ ਢੀਂਗਰਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ ਨੇ ਵੀ ਵਿਚਾਰ ਪੇਸ਼ ਕੀਤੇ ਅਤੇ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਪੜਨ ਲਈ ਪ੍ਰੇਰਿਤ ਕੀਤਾ।  ਸ੍ਰੀ ਕਮਲਜੀਤ ਸੇਤੀਆ ਜਨਰਲ ਸਕੱਤਰ ਜ਼ਿਲ੍ਹਾ ਭਾਜਪਾ, ਸ੍ਰੀਮਤੀ ਕਿਰਨ ਸੈਣੀ, ਸ੍ਰੀਮਤੀ ਸਤਿੰਦਰ ਕੌਰ, ਮਨਦੀਪ ਸਿੰਘ, ਗੁਰਪ੍ਰੀਤ ਕੌਰ, ਹਰਵਿੰਦਰ ਕੌਰ ਅਤੇ ਸਟਾਫ਼ ਦੇ ਬਾਕੀ ਮੈਂਬਰ ਵੀ ਹਾਜ਼ਰ ਸਨ।

ਸਿਹਤ ਵਿਭਾਗ ਝੁੱਗੀ ਝੋਂਪੜੀ ਵਾਲਿਆਂ ਦਾ ਖਿਆਲ ਰੱਖੇ : ਡੀ ਸੀ

ਹੁਸ਼ਿਆਰਪੁਰ, 28 ਫਰਵਰੀ: ਸਲੱਮ ਏਰੀਏ ਅਤੇ ਝੂੱਗੀ-ਝੌਂਪੜੀਆਂ ਵਿੱਚ ਰਹਿ ਰਹੇ ਗਰੀਬ ਪ੍ਰੀਵਾਰਾਂ, ਮਜ਼ਦੂਰਾਂ ਦੀ ਸਿਹਤ ਸੰਭਾਲ ਲਈ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉਚਾ ਚੁਕਣ ਲਈ ਸਿਹਤ ਵਿਭਾਗ ਅਤੇ ਸਵੈਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਫੋਕਲ ਪੁਆਇੰਟ ਦੇ ਨਜ਼ਦੀਕ ਰਾਮ ਨਗਰ ਵਿਖੇ ਝੂੱਗੀ-ਝੌਂਪੜੀਆਂ ਦਾ ਦੌਰਾ ਕਰਨ ਮੌਕੇ ਕੀਤਾ। ਸਿਵਲ ਸਰਜਨ ਡਾ ਸ਼ਾਮ ਲਾਲ ਮਹਾਜਨ, ਸੀਨੀਅਰ ਮੈਡੀਕਲ ਅਫ਼ਸਰ ਨੀਲਮ ਸਿੱਧੂ, ਡਾ ਅਜੇ ਬੱਗਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਮਨਮੋਹਨ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ ਯਸ਼ ਮਿੱਤਰਾ, ਪ੍ਰਧਾਨ ਰਾਮ ਚਰਿੱਤਰ ਮਾਨਸ ਪ੍ਰਚਾਰ ਮੰਡਲ ਹਰੀਸ਼ ਸੈਣੀ, ਸ੍ਰੀ ਸ਼ਾਮ ਨਰੂਲਾ, ਅਸ਼ਵਨੀ ਚੌਪੜਾ, ਰਾਕੇਸ਼ ਭੱਲਾ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
        ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਝੂਗੀ-ਝੌਪੜੀਆਂ ਵਿੱਚ ਰਹਿ ਰਹੇ ਗਰੀਬ ਪ੍ਰੀਵਾਰਾਂ ਨੂੰ ਸਿਹਤ ਸੁਵਿਧਾਵਾਂ ਦੀ ਦੇਣ ਦੀ ਬਹੁਤ ਹੀ ਜਰੂਰਤ ਹੈ। ਇਸ ਲਈ ਸਲੱਮ ਏਰੀਏ ਅਤੇ ਝੂਗੀ ਝੌਪੜੀਆਂ ਵਿੱਚ ਜਾ ਕੇ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾਣ ਅਤੇ ਇਨ੍ਹਾਂ ਗਰੀਬ ਪ੍ਰੀਵਾਰਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਇਹਨਾਂ ਪ੍ਰੀਵਾਰਾਂ ਵਿੱਚ ਹੋਣ ਵਾਲੀਆਂ ਬੀਮਾਰੀਆਂ ਨੂੰ ਘੱਟ ਕੀਤਾ ਜਾ ਸਕੇ।  ਉਨ੍ਹਾਂ ਕਿਹਾ ਕਿ ਇਨ੍ਹਾਂ ਗਰੀਬ ਬਸਤੀਆਂ ਵਿੱਚ ਮੈਡੀਕਲ ਕੈਂਪ ਲਗਾਉਣ ਲਈ ਸਵੈਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇ। ਇਸ ਮੌਕੇ ਤੇ ਉਨ੍ਹਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਸ਼ਿਵ ਸੂਦ ਨੂੰ ਵੀ ਕਿਹਾ ਕਿ ਇਨ੍ਹਾਂ ਗਰੀਬ ਬਸਤੀਆਂ ਵਿੱਚ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ।
        ਇਸ ਉਪਰੰਤ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਜਾ ਕੇ ਟਰੈਫਿਕ ਲਾਈਟਾਂ/ ਟਰੈਫਿਕ ਸਬੰਧੀ ਮੁਆਇਨਾ ਕੀਤਾ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ  ਚੌਕਾਂ ਵਿੱਚ ਲਗੀਆਂ ਲਾਈਟਾਂ ਅਤੇ ਟਰੈਫਿਕ ਨਿਯਮਾਂ ਦਾ ਪਾਲਣ ਕਰਨ।  ਸੜਕਾਂ ਵਿੱਚ ਦੁਕਾਨਦਾਰਾਂ ਅਤੇ ਆਮ ਪਬਲਿਕ ਵੱਲੋਂ ਕੀਤੇ ਗਏ ਨਜਾਇਜ਼ ਕਬਜਿਆਂ ਨੂੰ ਹਟਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਤਾਂ ਜੋ ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ ਅਤੇ ਸੜਕਾਂ ਤੇ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ।  ਇਸ ਮੌਕੇ ਤੇ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਸੜਕਾਂ ਤੇ ਲੱਗੀਆਂ ਟਰੈਫਿਕ ਲਾਈਟਾਂ ਨੂੰ ਠੀਕ ਕਰਨ ਦੇ ਉਪਰਾਲੇ ਕੀਤੇ ਜਾਣ। ਡਿਪਟੀ ਕਮਿਸ਼ਨਰ ਸ੍ਰੀ ਤਰਨਾਚ ਨੇ ਦੱਸਿਆ ਕਿ ਸੜਕਾਂ ਉਪਰ ਆਮ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜੇ ਹਟਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ,  ਪੁਲਿਸ ਵਿਭਾਗ ਅਤੇ ਨਗਰ ਕੌਂਸਲ  ਦਾ ਸਹਿਯੋਗ ਲੈ ਕੇ ਨਜਾਇਜ਼ ਕਬਜੇ ਹਟਾਉਣ ਦਾ ਕੰਮ ਜਾਰੀ ਰੱਖਿਆ ਜਾਵੇਗਾ।

ਲਾਜ਼ਮੀ ਸਿੱਖਿਆ ਅਧਿਕਾਰ ਐਕਟ ਸਬੰਧੀ ਵਰਕਸ਼ਾਪ

ਹੁਸ਼ਿਆਰਪੁਰ, 28 ਫਰਵਰੀ: ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਕਾਨੂੰਨ-2009 (ਆਰ ਟੀ ਈ ਐਕਟ 2009) ਸਬੰਧੀ ਵਰਕਸ਼ਾਪ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਕੀਤੀ। ਇਸ ਵਰਕਸ਼ਾਪ ਵਿੱਚ ਪੰਜਾਬ ਸਰਕਾਰ ਵੱਲੋਂ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦੇ ਨਿਯਮਾਂ ਦਾ ਡਰਾਫ਼ਟ ਬਣਾਉਣ ਦੇ ਸਬੰਧ ਵਿੱਚ ਭੇਜੇ ਗਏ ਖਰੜੇ ਤੇ ਵਿਚਾਰ ਕਰਨ ਅਤੇ ਇਸ ਸਬੰਧੀ ਹਾਜ਼ਰ ਮੈਂਬਰਾਂ ਤੋਂ ਸੁਝਾਅ ਲੈਣ ਲਈ ਵੱਖ-ਵੱਖ ਸੰਸਥਾਵਾਂ, ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਮੁੱਖਆਂ, ਪੰਚਾਇਤੀ ਰਾਜ ਅਤੇ ਸਥਾਨਿਕ ਸਰਕਾਰ ਦੇ ਨੁਮਾਇੰਦੇ ਅਤੇ ਸਿੱਖਿਆ ਖੇਤਰ ਵਿੱਚ ਕੰਮ ਕਰ ਰਹੀਆਂ ਗੈਰ ਸਰਕਾਰੀ ਸੰਸਥਾਵਾਂ ਅਤੇ ਪਤਵੰਤੇ ਹਾਜ਼ਰ ਹੋਏ।
        ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 6 ਤੋਂ 14 ਸਾਲ ਦੇ ਹਰ ਬੱਚੇ ਨੂੰ ਸਿੱਖਿਆ ਦੇਣ ਲਈ ਹਰ ਪਿੰਡ ਜਾਂ ਬਸਤੀ ਵਿੱਚ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਇੱਕ ਪ੍ਰਾਇਮਰੀ ਸਕੂਲ ਅਤੇ 3 ਕਿਲੋਮੀਟਰ ਦੇ ਘੇਰੇ ਵਿੱਚ ਅਪਰ ਪ੍ਰਾਇਮਰੀ ਸਕੂਲ ਖੋਲ੍ਹਣ ਦੀ ਯੋਜਨਾ ਹੈ। ਜੇਕਰ ਕਿਸੇ ਕਾਰਨ ਸਕੂਲ ਨਹੀਂ ਖੁਲ ਸਕਦਾ ਤਾਂ ਉਸ ਪਿੰਡ ਜਾਂ ਬਸਤੀ ਦੇ ਬੱਚਿਆਂ ਨੂੰ ਨੇੜੇ ਦੇ ਸਕੂਲ ਵਿੱਚ ਜਾਣ ਲਈ ਆਵਾਜਾਈ ਦੇ ਸਾਧਨ ਦਾ ਪ੍ਰਬੰਧ ਕੀਤਾ ਜਾਵੇਗਾ। ਹਰ ਬੱਚੇ ਨੂੰ ਉਸ ਦੀ ਉਮਰ ਦੇ ਹਿਸਾਬ ਨਾਲ ਸਕੂਲ ਵਿੱਚ ਦਾਖਲ ਕਰਵਾਇਆ ਜਾਵੇਗਾ। ਉਸ ਜਮਾਤ ਦੇ ਸਿੱਖਿਆ ਪੱਧਰ ਤੱਕ ਪਹੁੰਚਾਉਣ ਲਈ ਹਰ ਬੱਚੇ ਨੂੰ ਸਕੂਲ ਵਿੱਚ ਹੀ ਸਪੈਸ਼ਲ ਟਰੇਨਿੰਗ ਉਸ ਸਕੂਲ ਦੇ ਅਧਿਆਪਕ ਵੱਲੋਂ ਦਿੱਤੀ ਜਾਵੇਗੀ ਜਿਸ ਦਾ ਸਮਾਂ 3 ਮਹੀਨੇ ਤੋਂ 3 ਸਾਲ ਦਾ ਹੋਵੇਗਾ।
        ਡਿਪਟੀ ਕਮਿਸ਼ਨਰ ਨੇ ਵਰਕਸ਼ਾਪ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੂੰ ਇਸ ਐਕਟ ਨੂੰ ਲਾਗੂ ਕਰਨ ਸਬੰਧੀ ਸੁਝਾਅ ਦੇਣ ਲਈ ਕਿਹਾ ਅਤੇ ਉਨ੍ਹਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ:) ਨੂੰ ਹਦਾਇਤ ਕੀਤੀ ਗਈ। 
        ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ:) ਸ੍ਰੀ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਜਮੀ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਤਹਿਤ 6 ਤੋਂ 14 ਸਾਲ ਤੱਕ ਦੇ ਹਰ ਬੱਚੇ ਦਾ ਲੋਕਲ ਅਥਾਰਟੀ ਰਿਕਾਰਡ ਰੱਖੇਗੀ । ਕਿਸੇ ਵੀ ਬੱਚੇ ਨਾਲ ਕਿਸੇ ਤਰਾਂ ਦਾ ਭੇਦ-ਭਾਵ ਨਹੀਂ ਕੀਤਾ ਜਾਵੇਗਾ। ਪ੍ਰਾਈਵੇਟ ਸਕੂਲਾਂ ਵਿੱਚ 25 ਪ੍ਰਤੀਸ਼ਤ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਦਾਖਲ ਕਰਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ।  ਇਸ ਐਕਟ ਦੇ ਲਾਗੂ ਹੋਣ ਦੇ ਤਿੰਨ ਮਹੀਨੇ ਵਿੱਚ ਹਰ ਸਕੂਲ ਨੂੰ ਡਿਕਲੇਰੇਸ਼ਨ ਦੇਣਾ ਪਵੇਗਾ ਕਿ ਇਸ ਐਕਟ ਦੀਆਂ ਸਾਰੀਆਂ ਧਾਰਾਵਾਂ ਨੂੰ ਉਹ ਇਨ-ਬਿਨ ਲਾਗੂ ਕਰੇਗਾ ਅਤੇ ਤਿੰਨ ਸਾਲ ਵਿੱਚ ਸਾਰੀਆਂ ਧਾਰਾਵਾਂ ਨੂੰ ਲਾਗੂ ਕੀਤਾ ਜਾਵੇਗਾ। ਜੇਕਰ ਕੋਈ ਸੰਸਥਾ ਤਿੰਨ ਸਾਲ ਦੇ ਸਮੇਂ ਦੇ ਅੰਦਰ-ਅੰਦਰ ਇਸ ਐਕਟ ਦੀਆਂ ਸਾਰੀਆਂ ਧਾਰਾਵਾਂ ਨੂੰ ਲਾਗੂ ਨਹੀਂ ਕਰਦੀ ਤਾਂ ਉਸ ਨੂੰ ਅਗਾਂਹ ਕੰਮ ਕਰਨ ਨਹੀਂ ਦਿੱਤਾ ਜਾਵੇਗਾ। ਇਸ ਐਕਟ ਦੇ ਲਾਗੂ ਹੋਣ ਤੇ ਹਰ ਸਕੂਲ ਵਿੱਚ ਯੋਗ ਅਧਿਆਪਕ ਹੀ ਕੰਮ ਕਰਨਗੇ।  ਪਹਿਲਾਂ ਤੋਂ ਹੀ ਤਾਇਨਾਤ ਅਨ-ਟਰੇਂਡ ਅਧਿਆਪਕਾਂ ਨੂੰ 5 ਸਾਲ ਦੇ ਸਮੇਂ ਵਿੱਚ ਇਸ ਸੰਸਥਾ ਨੂੰ ਟਰੇਂਡ ਕਰਨਾ ਲਾਜ਼ਮੀ ਹੋਵੇਗਾ। ਇਸ ਐਕਟ ਦੇ ਲਾਗੂ ਹੋਣ ਤੇ ਹਰ ਸਕੂਲ ਨੂੰ ਸਕੂਲ ਡਿਵੈਲਪਮੈਂਟ ਪਲਾਨ ਬਣਾਉਣਾ ਜ਼ਰੂਰੀ ਹੋਵੇਗਾ ਜਿਸ ਵਿੱਚ ਆਉਂਦੇ ਦੋ ਸਾਲਾਂ ਲਈ ਸਕੂਲ ਦੀਆਂ ਲੋੜਾਂ ਅਨੁਸਾਰ ਸਹੂਲਤਾਂ ਦੇਣ ਲਈ ਸਿੱਖਿਆ ਸੰਸਥਾਵਾਂ ਨੂੰ ਪ੍ਰਬੰਧ ਕਰਨਾ ਹੋਵੇਗਾ।
        ਇਸ ਵਰਕਸ਼ਾਪ ਵਿੱਚ ਮੁੱਖ ਤੌਰ ਤੇ ਸੇਵਾ ਮੁਕਤ ਡਾਇਰੈਕਟਰ ਐਸ ਸੀ ਆਰ ਟੀ ਸ੍ਰੀ ਅਵਤਾਰ ਸਿੰਘ, ਡਾਈਟ ਅੱਜੋਵਾਲ ਤੋਂ ਮੋਹਣ ਸਿੰਘ ਲੇਹਲ, ਜ਼ਿਲ੍ਹਾ ਪ੍ਰੋਜੈਕਟ ਕੁਆਰਡੀਨੇਟਰ ਸਰਵ ਸਿੱਖਿਆ ਅਭਿਆਨ ਸ੍ਰੀ ਅਨੂਪ ਸਿੰਘ, ਸਰਕਾਰੀ ਹਾਈ ਸਕੂਲ ਕਮਾਲਪੁਰ ਤੋਂ ਸ਼ੈ¦ਦਰ ਠਾਕੁਰ, ਪ੍ਰਿੰਸੀਪਲ ਸ: ਸ: ਸ: ਸ: ਰਾਜਪੁਰ ਭਾਈਆਂ ਬਲਬੀਰ ਸਿੰਘ, ਪ੍ਰਿੰਸੀਪਲ ਅੱਤੋਵਾਲ ਸ੍ਰੀਮਤੀ ਅਨੀਤਾ ਕੁਮਾਰੀ, ਪ੍ਰਿੰਸੀਪਲ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਕਵਿੰਦਰ ਕੌਰ, ਪ੍ਰਿੰਸੀਪਲ ਡੀ ਏ ਵੀ ਸਕੂਲ ਟਾਂਡਾ ਮੈਂਬਰ ਐਡਵਾਈਜ਼ਰੀ ਕਮੇਟੀ  ਐਨ ਐਨ ਸੈਣੀ, ਪ੍ਰਿੰਸੀਪਲ ਵਿਦਿਆ ਮੰਦਰ ਸਕੂਲ ਸਰਿਤਾ ਵਸ਼ਿਸ਼ਟ ਅਤੇ ਹੋਰ ਮੈਂਬਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਬੁੱਲ੍ਹੋਵਾਲ ਵਿਖੇ ਖੂਨਦਾਨ ਕੈਂਪ ਲਾਇਆ

ਬੁੱਲ੍ਹੋਵਾਲ, 27 ਫਰਵਰੀ: ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ ਨੇ ਅੱਜ ਬੁਲੋਵਾਲ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਯੂਥ ਐਂਡ ਸਪੋਰਟਸ ਕਲੱਬ ਵੱਲੋਂ ਮਹੰਤ ਰਮਿੰਦਰ ਦਾਸ ਡੇਰਾ ਬਾਬਾ ਚਰਨ ਸ਼ਾਹ (ਬਹਾਦਰਪੁਰ) ਦੇ ਸਹਿਯੋਗ ਨਾਲ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ।
        ਇਸ ਮੌਕੇ ਤੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਆਪਣੇ ਕਲੱਬ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਹੈ। ਇਸ ਤੋਂ ਪਤਾ ਲਗਦਾ ਹੈ ਕਿ ਇਹ ਨੌਜਵਾਨ ਦੇਸ਼ ਦੀ ਖਾਤਰ ਸ਼ਹੀਦ ਹੋਏ ਨੌਜਵਾਨਾਂ ਤੋਂ ਪ੍ਰੇਰਨਾ ਲੈ ਕੇ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ। ਇਸ ਕਲੱਬ ਦੇ ਨੌਜਵਾਨ ਖੇਡਾਂ ਦੇ ਨਾਲ-ਨਾਲ ਖੂਨਦਾਨ ਕੈਂਪ ਲਗਾ ਕੇ ਜੋ ਇਹ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ ਅਤੇ  ਪਿੰਡ ਦੇ ਨੌਜਵਾਨ ਸਰਪੰਚ ਸ੍ਰੀ ਅਵਤਾਰ ਸਿੰਘ ਵੀ ਇਸ ਸਮਾਜ ਸੇਵਾ ਦੇ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ।
        ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਸੇਵਾ ਦੇ ਕੰਮਾਂ ਦੇ ਨਾਲ-ਨਾਲ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਅਤੇ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਵਿੱਚ ਸੜਕਾਂ ਉਪਰ ਕੀਤੇ ਗਏ ਨਜਾਇਜ਼ ਕਬਜਿਆਂ ਨੂੰ ਹਟਾਉਣ ਲਈ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਤਾਂ ਜੋ ਸੜਕਾਂ ਉਪਰ ਚੱਲਣ ਵਾਲੀ  ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਕਿਉਂਕਿ ਸੜਕਾਂ ਤੇ ਟਰੈਫਿਕਾਂ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਅਤੇ ਸੜਕਾਂ ਤੇ ਨਜਾਇਜ਼ ਕਬਜਿਆਂ ਕਾਰਨ ਟਰੈਫਿਕ ਵਿੱਚ ਰੁਕਾਵਟ ਆਉਂਦੀ ਹੈ ਜੋ  ਕਈ ਦੁਰਘਟਨਾਵਾਂ ਦਾ ਕਾਰਨ ਬਣਦੀ ਹੈ। ਇਸ ਲਈ ਸੜਕਾਂ ਤੇ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਸੜਕਾਂ ਤੇ ਚੱਲਣ ਦੇ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਹੀ ਜ਼ਰੂਰੀ ਹੈ ਜਿਸ ਸਬੰਧੀ ਨੌਜਵਾਨ ਵਰਗ ਹੀ ਆਮ ਲੋਕਾਂ ਨੂੰ ਪ੍ਰੇਰਨਾ ਦੇ ਸਕਦਾ ਹੈ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ੍ਰੀ ਤਰਨਾਚ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਮੈਡਲ ਦੇ ਕੇ ਉਨ੍ਹਾਂ ਦੇ ਸਨਮਾਨ ਕੀਤਾ ਅਤੇ ਕਲੱਬ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ।
        ਸਰਪੰਚ ਬੁਲੋਵਾਲ ਸ੍ਰ: ਅਵਤਾਰ ਸਿੰਘ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ।  ਪ੍ਰਧਾਨ ਸਪੋਰਟਸ ਕਲੱਬ ਗਗਨ ਦੀਪ ਸਿੰਘ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱ੍ਯਸਿਆ ਕਿ ਅੱਜ ਦੇ ਖੂਨਦਾਨ ਕੈਂਪ ਵਿੱਚ ਲਗਭਗ 30 ਨੌਜਵਾਨਾਂ ਨੇ ਖੂਨਦਾਨ ਕੀਤਾ ਹੈ। ਇਸ ਮੌਕੇ ਤੇ ਉਨ੍ਹਾਂ ਨੇ ਆਪਣੇ ਕਲੱਬ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿੱਧੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਮਹੰਤ ਰਮਿੰਦਰ ਦਾਸ ਡੇਰਾ ਬਾਬਾ ਚਰਨ ਸ਼ਾਹ (ਬਹਾਦਰਪੁਰ) ਨੰਬਰਦਾਰ ਅਜੀਤ ਸਿੰਘ, ਪੰਚ ਪੰਡਤ ਸੋਹਨ ਲਾਲ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਮੈਂਬਰ ਪੀ ਟੀ ਏ ਤਰਲੋਚਨ ਸਿੰਘ, ਸਾਬਕਾ ਸਰਪੰਚ ਡਾ ਹੰਸ ਰਾਜ ਸਿੰਘ, ਸੀਨੀਅਰ ਵਾਈਸ ਪ੍ਰਧਾਨ ਕਰਨੈਲ ਸਿੰਘ, ਵਾਈਸ ਪ੍ਰਧਾਨ ਸਤੀਸ਼ ਸ਼ਾਰਦਾ, ਪ੍ਰਧਾਨ ਸਪੋਰਟਸ ਸੈਲ ਅਮਨਦੀਪ ਸਿੰਘ, ਸਕੱਤਰ ਮਨਿੰਦਰ ਕਾਕਾ, ਇੰਚਾਰਜ ਖੂਨਦਾਨ ਕੈਂਪ ਬਹਾਦਰ ਸਿੰਘ, ਅਮਨਦੀਪ ਸਿੰਘ, ਜਤਿੰਦਰ ਸ਼ਰਮਾ, ਅਮਿਤ ਕੁਮਾਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਸੂਦ ਸਭਾ ਵੱਲੋਂ ਬਣੇਗਾ ਨਵਾਂ ਕਮਿਉਨਿਟੀ ਸੈਂਟਰ

