ਹੁਸ਼ਿਆਰਪੁਰ, 7 ਮਈ:
ਮਾਨਯੋਗ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਤੇ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਦੀ ਅਗਵਾਈ ਵਿੱਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਘੰਟਾ ਘਰ) ਵਿਖੇ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਪੈਨਲ ਐਡਵੋਕੇਟ ਸ੍ਰੀ ਮਲਕੀਅਤ ਸਿੰਘ ਸੀਕਰੀ ਵਲੋਂ ਨਾਲਸਾ ਦੀ ਵਿਕਟਮ ਕੰਪਨਸੇਸ਼ਨ ਸਕੀਮ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਸੈਮੀਨਾਰ ਮੌਕੇ ਪ੍ਰਿੰਸੀਪਲ ਤੇ ਲੈਕਚਰਾਰ ਰਾਮਾ ਕੁਮਾਰੀ ਅਤੇ ਸਕੂਲ ਸਟਾਫ਼ ਸਮੇਤ ਭਾਰੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ। ਅੰਤ ਵਿੱਚ ਪੀ.ਐਲ.ਵੀ. ਸ੍ਰੀ ਬਲਬੀਰ ਸਿੰਘ ਵਲੋਂ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਕਿਤਾਬਚੇ ਵੀ ਵੰਡੇ ਗਏ।
No comments:
Post a Comment