ਹੁਸ਼ਿਆਰਪੁਰ, 27 ਫਰਵਰੀ: ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਹੁਸ਼ਿਆਰਪੁਰ-ਹਰਿਆਣਾ ਸੜਕ ਤੇ ਸਥਿਤ ਗਊਸ਼ਾਲਾ ਦੇ ਨਜ਼ਦੀਕ 45 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ  ਨਵੇਂ ਕਮਿਉਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ।  ਧਰਮਪਤਨੀ ਸ੍ਰੀ ਤੀਕਸ਼ਨ ਸੂਦ ਸ੍ਰੀਮਤੀ ਰਾਕੇਸ਼ ਸੂਦ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਪ੍ਰਧਾਨ ਸੂਦ ਸਭਾ ਕ੍ਰਿਸ਼ਨ ਕਾਂਤ ਸੂਦ, ਸਕੱਤਰ ਅਰਵਿੰਦ ਸੂਦ, ਸੀਨੀਅਰ ਪ੍ਰਧਾਨ ਪ੍ਰਸ਼ੋਤਮ ਦਾਸ ਸੂਦ, ਵਾਈਸ ਪ੍ਰਧਾਨ ਅਨਿਲ ਸੂਦ, ਖਜ਼ਾਨਚੀ ਰਾਜ ਪਾਲ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
               ਇਸ ਮੌਕੇ ਤੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ  ਕਰਦਿਆਂ ਕਿਹਾ ਕਿ ਸ੍ਰੀ ਸੂਦ ਨੇ ਕਿਹਾ ਕਿ ਸੂਦ ਸਭਾ ਵੱਲੋਂ ਬਣਾਏ ਜਾ ਰਹੇ ਇਸ ਕਮਿਉਨਿਟੀ ਹਾਲ ਵਿਚ ਇਸ ਇਲਾਕੇ ਦੇ ਆਮ ਲੋਕਾਂ ਨੂੰ ਆਪਣੇ ਸਾਂਝੇ ਸਮਾਗਮ ਕਰਨ ਲਈ ਕਾਫ਼ੀ ਸਹੂਲਤ ਮਿਲੇਗੀ ਅਤੇ ਸੂਦ ਸਭਾ ਵੱਲੋਂ ਵੀ ਆਪਣੇ ਸਮਾਗਮ ਇਸ ਕਮਿਉਨਿਟੀ ਹਾਲ ਵਿੱਚ ਕਰਵਾਏ ਜਾ ਸਕਣਗੇ।  ਸ੍ਰੀ ਸੂਦ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਵੀ ਆਮ ਲੋਕਾਂ ਨੂੰ ਸਾਂਝੇ ਸਮਾਗਮ ਕਰਾਉਣ ਦੀਆਂ ਸਹੂਲਤਾਂ ਦੇਣ ਲਈ ਪਿੰਡਾਂ ਅਤ ੇਸ਼ਹਿਰਾਂ ਵਿੱਚ ਕਮਿਉਨਿਟੀ ਹਾਲ ਬਣਾਏ ਜਾ ਰਹੇ ਹਨ। ਸ੍ਰੀ ਸੂਦ ਨੇ ਕਿਹਾ ਕਿ ਮੁਹੱਲਾ ਗੌਤਮ ਨਗਰ ਵਿਖੇ ਵੀ ਇੱਕ ਬਹੁਤ ਵੱਡਾ ਕਮਿਉਨਿਟੀ ਹਾਲ ਬਣਾਇਆ ਜਾ ਰਿਹਾ ਹੈ ਜੋ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗਾ ਅਤੇ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਜਦੋਂ ਵੀ ਹੋਂਦ ਵਿੱਚ ਆਉਂਦੀ ਹੈ, ਉਹ ਆਮ ਲੋਕਾਂ ਨੂੰ ਸਾਂਝੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ ਅਤੇ ਬਿਨਾਂ ਭੇਦ-ਭਾਵ ਦੇ ਸ਼ਹਿਰਾਂ ਅਤੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਾਉਂਦੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਕਰੋੜਾਂ ਰੁਪਏ ਰੁਪਏ ਖਰਚ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ 102 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ ਪਾਏ ਜਾ ਰਹੇ ਆਧੁਨਿਕ ਸੀਵਰੇਜ਼ ਸਿਸਟਮ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ 8 ਕਿਲੋਮੀਟਰ ਸੀਵਰੇਜ਼ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ।
        ਇਸ ਮੌਕੇ ਤੇ ਪ੍ਰਧਾਨ ਸੂਦ ਸਭਾ ਕ੍ਰਿਸ਼ਨ ਕਾਂਤ ਸੂਦ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਆਪਣੀ ਸਭਾ ਵੱਲੋਂ ਲੋਕ ਹਿੱਤਾਂ ਵਿੱਚ ਕਰਵਾਏ ਜਾ ਰਹੇ ਕਾਰਜਾਂ ਪ੍ਰਤੀ ਵਿਸਥਾਰਪੂਰਵਕ ਚਾਨਣਾ ਪਾਇਆ।  ਸ੍ਰੀਮਤੀ ਸੁਚੇਤਾ ਸੂਦ ਅਤੇ ਸੀਨੀਅਰ ਪ੍ਰਧਾਨ ਪ੍ਰਸ਼ੋਤਮ ਦਾਸ ਸੂਦ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਅਰਵਿੰਦ ਸੂਦ ਨੇ ਬਾਖੂਬੀ ਨਿਭਾਈ।  ਇਸ ਮੌਕੇ ਤੇ ਤਕਨੀਕੀ ਸਲਾਹਕਾਰ ਅਤੁਲ ਮਹਿੰਦਰਾ, ਡਾ ਦੇਸ ਰਾਜ, ਅਸ਼ੋਕ ਸੂਦ, ਨਰਿੰਦਰ ਸੂਦ, ਵਿਪਿਨ ਸੂਦ, ਰਵਿੰਦਰ ਕੁਮਾਰ ਸੂਦ, ਡਾ ਕੇਸ਼ਵ ਸੂਦ, ਅਨੁਜ ਸੂਦ ਅਤੇ ਹੋਰ ਪਤਵੰਤੇ ਸ਼ਹਿਰੀ ਇਸ ਮੌਕੇ ਤੇ ਹਾਜ਼ਰ ਸਨ।

ਪਲਸ ਪੋਲੀਓ ਮੁਹਿੰਮ ਦਾ ਦੂਸਰਾ ਰਾਉਂਡ ਸ਼ੁਰੂ

ਹੁਸ਼ਿਆਰਪੁਰ, 27 ਫਰਵਰੀ: ਸਿਹਤਮੰਦ ਕੱਲ ਦੀ ਬੁਨਿਆਦ ਰੱਖਣ ਅਤੇ ਪੋਲੀਓ ਵਰਗੀ ਨਾ ਮੁਰਾਦ ਬੀਮਾਰੀ ਨੂੰ ਜੜੋਂ ਖਤਮ ਕਰਨ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਅੱਜ ਕੌਮੀ ਪਲਸ ਪੋਲੀਓ ਮੁਹਿੰਮ ਦੇ ਦੂਸਰੇ ਰਾਊਂਡ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਸ਼ੁੱਭ ਆਰੰਭ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਮੰਤਰੀ ਪੰਜਾਬ  ਸ਼੍ਰੀ ਤੀਕਸ਼ਣ ਸੂਦ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਾਇਨਜ਼ ਕਲੱਬ ਹੁਸ਼ਿਆਰਪੁਰ ਸਮਰਪਣ ਦੇ ਸਹਿਯੋਗ ਨਾਲ ਲਗਾਏ ਗਏ ਪੋਲੀਓ ਬੂਥ ਵਿਖੇ ਨਵ ਜੰਮੇ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਗਿਆ। ਇਸ ਮੌਕੇ ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ, ਸ਼੍ਰੀ ਕਮਲਜੀਤ ਸੇਤੀਆ ਜਨਰਲ ਸਕੱਤਰ ਜ਼ਿਲ੍ਹਾ ਭਾਜਪਾ , ਸ਼੍ਰੀ ਸਿਵ ਸੂਦ ਪ੍ਰਧਾਨ ਨਗਰ ਕਾਂਊਸਲ ਹੁਸ਼ਿਆਰਪੁਰ, ਡਾ. ਮਨਮੋਹਣ ਸਿੰਘ ਜਿਲ੍ਹਾ ਟੀਕਾਕਰਣ ਅਫ਼ਸਰ, ਡਾ. ਯਸ਼ ਮਿਤਰਾ ਜਿਲ੍ਹਾ ਸਿਹਤ ਅਫ਼ਸਰ, ਡਾ. ਚੂਨੀ ਲਾਲ ਕਾਜ਼ਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਮੈਡਮ ਮਨਮੋਹਣ ਕੌਰ ਜਿਲ੍ਹਾ ਮਾਸ ਮੀਡੀਆ ਅਫ਼ਸਰ, ਡਾ. ਗੁਰਦੇਵ ਸਿੰਘ ਐਸ.ਐਮ.ਓ., ਡਾ. ਭੁਪਿੰਦਰ ਸਿੰਘ ਐਸ.ਐਮ.ਓ., ਡਾ. ਸੁਨੀਲ ਅਹੀਰ, ਲਾਇਨ ਪੀ.ਸੀ. ਸ਼ਰਮਾ ਪ੍ਰਧਾਨ, ਲਾਇਨ ਮਨਜੀਤ ਸਿੰਘ ਚੇਅਰਮੈਨ, ਲਾਇਨ ਸੁਮੇਸ਼ ਵਰਮਾ ਅਤੇ ਲਾਇਨ ਅਸ਼ੋਕ ਪੁਰੀ ਵੀ ਉਨ੍ਹਾਂ ਦੇ ਨਾਲ ਸਨ।।
ਇਸ ਮੌਕੇ ਸ਼੍ਰੀ ਤੀਕਸ਼ਣ ਸੂਦ ਕਿਹਾ ਕਿ ਪੋਲੀਓ ਵਰਗੀ ਖਤਰਨਾਕ ਤੇ ਨਾ ਮਰਾਦ ਬੀਮਾਰੀ ਨੂੰ ਜੜੋਂ ਖਤਮ ਕਰਨ ਲਈ ਸਿਹਤ ਵਿਭਾਗ ਵੱਲੋਂ ਕੀਤਾ ਜਾ ਰਿਹਾ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਜਿਸ ਨਾਲ ਬੱਚੇ ਸਦਾ ਲਈ ਅਪਾਹਜ ਹੋਣ ਤੋਂ ਬੱਚ ਸਕਦੇ ਹਨ ਅਤੇ  ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਨਾਲ ਨਾਲ ਸਵੈ ਸੇਵੀ ਸੰਸਥਾਵਾਂ ਅਤੇ ਇਲਾਕਾ ਨਿਵਾਸੀਆਂ ਦੇ ਸਾਂਝੇ ਸਹਿਯੋਗ ਸਦਕਾ ਹੀ ਆਉਣ ਵਾਲੇ  ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। 
            ਪਲਸ ਪੋਲੀਓ ਮੁਹਿੰਮ ਤਹਿਤ ਅੱਜ ਈ.ਐਸ.ਆਈ. ਹਸਪਤਾਲ ਹੁਸ਼ਿਆਰਪੁਰ ਅਤੇ ਸ਼੍ਰੀ ਰਾਮ ਚਰਿਤਰ ਮਾਨਸ ਪ੍ਰਚਾਰ ਮੰਡਲ ਦੇ ਸਹਿਯੋਗ ਨਾਲ ਰਾਮ ਨਗਰ ਝੁੱਗੀ ਝੋਂਪੜੀ ਸਲੱਮ ਏਰੀਏ ਵਿੱਚ ਪੋਲੀਓ ਬੂੱਥ ਲਗਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਜਿਸ ਦਾ ਸ਼ੁੱਭ ਆਰੰਭ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਧਰਮਦੱਤ ਤਰਨਾਚ ਨੇ ਨੰਨ੍ਹੇ ਮੁੰਨੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ, ਮੈਡਮ ਨੀਲਮ ਸਿੱਧੂ ਸੀਨੀਅਰ ਮੈਡੀਕਲ ਅਫ਼ਸਰ ਈ.ਐਸ.ਆਈ. ਹਸਪਤਾਲ, ਡਾ. ਅਜੈ ਬੱਗਾ ਐਸ.ਐਮ.ਓ., ਡਾ. ਮਨਮੋਹਣ ਸਿੰਘ ਜਿਲ੍ਹਾ ਟੀਕਾਕਰਣ ਅਫ਼ਸਰ, ਡਾ. ਯਸ਼ ਮਿਤਰਾ ਜਿਲ੍ਹਾ ਸਿਹਤ ਅਫ਼ਸਰ, ਡਾ. ਚੂਨੀ ਲਾਲ ਕਾਜਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਮਨਮੋਹਣ ਕੌਰ ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ, ਸ਼੍ਰੀ ਰਾਮ ਚਰਿਤਰ ਮਾਨਸ ਪ੍ਰਚਾਰ ਮੰਡਲ ਵੱਲੋਂ ਸ਼੍ਰੀ ਹਰੀਸ਼ ਸੈਣੀ ਪ੍ਰਧਾਨ, ਸ਼੍ਰੀ ਸ਼ਾਮ ਨਰੂਲਾ, ਸ਼੍ਰੀ ਅਸ਼ਵਨੀ ਚੌਪੜਾ, ਜੋਗਿੰਦਰ ਸ਼ਰਮਾ, ਰਵਿੰਦਰ ਸ਼ਰਮਾ, ਤਿਲਕ ਰਾਜ ਵਰਮਾ, ਸੁਰਿੰਦਰ ਸ਼ਰਮਾ, ਵਰਿੰਦਰ ਚੋਪੜਾ, ਗੁਲਸ਼ਨ ਧੀਰ, ਮਦਨ ਲਾਲ ਬਾਲੀ, ਐਸ ਪੀ ਗੋਤਮ, ਵਿਨੇ ਚੋਪੜਾ, ਅਤੇ ਸ਼੍ਰੀ ਰਾਕੇਸ਼ ਭੱਲਾ ਹਾਜ਼ਰ ਸਨ।
            ਇਸ ਮੌਕੇ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ਼੍ਰੀ ਧਰਮਦੱਤ ਤਰਨਾਚ ਨੇ ਦੱਸਿਆ ਕਿ ਝੂੱਗੀ ਝੋਂਪੜੀ ਏਰੀਏ ਵਿੱਚ ਜਿੱਥੇ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਹੁੰਦੀ ਹੈ, ਉਹਨਾਂ ਨੂੰ ਜਾਗਰੂਕ ਕਰਨਾ ਅਤੇ ਇਸ ਤਰਾਂ ਦੇ ਕੈਂਪ ਲਗਾਉਣਾ ਇੱਕ ਯੋਗ ਉਪਰਾਲਾ ਹੈ ਜੋ ਕਿ ਸਿਹਤ ਵਿਭਾਗ ਵੱਲੋਂ ਬਾਖੂਬੀ ਨਿਭਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਤੋਂ ਇਲਾਵਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਹੋਰ ਵੀ ਜਾਗਰੂਕਤਾ ਕੈਂਪ ਅਤੇ ਮੈਡੀਕਲ ਕੈਂਪ ਇਹੋ ਜਿਹੇ ਏਰੀਆਂ ਵਿੱਚ ਲਗਾਏ ਜਾਣ, ਤਾਂ ਜੋ ਫੈਲਣ ਵਾਲੇ ਇਸ ਪੋਲੀਓ ਵਾਇਰਸ ਨੂੰ ਜੜੋਂ ਖਤਮ ਕੀਤਾ ਜਾ ਸਕੇ।         
ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਜਿਲ੍ਹੇ ਭਰ ਵਿੱਚ 0 ਤੋਂ 5 ਸਾਲ ਦੇ 1,82,212 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਪਲਸ ਪੋਲੀਓ ਦਾ ਦੂਜਾ ਗੇੜ ਚਲਾਇਆ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ 789 ਸਥਾਈ ਬੂੱਥ 28 ਟਰਾਂਜਿਟ ਟੀਮਾਂ ਅਤੇ 19 ਮੋਬਾਈਲ ਟੀਮਾਂ ਲਗਾਈਆਂ ਗਈਆਂ ਹਨ। ਜਿਸ ਵਿੱਚ 3344 ਮੈਂਬਰ ਅਤੇ 201 ਸੁਪਰਵਾਈਜਰ ਨਿਯੁਕਤ ਕੀਤੇ ਗਏ ਹਨ।  ਉਹਨਾਂ ਦੱਸਿਆ ਕਿ ਬਸ ਸਟੈਂਡ, ਰੇਲਵੇ ਸਟੇਸ਼ਨ, ਦੂਰ ਦਰੇਡੇ ਦੇ ਸਲਮ, ਝੂੱਗੀ ਝੋਂਪੜੀ ਅਤੇ ਭੱਠਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ, ਤਾਂ ਜੋ ਕੋਈ ਵੀ 0 ਤੋਂ 5 ਸਾਲ ਤੱਕ ਦਾ ਬੱਚਾ ਇਹ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ।
ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਪੁਰ ਅਤੇ ਡਾ. ਮਨਮੋਹਣ ਸਿੰਘ ਜਿਲ੍ਹਾ ਟੀਕਾਕਰਣ ਅਫ਼ਸਰ ਵੱਲੋਂ ਸਲੱਮ ਏਰੀਏ ਅਤੇ ਝੂੱਗੀ ਝੋਂਪੜੀ ਏਰੀਏ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕੀਤਾ ਗਿਆ। ਸਟੇਟ ਪੱਧਰ ਤੋਂ ਡਾ. ਇਕਬਾਲ ਸਿੰਘ ਡਿਪਟੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਅਤੇ ਡਾ. ਲਹਿੰਬਰ ਸਿੰਘ ਤੋਂ ਇਲਾਵਾ ਜਿਲ੍ਹਾ ਪੱਧਰ ਤੇ ਪ੍ਰੋਗਰਾਮ ਅਫ਼ਸਰਾਂ ਦੁਆਰਾ ਵੀ ਇਸ ਪੂਰੀ ਮੁਹਿੰਮ ਦਾ ਨਿਰੀਖਣ ਕੀਤਾ ਗਿਆ ਹੈ।
ਮੈਡਮ ਮਨਮੋਹਣ ਕੌਰ ਨੇ ਦੱਸਿਆ ਕਿ ਜਿਹੜੇ ਬੱਚੇ ਕਿਸੇ ਕਾਰਣ ਕਰਕੇ ਇਹ ਬੂੰਦਾਂ ਨਹੀਂ ਪੀ ਸਕੇ, ਉਹਨਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾ ਕੇ 28 ਫਰਵਰੀ ਅਤੇ 1 ਮਾਰਚ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ। ਉਹਨਾਂ ਨੇ ਸਿਹਤ ਵਿਭਾਗ ਵੱਲੋਂ ਸਵੈ ਸੇਵੀ ਸੰਸਥਾਵਾਂ, ਪ੍ਰੈਸ ਅਤੇ ਇਲੈਕਟ੍ਰੌਨਿਕ ਮੀਡੀਆਂ ਦਾ ਪਲਸ ਪੋਲੀਓ ਮੁਹਿੰਮ ਨੂੰ ਸਫ਼ਲ ਕਰਨ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

ਧੁੱਗਾ ਵਿਖੇ ਗੋਲਡ ਕਬੱਡੀ ਕੱਪ ਤੇ ਰੌਣਕਾਂ

 
ਗੜ੍ਹਦੀਵਾਲਾ, 27 ਫਰਵਰੀ:  ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਮਾਂ ਖੇਡ ਕਬੱਡੀ ਨੂੰ ਅੰਤਰ ਰਾਸ਼ਟਰੀ ਪੱਧਰ ਤੱਕ ਪ੍ਰਫੁਲਤ ਕਰਨ ਲਈ ਜਲਦੀ ਹੀ ਦੂਸਰਾ ਅੰਤਰ ਰਾਸ਼ਟਰੀ ਗੋਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜੇਤੂ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਪਸ਼ੂ ਪਾਲਣ ਮੰਤਰੀ ਪੰਜਾਬ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੇ ਪਿੰਡ ਧੁੱਗਾ ਵਿਖੇ ਬ੍ਰਹਮ ਗਿਆਨੀ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਨੂੰ ਸਮਰਪਿਤ 26 ਫਰਵਰੀ ਤੋਂ 28 ਫਰਵਰੀ 2011 ਤੱਕ ਚੱਲਣ ਵਾਲੇ ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਗੜ੍ਹਦੀਵਾਲਾ ਵੱਲੋਂ ਕਰਵਾਏ ਜਾ ਰਹੇ ਤੀਸਰੇ ਗੋਲਡ ਕਬੱਡੀ ਕੱਪ ਦੇ ਪਹਿਲੇ ਦਿਨ ਦੇ ਦੁਪਹਿਰ ਬਾਅਦ ਦੀਆਂ ਖੇਡਾਂ ਦੇ ਉਦਘਾਟਨ ਕਰਨ ਉਪਰੰਤ ਖੇਡ ਪ੍ਰੇਮੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। 
        ਇਸ ਮੌਕੇ ਤੇ ਉਨ੍ਹਾਂ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਪੰਜਾਬ ਦੀਆਂ ਮਾਂ ਖੇਡਾਂ ਨੂੰ ਅੰਤਰ ਰਾਸ਼ਟਰੀ ਪੱਧਰ ਤੱਕ ਲਿਜਾਉਣ ਲਈ ਜ਼ਿਲ੍ਹਾ ਪੱਧਰ ਤੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਪੰਜਾਬ ਵਿੱਚ 13 ਅੰਤਰ ਰਾਸ਼ਟਰੀ ਪੱਧਰ ਦੇ ਬਹੁਮੰਤਵੀਂ ਖੇਡ ਸਟੇਡੀਅਮ ਵੀ ਉਸਾਰੇ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਸ੍ਰ: ਦੇਸ ਰਾਜ ਸਿੰਘ ਧੁੱਗਾ ਵੱਲੋਂ ਪਿੰਡ ਵਾਸੀਆਂ ਅਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਬਾਬਾ ਹਰਨਾਮ ਸਿੰਘ ਖੇੜਾ ਸਾਹਿਬ ਵਾਲਿਆਂ ਦੀ ਯਾਦ ਵਿੱਚ ਜੋ ਇਹ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਗੁਰੂਆਂ ਨੂੰ ਯਾਦ ਰੱਖਦੀਆਂ ਹਨ, ਉਹ ਹਮੇਸ਼ਾਂ ਤਰੱਕੀ ਕਰਦੀਆਂ ਹਨ।  ਉਨ੍ਹਾਂ ਕਿਹਾ ਕਿ ਇਸ ਕਬੱਡੀ ਖੇਡ ਮੇਲੇ ਵਿੱਚ ਜੋ ਕੁੱਤਿਆਂ ਦੀ ਦੌੜਾਂ ਕਰਵਾਈਆਂ ਜਾ ਰਹੀਆਂ ਹਨ, ਇਹ ਬਹੁਤ ਸ਼ਲਾਘਾਯੋਗ ਹਨ। ਇਸ ਨਾਲ ਪਸ਼ੂ ਪਾਲਕਾਂ ਨੂੰ ਵੀ ਖੇਡ ਮੇਲਿਆਂ ਵਿੱਚ ਆਪਣੇ ਪਸ਼ੂਆਂ ਨੂੰ ਲਿਆ ਕੇ ਮੁਕਾਬਲੇ ਕਰਾਉਣ ਲਈ ਉਤਸ਼ਾਹ ਮਿਲੇਗਾ।
        ਸ੍ਰ: ਰਣੀਕੇ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਬਲਾਕ ਪੱਧਰ, ਜ਼ਿਲ੍ਹਾ ਪੱਧਰ, ਜੌਨਲ ਪੱਧਰ ਅਤੇ ਰਾਜ ਪੱਧਰੀ ਪਸ਼ੂ ਮੇਲੇ ਲਗਾਏ ਗਏ ਹਨ ਜਿਸ ਵਿੱਚ ਪਸ਼ੂਆਂ ਦੇ ਵੱਖ-ਵੱਖ ਮੁਕਾਬਲੇ ਕਰਵਾ ਕੇ ਲੱਖਾਂ ਰੁਪਏ ਦੇ ਇਨਾਮ ਦਿੱਤੇ ਗਏ ਹਨ ਜਿਸ ਨਾਲ ਪਸ਼ੂ ਪਾਲਕਾਂ ਵਿੱਚ ਹੋਰ ਵੀ ਉਤਸ਼ਾਹ ਵਧਿਆ ਹੈ ਅਤੇ ਉਹ ਬੜੇ ਉਤਸ਼ਾਹ ਨਾਲ ਇਨ੍ਹਾਂ ਪਸ਼ੂ ਮੇਲਿਆਂ ਵਿੱਚ ਆਪਣੇ ਪਸ਼ੂਆਂ ਨੂੰ ਮੁਕਾਬਲਿਆਂ ਲਈ ਲਿਆ ਰਹੇ ਹਨ। ਇਸ ਮੌਕੇ ਤੇ ਉਨ੍ਹਾਂ ਨੇ ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਗੜ੍ਹਦੀਵਾਲਾ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ ਅਤੇ ਉਘੀਆ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
            ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ  ਸ੍ਰ: ਦੇਸ ਰਾਜ ਸਿੰਘ ਧੁੱਗਾ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆ ਕਿ ਤੀਸਰੇ ਗੋਲਡ ਕਬੱਡੀ ਕੱਪ ਵਿੱਚ ਇਸ ਵਾਰ ਵੀ ਚੌਟੀ ਦੀਆਂ 8 ਅਕੈਡਮੀਆਂ ਤੇ ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਜੇਤੂ ਟੀਮ ਨੂੰ ਇੱਕ ਲੱਖ ਰੁਪਏ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵਧੀਆ ਕਿਸਮ ਦੀਆਂ ਨਸਲਾਂ ਦੇ ਕੁੱਤਿਆਂ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।   ਉਨ੍ਹਾਂ ਕਿਹਾ ਕਿ ਇਸ ਮੌਕੇ ਤੇ ਵੱਖ-ਵੱਖ ਖੇਡਾਂ ਵਿੱਚ ਨਾਮਨਾ ਖੱਟਣ ਵਾਲੇ ਖਿਡਾਰੀਆਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 28 ਫਰਵਰੀ 2011 ਨੂੰ ਕਬੱਡੀ ਦੇ ਫਾਇਨਲ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਅਮਨ ਪਾਲ ਸਿੰਘ, ਨਾਇਬ ਤਹਿਸੀਲਦਾਰ ਨਿਰਮਲ ਸਿੰਘ, ਨਾਇਬ ਤਹਿਸੀਲਦਾਰ ਅਮਰਨਾਥ, ਜ਼ਿਲ੍ਹਾ ਭਲਾਈ ਅਫ਼ਸਰ ਹਰਜੀਤ ਸਿੰਘ ਤੇਜੀ, ਭਲਾਈ ਅਫ਼ਸਰ ਇੰਦਰ ਸਿੰਘ, ਡਾ ਬਲਬੀਰ ਸਿੰਘ, ਡਾ ਕੁਲਵਿੰਦਰ ਸਿੰਘ, ਡਾ ਬੀ ਐਸ ਟੰਡਨ, ਡਾ ਹਰਪ੍ਰੀਤ ਸਿੰਘ, ਵੈਟਰਨਰੀ ਇੰਸਪੈਕਟਰ  ਹਰਜੀਤ ਸਿੰਘ, ਬਲਜਿੰਦਰ ਸਿੰਘ, ਗੁਰਿੰਦਰ ਸਿੰਘ, ਇਕਬਾਲ ਸਿੰਘ ਸੀਕਰੀ, ਸਰਪੰਚ ਤਰਸੇਮ ਸਿੰਘ ਧੁੱਗਾ, ਜਨਰਲ ਸਕੱਤਰ ਅਕਾਲੀ ਦਲ ਇਕਬਾਲ ਸਿੰਘ ਜੌਹਲ, ਪ੍ਰਵਾਸੀ ਭਾਰਤੀ ਪਿਆਰਾ ਸਿੰਘ ਜੌਹਲ, ਪ੍ਰਿੰਸੀਪਲ ਤਰਸੇਮ ਸਿੰਘ ਧੁੱਗਾ, ਸੰਮਤੀ ਮੈਂਬਰ ਡਾ ਕਰਮ ਸਿੰਘ ਜੌਹਲ, ਜਗਤਾਰ ੰਿਸਘ ਜੌਹਲ, ਗੁਰਜੀਤ ਸਿੰਘ, ਲਵਪ੍ਰੀਤ ਸਿੰਘ ਜੌਹਲ, ਪਿੰਕਾ ਧੁੱਗਾ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।

ਲੋਕ ਅਦਾਲਤਾਂ ਵਿਚ ਪੁੱਜੇ ਕੇਸਾਂ ਦਾ ਮੌਕੇ ਤੇ ਨਿਪਟਾਰਾ

ਹੁਸ਼ਿਆਰਪੁਰ, 26 ਫਰਵਰੀ: ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਦੀ ਦੇਖ-ਰੇਖ ਹੇਠਾਂ ਅੱਜ ਮਾਸਿਕ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ ਹੈ। ਇਹ ਲੋਕ ਅਦਾਲਤਾਂ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਵਿਖੇ ਲਗਾਈਆਂ ਗਈਆਂ। ਇਸ ਮਾਸਿਕ ਲੋਕ ਅਦਾਲਤ ਲਈ ਹੁਸ਼ਿਆਰਪੁਰ ਵਿਖੇ 7 ਬੈਂਚ, ਦਸੂਹਾ ਵਿਖੇ 2 ਅਤੇ ਮੁਕੇਰੀਆਂ ਵਿਖੇ ਇੱਕ ਤੇ ਗੜ੍ਹਸ਼ੰਕਰ ਵਿਖੇ ਇੱਕ ਬੈਂਚ ਬਣਾਇਆ ਗਿਆ। ਇਨ੍ਹਾਂ ਬੈਂਚਾਂ ਵਿੱਚ ਸੋਸ਼ਲ ਵਰਕਰਾਂ ਅਤੇ ਵਕੀਲਾਂ ਨੂੰ ਖਾਸ ਤੌਰ ਤੇ ਸ਼ਾਮਲ ਕੀਤਾ ਗਿਆ ਤਾਂ ਜੋ ਕੇਸਾਂ ਦਾ ਨਿਪਟਾਰਾ ਵਿਚੋਲਗੀ ਅਤੇ ਰਜ਼ਾਮੰਦੀ ਨਾਲ ਕੀਤਾ ਜਾ ਸਕੇ। ਇਸ ਲੋਕ ਅਦਾਲਤ ਵਿੱਚ ਸ੍ਰੀ ਕੁਲਦੀਪ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਬਾਰ ਮੈਂਬਰਾਂ ਰਾਹੀਂ  ਲੋਕ ਅਦਾਲਤ ਨੂੰ ਕਾਮਯਾਬ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ।
        ਇਸ ਮਾਸਿਕ ਲੋਕ ਅਦਾਲਤ ਵਿੱਚ ਹਿੰਦੂ ਮੈਰਿਜ ਐਕਟ ਕੇਸ, ਦੀਵਾਨੀ ਦਾਅਵੇ, ਅਪੀਲਾਂ, ਸਮਝੌਤਾਯੋਗ ਫੌਜਦਾਰੀ ਕੇਸ, ਰੈਂਟ ਦੇ ਕੇਸ ਅਤੇ ਹੋਰ ਅਦਾਲਤੀ ਕੇਸਾਂ ਨੂੰ ਆਪਸੀ ਰਜ਼ਾਮੰਦੀ ਰਾਹੀਂ ਹੱਲ ਕਰਨ ਲਈ ਸੁਣਿਆ ਗਿਆ ਜਿਸ ਵਿੱਚੋਂ 67 ਕੇਸਾਂ ਦਾ ਨਿਪਟਾਰਾ ਰਜ਼ਾਮੰਦੀ ਰਾਹੀਂ ਕੀਤਾ ਗਿਆ। ਇਨ੍ਹਾਂ ਕੇਸਾਂ ਰਾਹੀਂ ਧਿਰਾਂ ਨੂੰ 33,04,692/- ਰੁਪਏ ਬਤੌਰ ਕਲੇਮ ਅਵਾਰਡ ਦੁਆਏ ਗਏ।
        ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 153ਵੀਂ ਲੋਕ ਅਦਾਲਤ ਸੀ ਅਤੇ ਹੁਣ ਤੱਕ 44269 ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕੀਤਾ ਜਾ ਚੁੱਕਾ ਹੈ। ਜਿਸ ਰਾਹੀਂ ਕੁਲ ਰਕਮ 1,04,23,11,765/- ਰੁਪਏ ਬਤੌਰ ਕਲੇਮ/ ਅਵਾਰਡ ਧਿਰਾਂ ਨੂੰ ਦੁਆਏ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 3013 ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਅਤੇ ਕਰੀਬ 231 ਕਾਨੂੰਨੀ ਸਾਖਰਤਾ ਕੈਂਪਾਂ ਅਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ।
        ਸ੍ਰੀਮਤੀ ਪ੍ਰੀਤੀ ਸਾਹਨੀ ਸਿਵਲ ਜੱਜ (ਸੀਨੀਅਰ ਡਵੀਜ਼ਨ)-ਸਹਿਤ-ਸਕੱਤਰ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਨੇ ਅਪੀਲ ਕੀਤੀ ਕਿ ਲੋਕ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਵਾਉਣ ਕਿਉਂਕਿ ਇਸ ਨਾਲ ਪੈਸੇ ਅਤੇ ਸਮੇਂ ਦੋਹਾਂ ਦੀ ਬੱਚਤ ਹੁੰਦੀ ਹੈ।  ਇਸ ਦੇ ਫੈਸਲੇ ਖਿਲਾਫ਼ ਕੋਈ ਅਪੀਲ ਨਹੀਂ ਹੁੰਦੀ ਤੇ ਇਸ ਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਣਤਾ ਪ੍ਰਾਪਤ ਹੈ। ਇਸ ਵਿੱਚ ਫੈਸਲੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੁੰਦੇ ਹਨ ਅਤੇ ਇਸ ਨਾਲ ਆਪਸੀ ਪਿਆਰ ਵੱਧਦਾ ਹੈ ਅਤੇ ਦੁਸ਼ਮਣੀ ਘੱਟਦੀ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਲੋਕ ਆਪਣੇ ਕੇਸਾਂ ਨੂੰ ਲੋਕ ਅਦਾਲਤ ਵਿੱਚ ਲਗਾਉਣ ਲਈ ਉਨ੍ਹਾਂ ਪਾਸ ਜਾਂ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ)-ਸਹਿਤ-ਸਕੱਤਰ ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਜਾਂ ਸਹਾਇਕ ਜ਼ਿਲ੍ਹਾ ਅਟਾਰਟੀ (ਕਾਨੁੰਨੀ ਸੇਵਾਵਾਂ) ਹੁਸ਼ਿਆਰਪੁਰ ਨੂੰ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤੇ ਬੈਨਰ ਲਗਾ ਕੇ ਅਤੇ ਪ੍ਰਚਾਰ ਸਮੱਗਰੀ ਵੰਡ ਕੇ ਪ੍ਰਚਾਰ ਵੀ ਕੀਤਾ ਗਿਆ।

ਸੂਚਨਾ ਅਧਿਕਾਰ ਐਕਟ ਤਹਿਤ 593 ਦਰਖ਼ਾਸਤਾਂ ਮਿਲੀਆਂ : ਤਰਨਾਚ

ਹੁਸ਼ਿਆਰਪੁਰ, 26 ਫਰਵਰੀ: ਸੂਚਨਾ ਦਾ ਅਧਿਕਾਰ ਐਕਟ-2005 ਅਧੀਨ 1 ਜਨਵਰੀ 2010 ਤੋਂ 31 ਦਸੰਬਰ 2010 ਤੱਕ ਆਮ ਜਨਤਾ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 593 ਦਰਖਾਸਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 373 ਦਰਖਾਸਤਾਂ ਇਸ ਐਕਟ ਦੀ ਧਾਰਾ 6 (3) ਦੇ ਤਹਿਤ ਵੱਖ-ਵੱਖ ਵਿਭਾਗਾਂ ਨੂੰ ਸਿੱਧੇ ਨਿਪਟਾਰੇ ਲਈ ਭੇਜ ਦਿੱਤੀਆਂ ਗਈਆਂ ਅਤੇ 220 ਦਰਖਾਸਤਾਂ ਦਾ ਨਿਪਟਾਰਾ ਦਫ਼ਤਰ ਡਿਪਟੀ ਕਮਿਸ਼ਨਰ ਵੱਲੋਂ ਸਿੱਧੇ ਤੌਰ ਤੇ ਕਰ ਦਿੱਤਾ ਗਿਆ। ਇਹ ਜਾਣਕਾਰੀ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਸਥਾਨਕ ਮਿੰਨੀ ਸਕਤਰੇਤ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੂਚਨਾ ਦਾ ਅਧਿਕਾਰ ਐਕਟ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਯੋਜਿਤ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਸੈਮੀਨਾਰ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਬੀ ਐਸ ਧਾਲੀਵਾਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਜਸਬੀਰ ਸਿੰਘ ਐਸ ਡੀ ਐਮ ਦਸੂਹਾ, ਜਸਪਾਲ ਸਿੰਘ ਐਸ ਡੀ ਐਮ ਗੜ੍ਹਸ਼ੰਕਰ, ਸੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਭੁਪਿੰਦਰਜੀਤ ਸਿੰਘ ਜ਼ਿਲ੍ਹਾ ਮਾਲ ਅਫ਼ਸਰ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪਚੰਾਇਤ ਅਫ਼ਸਰ, ਮੰਗਲ ਦਾਸ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਸੁਰਿੰਦਰ ਕੌਰ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ, ਦੇਸਵੀਰ ਸ਼ਰਮਾ ਲੋਕ ਪਾਲ ਨਰੇਗਾ, ਸੁਰਜੀਤ ਸਿੰਘ ਕੋਆਰਡੀਨੇਟਰ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਵੈਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ  ਹਾਜ਼ਰ ਸਨ।
        ਸ੍ਰੀ ਤਰਨਾਚ ਨੇ ਇਸ ਮੌਕੇ ਤੇ ਬੋਲਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਮ ਲੋਕਾਂ ਨੂੰ  ਸੂਚਨਾ ਦਾ ਅਧਿਕਾਰ ਐਕਟ 2005 ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਤੇ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਸੈਮੀਨਾਰ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਆਰ.ਟੀ.ਆਈ. ਐਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਾ ਹੈ ਤਾਂ ਜੋ ਆਮ ਵਿਅਕਤੀ ਇਸ ਐਕਟ ਦਾ ਪੂਰਾ ਲਾਭ ਉਠਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੇ ਕੋਈ ਵਿਅਕਤੀ ਇਸ ਐਕਟ ਅਧੀਨ ਸੂਚਨਾ ਮੰਗਦਾ ਹੈ ਤਾਂ ਉਸ ਨੂੰ ਸੂਚਨਾ ਸਮੇਂ ਸਿਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਐਕਟ ਦਾ ਮੁੱਖ ਉਦੇਸ਼ ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕੰਮ-ਕਾਜ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਉਨ੍ਹਾਂ ਨੂੰ ਜਵਾਬਦੇਹ ਬਣਾਉਣਾ ਹੈ।  ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਐਕਟ ਸਬੰਧੀ ਹੋਰ ਜਾਗਰੂਕ ਕਰਨ ਲਈ ਸਬਡਵੀਜ਼ਨ, ਬਲਾਕ ਅਤੇ ਪਿੰਡ ਪੱਧਰ ਤੇ ਸੈਮੀਨਾਰ ਵੀ ਕਰਵਾਏ ਜਾਣਗੇ।  ਉਨ੍ਹਾਂ ਦੱਸਿਆ ਕਿ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਵੀ ਇਸ ਐਕਟ ਸਬੰਧੀ ਲਗਾਤਾਰ ਸੈਮੀਨਾਰ ਲਗਾਏ ਜਾ ਰਹੇ ਹਨ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਐਕਟ ਦਾ ਸਹੀ ਉਪਯੋਗ ਕਰਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਦਫ਼ਤਰਾਂ ਦੇ ਬਾਹਰ ਆਰ.ਟੀ.ਆਈ ਐਕਟ ਸਬੰਧੀ ਸੂਚਨਾ ਬੋਰਡ ਲਗਾਉਣ।
        ਇਸ ਸੈਮੀਨਾਰ ਵਿੱਚ ਡਿਪਟੀ ਕਮਿਸ਼ਨਰ ਨੇ ਆਏ ਹੋਏ ਸਰਕਾਰੀ ਅਧਿਕਾਰੀਆਂ, ਪਤਵੰਤੇ  ਅਤੇ ਆਮ ਲੋਕਾਂ ਨਾਲ ਆਰ.ਟੀ.ਆਈ. ਐਕਟ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਵੱਲੋਂ ਇਸ ਐਕਟ ਸਬੰਧੀ ਪੁੱਛੇ ਗਏ ਸਵਾਲਾਂ ਦੇ  ਜਵਾਬ ਵਿਸਥਾਰ ਵਿੱਚ ਦਿੱਤੇ। 
        ਪ੍ਰੋ: ਜਤਿੰਦਰ ਸਿੰਘ ਪ੍ਰੋਗਰਾਮ ਅਫ਼ਸਰ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ ਚੰਡੀਗੜ੍ਹ ਜੋ ਇਸ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਆਰ.ਟੀ.ਆਈ.ਐਕਟ-2005  ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਐਕਟ ਭਾਰਤ ਵਿੱਚ 12 ਅਕਤੂਬਰ 2005 ਵਿੱਚ ਲਾਗੂ ਹੋਇਆ। ਉਨ੍ਹਾਂ ਦੱਸਿਆ ਕਿ ਭਾਰਤ ਤੋਂ ਇਲਾਵਾ ਇਹ ਐਕਟ 65 ਮੁਲਕਾਂ ਵਿੱਚ ਲਾਗੂ ਹੋ ਚੁੱਕਾ ਹੈ ਪਰ ਭਾਰਤ ਵਿੱਚ ਇਹ ਐਕਟ ਸਭ ਤੋਂ ਜਿਆਦਾ ਸ਼ਕਤੀਸ਼ਾਲੀ ਹੈ। ਜਿਸ ਦੀ ਵਿਸ਼ਵ ਬੈਂਕ ਵੱਲੋਂ ਵੀ ਪ੍ਰਸੰਸਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਐਕਟ ਦੇ ਲਾਗੂ ਹੋਣ ਨਾਲ ਵਿਕਾਸ ਦੇ ਕੰਮਾਂ ਵਿੱਚ ਅੜਿੱਕੇ ਦੂਰ ਹੋ ਰਹੇ ਹਨ। ਰਜਨੀ ਨੰਦਾ ਸਹਾਇਕ ਪ੍ਰੋ: ਸਵਾਮੀ ਸਰਵਾਨੰਦ ਪੰਜਾਬ ਯੂਨੀਵਰਸਿਟੀ ਰਿਜੀਨਲ ਕੈਂਪਸ ਨੇ ਵੀ ਸੂਚਨਾ ਦਾ ਅਧਿਕਾਰ ਐਕਟ-2005 ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। 

ਭੁੰਗਰਨੀ ਵਿਚ ਸ਼ਾਨਦਾਰ ਕਬੱਡੀ ਅਤੇ ਫੁੱਟਬਾਲ ਟੂਰਨਾਮੈਂਟ

ਹੁਸ਼ਿਆਰਪੁਰ, 25 ਫਰਵਰੀ : ਪੰਜਾਬ ਸਰਕਾਰ ਵਲੋ ਖਿਡਾਰੀਆਂ ਦਾ ਮਾਣ-ਸਨਮਾਨ ਕਰਨ ਲਈ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਜਾ ਰਹੇ ਹਨ । ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਨੇ ਪਿੰਡ ਭੁੰਗਰਨੀ ਵਿਖੇ ਸ੍ਰੀ ਗੁਰੂ ਹਰਿ ਰਾਇ ਸਪੋਰਟਸ ਕਲੱਬ ਵਲੋ 19 ਫਰਵਰੀ ਤੋ 24 ਫਰਵਰੀ ਤੱਕ ਕਰਵਾਏ ਗਏ ਫੁੱਟਬਾਲ ਅਤੇ ਕਬੱਡੀ ਟੂਰਨਾਮੈਟ ਦੇ ਇਨਾਮ ਵੰਡ ਸਮਾਗਮ ਦੋਰਾਨ ਕੀਤਾ ।

                    ਇਸ ਮੋਕੇ ਤੇ ਖੇਡ ਪ੍ਰੇਮੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਠੰਡਲ ਨੇ ਕਿਹਾ ਕਿ ਉਪੱ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵਲੋ ਪੰਜਾਬ ਦੀਆ ਮਾਂ ਖੇਡਾਂ ਨੂੰ ਉਤਸਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਅੰਤਰ ਰਾਸ਼ਟਰੀ ਪੱਧਰ ਦੇ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਖੇਡਾਂ ਵਿਚ ਮੈਡਲ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ  । ਸ੍ਰੀ ਠੰਡਲ ਨੇ ਇਸ ਮੋਕੇ ਤੇ ਪ੍ਰਵਾਸੀ ਭਾਰਤੀਆਂ ਨੂੰ ਵਧਾਈ ਦਿਦਿਆਂ ਕਿਹਾ ਕਿ ਉਨਾਂ ਵਲੋ ਪੰਜਾਬ ਦੇ ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ। ਇਸ ਮੋਕੇ ਤੇ ਪਿੰਡ ਦੇ ਸ਼ਮਸ਼ਾਨਘਾਟ ਲਈ 75000 ਰੁਪਏ ਅਤੇ ਪੰਡੋਰੀ ਕੱਦ ਦੇ ਸ਼ਮਸ਼ਾਨਘਾਟ ਲਈ 50000 ਰੁਪਏ ਦੇ ਚੈਕ ਤਕਸੀਮ ਕੀਤੇ ਅਤੇ ਸ੍ਰੀ ਗੁਰੂ ਹਰਿ ਰਾਇ ਸਪੋਰਟਸ ਕਲੱਬ ਨੂੰ 50000 ਰੁਪਏ ਦੇਣ ਦਾ ਐਲਾਨ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ।

                ਕਲੱਬ ਦੇ ਪ੍ਰਧਾਨ ਸਤਵੰਤ ਸਿੰਘ ਨੇ ਇਸ ਮੋਕੇ ਤੇ ਜਾਣਕਾਰੀ ਦਿਦਿਆਂ ਦੱਸਿਆ ਕਿ ਇਸ ਟੂਰਨਾਮੈਟ ਵਿਚ ਲਗਭਗ 40 ਟੀਮਾਂ ਨੇ ਭਾਗ ਲਿਆ ,ਜਿਸ ਵਿਚ 24 ਟੀਮਾਂ ਨੇ ਓਪਨ ਫੁੱਟਬਾਲ ਵਿਚ ਭਾਗ ਅਤੇ 16 ਟੀਮਾਂ ਨੇ 58 ਕਿਲੋ ਭਾਰ ਵਰਗ ਵਿਚ ਭਾਗ ਲਿਆ । ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਚੇਅਰਮੈਨ ਬਲਾਕ ਸੰਮਤੀ ਪਰਮਜੀਤ ਸਿੰਘ ਪੰਜੋੜ,ਬਲਾਕ ਸੰਮਤੀ ਮੈਬਰ ਭਗਤ ਰਾਮ,ਕਲੱਬ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਖਜਾਚੀ ਕੁਲਦੀਪ ਸਿੰਘ ਹਰਿੰਦਰ ਸਿੰਘ,ਮਨਜੀਤ ਸਿੰਘ,ਗੁਰਚਰਨ ਸਿੰਘ ਗੋਗਾ,ਧਰਮ ਸਿੰਘ ਕੋਠੀ ਵਾਲੇ , ਪਰਮਿੰਦਰ ਸਿੰਘ ,ਬਲਾਕ ਸੰਮਤੀ ਮੈਬਰ ਸੁਰਜੀਤ ਸਿੰਘ ,ਗੁਰਦੀਪ ਸਿੰਘ,ਸੋਢੀ ਰਾਮ ,ਰਾਜਵੀਰ ਸਿੰਘ,ਸਰਜੀਤ ਕਮਾਰ,ਤਰਸੇਮ ਸਿੰਘ,ਇੰਜੀਨੀਅਰ ਦਵਿੰਦਰ ਸਿੰਘ,ਸੁਰਿੰਦਰ ਸਿੰਘ ਬਣਵੈਤ , ਸਤਨਾਮ ਸਿੰਘ ਮਸੂਤਾ,ਵਰਿੰਦਰ ਸਿੰਘ ਵਿੱਕੀ , ਜਰਨੈਲ ਸਿੰਘ ਅਤੇ ਹੋਰ ਪਤਵੰਤੇ ਇਸ ਮੋਕੇ ਤੇ ਹਾਜ਼ਰ ਸਨ ।

                ਇਸ ਟੂਰਨਾਮੈਟ ਦੇ ਮੁਕਾਬਲਿਆਂ ਵਿਚ ਓਪਨ ਫੁੱਟਬਾਲ ਵਿਚ ਬਘਾਣਾ ਦੀ ਟੀਮ ਪਹਿਲੇ ਅਤੇ ਭੁਗੰਰਨੀ ਦੀ ਟੀਮ ਦੂਜੇ ਸਥਾਨ ਤੇ ਰਹੀ , 58 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਵਿਚ ਭੁਗੰਰਨੀ ਏ ਟੀਮ ਪਹਿਲੇ ਅਤੇ ਭੁਗੰਰਨੀ ਬੀ ਟੀਮ ਦੂਜੇ ਸਥਾਨ ਤੇ ਰਹੀ । ਇਸ ਮੋਕੇ ਤੇ ਕਬੱਡੀ ਦਾ ਸ਼ੋਅ ਮੈਚ ਕਵਾਦਰਾ ਕਲੱਬ ਨੂਰ ਮਹਿਲ ਅਤੇ ਧੁੱਗਾ ਕਲੱਬ ਵਿਚਕਾਰ ਕਰਵਾਇਆ ਗਿਆ । ਇਸ ਮੋਕੇ ਤੇ ਕਲਾਕਾਰਾਂ ਵਲੋ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ।

ਮੰਨਣਹਾਣਾ ਵਿਚ ਅੱਖਾਂ ਦਾ ਮੁਫਤ ਅਪ੍ਰੇਸ਼ਨ ਕੈਂਪ

ਕੋਟ ਫਤੂਹੀ, 25 ਫਰਵਰੀ: ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ ਨੇ ਅੱਜ ਗੁਰੂਦਵਾਰਾ ਪਿੰਡ ਮੰਨਣਹਾਣਾ ਨੇੜੇ ਕੋਟ ਫਤੂਹੀ ਵਿਖੇ 108 ਸੰਤ ਬਾਬਾ ਰਹੀ ਸਿੰਘ ਜੀ ਨੈਕੀ ਵਾਲਿਆਂ ਦੀ ਯਾਦ ਵਿਚ ਲਾਈਨਜ਼ ਕਲੱਬ ਫਗਵਾੜਾ ਵਲੋ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਲਗਾਏ ਗਏ 28ਵੇ ਅੱਖਾਂ ਦੇ ਮੁਫਤ ਅਪ੍ਰੇਸ਼ਨ ਕੈਪ ਦਾ ਉਦਘਾਟਨ ਕੀਤਾ । ਲਾਈਨਜ਼ ਕਲੱਬ ਦੇ ਪ੍ਰਧਾਨ ਰਾਕੇਸ਼ ਗੋਗਨਾ, ਸਕੱਤਰ ਸੰਜੀਵ ਢੀਗਰਾ , 108 ਸੰਤ ਬਾਬਾ ਬਲਵੀਰ ਸਿੰਘ ਜੀ ਨੈਕੀ ਵਾਲੇ , 108 ਸੰਤ ਬਾਬਾ ਜਸਵੰਤ ਸਿੰਘ ਨੈਕੀ ਵਾਲੇ ਵੀ ਇਸ ਮੋਕੇ ਤੇ ਉਨਾਂ ਦੇ ਨਾਲ ਸਨ ।

                    ਡਿਪਟੀ ਕਮਿਸ਼ਨਰ ਨੇ ਇਸ ਮੋਕੇ ਤੇ ਬੋਲਦਿਆ ਕਿਹਾ ਕਿ ਲਾਈਨਜ਼ ਕਲੱਬ ਫਗਵਾੜਾ ਰਾਇਲ ਵਲੋ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਜੋ ਇਹ ਅੱਖਾਂ ਦਾ ਮੁਫਤ ਅਪ੍ਰੇਸ਼ਨ ਕੈਪ ਲਗਾਇਆ ਗਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ । ਉਨਾਂ ਕਿਹਾ ਕਿ ਵੱਖ ਵੱਖ ਸਵੈ-ਸੇਵੀ ਤਸੰਸਥਾਵਾਂ ਨੂੰ ਵੀ ਪ੍ਰਵਾਸੀ ਭਾਰਤੀਆਂ ਦਾ ਸਹਿਯੋਗ ਲੈ ਕੇ ਇਸ ਤਰਾਂ ਦੇ ਅੱਖਾਂ ਦੇ ਮੁਫਤ ਅਪ੍ਰੇਸ਼ਨ ਕੈਪ ਪਿੰਡਾਂ ਵਿਚ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਗਰੀਬ ਲੋਕ ਇਸ ਦਾ ਵੱਧ ਤੋ ਵੱਧ ਲਾਭ ਲੈ ਸਕਣ । ਇਸ ਮੋਕੇ ਤੇ ਉਨਾਂ ਨੇ ਮਾਹਿਰ ਡਾਕਟਰਾਂ ਅਤੇ ਇਸ ਕੈਪ ਵਿਚ ਸਹਿਯੋਗ ਦੇਣ ਵਾਲੇ ਪ੍ਰਵਾਸੀ ਭਾਰਤੀਆਂ ਅਤੇ ਲਾਈਨਜ਼ ਕਲੱਬ ਦੇ ਮੈਬਰਾਂ ਦਾ ਸਨਮਾਨ ਕੀਤਾ ।  ਇਸ ਮੋਕੇ ਤੇ ਕਲੱਬ ਦੇ ਮੈਬਰਾਂ ਵਲੋ ਵੀ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ ।

                    ਲਾਈਨਜ਼ ਕਲੱਬ ਫਗਵਾੜਾ ਰਾਇਲ ਦੇ ਪ੍ਰਧਾਨ ਨੇ ਇਸ ਮੋਕੇ ਤੇ ਜਾਣਕਾਰੀ ਦਿਦਿਆਂ ਦੱਸਿਆ ਕਿ ਅੱਜ ਦੇ ਇਸ ਕੈਪ ਵਿਚ ਅੱਖਾਂ ਦੇ ਅਪ੍ਰੇਸ਼ਨ ਲਈ ਲਗਭਗ 400 ਮਰੀਜਾਂ ਦਾ ਚੈਕ-ਅੱਪ ਕੀਤਾ ਗਿਆ ਹੈ।  ਅਪ੍ਰੇਸ਼ਨ ਕਰਵਾਉਣ ਲਈ ਆਏ ਮਰੀਜਾਂ ਦੇ ਖਾਣੇ ਅਤੇ ਦਵਾਈਆਂ ਦਾ ਪ੍ਰਬੰਧ ਕਲੱਬ ਵਲੋ ਕੀਤਾ ਜਾਵੇਗਾ ਅਤੇ ਮਰੀਜਾਂ ਨੂੰ ਲੈ ਕੇ ਆਉਣ ਜਾਣ ਦਾ ਸਾਰਾ ਪ੍ਰਬੰਧ ਕਲੱਬ ਵਲੋ ਕੀਤਾ ਜਾਵੇਗਾ ।

                    ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਪ੍ਰੋਜੈਕਟ ਚੇਅਰਮੈਨ ਪਰਮਿੰਦਰ ਸਿੰਘ ਕੁੰਦੀ,ਸਕੱਤਰ ਸੰਜੀਵ ਢੀਗਰਾ,ਪ੍ਰੋਜੈਕਟ ਡਾਇਰਉਂਕਟਰ ਧਰਮਿੰਦਰ ਸਹਿਦੇਵ , ਰਣਵੀਰ ਨਾਗਰਾ, ਦੀਦਾਰ ਸਿੰਘ ਸਹੋਤਾ , ਗੁਰਟੇਕ ਸਿੰਘ ਨਾਗਰਾ, ਮਨਿੰਦਰ ਸਿੰਘ ਨਾਗਰਾ, ਸੁਤੰਤਰ ਸਿੰਘ ਨਾਗਰਾ, ਅਜੀਤ ਸਿੰਘ ਨਾਗਰਾ, ਨਿਰਮਲ ਸਿੰਘ ਝੂਟੀ, ਹਰਨੇਕ ਸਿੰਘ ਨਾਗਰਾ ਅਤੇ ਹੋਰ ਪਤਵੰਤੇ ਇਸ ਮੋਕੇ ਤੇ ਹਾਜ਼ਰ ਸਨ ।

ਸਰਕਾਰੀ ਵਿਭਾਗਾਂ ਦਾ ਕੰਮਕਾਜ ਸੁਚਾਰੂ ਰੱਖਣ ਲਈ ਚੈਕਿੰਗ ਜਾਰੀ: ਤਰਨਾਚ

ਹੁਸ਼ਿਆਰਪੁਰ, 25 ਫਰਵਰੀ :  ਸਰਕਾਰੀ ਵਿਭਾਗਾਂ ਦੇ ਕੰਮਕਾਜ ਨੂੰ ਸਚਾਰੂ ਢੰਗ ਨਾਲ ਚਲਾਉਣ, ਦਫਤਰਾਂ ਵਿਚ ਅਨੁਸ਼ਾਸਨ ਕਾਇਮ ਰੱਖਣ ਅਤੇ ਕਰਮਚਾਰੀਆਂ ਦੀ ਹਾਜ਼ਰੀ ਸਮੇ ਸਿਰ ਯਕੀਨੀ ਬਨਾੳਣ ਲਈ ਅਚਨਚੇਤ ਚੈਕਿੰਗ ਕਰਨ ਦਾ ਕੰਮ ਜਾਰੀ ਰੱਖਿਆ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ ਨੇ ਅੱਜ ਜਿਆਣ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿਚ ਅਚਨਚੇਤ ਚੈਕਿੰਗ ਦੋਰਾਨ ਕੀਤਾ।  ਇਸ ਮੋਕੇ ਤੇ ਉਨਾਂ ਨੇ ਸਕੂਲ ਦੇ ਹਾਜ਼ਰੀ ਰਜਿਸਟਰ ਨੂੰ ਚੈਕ ਕੀਤਾ ,  ਚੈਕਿੰਗ ਸਮੇ ਸ੍ਰੀ ਮਤੀ ਜੋਗਿੰਦਰ ਦੇਵੀ ਸਮਾਜਿਕ ਸਿਖਿਆ ਟੀਚਰ ਗੈਰ ਹਾਜ਼ਰ ਪਾਈ ਗਈ । 

                ਇਸ ੳਪਰੰਤ ਡਿਪਟੀ ਕਮਿਸ਼ਨਰ ਨੇ ਪ੍ਰਾਈਮਰੀ ਹੈਲਥ ਸੈਟਰ ਪਾਲਦੀ , ਬਲਾਕ ਵਿਕਾਸ ਤੇ ਪੰਚਾਇਤ ਦਫਤਰ ਮਾਹਿਲਪੁਰ ਅਤੇ ਸਬ-ਤਹਿਸੀਲ ਮਾਹਿਲਪੁਰ ਦਾ ਵੀ ਨਰੀਖਣ ਕਰਨ ਉਪਰੰਤ ਸਬ-ਤਹਿਸੀਲ ਮਾਹਿਲਪੁਰ ਵਿਚ ਅਸ਼ਟਾਮ ਫਰੋਸ਼ਾਂ ਦੇ ਰਜ਼ਿਸਟਰ ਚੈਕ ਕੀਤੇ ਅਤੇ ਸਬ-ਤਹਿਸੀਲ ਵਿਚ ਆਉਣ ਵਾਲੇ ਲੋਕਾਂ ਨਾਲ ਗੱਲਬਾਤ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਬਾਰੇ ਪੁੱਛਿਆ ਜਿਸ ਤੇ ਉਨਾਂ ਨੇ ਤਸੱਲੀ ਪ੍ਰਗਟ ਕੀਤੀ ।

                ਚੈਕਿੰਗ ਦੋਰਾਨ ਸ੍ਰੀ ਤਰਨਾਚ ਨੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ- ਆਪਣੇ ਦਫਤਰਾਂ  ਵਿਚ ਸਮੇ ਸਿਰ ਹਾਜਰ ਹੋ ਕੇ ਦਫਤਰੀ ਕੰਮਕਾਜ ਕਰਨ ਤਾਂ ਜੋ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ । ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਫਤਰਾਂ ਅਤੇ ਵਿਭਾਗਾਂ ਵਿਚ ਸਮੇ ਸਿਰ ਹਾਜ਼ਰ ਨਾ ਹੋਣ ਵਾਲੇ ਕਰਮਚਾਰੀਆਂ ਵਿਰੁੱਧ ਨਿਯਮਾਂ ਅਨਸਾਰ ਅਨਸ਼ਾਸਨੀ ਕਾਰਵਾਈ ਕੀਤੀ ਜਾਵੇਗੀ ।

ਪ੍ਰਸ਼ਾਸ਼ਨ ਵੱਲੋਂ ਟਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਤੇ ਜੋਰ

ਹੁਸ਼ਿਆਰਪੁਰ, 25 ਫਰਵਰੀ : ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸ਼ਹਿਰ ਵਿਚੋ ਸੜਕਾਂ ਤੇ ਨਜ਼ਾਇਜ਼ ਕਬਜਿਆਂ ਨੂੰ ਹਟਾਉਣ ਲਈ ਕੱਲ ਤੋ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ ।  ਇਹ ਪ੍ਰਗਟਾਵਾ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਸਥਾਨਕ ਮਿੰਨੀ ਸਕੱਤਰੇਤ ਦੇ ਮੀੰਿਟੰਗ ਹਾਲ ਵਿਖੇ ਜਿਲਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ । ਇਸ ਮੀਟਿੰਗ ਵਿਚ ਹੋਰਨਾਂ ਤੋ ਇਲਾਵਾ ਸਰਵ ਸ੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ , ਬੀ ਐਸ ਧਾਲੀਵਾਲ ਜਿਲਾ ਟਰਾਂਸਪੋਰਟ ਅਫਸਰ ,ਅਰੁਣ ਕੁਮਾਰ ਐਸ ਈ  ਲੋਕ ਨਿਰਮਾਣ ਵਿਭਾਗ, ਅਜਮੇਰ ਸਿੰਘ ਐਸ ਈ ਨੈਸ਼ਨਲ ਹਾਈਵੇ , ਇੰਦਰਜੀਤ ਸਿੰਘ ਜਿਲਾ ਸਿਖਿਆ ਅਫਸਰ(ਸ) , ਹਰਜਿੰਦਰ ਸਿੰਘ ਜਰਨਲ ਮੈਨੇਜਰ ਪੰਜਾਬ ਰੋਡਵੇਜ਼, ਐਸ ਪੀ ਸਿੰਘ , ਟੀ ਆਰ ਕਤਨੂਰੀਆ    (ਦੋਵੇ ਐਕਸੀਅਨ) , ਮਨਜੀਤ ਸਿੰਘ ਏ ਡੀ ਟੀ ੳ , ਰਣਬੀਰ ਸਿੰਘ ਕਲਸੀ ਐਮ ਵੀ ਆਈ  ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।

                    ਸ੍ਰੀ ਤਰਨਾਚ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਟ੍ਰੈਫਿਕ ਦੀ ਆਵਾਜਾਈ ਨੂੰ ਨਿਰਵਿਘਨ ਚਾਲੂ ਰੱਖਣ ਲਈ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਜਿਹੜੇ ਚੌਕਾਂ ਵਿਚ ਟ੍ਰੈਫਿਕ ਲਾਈਟਾਂ ਖਰਾਬ ਹਨ ਉਨਾਂ ਨੂੰ ਠੀਕ ਕੀਤਾ ਜਾਵੇ । ਉਨਾਂ ਕਿਹਾ ਕਿ ਨੈਸ਼ਨਲ ਹਾਈਵੇ ਤੇ ਸਪੀਡ ਲਿਮਟ ਦੇ ਬੋਰਡ ਨੈਸ਼ਨਲ ਹਾਈਵੇ ਵਿਭਾਗ ਵਲੋ ਅਤੇ ਸ਼ਹਿਰ ਦੇ ਮਿਊਸੀਪਲ ਏਰੀਏ ਵਿਚ ਨਗਰ ਕੋਸਲ ਵਲੋ ਸਪੀਡ ਲਿਮਟ ਦੇ ਬੋਰਡ ਲਗਾਏ ਜਾਣ ।  ਉਨਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਤੋ ਨਜਾਇਜ਼ ਕਬਜੇ ਹਟਾਉਣ ਲਈ ਸਬੰਧਤ ਐਸ ਡੀ ਐਮ , ਕਾਰਜ ਸਾਧਕ ਅਫਸਰ ਅਤੇ ਪੁਲਿਸ ਅਧਿਕਾਰੀ ਸਾਝੇ ਤੋਰ ਤੇ ਕਾਰਵਾਈ ਕਰਨਗੇ ਅਤੇ ਪੁਲਿਸ ਕਰਮਚਾਰੀਆਂ ਵਲੋ ਲਗਾਤਾਰ ਪੈਟਰੋ¦ਿਗ ਕੀਤੀ ਜਾਵੇ, ਤਾਂ ਜੋ ਦੁਬਾਰਾ ਕੋਈ ਵਿਅਕਤੀ ਨਜਾਇਜ ਕਬਜਾ ਨਾ ਕਰ ਸਕੇ ।
       
                    ਸ੍ਰੀ ਤਰਨਾਚ ਨੇਲੋਕਾਂ ਨੂੰ ਕਿਹਾ ਕਿ ਸ਼ਹਿਰ ਵਿਚ ਜੇ ਕੌਈ ਅਣ-ਅਧਿਕਾਰਤ ਬੱਸ ਚਲਦੀ ਹੈ ਤਾਂ ੳਸ ਸਬੰਧੀ ਤੁਰੰਤ ਸੂਚਨਾਂ  ਡਿਪਟੀ ਕਮਿਸ਼ਨਰ, ਐਸ ਐਸ ਪੀ , ਡੀ ਟੀ ਓ  ਅਤੇ ਜੀ ਐਮ ਰੋਡਵੇਜ਼ਨੂੰ ਉਨਾਂ ਦੇ ਕਰਮਵਾਰ ਮੋਬਾਇਲ ਨੰਬਰਾਂ 98159-44333, 95929-41000, 98552-33010 ਅਤੇ 80543-01722 ਤੇ ਦੇਣ ਤਾਂ ਜੋ ਇਨਾਂ ਅਣ-ਅਧਿਕਾਰਤ ਚੱਲਣ ਵਾਲੀਆਂ ਬੱਸਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ।  ਸ੍ਰੀ ਤਰਨਾਚ ਨੇ ਆਮ ਲੋਕਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕੀ ਉਹ ਸ਼ਹਿਰ ਵਿਚੋ ਟ੍ਰੈਫਿਕ ਦੀ ਸਮਸਿਆ ਨੂੰ ਹੱਲ ਕਰਨ ਅਤੇ ਨਜਾਇਜ ਕਬਜਿਆਂ ਨੂੰ ਹਟਾਉਣ ਲਈ ਜਿਲਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ।

                    ਸ੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉ¦ਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ।

'ਆਤਮਾ' ਵੱਲੋਂ ਸ਼ਹਿਦ ਮੇਲਾ

ਹੁਸ਼ਿਆਰਪੁਰ 24 ਫਰਵਰੀ : ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਵਲੋਂ ਦੋ ਦਿਨਾਂ ਸ਼ਹਿਦ ਮੇਲਾ ਲਗਾਇਆ ਗਿਆ। ਇਸ ਮੇਲੇ ਵਿਚ ਖੇਤੀਬਾੜੀ ਵਿਭਾਗ ਪੰਜਾਬ ਹੁਸ਼ਿਆਰਪੁਰ ਵਲੋਂ 100 ਕਿਸਾਨਾਂ ਵਲਂੋ ਆਤਮਾ ਸਕੀਮ ਤਹਿਤ ਐਕਸਪੋਜ਼ਰ ਵਿਜ਼ਿਟ ਕੀਤੀ ਗਈ । ਇਸ ਦੀ ਅਗਵਾਈ ਡਾ:ਸਰਬਜੀਤ ਸਿੰਘ ਕੰਧਾਰੀ ਮੁੱਖ ਖੇਤੀਬਾੜੀ ਅਫਸਰ ਹੁਸ਼ਿਆਰਪੁਰ ਵਲਂੋ ਕੀਤੀ ਗਈ । ਜਿਲੇ ਦੇ ਸਮੂਹ ਬਲਾਕਾਂ ਵਿਚੋਂ ਕਿਸਾਨਾਂ ਨੇ ਸ਼ਮੂਲੀਅਤ ਕੀਤੀ । ਮੇਲੇ ਵਿਚ ਅਗਾਂਹਵਧੂ ਸ਼ਹਿਦ ਮੱਖੀ ਪਾਲਕਾਂ ਅਤੇ ਸ਼ਹਿਦ ਬਾਹਰ ਭੇਜਣ ਵਾਲੀਆਂ ਏਜੰਸੀਆਂ ਨੇ ਨੁਮਾਇਸ਼ ਲਗਾਈ ਹੋਈ ਸੀ । ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਸ਼ਹਿਦ ਦੀਆਂ ਮੱਖੀਆਂ ਪਾਲਣ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ । ਇਹ ਸ਼ਹਿਦ ਮੇਲਾ ਜੋ ਕਿ ਪੰਜਾਬ ਵਿਚ ਪਹਿਲੀ ਵਾਰ ਲਗਾਇਆ ਗਿਆ। ਇਸ ਮੇਲ ਵਿਚ ਹੁਸ਼ਿਆਰਪੁਰ ਜਿਲੇ ਦੇ ਖੇਤੀਬਾੜੀ ਵਿਭਾਗ ਵਲੋਂ ਬਣਾਈ ਗਈ 300 ਤਂੋ ਵੱਧ ਕਿਸਾਨਾਂ ਦੀ ਸੋਸਾਇਟੀ ਫੈਪਰੋ ਨੂੰ ਉਸ ਦੀਆਂ ਕਿਸਾਨਾਂ ਪ੍ਰਤੀ ਸੇਵਾਵਾਂ , ਸ਼ਹਿਦ ਦੀਆਂ ਮੱਖੀਆਂ ਅਤੇ ਸ਼ਹਿਦ ਦੇ ਮੰਡੀਕਰਨ ਲਈ ਕੀਤੇ ਵਿਸ਼ੇਸ਼ ਉਪਰਾਲਿਆਂ ਲਈ  ਸਟੇਟ ਵਿਚਂੋ ਪਹਿਲਾ ਅਵਾਰਡ ਪ੍ਰਾਪਤ ਕੀਤਾ ।  ਇਸ ਮੇਲੇ ਵਿਚ ਹੋਰਨਾਂ ਤੋ ਇਲਾਵਾ ਡਾ:ਗੁਰਬਖਸ਼ ਸਿੰਘ , ਡਾ: ਚਮਨ ਲਾਲ ਵਸ਼ਿਸ਼ਟ , ਡਾ:ਪ੍ਰਮਜੀਤ ਸਿੰਘ ਢੱਟ , ਡਾ: ਬਲਰਾਮ ਸੈਣੀ  ਅਤੇ ਡਾ: ਮਝੈਲ ਸਿੰਘ ਨੇ ਵੀ ਭਾਗ ਲਿਆ ।

ਹਰ ਪਿੰਡ ਵਿਚ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ : ਠੰਡਲ

ਹੁਸ਼ਿਆਰਪੁਰ, 24 ਫਰਵਰੀ: ਅਕਾਲੀ-ਭਾਜਪਾ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ ਹਰ ਪਿੰਡ ਵਿੱਚ ਦਿਹਾਤੀ ਜਲ ਸਪਲਾਈ ਅਤੇ ਸੈਨੀਟੇਸ਼ਨ ਪ੍ਰੋਜੈਕਟਾਂ ਰਾਹੀਂ 1280 ਕਰੋੜ ਰੁਪਏ ਖਰਚ ਕਰਕੇ ਪੀਣ ਵਾਲਾ  ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਅੱਜ ਪਿੰਡ ਬਜਰਾਵਰ ਵਿਖੇ 34. 34 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਵਾਟਰ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ।
        ਸ੍ਰ: ਠੰਡਲ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਇਹ ਜਲ ਸਪਲਾਈ ਸਕੀਮ ਦੇ ਨਾਲ ਇਸ ਪਿੰਡ ਦੇ ਲਗਭਗ 2919 ਲੋਕਾਂ ਨੂੰ ਨਿਰਵਿਘਨ ਪਾਣੀ ਸਪਲਾਈ ਕੀਤਾ ਜਾਵੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਬਹੁਤ ਵਡਮੁੱਲਾ ਹੈ ਅਤੇ ਜਮੀਨ ਵਿੱਚ ਇਸ ਦਾ ਪੱਧਰ ਕਾਫ਼ੀ ਘਟਦਾ ਜਾ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਲਈ ਪਿੰਡ ਵਾਸੀਆਂ ਨੂੰ ਚਾਹੀਦਾ ਹੈ ਕਿ ਇਸ ਜਲ ਸਪਲਾਈ ਸਕੀਮ ਰਾਹੀਂ ਦਿੱਤੇ ਜਾ ਰਹੇ ਪਾਣੀ ਨੂੰ ਸੰਜਮ ਨਾਲ ਵਰਤਣ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ।   ਪਿੰਡਾਂ ਵਿੱਚ ਗਲੀਆਂ-ਨਾਲੀਆਂ ਦਾ ਨਵ-ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਨਵੀਆਂ ਲਿੰਕ ਸੜਕਾਂ ਬਣਾਈਆਂ ਜਾ ਰਹੀਆਂ। ਇਸ ਮੌਕੇ ਤੇ ਸ੍ਰ: ਠੰਡਲ ਨੇ ਪਿੰਡ ਬਜਰਾਵਰ ਨੂੰ ਵੱਖ-ਵੱਖ ਵਿਕਾਸ ਕੰਮਾਂ ਲਈ 9 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਜਿਸ ਵਿੱਚ 5 ਲੱਖ ਰੁਪਏ ਪਾਣੀ ਦੇ ਨਿਕਾਸ ਅਤੇ ਗਲੀਆਂ-ਨਾਲੀਆਂ ਦੇ ਨਿਰਮਾਣ ਲਈ, ਇੱਕ ਲੱਖ ਰੁਪਏ ਸ਼ਮਸ਼ਾਨਘਾਟ ਲਈ, 2 ਲੱਖ ਰੁਪਏ ਜਲ ਸਪਲਾਈ ਵਿੱਚ ਹੋਰ ਪਾਈਪਾਂ ਪਾਉਣ ਲਈ, 50 ਹਜ਼ਾਰ ਰੁਪਏ ਜਿੰਮ ਲਈ ਅਤੇ 50 ਹਜਾਰ ਰੁਪਏ ਮਹਿਲਾ ਮੰਡਲ ਨੂੰ ਦਿੱਤੇ ਹਨ। ਇਸ ਮੌਕੇ ਤੇ ਪਿੰਡ ਦੀ ਪੰਚਾਇਤ ਵੱਲੋਂ ਮੁੱਖ ਮਹਿਮਾਨ ਜੀ ਦਾ ਸਨਮਾਨ ਵੀ ਕੀਤਾ ਗਿਆ।
        ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਮਰਜੀਤ ਸਿੰਘ ਗਿੱਲ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਾਟਰ ਸਪਲਾਈ ਸਕੀਮ 3500 ਦੇ ਕਰੀਬ ਲੋਕਾਂ ਨੂੰ ਪਾਣੀ ਦੇਣ ਦੇ ਸਮਰੱਥ ਹੈ। ਇਸ ਸਕੀਮ ਅਧੀਨ 166 ਮੀਟਰ ਡੂੰਘਾ ਟਿਊਬਵੈਲ ਵਰਮਾਇਆ ਗਿਆ ਹੈ ਅਤੇ 1. 50 ਲੱਖ ਲੀਟਰ ਦੀ ਸਮਰੱਥਾ ਵਾਲੀ 28 ਮੀਟਰ ਉਚੀ ਪਾਣੀ ਦੀ ਟੈਂਕੀ ਬਣਾਈ ਗਈ ਹੈ ਜਿਸ ਰਾਹੀਂ ਪਿੰਡ ਵਾਸੀਆਂ ਨੂੰ 70 ਲੀਟਰ ਪ੍ਰਤੀ ਦਿਨ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਨਵੀਨਤਮ ਤਕਨੀਕ (ਸਿਲਵਰ ਆਇਓਨਾਈਜੇਸ਼ਨ) ਨਾਲ ਸਾਫ਼ ਕਰਕੇ 100ਫੀਸਦੀ ਸਾਫ਼-ਸੁਥਰਾ ਕੀਟਾਣੂ ਰਹਿਤ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
        ਬਜਰਾਵਰ ਪਿੰਡ ਦੇ ਸਰਪੰਚ ਸ੍ਰੀ ਵਿਨੋਦ ਕੁਮਾਰ ਪਠਾਨੀਆ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਪਿੰਡ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ।  ਸ੍ਰੀ ਨਿਰਮਲ ਪਿੰਡ ਭੀਲੋਵਾਲ, ਸੁਰਿੰਦਰ ਪਾਲ ਸਿੰਘ ਸੰਧੂ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸ ਡੀ ਓ ਸ੍ਰ: ਕੁਲਵੰਤ ਸਿੰਘ ਸੈਣੀ, ਸਹਾਇਕ ਇੰਜੀਨੀਅਰ ਵਿਕਾਸ ਸੈਣੀ, ਮੰਡਲ ਭੂਮੀ ਰੱਖਿਆ ਅਫ਼ਸਰ ਜੋਗਿੰਦਰ ਸਿੰਘ, ਉਪ ਮੰਡਲ ਅਫ਼ਸਰ ਨਰੇਸ਼ ਗੁਪਤਾ, ਮੈਂਬਰ ਪੰਚਾਇਤ ਸੰਮਤੀ ਸੁਰਜੀਤ ਕੌਰ, ਸਤਪਾਲ ਸਿੰਘ ਸੰਸੋਲੀ, ਕੁਲਦੀਪ ਸਿੰਘ, ਕਰਮਜੀਤ ਸਿੰਘ, ਪਵਨ ਕੁਮਾਰ, ਬਲਵਿੰਦਰ ਸਿੰਘ, ਪ੍ਰਗਟ ਸਿੰਘ ਸੈਣੀ, ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ-ਪੰਚ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਪ੍ਰਵਾਸੀ ਭਾਰਤੀਆਂ ਨੂੰ ਵੋਟ ਬਣਾਉਣ ਦੀ ਸਹੂਲਤ ਸ਼ੁਰੂ

ਹੁਸ਼ਿਆਰਪੁਰ, 24 ਫਰਵਰੀ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਧਰਮ ਦੱਤ ਤਰਨਾਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 20-ਏ ਵਿੱਚ ਸੋਧ ਕਰਕੇ ਮਿਤੀ 10 ਫਰਵਰੀ 2011 ਤੋਂ ਇਹ ਵਿਵਸਥਾ ਕੀਤੀ ਗਈ ਹੈ ਕਿ ਉਹ ਵਿਅਕਤੀ ਜੋ ਭਾਰਤ ਦਾ ਨਾਗਰਿਕ ਹੋਵੇ ਅਤੇ ਰੋਜ਼ਗਾਰ, ਪੜਾਈ ਅਤੇ ਕਿਸੇ ਹੋਰ ਮੰਤਵ ਲਈ ਭਾਰਤ ਤੋਂ ਬਾਹਰ ਗਿਆ ਹੋਵੇ ਅਤੇ ਉਸ ਨੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਨਾ ਕੀਤੀ ਹੋਵੇ ਅਤੇ ਜਿਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਨਾ ਹੋਵੇ ਉਹ ਆਪਣਾ ਨਾਮ ਹੁਣ ਭਾਰਤ ਵਿੱਚ ਆਮ ਰਿਹਾਇਸ਼ ਵਾਲੀ ਥਾਂ ਤੇ ਜੋ ਕਿ ਉਸ ਦੇ ਪਾਸਪੋਰਟ ਵਿੱਚ ਦਰਜ ਹੋਵੇ ਤੇ ਆਪਣੀ ਵੋਟ ਚੋਣਕਾਰ ਰਜਿਸਟਰੇਸ਼ਨ ਰੂਲਜ਼ 1960 ਦੀ ਧਾਰਾ 8-ਏ ਅਧੀਨ ਆਪਣੀ ਆਮ ਰਿਹਾਇਸ਼ ਵਾਲੀ ਥਾਂ ਤੇ ਪੰਜਾਬ ਵਿੱਚ ਜੋ ਆਪਣੀ 18 ਸਾਲ ਜਾਂ ਇਸ ਤੋਂ ਵੱਧ ਆਪਣੀ ਉਮਰ 1-1-2011 ਨੂੰ ਯੋਗਤਾ ਮਿਤੀ ਨੂੰ ਮੁਕੰਮਲ ਹੁੰਦੀ ਹੋਵੇ ਫਾਰਮ ਨੰ: 6-ਏ ਵਿੱਚ ਦੱਸੀਆਂ ਸ਼ਰਤਾਂ ਨੂੰ ਪੂਰੀਆਂ ਕਰਕੇ ਸਮੇਤ ਪਾਸਪੋਰਟ ਰੰਗੀਨ ਫੋਟੋ ਭਰਨ ਉਪਰੰਤ ਦਰਜ ਕਰਵਾ ਸਕਦਾ ਹੈ। ਇਹ ਫਾਰਮ ਵਿਅਕਤੀਗਤ ਤੌਰ ਤੇ ਰਜਿਸਟਰੇਸ਼ਨ ਅਫ਼ਸਰ ਨੂੰ ਮਿਲਕੇ ਜਾਂ ਡਾਕ ਰਾਹੀਂ ਫਾਰਮ ਨੰ: 6-ਏ ਦੱਸੀਆਂ ਸ਼ਰਤਾਂ ਨੂੰ ਪੂਰੀਆਂ ਭਰਨ ਉਪਰੰਤ ਵੀ ਭੇਜੇ ਜਾ ਸਕਦੇ ਹਨ, ਪਰੰਤੂ ਜੇਕਰ ਵੋਟ ਬਣਾਉਣ ਲਈ ਫਾਰਮ ਨੰ: 6-ਏ ਵਿੱਚ ਡਾਕ ਰਾਹੀਂ ਰਾਹੀਂ ਵੋਟ ਬਣਾਉਣ ਲਈ ਅਰਜ਼ੀ ਭੇਜੀ ਜਾਣੀ ਹੋਵੇ ਤਾਂ ਆਪਣੇ ਪਾਸਪੋਰਟ ਦੀ ਜਿੰਨਾਂ ਪੰਨਿਆਂ ਤੇ ਵੀਜ਼ਾ ਲੱਗਿਆ ਹੋਇਆਂ ਦਿਖਾਇਆਂ ਗਿਆ ਹੋਵੇ ਸਮੇਤ ਤਸਦੀਕਸ਼ੁਦਾ ਕਾਪੀ ਇੰਡੀਅਨ ਮਿਸ਼ਨ ਦੇ ਅਧਿਕਾਰਤ ਅਧਿਕਾਰੀ ਪਾਸੋਂ ਤਸਦੀਕਸ਼ੁਦਾ ਜ਼ਰੂਰ ਹੋਈ ਹੋਣੀ ਚਾਹੀਦੀ ਹੈ। ਪੰਜਾਬ ਰਾਜ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਪਤੇ ਅਰਜੀਆਂ ਭੇਜਣ ਲਈ ਵੈਬਸਾਈਟ www.ceopunjab.nic.in ਤੇ ਦੇਖੇ ਜਾ ਸਕਦੇ ਹਨ।
        ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਤਰਨਾਚ ਨੇ ਹੋਰ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ 39-ਮੁਕੇਰੀਆਂ, 40-ਦਸੂਹਾ, 41-ਉੜਮੁੜ, 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ, 44-ਚੱਬੇਵਾਲ ਅਤੇ 45 ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਚੋਣਕਾਰ ਰਜਿਸਟਰੇਨ ਅਫ਼ਸਰ ਨੂੰ ਵੀ ਬਿਨੈਕਾਰ ਸ਼ਰਤਾਂ ਅਨੁਸਾਰ ਫਾਰਮ ਨੰਬਰ 6-ਏ ਵਿੱਚ ਭਰਕੇ ਆਪਣੀ ਵੋਟ ਬਣਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਨਵੀਂ ਸੋਧ ਅਨੁਸਾਰ ਚਾਹਵਾਨ ਸਬੰਧਤ ਸਾਰੇ ਵਿਅਕਤੀ ਆਪਣੇ-ਆਪਣੇ ਬਿਨੈਪੱਤਰ ਦੱਸੀਆਂ ਸ਼ਰਤਾਂ ਅਨੁਸਾਰ ਫਾਰਮ 6-ਏ ਵਿੱਚ ਭਰ ਕੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਭੇਜ ਕੇ ਆਪਣੀ ਵੋਟ ਬਣਾਉਣ ਦਾ ਹੱਕ ਹਾਸਲ ਕਰਨ ਅਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ।

ਮਾਸਿਕ ਲੋਕ ਅਦਾਲਤਾਂ ਬਾਰੇ ਮੀਟਿੰਗ

ਹੁਸ਼ਿਆਰਪੁਰ, 24 ਫਰਵਰੀ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਮਾਨਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੇ ਹੁਕਮਾਂ ਤਹਿਤ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਹੁਸ਼ਿਆਰਪੁਰ ਦੀ ਦੇਖ-ਰੇਖ ਹੇਠ ਮਿਤੀ 26 ਫਰਵਰੀ 2011 ਨੂੰ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਵਿਖੇ ਮਾਸਿਕ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਲੋਕ ਅਦਾਲਤਾਂ ਵਿੱਚ ਵੱਖ-ਵੱਖ ਤਰਾਂ ਦੇ ਕੇਸਾਂ ਜਿਵੇਂ ਕਿ ਹਿੰਦੂ ਮੈਰਿਜ ਐਕਟ ਕੇਸ, ਦੀਵਾਨੀ ਦਾਅਵੇ, ਅਪੀਲਾਂ, ਸਮਝੌਤਾਯੋਗ ਫੌਜਦਾਰੀ ਕੇਸ, ਰੈਂਟ ਦੇ ਕੇਸ, ਮੋਟਰ ਐਕਸੀਡੈਂਟ ਕਲੇਮ ਕੇਸ ਤੇ ਹੋਰ ਅਦਾਲਤੀ ਕੇਸਾਂ ਨੂੰ ਸਮਝੌਤੇ ਰਾਹੀਂ ਹੱਲ ਕਰਨ ਲਈ ਸੁਣਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ੍ਰੀਮਤੀ ਪ੍ਰੀਤੀ ਸਾਹਨੀ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਨੇ ਦੱਸਿਆ ਕਿ ਇਹ 153ਵੀਂ ਲੋਕ ਅਦਾਲਤ ਹੈ ਅਤੇ ਹੁਣ ਤੱਕ 44116 ਕੇਸਾਂ ਦਾ ਨਿਪਟਾਰਾ ਸਮਝੌਤੇ ਰਾਹੀਂ ਕੀਤਾ ਜਾ ਚੁੱਕਾ ਹੈ ਅਤੇ ਕਰੀਬ 103,90,07,073/- ਰੁਪਏ ਬਤੌਰ ਕਲੇਮ/ਐਵਾਰਡ ਧਿਰਾਂ ਨੂੰ ਦੁਆਏ ਜਾ ਚੁੱਕੇ ਹਨ।    ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ 231 ਕਾਨੂੰਨੀ ਸਾਖਰਤਾ ਕੈਂਪ/ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ ਅਤੇ ਕੁਲ 3011 ਲੋਕਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲੀਗਲ ਏਡ ਕਲੱਬਾਂ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਹਰ  ਇੱਕ ਨਾਗਰਿਕ ਨੂੰ ਕਾਨੂੰਨੀ ਸਹਾਇਤਾ ਮਿਲ ਸਕੇ।
             ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੱਧ ਤੋਂ ਵੱਧ ਕੇਸਾਂ ਨੂੰ ਲੋਕ ਅਦਾਲਤਾਂ ਵਿੱਚ ਲਿਆਉਣ ਤਾਂ ਜੋ ਛੇਤੀ ਤੋਂ ਛੇਤੀ ਸਸਤਾ ਨਿਆਂ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਦੇ ਫੈਸਲੇ ਨੂੰ ਦੀਵਾਨੀ ਡਿਗਰੀ ਦੀ ਮਾਣਤਾ ਪ੍ਰਾਪਤ ਹੈ ਅਤੇ ਇਸ ਦੇ ਫੈਸਲੇ ਅੰਤਿਮ ਹੁੰਦੇ ਹਨ। ਇਸ ਲਈ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਲੈਣ। ਲੋਕ ਅਦਾਲਤ ਵਿੱਚ ਕੇਸ ਲਗਾਉਣ ਲਈ ਲੋਕ ਸਬੰਧਤ ਅਦਾਲਤ ਦੇ ਜੱਜ ਸਾਹਿਬ, ਸਿਵਲ ਜੱਜ (ਸੀਨੀਅਰ ਡਵੀਜ਼ਨ) ਹੁਸ਼ਿਆਰਪੁਰ, ਵਧੀਕ ਜ਼ਿਲ੍ਹਾ ਜੱਜ (ਸੀਨੀਅਰ ਡਵੀਜ਼ਨ) ਦਸੂਹਾ, ਮੁਕੇਰੀਆਂ, ਗੜ੍ਹਸ਼ੰਕਰ ਜਾਂ ਸਹਾਇਤ ਜ਼ਿਲ੍ਹਾ ਅਟਾਟਰਨੀ (ਕਾਨੂੰਨੀ ਸੇਵਾਵਾਂ), ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਨਾਲ ਸੰਪਰਕ ਕਰ ਸਕਦੇ ਹਨ।

ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ : ਬਾਦਲ

ਗੜ੍ਹਸ਼ੰਕਰ, 23 ਫਰਵਰੀ : ਪੰਜਾਬ ਸਰਕਾਰ ਵਲੋ ਇਤਿਹਾਸਿਕ ਪਿੰਡ ਖੁਰਾਲਗੜ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ਵਿ¤ਚ 10 ਕਰੌੜ ਰੁਪਏ ਦੀ ਲਾਗਤ ਨਾਲ ਇਕ ਸ਼ਾਨਦਾਰ ਯਾਦਗਰ ਦੀ ਉਸਾਰੀ ਕੀਤੀ ਜਾਵੇਗੀ ਜਿਸ ਦਾ ਨਕਸ਼ਾ ਦੁਨੀਆਂ ਦੇ ਉਚ ਕੋਟੀ ਦੇ ਆਰਕੀਟੈਕਚਰਾ ਤੋ ਤਿਆਰ ਕਰਵਾਇਆ ਜਾਵੇਗਾ । ਇਹ ਐਲਾਨ ਡਿਪਟੀ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ  ਖੁਰਾਲਗੜ ਵਿਖੇ  ਸ੍ਰੀ ਗੁਰੂ ਰਵਿਦਾਸ ਜੀ ਦੇ 634 ਵੇ ਪ੍ਰਕਾਸ ਉਤਸਵ ਸਬੰਧੀ  ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆ ਕੀਤਾ  ।
ਸ. ਬਾਦਲ ਨੇ ਇਸ ਮੋਕੇ ਤੇ ਸੰਗਤਾਂ ਦੇ ਇਕ ਭਰਵੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਇਕ ਮਹਾਨ ਸੰਤ, ਸਮਾਜ ਸੁਧਾਰਿਕ ਅਤੇ ਉਚ ਕੋਟੀ ਦੇ ਅਧਿਆਤਮਿਕ ਆਗੂ ਸਨ ਜਿਨਾ ਨੇ ਝੂਠੇ ਧਾਰਮਿਕ ਅੰਡਬਰਾ ਅਤੇ ਅੰਧ ਵਿਸ਼ਵਾਸਾਂ ਦੇ ਹਨੇਰੇ ਵਿੱਚ ਫਸੇ ਹੋਏ ਲੋਕਾ ਨੂੰ ਗਿਆਨ ਦੇ ਚਾਨਣ ਨਾਲ ਨੂਰੋ ਨੂਰ ਕੀਤਾ । ਗੁਰੂ ਰਵਿਦਾਸ ਜੀ ਨੇ ਲੋਕਾ ਨੂੰ ਜਾਤ ਪਾਤ ਤੋ ਉਪਰ ਉਠ ਕੇ ਅਤੇ ਸਮਾਜਿਕ ਬੁਰਾਈਆ ਦਾ ਤਿਆਗ ਕਰਕੇ ਉਸਾਰੂ ਸਮਾਜ ਦੀ ਸਿਰਜਣਾ ਦਾ ਉਪਦੇਸ ਦਿੱਤਾ ਸ. ਬਾਦਲ ਨੇ ਕਿਹਾ ਕੇ ਸਾਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਉਪਦੇਸਾ ਅਤੇ ਸਿਖਿਆਵਾ ਤੇ ਚੱਲ ਕੇ ਉਸਾਰੂ ਸਮਾਜ ਦੇ ਨਵ ਨਿਰਮਾਣ ਵਾਸਤੇ ਵ¤ਡਮੁਲਾ ਯੋਗਦਾਨ ਪਾਉਣਾ ਚਹੀਦਾ ਹੈ । ਸ.ਬਾਦਲ ਨੇ ਕਿਹਾ ਕਿ  ਅਕਾਲੀ ਭਾਜਪਾ ਸਰਕਾਰ ਗੁਰੂਆ, ਪੀਰਾ ਅਤੇ ਪੈਗੰਵਰਾ ਵਲੋ ਦਿ¤ਤੇ ਗਏ ਸਰਬੱਤ ਦੇ ਭਲੇ ਦੇ ਉਪਦੇਸਾ ਤੇ ਚਲਦੀ ਹੋਈ ਰਾਜ ਦੇ ਸਮੂਹ ਵਰਗਾ ਦੀ ਭਲਾਈ ਅਤੇ ਵਿਕਾਸ ਲਈ ਕੰਮ ਕਰ ਰਹੀ ਹੈ ਉਹਨਾ ਕਿਹਾ ਕਿ ਜਦੋ ਵੀ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਬਣੀ ਹੈ ਉਦੋ ਹੀ ਸੂਬੇ ਦੇ ਗਰੀਬ ਵਰਗ ਦੇ ਲੋਕਾ ਦੀ ਭਲਾਈ ਲਈ ਅਹਿਮ ਸਕੀਮਾ ਬਣਾ ਕੇ ਉਹਨਾ ਨੂੰ ਅਮਲ ਵਿ¤ਚ ਲਿਆਦਾ ਗਿਆ ਹੈ ।
         ਸ. ਬਾਦਲ ਨੇ ਕਿਹਾ ਕਿ ਕੰਡੀ ਇਲਾਕੇ ਵਿੱਚ ਪਾਣੀ ਦੀ ਸਮ¤ਸਿਆ ਨੂੰ ਹੱਲ ਕਰਨ ਲਈ ਡੂੰਘੇ ਟਿਊਬਵੈੱਲ ਲਗਾਏ ਜਾ ਰਿਹੇ ਹਨ ਉਹਨਾ ਕਿਹਾ ਕੇ ਇਸ ਪਵਿੱਤਰ ਸਥਾਨ ਦੇ ਦਰਸ਼ਨਾ ਲਈ ਆਉਣ ਵਾਲੀ ਸੰਗਤ ਦੀ ਸਹੂਲਤ ਲਈ 16 ਕਿਲੋਮੀਟਰ ਸੜਕ ਨੂੰ 18 ਫੁਟ ਚੌੜਾ ਕੀਤਾ ਜਾਵੇਗਾ ਅਤੇ ਪੰਜਾਬ ਰੋਡਵੇਜ ਦੀਆ ਬੱਸਾਂ ਚਲਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਚਰਨ ਗੰਗਾ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਕਮਿਉਨਟੀ ਹਾਲ ਦੀ ਉਸਾਰੀ ਕਰਵਾਈ ਜਾਵੇਗੀ ਤਾ ਜੋ ਇਥੇ ਬਾਹਰੋਂ ਆਉਣ ਵਾਲੇ ਸਰਧਾਲੂਆ ਨੂੰ ਰਹਿਣ ਦੀ ਕੋਈ ਦਿਕਤ ਪੇਸ ਨਾ ਆਵੇ ਉਹਨਾ ਕਿਹਾ ਕਿ 60ਕਰੌੜ ਰੁਪਏ ਦੀ ਲਾਗਤ ਨਾਲ ਹੁਸਿਆਰਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਨਾ ਤੇ ਅਯਰੂਵੈਦਿਕ ਯੁਨੀਵਰਸਿਟੀ ਸਥਾਪਨਾ ਕੀਤੀ ਜਾ ਰਿਹੀ ਹੈ । ਉਹਨਾ ਨੇ ਪਿੰਡ ਖੁਰਾਲ ਗੜ ਦੀਆ ਗਲੀਆ ਨਾਲੀਆ ਲਈ 15 ਲ¤ਖ ਰੁਪਏ ਦੇਣ ਦਾ ਐਲਾਨ ਕੀਤਾ ।
     ਸ, ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁ¤ਖ ਮੰਤਰੀ ਸ, ਪ੍ਰਕਾਸ ਬਾਦਲ ਦੀ ਅਗਵਾਈ ਵਿ¤ਚ ਅਕਾਲੀ ਭਾਜਪਾ ਸਰਕਾਰ ਨੇ ਗਰੀਬ ਪਰਿਵਾਰਾ ਦੀਆ ਲੜਕੀਆ ਲਈ ਸ਼ਗਨ ਸਕੀਮ , ਆਟਾ ਦਾਲ ਸਕੀਮ ,.ਘਰੇਲੂ ਬਿਜਲੀ ਲਈ 200 ਯੂਨਿਟ   ਮਾਫ , ਅਤੇ ਹੋਰ ਭਲਾਈ ਸਕੀਮਾ ਬਣਾਕੇ ਗਰੀਬ ਪੁਰਵਾਰਾ ਨੂੰ ਲਾਭ ਪਹੁਚਿਆ ਹੈ ਇਸ ਮੋਕੇ ਉਹਨਾ ਸਰਕਾਰੀ ਐਲੀਮੈਟਰੀ ਸਕੂਲ ਨੂੰ ਅਪਗ੍ਰੇਡ ਕਰਨ ਦਾ ਐਲਾਨ ਵੀ ਕੀਤਾ ।  ਇਸ ਤੋ ਪੁਹਿਲਾ ਸ੍ਰੀ ਬਾਦਲ ਨੇ ਚਰਨ ਛੋਹ ਗੰਗਾ ਦੇ ਦਰਸ਼ਨ ਕੀਤੇ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਤਪ ਅਸਥਾਨ ਤੇ ਮੱਥਾ ਟੇਕਿਆ ਜਿਥੇ ਪ੍ਰਬੰਦਿਕ ਕਮੇਟੀ ਵਲੋ ਉਹਨਾ ਨੂੰ ਸਨਮਾਨਿਤ ਕੀਤਾ ਗਿਆ ।
                                    ਇਸ ਮੋਕੇ ਸ, ਸੋਹਣ ਸਿੰਘ ਠੰਡਲ ਮੁ¤ਖ ਸੰਸਦੀ ਸਕ¤ਤਰ ,ਉਪ ਪ੍ਰਧਾਨ ਐਸ ਸੀ ਵਿੰਗ ਸ੍ਰੋਮਣੀ ਅਕਾਲੀ ਦਲ  ਅਤੇ ਸਮਾਗਮ ਦੇ ਮੁ¤ਖ ਪ੍ਰਬੰਧਕ ਨੇ ਮੁੱਖ ਮਹਿਮਾਨ ਅਤੇ ਆਈਆ ਸੰਗਤਾ ਨੂੰ ਜੀ ਆਇਆ ਕਿਹਾ ਅਤੇ ਇਲਾਕੇ ਦੀਆ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ ਹੋਰਨਾ ਤੇ ਇਲਵਾ ਜਥੇਦਾਰ ਗਿਆਨੀ ਤਰਲੋਚਨ ਸਿੰਘ ਤਖਤ ਸ੍ਰੀ  ਕੇਸਗੜ੍ਹ ਸਹਿਬ   ਸ੍ਰੀ ਤੀਕਸ਼ਣ ਸੂਦ ਕੈਬਨਿਟ ਮੰਤਰੀ , ਡਾ ਦਲਜੀਤ  ਸਿੰਘ ਚੀਮਾ ਸਲਾਹਕਾਰ ਮੁੱਖ ਮੰਤਰੀ ਪੰਜਾਬ , ਸੁਰਿੰਦਰ ਸਿੰਘ ਭੂਲੇਵਾਲ ਰਾਠਾ ਜਿਲਾ ਜਥੇਦਾਰ , ਸਰਵਣ ਸਿੰਘ ਫਿਲੋਰ , ਦੇਸ ਰਾਜ ਸਿੰਘ ਧੁੱਗਾ , ਬੀਬੀ ਮਹਿੰਦਰ ਕੋਰ ਜੋਸ (ਤਿੰਨੋ )ਮੁੱਖ ਪਾਰਲੀਮਨੀ ਸਕ¤ਤਰ  ਜਸਜੀਤ ਸਿੰਘ ਥਿਆੜਾ, ਡਾ ਜੰਗ ਬਹਾਦਰ ਸਿੰਘ , ਗਿਆਨ ਚੰਦ , ਪਵਨ ਕੁਮਾਰ ਅਤੇ ਹਰਜਿੰਦਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਾਸਫੀ ਬਾਰੇ ਚਾਨਣਾ ਪਾਇਆ  ਹੋਰਨਾ ਤੋ ਇਲਾਵਾ ਗੁਲਜਾਰ ਸਿੰਘ ਰਣੀਕੇ ਕੈਬਨਿਟ ਮੰਤਰੀ , ਰਾਜ ਗਾਇਕ ਹੰਸ ਰਾਜ ਹੰਸ , ਅਮਰਜੀਤ ਸਿੰਘ ਚੌਹਾਨ , ਦਰਸ਼ਨ ਲਾਲ ਜੇਠੂਮਜਾਰਾ , ਲਾਲੀ ਬਾਜਵਾ , ਪ੍ਰਕਾਸ਼ ਸਿੰਘ ਗੜਦੀਵਾਲਾ  , ਸੁਖਦੇਵ ਕੋਰ , ਇਕਬਾਲ ਸਿੰਘ ਖੇੜਾ , ਚੈਅਰਮੈਨ ਪਰਮਜੀਤ ਸਿੰਘ ਪੰਜੌੜ , ਭਾਜਪਾ ਆਗੂ ਮਹਿੰਦਰਪਾਲ ਮਾਨ ਅਤੇ ਇਲਾਕੇ ਦੇ ਅਕਾਲੀ ਭਾਜਪਾ ਨੇਤਾ ਭਾਰੀ ਗਿਣਤੀ ਤੇ ਸੰਗਤਾ ਵ¤ਡੀ ਤਦਾਦ ਵਿੱਚ ਹਾਜਰ ਸਨ ।

ਜਨਗਣਨਾ ਕਾਰਜ ਦੀ ਪੜਤਾਲ

ਹੁਸ਼ਿਆਰਪੁਰ, 22 ਫਰਵਰੀ:  ਸ੍ਰੀ ਅਸ਼ੋਕ ਕੁਮਾਰ ਗੁਪਤਾ ਸਕੱਤਰ ਖੇਤੀਬਾੜੀ  ਪੰਜਾਬ ਵੱਲੋਂ ਸਥਾਨਕ ਪੀ ਡਬਲਯੂ ਡੀ ਰੈਸਟ ਹਾਊਸ ਹੁਸ਼ਿਆਰਪੁਰ ਵਿਖੇ ਮਾਸਟਰ ਟ੍ਰੇਨਰਜ਼, ਗਿਣਤੀ ਸੁਪਰਵਾਈਜ਼ਰ ਅਤੇ ਗਿਣਤੀਕਾਰ ਦੇ ਜਨਗਣਨਾ ਸਬੰਧੀ ਕੀਤੇ ਜਾ ਰਹੇ ਕੰਮ ਦੀ ਪੜਤਾਲ ਕੀਤੀ ਗਈ। ਇਸ ਮੌਕੇ ਤੇ ਸਰਵਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ, ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਸੁਰਿੰਦਰ ਕੁਮਾਰ ਕਾਰਜਸਾਧਕ ਅਫ਼ਸਰ ਨਗਰ ਕੌਂਸਲ  ਹਾਜ਼ਰ ਸਨ।
        ਇਸ ਮੌਕੇ ਤੇ ਸ੍ਰੀ ਅਸ਼ੋਕ ਕੁਮਾਰ ਗੁਪਤਾ ਵੱਲੋਂ ਹਾਜ਼ਰ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਜਨਗਣਨਾ ਦਾ ਕੰਮ ਪੂਰੀ ਤਨਦੇਹੀ ਨਾਲ ਕਰਨ ਅਤੇ 28 ਫਰਵਰੀ 2011 ਦੀ ਰਾਤ ਨੂੰ ਜਨਗਣਨਾ ਸਬੰਧੀ ਜੋ ਰਾਉਂਡ ਲਗਾਇਆ ਜਾਣਾ ਹੈ, ਉਸ ਸਬੰਧੀ ਅਗੇਤੀ ਯੋਜਨਾ ਉਲੀਕ ਲਈ ਜਾਵੇ ਤਾਂ ਜੋ ਜਨਗਣਨਾ ਤੋਂ ਕੋਈ ਵੀ ਵਿਅਕਤੀ ਵਾਂਝਾ ਨਾ ਰਹਿ ਜਾਵੇ। ਜੇਕਰ ਕਿਸੇ ਜਨਗਣਨਾ ਲਈ ਤਾਇਨਾਤ ਕਰਮਚਾਰੀ ਨੂੰ ਕੰਮ ਵਿੱਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਤਾਲਮੇਲ ਕਰ ਸਕਦਾ ਹੈ। 
        ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਫ਼ਸਰ ਹੁਸ਼ਿਆਰਪੁਰ ਵੱਲੋਂ ਆਮ ਜਨਤਾ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜਨਗਣਨਾ ਲਈ ਤਾਇਨਾਤ ਕਰਮਚਾਰੀਆਂ ਨੂੰ ਪੂਰਨ ਸਹਿਯੋਗ ਦੇਣ।  ਜੋ ਵੀ ਸੂਚਨਾ ਇਨ੍ਹਾਂ ਕਰਮਚਾਰੀਆਂ ਵੱਲੋਂ ਮੰਗੀ ਜਾਂਦੀ ਹੈ, ਉਸ ਨੂੰ ਪੂਰਨ ਤੌਰ ਉਪਲਬੱਧ ਕਰਵਾਇਆ ਜਾਵੇ ਕਿਉਂਕਿ ਇਨ੍ਹਾਂ ਅੰਕੜਿਆਂ ਤੇ ਹੀ ਦੇਸ਼ ਦੀਆਂ ਅਗਲੇ 10 ਸਾਲਾਂ ਦੀਆਂ ਵਿਕਾਸ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਹਨ। ਆਮ ਜਨਤਾ ਵੱਲੋਂ ਉਪਲਬੱਧ ਕਰਵਾਈ ਗਈ ਸਾਰੀ ਜਾਣਕਾਰੀ ਗੁਪਤ ਰਹੇਗੀ ਅਤੇ ਕੋਈ ਵਿਅਕਤੀ ਉਪਲਬੱਧ ਸੂਚਨਾ ਨੂੰ ਸੂਚਨਾ ਅਧਿਕਾਰ ਐਕਟ ਅਧੀਨ ਪ੍ਰਾਪਤ ਨਹੀਂ ਕਰ ਸਕਦਾ ਹੈ।

ਲੇਟ ਲਤੀਫ ਕਰਮਚਾਰੀਆਂ ਦੀ ਲਈ ਖਬਰ ...

ਹੁਸ਼ਿਆਰਪੁਰ, 22 ਫਰਵਰੀ: ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸਰਕਾਰੀ ਵਿਭਾਗਾਂ ਦੇ ਕੰਮ-ਕਾਜ ਵਿੱਚ ਤੇਜ਼ੀ ਲਿਆਉਣ, ਦਫ਼ਤਰਾਂ ਵਿੱਚ ਅਨੁਸ਼ਾਸ਼ਨ ਕਾਇਮ ਕਰਨ ਅਤੇ ਕਰਮਚਾਰੀਆਂ ਦੀ ਹਾਜ਼ਰੀ ਸਮੇਂ ਸਿਰ ਯਕੀਨੀ ਬਣਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ ਵੱਲੋਂ ਅੱਜ ਸਵੇਰੇ 09.10 ਵਜੇ ਤਹਿਸੀਲ ਦਫ਼ਤਰ ਹੁਸ਼ਿਆਰਪੁਰ ਅਤੇ ਐਸ ਡੀ ਐਮ ਦਫ਼ਤਰ ਹੁਸ਼ਿਆਰਪੁਰ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਮੌਕੇ ਤੇ 2 ਕਰਮਚਾਰੀ ਆਪਣੀਆਂ ਸੀਟਾਂ ਤੇ ਨਹੀਂ ਸਨ।
          ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਨੇ ਮਿੰਨੀ ਸਕੱਤਰੇਤ ਵਿਖੇ ਦਫ਼ਤਰਾਂ ਵਿੱਚ ਆਉਣ ਵਾਲੇ ਕਰਮਚਾਰੀਆਂ ਦੀ ਹਾਜ਼ਰੀ ਸਬੰਧੀ ਮੁੱਖ ਗੇਟ ਤੇ ਚੈਕਿੰਗ ਕੀਤੀ ਜਿਸ ਤੇ 13 ਕਰਮਚਾਰੀ ਦੇਰੀ ਨਾਲ ਦਫ਼ਤਰਾਂ ਵਿੱਚ ਆਏ। ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਤੇ ਉਨ੍ਹਾਂ ਦੇ ਸੁਪਰਡੰਟ ਵੱਲੋਂ ਮਿੰਨੀ ਸਕੱਤਰੇਤ ਦੇ ਖਜ਼ਾਨਾ ਦਫਤਰ, ਸਿੱਖਿਆ ਵਿਭਾਗ (ਸੈਕੰ: ਅਤੇ ਐਲੀ:), ਜਲ ਸੰਭਾਲ ਤੇ ਭੂਮੀ ਰੱਖਿਆ ਵਿਭਾਗ ਅਤੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਦੇ ਦਫ਼ਤਰ ਦੀ ਵੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਦਫ਼ਤਰ ਦੇ ਕੰਮ-ਕਾਜ ਵਿੱਚ ਆ ਰਹੀਆਂ ਕਮੀਆਂ ਵਿੱਚ ਸੁਧਾਰ ਲਿਆਉਣ ਅਤੇ ਮੌਕੇ ਤੇ ਚੈਕਿੰਗ ਦੌਰਾਨ ਛੁੱਟੀਆਂ ਦੇ ਰਜਿਸਟਰ ਨਾ ਮੁਕੰਮਲ ਪਾਏ ਗਏ ਜਿਸ ਤੇ ਉਨ੍ਹਾਂ ਨੂੰ ਛੁੱਟੀਆਂ ਦੇ ਰਜਿਸਟਰ ਰੋਜ਼ਾਨਾ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ।  ਸ੍ਰੀ ਤਰਨਾਚ ਨੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਦਫ਼ਤਰਾਂ ਵਿੱਚ ਸਮੇਂ ਸਿਰ ਹਾਜ਼ਰ ਹੋ ਕੇ ਆਪਣੀਆਂ ਸੀਟਾਂ ਤੇ ਬੈਠਣ ਅਤੇ ਦਫ਼ਤਰੀ ਕੰਮ-ਕਾਜ ਪਾਰਦਰਸ਼ਤਾ ਨਾਲ ਕਰਨ ਤਾਂ ਜੋ ਪਿੰਡਾਂ ਵਿੱਚੋਂ ਆਉਣ ਵਾਲੇ ਲੋਕਾਂ ਨੂੰ ਆਪਣੇ ਕੰਮ ਕਰਾਉਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਦਫ਼ਤਰਾਂ ਵਿੱਚ ਸਮੇਂ ਸਿਰ ਹਾਜ਼ਰ ਨਾ ਹੋਣ ਵਾਲੇ ਕਰਮਚਾਰੀਆਂ ਵਿਰੁੱਧ ਨਿਯਮਾਂ ਅਨੁਸਾਰ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ।

ਜਿਲ੍ਹਾ ਪੱਧਰੀ ਸਲਾਹਕਾਰ ਕਮੇਟੀਆਂ ਦੀਆਂ ਬੈਠਕਾਂ ਹੋਈਆਂ

ਹੁਸ਼ਿਆਰਪੁਰ, 22 ਫਰਵਰੀ:  ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਨ ਸਿਹਤ ਵਿਭਾਗ, ਸਿੰਚਾਈ, ਬਿਜਲੀ, ਬੁਨਿਆਦੀ ਢਾਂਚਾ ਅਤੇ ਮਿਉਂਸਪਲ ਅਮੈਨਟੀਜ਼, ਖੁਰਾਕ ਤੇ ਸਿਵਲ ਸਪਲਾਈ ਅਤੇ ਸਹਿਕਾਰਤਾ ਵਿਭਾਗ ਦੀਆਂ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ  ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਡੀ ਐਸ ਕੋਹਲੀ ਐਸ ਈ ਕੰਢੀ ਕੈਨਾਲ, ਰਛਪਾਲ ਸਿੰਘ ਐਕਸੀਅਨ ਕੰਢੀ ਕੈਨਾਲ, ਅਮਰਜੀਤ ਗਿੱਲ ਐਕਸੀਅਨ, ਆਰ ਐਲ ਢਾਂਡਾ ਐਕਸੀਅਨ,  ਐਚ ਐਸ ਮਾਨ ਐਕਸੀਅਨ, ਰਾਮ ਰਤਨ ਐਕਸੀਅਨ, ਹਰਭਜਨ ਸਿੰਘ ਐਕਸੀਅਨ, ਮੰਗਲ ਦਾਸ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਸੁਰਿੰਦਰ ਕੁਮਾਰ ਕਾਰਜਸਾਧਕ ਅਫਸਰ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
        ਸ੍ਰੀ ਤਰਨਾਚ ਨੇ ਜ਼ਿਲ੍ਹਾ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਸਰਕਾਰੀ ਜਮੀਨਾਂ ਤੇ ਜਾਇਦਾਦਾਂ ਤੇ ਕੀਤੇ ਨਜਾਇਜ਼ ਕਬਜੇ ਹਟਾਉਣ ਲਈ ਸਖਤ ਕਾਰਵਾਈ ਕਰਨ। ਉਨ੍ਹਾਂ ਨੇ ਗੈਰ ਸਰਕਾਰੀ ਮੈਂਬਰਾਂ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਜਾਇਜ਼ ਕਬਜਿਆਂ ਨੁੰ ਹਟਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਪੂਰਨ ਸਹਿਯੋਗ ਦੇਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਬਣਾਈਆਂ ਗਈਆਂ ਵਿਕਾਸ ਅਤੇ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਵਿਕਾਸ ਕਾਰਜਾਂ ਨੂੰ ਪਾਰਦਰਸ਼ਤਾ ਅਤੇ ਮਿਆਰੀ ਢੰਗ ਨਾਲ ਸਮੇਂ ਸਿਰ ਕਰਾਉਣ। 
          ਸ੍ਰੀ ਤਰਨਾਚ ਨੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਲਈ ਸਕੂਲਾਂ ਵਿੱਚ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸੈਮੀਨਾਰ ਕਰਾਉਣ ਅਤੇ ਜਿਥੇ ਕਿੱਤੇ ਪੀਣ ਵਾਲੇ ਸਾਫ਼-ਸੁਥਰੇ ਪਾਣੀ ਸਬੰਧੀ ਕੋਈ ਮੁਸ਼ਕਲ ਅਤੇ ਸ਼ਿਕਾਇਤ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਹੱਲ ਕੀਤਾ ਜਾਵੇ।  ਉਨ੍ਹਾਂ ਨੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਟਾ-ਦਾਲ ਸਕੀਮ ਅਧੀਨ ਦਿੱਤੇ ਜਾ ਰਹੇ ਰਾਸ਼ਨ ਦੀ ਕੁਆਲਟੀ ਅਤੇ ਮਿਕਦਾਰ ਨੂੰ ਯਕੀਨੀ ਬਣਾਉਣ ਅਤੇ ਘਰੇਲੂ ਗੈਸ ਸਬੰਧੀ ਸ਼ਿਕਾਇਤਾਂ ਨੂੰ ਤੁਰੰਤ ਦੂਰ ਕਰਕੇ ਘਰੇਲੂ ਗੈਸ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਮੇਂ-ਸਮੇਂ ਸਿਰ ਰਾਸ਼ਨ ਡਿਪੂਆਂ ਅਤੇ ਗੈਸ ਏਜੰਸੀਆਂ ਦੀ ਚੈਕਿੰਗ ਕਰਨ ਅਤੇ ਜੇ ਕੋਈ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ।  ਉਨ•ਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੁੰ ਵੀ ਹਦਾਇਤ ਕੀਤੀ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ  ਵਿੱਚ ਢਿੱਲੀਆਂ ਤਾਰਾਂ ਨੂੰ ਠੀਕ ਕਰਨ ਤਾਂ ਜੋ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰ ਸਕੇ।

ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 21 ਫਰਵਰੀ:  ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਸ੍ਰੀ ਤੀਕਸ਼ਨ ਸੂਦ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ  ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।  ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ, ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਬੀ ਐਸ ਧਾਲੀਵਾਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ,  ਜਸਬੀਰ ਸਿੰਘ ਐਸ ਡੀ ਐਮ ਦਸੂਹਾ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਭੁਪਿੰਦਰਜੀਤ ਸਿੰਘ ਜ਼ਿਲ੍ਹਾ ਮਾਲ ਅਫਸ਼ਰ, ਡਾ ਸ਼ਾਮ ਲਾਲ ਮਹਾਜਨ ਸਿਵਲ ਸਰਜਨ, ਸ੍ਰੀਮਤੀ ਸੁਰਿੰਦਰ ਕੌਰ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ, ਜਗਤਾਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਭਾਜਪਾ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਗੈਰ-ਸਰਕਾਰੀ ਮੈਂਬਰ ਹਾਜ਼ਰ ਸਨ।
        ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੀ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 18 ਸ਼ਿਕਾਇਤਾਂ ਪੇਸ਼  ਹੋਈਆਂ ਜਿਨ੍ਹਾਂ ਵਿੱਚੋਂ  13 ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਬਾਕੀ ਰਹਿੰਦੀਆਂ ਸ਼ਿਕਾਇਤਾਂ ਸਬੰਧਤ ਵਿਭਾਗਾਂ ਨੂੰ ਭੇਜ ਕੇ ਹਦਾਇਤ ਕੀਤੀ ਗਈ ਕਿ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਇੱਕ ਹਫ਼ਤੇ ਦੇ ਅੰਦਰ-ਅੰਦਰ ਕਰਕੇ ਨਿਪਟਾਰੇ ਦੀ ਇੱਕ ਕਾਪੀ ਸਬੰਧਤ ਮੈਂਬਰ ਨੂੰ ਅਤੇ ਇੱਕ ਕਾਪੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੂੰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਨਜਾਇਜ਼ ਕਬਜਿਆਂ ਨੂੰ ਹਟਾਉਣ ਅਤੇ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀ ਨਿਰੰਤਰ ਚੈਕਿੰਗ ਕਰਨ ਅਤੇ ਆਮ ਲੋਕਾਂ ਨੂੰ ਘਰੇਲੂ ਗੈਸ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵੱਲੋਂ ਚੈਕਿੰਗ ਕੀਤੀ ਜਾਵੇ। ਸ੍ਰੀ ਤਰਨਾਚ ਨੇ ਜ਼ਿਲ੍ਰਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੂੰ ਹਦਾਇਤ ਕੀਤੀ ਕਿ ਉਹ ਅਣ-ਸੁਰੱਖਿਆਤ ਇਮਾਰਤਾਂ ਵਿੱਚ ਬੱਚਿਆਂ ਨੂੰ ਨਾ ਬਿਠਾਉਣ ਅਤੇ ਸਕੂਲਾਂ ਦੀਆਂ ਅਣ-ਸੁਰੱਖਿਆਤ ਇਮਾਰਤਾਂ ਦੀ ਬਲਾਕ ਵਾਈਜ਼ ਸੂਚੀ ਬਣਾ ਕੇ ਭੇਜਣ ਤਾਂ ਜੋ ਇਨ੍ਹਾਂ ਇਮਾਰਤਾਂ ਦੀ ਨਵ-ਉਸਾਰੀ ਅਤੇ ਮੁਰੰਮਤ ਲਈ ਸਰਕਾਰ ਤੋਂ ਫੰਡਾਂ ਦੀ ਮੰਗ ਕੀਤੀ ਜਾ ਸਕੇ। ਉਨ੍ਹਾਂ ਨੇ ਗੈਰ ਸਰਕਾਰੀ ਮੈਂਬਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਜਾਇਜ਼ ਕਬਜਿਆਂ ਨੂੰ ਹਟਾਉਣ ਤੇ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ।   ਸ੍ਰੀ ਤਰਨਾਚ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਅਦਾਲਤਾਂ ਵਿੱਚ ਚਲ ਰਹੇ ਮਸਲਿਆਂ ਨੂੰ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਨਾ ਲਿਆਉਣ।

ਜਿਲ੍ਹੇ ਵਿਚ 95 ਹਜਾਰ ਤੋਂ ਵੱਧ ਪਰਿਵਾਰਾਂ ਨੂੰ ਮਿਲੀ ਆਟਾ ਦਾਲ ਸਕੀਮ

ਹੁਸ਼ਿਆਰਪੁਰ, 21 ਫਰਵਰੀ:  ਪੰਜਾਬ ਸਰਕਾਰ ਵੱਲੋਂ 16. 50 ਲੱਖ ਗਰੀਬ ਪ੍ਰੀਵਾਰਾਂ ਨੂੰ  ਸਸਤਾ ਆਟਾ-ਦਾਲ ਸਕੀਮ ਦਾ ਲਾਭ ਦੇਣ ਲਈ ਹਰ ਸਾਲ 700 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 95 ਹਜ਼ਾਰ 22 ਗਰੀਬ ਪ੍ਰੀਵਾਰ ਇਸ ਸਕੀਮ ਦਾ ਲਾਭ ਉਠਾ ਰਹੇ ਹਨ।  ਇਹ ਪ੍ਰਗਟਾਵਾ ਸ੍ਰ: ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਪਿੰਡ ਜਨੌੜੀ ਵਿਖੇ 21 ਪਿੰਡਾਂ ਦੇ 300 ਗਰੀਬ ਪ੍ਰੀਵਾਰਾਂ ਨੂੰ ਆਟਾ-ਦਾਲ ਸਕੀਮ ਦੇ ਨੀਲੇ ਕਾਰਡ ਵੰਡਣ ਲਈ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ।
        ਸ੍ਰ: ਧੁੱਗਾ ਨੇ ਕਿਹਾ ਕਿ ਜਦੋਂ ਵੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਹੀ ਗਰੀਬ ਪ੍ਰੀਵਾਰਾਂ ਦੀ ਭਲਾਈ ਲਈ ਅਤੇ ਉਨ੍ਹਾਂ ਦੇ ਜੀਵਨ ਮਿਆਰ ਨੂੰ ਉਚਾ ਚੁੱਕਣ ਲਈ ਅਹਿਮ ਭਲਾਈ ਸਕੀਮਾਂ ਬਣਾ ਕੇ ਉਨ੍ਹਾਂ ਨੂੰ ਲਾਗੂ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਸ਼ਗਨ ਸਕੀਮ, ਪੈਨਸ਼ਨ ਸਕੀਮ, ਆਟਾ-ਦਾਲ ਸਕੀਮ, ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਦਸਵੀਂ ਤੱਕ ਮੁਫ਼ਤ ਵਿਦਿਆ, ਲੜਕੀਆਂ ਨੂੰ ਬਾਹਰਵੀਂ ਤੱਕ ਮੁਫ਼ਤ ਵਿਦਿਆ ਅਤੇ ਵਜੀਫ਼ਾ ਸਕੀਮ ਵੀ ਅਕਾਲੀ-ਭਾਜਪਾ ਸਰਕਾਰ ਵੱਲੋਂ ਹੀ ਲਾਗੂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਗਰੀਬ ਪ੍ਰੀਵਾਰਾਂ ਦਾ ਜੀਵਨ ਮਿਆਰ ਉਚਾ ਚੁਕਣ ਲਈ ਪੰਜਾਬ ਸਰਕਾਰ ਵੱਲੋਂ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।  ਉਨ੍ਹਾਂ ਕਿਹਾ ਕਿ  ਜਿਹੜੇ ਪ੍ਰੀਵਾਰ ਕਿਸੇ ਕਾਰਨ ਕਰਕੇ ਆਟਾ-ਦਾਲ ਸਕੀਮ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਪ੍ਰੀਵਾਰਾਂ ਨੂੰ ਇਸ ਸਕੀਮ ਦਾ ਲਾਭ ਦੇਣ ਲਈ ਪੰਜਾਬ ਸਰਕਾਰ ਵੱਲੋਂ ਦੁਬਾਰਾ ਸਰਵੈ ਕਰਵਾਇਆ ਗਿਆ ਜਿਸ ਤਹਿਤ ਰਹਿੰਦੇ ਪ੍ਰੀਵਾਰਾਂ ਦੇ ਨੀਲੇ ਕਾਰਡ ਬਣਾਏ ਗਏ ਅਤੇ ਉਹ ਹੁਣ ਗਰੀਬ ਪ੍ਰੀਵਾਰਾਂ ਨੂੰ ਵੰਡੇ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਕੋਈ ਵੀ ਗਰੀਬ ਪ੍ਰੀਵਾਰ ਆਟਾ-ਦਾਲ ਸਕੀਮ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਹਰ ਗਰੀਬ ਪ੍ਰੀਵਾਰ ਨੂੰ ਇਸ ਸਕੀਮ ਦਾ ਲਾਭ ਦੇਣ ਲਈ ਸੰਭਵ ਉਪਰਾਲੇ ਕੀਤੇ ਜਾਣਗੇ। ।
        ਇਸ ਮੌਕੇ ਤੇ ਪਿੰਡ ਦੀ ਪੰਚਾਇਤ ਵੱਲੋਂ ਸ੍ਰ: ਦੇਸ ਰਾਜ ਧੁੱਗਾ ਨੂੰ ਸਨਮਾਨਿਤ ਵੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸਰਵਸ੍ਰੀ ਮੰਗਤ ਰਾਮ ਸਿੰਘ ਢੋਲਬਾਹਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰਾਮ ਨਾਥ ਬਾਮ ਸਰਪੰਚ ਛਮੇੜੀ ਪੱਤੀ, ਲਛਕਰ ਸਿੰਘ ਸਰਪੰਚ ਨੀਲਾ ਨਲੋਆ, ਦੇਸ ਰਾਜ ਟੱਪਾ ਸਾਬਕਾ ਸਰਪੰਚ, ਜੱਗਾ ਸਿੰਘ ਸਰਪੰਚ ਟਾਹਲੀਵਾਲ, ਨਿਰਮਲਾ ਦੇਵੀ ਪੰਚ, ਕੇਹਰ ਸਿੰਘ ਸਰਪੰਚ ਲਾਲਪੁਰ, ਪੰਡਤ ਪਿੰਕੀ ਸ਼ਰਮਾ ਜਨੌੜੀ, ਮਾਸਟਰ ਮੋਹਨ ਸਿੰਘ ਅਤਵਾਰਾਪੁਰ, ਰਵਿੰਦਰ ਸਿੰਘ ਫੌਜੀ ਜਨੌੜੀ, ਸੂਰਮ ਸਿੰਘ ਪੰਚ, ਮਾਸਟਰ ਕਸ਼ਮੀਰ ਸਿੰਘ ਪੰਚ, ਹਰਬਖਸ਼ ਕੌਰ ਪੰਚ, ਪਿਆਰਾ ਸਿੰਘ, ਦਾਤਾ ਰਾਮ, ਮੋਹਨ ਸਿੰਘ ਅਤੇ ਇਲਾਕੇ ਦੇ ਅਕਾਲੀ-ਭਾਜਪਾ ਆਗੂ ਹਾਜਰ ਸਨ।

ਸਿਹਤ ਮੇਲੇ ਸਬੰਧੀ ਮੀਟਿੰਗ ਹੋਈ

ਹੁਸ਼ਿਆਰਪੁਰ, 21 ਫਰਵਰੀ: ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ 4, 5 ਅਤੇ 6 ਫਰਵਰੀ 2011 ਨੂੰ ਜੀ.ਜੀ.ਡੀ.ਐਸ.ਡੀ. ਕਾਲਜ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਰਿਵਾਰ ਕਲਿਆਣ ਸਿਹਤ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ।  ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਮੇਲੇ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।  ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਐਲੋਪੈਥੀ, ਯੂਨਾਨੀ, ਹੋਮਿਓਪੈਥੀ, ਆਯੂਰਵੈਦਿਕ  ਅਤੇ ਯੋਗਾ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।  ਇਸ ਮੇਲੇ ਵਿੱਚ ਲੈਬ ਟੈਸਟ, ਫੈਮਲੀ ਪਲੈਨਿੰਗ, ਸਕੂਲ ਹੈਲਥ ਤੋਂ ਇਲਾਵਾ ਮਾਹਿਰ ਡਾਕਟਰਾਂ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ ਅਤੇ ਜਾਗਰੂਕਤਾ ਪ੍ਰਦਰਸ਼ਨੀ ਲਗਾ ਕੇ ਸਿਹਤ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਸ ਮੇਲੇ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਅਤੇ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦੇਣ।
        ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਨੇ ਦੱਸਿਆ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਮੈਂਬਰ ਪਾਰਲੀਮੈਂਟ ਸ੍ਰੀਮਤੀ ਸੰਤੋਸ਼ ਚੌਧਰੀ ਦੇ ਯਤਨਾਂ ਸਦਕਾ ਇਹ ਮੇਲਾ  ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ 40 ਸਟਾਲ ਲਗਾਏ ਜਾਣਗੇ। ਮੈਡੀਕਲ ਸੇਵਾਵਾਂ ਦੇ ਨਾਲ-ਨਾਲ ਸਿਹਤ ਵਿਭਾਗਾਂ ਦੀਆਂ ਸਕੀਮਾਂ ਬਾਰੇ ਭਰਪੂਰ ਜਾਗਰੂਕਤਾ ਪ੍ਰਦਾਨ ਕੀਤੀ ਜਾਵੇਗੀ।  ਇਸ ਮੀਟਿੰਗ ਵਿੱਚ ਸਰਵਸ੍ਰੀ  ਮਹਿੰਦਰ ਸਿੰਘ ਡੀ ਐਸ ਪੀ, ਬੀ ਐਸ ਧਾਲੀਵਾਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਇੰਦਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰ:), ਡਾ. ਯਸ਼ ਮਿੱਤਰਾ ਜ਼ਿਲ੍ਹਾ ਸਿਹਤ ਅਫ਼ਸਰ, ਡਾ. ਸੀ ਐਲ ਕਾਜਲ ਜ਼ਿਲ੍ਰਾ ਪ੍ਰੀਵਾਰ ਭਲਾਈ ਅਫ਼ਸਰ, ਡਾ ਅਜੇ ਬੱਗਾ ਸੀਨੀਅਰ ਮੈਡੀਕਲ ਅਫ਼ਸਰ, ਡਾ ਸਰਦੂਲ ਸਿੰਘ, ਮੈਡਮ ਮਨਮੋਹਨ ਕੌਰ ਜਿਲ੍ਹਾ ਮਾਸ ਮੀਡੀਆ ਅਫ਼ਸਰ, ਮੈਡਮ ਸੁਰਜਨ ਨੈਨ ਕੌਰ ਪ੍ਰਿੰਸੀਪਲ ਮਲਟੀਪਰਪਜ਼ ਹੈਲਥ ਵਰਕਰ ਸਕੂਲ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਸਨ।

ਨਸ਼ਿਆਂ ਪ੍ਰਤੀ ਰੁਝਾਨ ਚਿੰਤਾਜਨਕ: ਸਿੱਧੂ

ਤਲਵਾੜਾ, 20 ਫਰਵਰੀ:  ਨੌਜਵਾਨ ਵਰਗ ਦਾ ਨਸ਼ਿਆਂ ਪ੍ਰਤੀ ਵਧ ਰਿਹਾ ਰੁਝਾਨ ਚਿੰਤਾਜਨਕ ਹੈ ਅਤੇ ਇਸ ਤਰਾਂ ਸਮਾਜ ਖੋਖਲਾ ਹੁੰਦਾ ਜਾ ਰਿਹਾ ਹੈ। ਇਹ ਪ੍ਰਗਟਾਵਾ ਇੱਥੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨੇ ਯੂਥ ਵਰਕਰਾਂ ਦੀ ਭਰਵੀਂ ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਵੱਲੋਂ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬਕਾਇਦਾ ਪਿੰਡਾਂ ਵਿਚ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਨੌਜਵਾਨਾਂ ਨੂੰ ਉਸਾਰੂ ਪਾਸੇ ਲਾਉਣ ਲਈ ਖੇਡਾਂ ਵੱਲ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਵੱਡੇ ਪੱਧਰ ਤੇ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਸ. ਸਿੱਧੂ ਨੇ ਕਿਹਾ ਕਿ ਯੂਥ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਰਾਜ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਵਿਉਂਤਬੱਧ ਚੇਤਨਾ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਰਾਹੀ ਅਕਾਲੀ ਦਲ ਵੱਲੋਂ ਨਸ਼ਾਖੋਰੀ ਦਾ ਡੱਟਵਾਂ ਵਿਰੋਧ ਕਰਦੇ ਹੋਏ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਡਡਵਾਲ, ਸੁਨੀਲ ਕੁਮਾਰ, ਵਿਜੇ ਮਲਹੋਤਰਾ, ਜਸਵਿੰਦਰ ਸਿੰਘ ਸਰਪੰਚ ਢੁਲਾਲ, ਮਨੋਜ ਕੁਮਾਰ, ਆਰੁਸ਼ ਚੌਹਾਨ, ਅਮਿਤ ਸ਼ਰਮਾ, ਵਿਜੇ ਮਿਸ਼ਰਾ, ਵਿਨੋਦ ਚੌਹਾਨ ਆਦਿ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।

ਦੋ ਦਿਨਾ ਖੇਡ ਮੇਲਾ ਧੂਮਧਾਮ ਨਾਲ ਸਮਾਪਤ

ਹੁਸ਼ਿਆਰਪੁਰ, 20 ਫਰਵਰੀ:  ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਮਾਲਵਾ ਖੇਤਰ ਦੇ ਪਿੰਡ ਘੁੱਦਾ ਵਿਖੇ 36 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਦਾ ਪਹਿਲਾ ਸਪੋਰਟਸ ਸਕੂਲ ਖੋਲ੍ਹਿਆ ਜਾ ਰਿਹਾ ਹੈ ਅਤੇ ਇਸ ਤਰਾਂ ਦੇ ਦੋ ਹੋਰ ਸਪੋਰਟਸ ਸਕੂਲ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਖੋਲ੍ਹੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਆਊਟਡੋਰ ਸਟੇਡੀਅਮ ਵਿਖੇ ਕਰਵਾਏ ਗਏ ਦੋ ਰੋਜ਼ਾ ਖੇਡ ਮੇਲੇ ਦੇ ਇਨਾਮ ਵੰਡ ਸਮਾਗਮ ਮੌਕੇ ਕੀਤਾ।  ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ, ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡੀ ਆਰ ਭਗਤ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਬੀ ਐਸ ਧਾਲੀਵਾਲ, ਐਸ ਡੀ ਐਮ ਕੈਪਟਨ ਕਰਨੈਲ ਸਿੰਘ,  ਤਹਿਸੀਲਦਾਰ ਵਿਜੇ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਪ੍ਰੇਮ ਸਿੰਘ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਜ਼ਿਲ੍ਰਾ ਸਿੱਖਿਆ ਅਫਸਰ (ਸ) ਇੰਦਰਜੀਤ ਸਿੰਘ ਵੀ ਇਸ ਮੌਕੇ ਤੇ ਉਨਾਂ ਦੇ ਨਾਲ ਸਨ।
        ਸ੍ਰੀ ਸੂਦ ਨੇ ਇਸ ਮੌਕੇ ਤੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਜਾ ਰਹੇ ਸਪੋਰਟਸ ਸਕੂਲਾਂ ਵਿੱਚ ਦਾਖਲ ਹੋਣ ਵਾਲਾ 6 ਸਾਲ ਦਾ ਬੱਚਾ ਵਧੀਆ ਖਿਡਾਰੀ ਬਣ ਕੇ ਨਿਕਲੇਗਾ। ਇਨ੍ਹਾਂ ਸਕੂਲਾਂ ਵਿੱਚ ਖਿਡਾਰੀਆਂ ਨੂੰ ਵਧੀਆ ਕੋਚਿੰਗ ਦੇਣ ਵਾਸਤੇ ਵਿਦੇਸ਼ੀ ਕੋਚ ਵੀ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਵੱਲੋਂ  ਇਹ ਖੇਡ ਮੇਲਾ ਕਰਵਾਇਆ ਗਿਆ ਹੈ। ਇਸ ਖੇਡ ਮੇਲੇ ਵਿੱਚ ਖਿਡਾਰੀਆਂ ਵੱਲੋਂ ਆਪਣੀਆਂ ਖੇਡਾਂ ਦਾ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ ਜਿਸ ਲਈ ਮੈਂ ਜ਼ਿਲ੍ਹਾ ਪ੍ਰਸਾਸ਼ਨ, ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਅਤੇ ਖਿਡਾਰੀਆਂ ਨੂੰ ਵਧਾਈ ਦਿੰਦਾ ਹਾਂ।  ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਖੇਡ ਨੀਤੀ ਲਾਗੂ ਕੀਤੀ ਗਈ ਹੈ ਇਸ ਖੇਡ ਨੀਤੀ ਤਹਿਤ ਅੰਤਰ ਰਾਸ਼ਟਰੀ ਖੇਡਾਂ ਵਿੱਚ ਗੋਲਡ, ਸਿਲਵਰ ਅਤੇ ਕਾਂਸੇ ਦੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੀ ਨਿਸ਼ਚਿਤ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।  ਸ੍ਰੀ ਸੂਦ ਨੇ ਕਿਹਾ ਕਿ ਇਸ ਖੇਡ ਸਟੇਡੀਅਮ ਨੂੰ 7. 50 ਕਰੋੜ ਰੁਪਏ ਦੀ ਲਾਗਤ ਨਾਲ ਅੰਤਰ ਰਾਸ਼ਟਰੀ ਪੱਧਰ ਦਾ ਬਹੁਮੰਤਵੀਂ ਖੇਡ ਸਟੇਡੀਅਮ ਬਣਾਇਆ ਜਾ ਰਿਹਾ ਹੈ।  ਅੱਜ ਇਸ ਖੇਡ ਸਟੇਡੀਅਮ ਵਿੱਚ ਜਿਨ੍ਹਾਂ ਖਿਡਾਰੀਆਂ ਨੇ ਹਿੱਸਾ ਲਿਆ ਹੈ, ਉਹ ਅਗਲੇ ਸਾਲ ਇਸੇ ਥਾਂ ਤੇ ਅੰਤਰ-ਰਾਸ਼ਟਰੀ ਪੱਧਰ ਦੇ ਬਣੇ ਖੇਡ ਸਟੇਡੀਅਮ ਵਿੱਚ ਆਪਣੀਆਂ ਖੇਡਾਂ ਖੇਡ ਸਕਣਗੇ।  ਇਸ ਮੌਕੇ ਤੇ ਉਨ੍ਹਾਂ ਨੇ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਹੁਸ਼ਿਆਰਪੁਰ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।  ਇਸ ਮੌਕੇ ਤੇ ਬੱਚਿਆਂ ਵੱਲੋਂ ਰੰਗਾ-ਰੰਗ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
        ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਸ੍ਰੀ ਧਰਮ ਦੱਤ ਤਰਨਾਚ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆ ਕਿ ਇਸ ਖੇਡ ਮੇਲੇ ਵਿੱਚ 10 ਤਰਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਹਨ ਜਿਨ੍ਹਾਂ ਵਿੱਚੋਂ 7 ਖੇਡਾਂ ਫੁਟਬਾਲ, ਵਾਲੀਬਾਲ, ਬਾਸਕਿਟਬਾਲ, ਹੈਂਡਬਾਲ, ਖੋ-ਖੋ, ਕਬੱਡੀ ਅਤੇ ਅਥਲੈਟਿਕਸ ਆਊਟਡੋਰ ਸਟੇਡੀਅਮ ਵਿੱਚ ਅਤੇ 3 ਖੇਡਾਂ ਕੁਸ਼ਤੀਆਂ, ਜੂਡੋ ਅਤੇ ਬਾਕਸਿੰਗ ਇਨਡੋਰ ਸਟੇਡੀਅਮ ਵਿਖੇ ਕਰਵਾਈਆਂ ਗਈਆਂ ਹਨ।
        ਦੋ ਰੋਜ਼ਾ ਖੇਡ ਮੇਲੇ ਵਿੱਚ ਖੇਡੇ ਗਏ ਮੈਚਾਂ ਵਿੱਚ ਫੁੱਟਬਾਲ ਰਾਜਪੁਰ ਭਾਈਆਂ ਪਹਿਲੇ ਸਥਾਨ ਤੇ ਅਤੇ ਮਾਹਿਲਪੁਰ ਦੂਜੇ ਸਥਾਨ ਤੇ ਰਹੇ, ਕਬੱਡੀ ਵਿੱਚ ਗੜ੍ਹਦੀਵਾਲਾ ਪਹਿਲੇ ਅਤੇ ਸਾਂਧਰਾ ਦੂਜੇ, ਬਾਸਕਿਟ ਬਾਲ ਵਿੱਚ ਦਸੂਹਾ ਬਲਾਕ ਪਹਿਲੇ, ਹੁਸ਼ਿਆਰਪੁਰ ਦੂਜੇ ਸਥਾਨ ਤੇ ਰਹੇ। ਖੋ-ਖੋ ਦੇ ਮੁਕਾਬਲਿਆਂ ਵਿੱਚ ਨਾਰੂ ਨੰਗਲ ਪਹਿਲੇ ਅਤੇ ਪਿੱਪਲਾਂਵਾਲਾ ਦੂਜੇ। ਵਾਲੀਬਾਲ ਵਿੱਚ ਅੱਤੋਵਾਲ ਪਹਿਲੇ ਅਤੇ ਬੀਨੇਵਾਲ ਦੂਜੇ, ਹੈਂਡਬਾਲ ਵਿੱਚ ਲਮੀਨ ਕਲੱਬ ਪਹਿਲੇ, ਮੇਗੋਵਾਲ ਗੰਜੀਆਂ ਦੂਜੇ ਸਥਾਨ ਤੇ ਰਹੇ।  ਅਥਲੈਟਿਕਸ ਦੇ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਗੁਰਪ੍ਰੀਤ ਟਾਂਡਾ ਬਲਾਕ ਪਹਿਲੇ, ਰਣਜੀਤ ਸਿੰਘ ਹੁਸ਼ਿਆਰਪੁਰ ਦੂਜੇ ਤੇ ਰਾਮ ਬਾਬੂ ਹੁਸ਼ਿਆਰਪੁਰ ਤੀਜੇ ਸਥਾਨ ਤੇ ਰਹੇ।  800 ਮੀਟਰ ਦੌੜ ਵਿੱਚ ਸਤਨਾਮ ਸਿੰਘ ਪਹਿਲੇ, ਨਵੀਨ ਕੁਮਾਰ ਦੂਜੇ, ਗੁਰਮੀਤ ਸਿੰਘ ਤੀਜੇ ਸਥਾਨ ਤੇ ਰਹੇ। 1500 ਮੀਟਰ ਦੌੜ ਵਿੱਚ ਓਮੇਸ਼ ਸ਼ਰਮਾ ਪਹਿਲੇ, ਸਤਨਾਮ ਸਿੰਘ ਦੂਜੇ, ਜਸਪ੍ਰੀਤ ਸਿੰਘ ਤੀਜੇ ਸਥਾਨ ਤੇ ਰਹੇ। 5000 ਮੀਟਰ ਦੌੜ ਵਿੱਚ ਓਮੇਸ਼ ਸ਼ਰਮਾ ਪਹਿਲੇ, ਰਵਿੰਦਰ ਸਿੰਘ ਦੂਜੇ, ਮਨਜੀਤ ਸਿਘ ਖਨੌੜਾ ਤੀਜੇ ਸਥਾਨ ਤੇ ਰਹੇ। ਸ਼ਾਰਟਪੁਟ ਵਿੱਚ ਜਸਬੀਰ ਸਿੰਘ ਪਹਿਲੇ, ਰਾਜੇਸ਼ ਕੁਮਾਰ ਦੂਜੇ, ਸ਼ਾਮਦੀਨ ਤੀਜੇ ਸਥਾਨ ਤੇ ਰਹੇ। ਡਿਸਕਸ ਥਰੋਅ ਵਿੱਚ ਸਲੀਮ ਮੁਹੰਮਤ ਦਸੂਹਾ ਪਹਿਲੇ, ਰਾਜੇਸ਼ ਕੁਮਾਰ ਦੂਜੇ, ਸੁਖਵਿੰਦਰ ਫੁਗਲਾਣਾ ਤੀਜੇ ਸਥਾਨ ਤੇ ਰਹੇ। ¦ਬੀ ਛਾਲ ਵਿੱਚ ਅਖਿਲ ਡਡਵਾਲ ਹਰਿਆਣਾ ਪਹਿਲੇ, ਰਾਜੇਸ਼ ਕੁਮਾਰ ਦੂਜੇ, ਮੁਕੇਸ਼ ਕੁਮਾਰ ਹਾਜੀਪੁਰ ਤੀਜੇ ਸਥਾਨ ਤੇ ਰਹੇ।
          ਜੂਡੋ ਦੇ 30 ਕਿਲੋ ਭਾਰ ਵਰਗ ਵਿੱਚ ਸੂਰਜ ਸ਼ਰਮਾ ਪਹਿਲੇ, ਮੋਹਿਤ ਦੂਜੇ, ਵਿਤਨ ਖਬਿਆਲ ਤੀਜੇ ਸਥਾਨ ਤੇ ਰਹੇ। 40 ਕਿਲੋ ਭਾਰ ਵਰਗ ਵਿੱਚ ਚੰਦਨ ਦੀਪ ਪਹਿਲੇ, ਹਰਪ੍ਰੀਤ ਬੇਦੀ ਦੂਜੇ, ਸ਼ਿਵਮ ਸ਼ਰਮਾ ਤੀਜੇ ਸਥਾਨ ਤੇ ਰਹੇ। 45 ਕਿਲੋ ਭਾਰ ਵਰਗ ਵਿੱਚ ਰਜਤ ਕਾਲੀਆ ਪਹਿਲੇ, ਅਜੇ ਸ਼ਰਮਾ ਦੂਜੇ, ਸਾਹਿਲ ਸਭਰਵਾਲ ਤੀਜੇ ਸਥਾਨ ਤੇ ਰਹੇ।  50 ਕਿਲੋ ਭਾਰ ਵਰਗ ਵਿੱਚ ਮਨੋਜ ਪਹਿਲੇ, ਪਰਸਵ ਦੂਜੇ, ਮਨੀਸਵਰ ਤੀਜੇ ਸਥਾਨ ਤੇ ਰਹੇ।   55 ਕਿਲੋ ਭਾਰ ਵਰਗ ਵਿੱਚ ਮਨੀ ਪਹਿਲੇ, ਜਸਕਰਨ ਦੂਜੇ, ਅਭਿਸ਼ੇਕ ਤੀਜੇ ਸਥਾਨ ਤੇ ਅਤੇ 60 ਕਿਲੋ ਭਾਰ ਵਰਗ ਵਿੱਚ ਰਾਜਨ ਪਹਿਲੇ, ਵਿਨੋਦ ਦੂਜੇ, ਸੁਮੀਤ ਸਿੰਘ ਤੀਜੇ ਸਥਾਨ ਤੇ ਰਹੇ।  ਓਪਨ ਜੂਡੋ ਦੇ ਮੁਕਾਬਲਿਆਂ ਵਿੱਚ ਸੰਨੀ ਪਹਿਲੇ, ਸ਼ਿਵ ਪਾਲ ਦੂਜੇ ਅਤੇ ਅਵਤਾਰ ਸਿੰਘ ਤੀਜੇ ਸਥਾਨ ਤੇ ਰਹੇ। ਇਸੇ ਤਰਾਂ ਕੁਸ਼ਤੀਆਂ ਦੇ ਮੁਕਾਬਲਿਆਂ ਵਿੱਚ 55 ਕਿਲੋ ਭਾਰ ਵਰਗ ਵਿੱਚ ਹਰੀਸ਼ ਪਹਿਲੇ, ਮਨੋਜ ਦੂਜੇ, ਰਾਜਦੀਪ ਤੀਜੇ ਸਥਾਨ ਤੇ ਰਹੇ।   60 ਕਿਲੋ ਭਾਰ ਵਰਗ ਵਿੱਚ ਹਰੀਸ਼ ਕੁਮਾਰ ਪਹਿਲੇ, ਕੁਲਦੀਪ ਸਿੰਘ ਦੂਜੇ, ਜਤਿੰਨ ਤੀਜੇ ਸਥਾਨ ਤੇ ਰਹੇ।  66 ਕਿਲੋ ਭਾਰ ਵਰਗ ਵਿੱਚ ਬਿਕਰਮਜੀਤ ਸਿੰਘ ਪਹਿਲੇ, ਕੁਲਦੀਪ ਸਿੰਘ ਦੂਜੇ, ਅਬਦੁਲ ਹਨੀ ਤੀਜੇ ਸਥਾਨ ਤੇ ਰਹੇ।  74 ਕਿਲੋ ਭਾਰ ਵਰਗ ਵਿੱਚ ਸ਼ਾਮਦੀਨ ਪਹਿਲੇ, ਮੁਹੰਮਦ ਸ਼ਰੀਫ ਦੂਜੇ, ਯਾਸੀਨ ਤੀਜੇ ਸਥਾਨ ਤੇ ਰਹੇ।  84 ਕਿਲੋ ਭਾਰ ਵਰਗ ਵਿੱਚ ਸੁਰਜੀਤ ਸਿੰਘ ਪਹਿਲੇ, ਗੁਰਲਾਲ ਦੂਜੇ, ਬਲਜੀਤ ਸਿੰਘ ਤੀਜੇ ਸਥਾਨ ਤੇ ਰਹੇ। 96 ਕਿਲੋ ਭਾਰ ਵਰਗ ਵਿੱਚ ਸ਼ਾਹ ਮੁਹੰਮਦ ਹੁਸ਼ਿਆਰਪੁਰ ਪਹਿਲੇ, ਭੁਪਿੰਦਰ ਸਿੰਘ ਗੜ•ਸ਼ੰਕਰ ਦੂਜੇ ਅਤੇ ਨਰਿੰਦਰ ਸਿੰਘ ਤੀਜੇ ਸਥਾਨ ਤੇ ਰਹੇ।  ਬਾਕਸਿੰਗ ਦੇ ਮੁਕਾਬਲਿਆਂ ਵਿੱਚ 32 ਕਿਲੋ ਭਾਰ ਵਰਗ ਵਿੱਚ ਪਰਮਿੰਦਰ ਪਹਿਲੇ, ਰਾਹੁਲ ਸੈਣੀ ਦੂਜੇ, ਵਿਪਨ ਕੁਮਾਰ ਤੀਜੇ ਸਥਾਨ ਤੇ ਰਹੇ। 36 ਕਿਲੋ ਭਾਰ ਵਰਗ ਵਿੱਚ ਨਿਤਿਨ ਪਹਿਲੇ, ਭਜਨ ਸ਼ਰਮਾ ਦੂਜੇ, ਸੁਭਾਸ਼ ਤੀਜੇ ਸਥਾਨ ਤੇ ਰਹੇ।  40 ਕਿਲੋ ਭਾਰ ਵਰਗ ਵਿੱਚ ਸੂਰਜ ਰਾਣਾ ਪਹਿਲੇ, ਲੱਕੀ ਕੁਮਾਰ ਦੂਜੇ, ਵਰੁੱਣ ਦੀਪ ਤੀਜੇ ਸਥਾਨ ਤੇ ਰਹੇ।  49 ਕਿਲੋ ਭਾਰ ਵਰਗ ਵਿੱਚ ਵਿਕੀ ਕੁਮਾਰ ਪਹਿਲੇ, ਰਾਜਨ ਕੁਮਾਰ ਦੂਜੇ, ਪਵਨ ਕੁਮਾਰ ਤੀਜੇ ਸਥਾਨ ਤੇ ਰਹੇ।   56 ਕਿਲੋ ਭਾਰ ਵਰਗ ਵਿੱਚ ਸਾਹਿਲ ਗੁਪਤਾ ਪਹਿਲੇ, ਸੰਦੀਪ ਸਿੰਘ ਦੂਜੇ, ਰਾਹੁਲ ਤੀਜੇ ਸਥਾਨ ਤੇ ਰਹੇ।  60 ਕਿਲੋ ਭਾਰ ਵਰਗ ਵਿੱਚ ਅਮਨ ਦੀਪ ਕੁਮਾਰ ਪਹਿਲੇ, ਰਾਜੇਸ਼ ਕੁਮਾਰ ਦੂਜੇ ਸਥਾਨ ਤੇ ਰਹੇ ਅਤੇ 66 ਕਿਲੋ ਭਾਰ ਵਰਗ ਵਿੱਚ ਸਚਿਨ ਡੋਗਰਾ ਪਹਿਲੇ, ਜਸਪ੍ਰੀਤ ਸਿੰਘ ਦੂਜੇ ਅਤੇ ਅੰਕਿਤ ਤੀਜੇ ਸਥਾਨ ਤੇ ਰਹੇ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੋਨਾਲੀਕਾ ਤੋਂ ਐਸ ਕੇ ਪੋਮਰਾ, ਸਾਬਕਾ ਡਿਪਟੀ ਡਾਇਰੈਕਟਰ ਖੇਡਾਂ ਜੋਰਾਵਰ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ-1 ਮਹੇਸ਼ ਕੁਮਾਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ -2 ਸਰਬਜੀਤ ਸਿੰਘ ਬੈਂਸ, ਮਿਉਂਸਪਲ ਕੌਂਸਲਰ ਅਸ਼ੋਕ ਕੁਮਾਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਆਰ ਕੇ ਮਾਨ, ਸਹਾਇਕ ਮਿਉਂਸਪਲ ਇੰਜੀਨੀਅਰ ਹਰਪ੍ਰੀਤ ਸਿੰਘ, ਖੇਡ ਵਿਭਾਗ ਦੇ ਅਧਿਕਾਰੀ, ਕੋਚ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)