- ਭਰਤੀ ਲਈ ਸਪੈਸ਼ਲ ਪ੍ਰੀ-ਰਿਕਰੂਟਮੈਂਟ ਟਰੇਨਿੰਗ ਕੇਡਰ ਸ਼ੁਰੂ
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ (ਰਿਟਾ:) ਕਰਨਲ ਦਲਵਿੰਦਰ ਸਿੰਘ ਨੇ ਦੱਸਿਆ ਕਿ ਆਰਟੀਲਰੀ ਸੈਂਟਰ ਨਾਸਿਕ ਰੋਡ ਕੈਂਪ ਵਿਖੇ 2 ਜੁਲਾਈ ਤੋਂ 4 ਜੁਲਾਈ 2018 ਤੱਕ ਸੋਲਜਰ (ਜੀ.ਡੀ.), ਸੋਲਜਰ (ਐਸ.ਐਚ.ਜੀ.ਡੀ.) ਅਤੇ ਸੋਲਜਰ ਟਰੇਡਮੈਨ, ਹਾਊਸ ਕੀਪਰ ਅਤੇ ਮੈਸ ਕੀਪਰ ਲਈ ਭਰਤੀ ਰੈਲੀ ਸਰਵਿਸ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ, ਜੰਗੀ ਵਿਧਵਾਵਾਂ ਅਤੇ ਵਿਧਵਾਵਾਂ ਦੇ ਆਸ਼ਰਿਤਾਂ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੋਲਜਰ (ਜੀ.ਡੀ.) ਅਤੇ ਸੋਲਜਰ (ਐਸ.ਐਚ.ਜੀ.ਡੀ.) ਦੀ ਭਰਤੀ ਲਈ ਉਮਰ ਹੱਦ ਸਾਢੇ 17 ਸਾਲ ਤੋਂ 21 ਸਾਲ ਰੱਖੀ ਗਈ ਹੈ, ਜਦਕਿ ਸੋਲਜਰ ਟਰੇਡਮੈਨ, ਹਾਊਸ ਕੀਪਰ ਅਤੇ ਮੈਸ ਕੀਪਰ ਦੀ ਭਰਤੀ ਲਈ ਉਮਰ ਹੱਦ ਸਾਢੇ 17 ਸਾਲ ਤੋਂ 23 ਸਾਲ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਸੋਲਜਰ ਜੀ.ਡੀ. ਅਤੇ ਸੋਲਜਰ ਟਰੇਡਮੈਨ ਦੀ ਭਰਤੀ ਲਈ ਕੱਦ 170 ਸੈਂਟੀਮੀਟਰ ਹੋਣਾ ਜ਼ਰੂਰੀ ਹੈ। ਇਨ੍ਹਾਂ ਲਈ ਛਾਤੀ 77-82 ਇੰਚ ਅਤੇ ਭਾਰ 50 ਕਿਲੋ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸੋਲਜਰ ਜੀ.ਡੀ ਅਤੇ ਸੋਲਜਰ ਐਸ.ਐਚ.ਜੀ.ਡੀ. ਦੀ ਭਰਤੀ ਲਈ ਵਿਦਿਅਕ ਯੋਗਤਾ 10ਵੀਂ ਕਲਾਸ 45 ਪ੍ਰਤੀਸ਼ਤ ਨੰਬਰਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿਚੋਂ 33 ਪ੍ਰਤੀਸ਼ਤ ਨੰਬਰ ਹੋਣੇ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਸੀ.ਬੀ.ਐਸ.ਈ. ਤੋਂ ਵਿਦਿਅਕ ਯੋਗਤਾ ਪ੍ਰਾਪਤ ਉਮੀਦਵਾਰ ਘੱਟ ਤੋਂ ਘੱਟ ਹਰੇਕ ਵਿਸ਼ੇ ਵਿਚੋਂ ਡੀ ਗਰੇਡ (33-40) ਅਤੇ ਕੁੱਲ ਸੀ-2 ਗਰੇਡ ਜਾਂ 4.75 ਪੁਆਇੰਟਸ ਹੋਣੇ ਜ਼ਰੂਰੀ ਹਨ, ਜਦਕਿ ਸੋਲਜ਼ਰ ਟਰੇਡਮੈਨ ਲਈ ਘੱਟ ਤੋਂ ਘੱਟ ਵਿਦਿਅਕ ਯੋਗਤਾ 10ਵੀਂ ਕਲਾਸ ਪਾਸ ਅਤੇ ਹਾਊਸ ਕੀਪਰ ਅਤੇ ਮੈਸ ਕੀਪਰ ਲਈ ਘੱਟ ਤੋਂ ਘੱਟ ਵਿਦਿਅਕ ਯੋਗਤਾ 8ਵੀਂ ਕਲਾਸ ਪਾਸ ਰੱਖੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਖੇ ਇਕ ਸਪੈਸ਼ਲ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਕੇਡਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੀ ਅਸਲ ਵਿਦਿਅਕ ਯੋਗਤਾ ਸਰਟੀਫਿਕੇਟ, ਉਮਰ ਦਾ ਸਬੂਤ, ਐਸ.ਸੀ./ਐਸ.ਟੀ. ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ ਸਾਬਕਾ ਸੈਨਿਕ ਦੇ ਆਸ਼ਰਿਤ ਹੋਣ ਦੀ ਸੂਰਤ ਵਿੱਚ ਡਿਸਚਾਰਜ ਬੁੱਕ ਜਾਂ ਰਿਲੇਸ਼ਨਸ਼ਿਪ ਸਰਟੀਫਿਕੇਟ ਦੀ ਕਾਪੀ ਨਾਲ ਲੈ ਕੇ ਆਉਣ ਅਤੇ ਆਪਣਾ ਨਾਂ ਰਜਿਸਟਰ ਕਰਵਾਉਣ।
No comments:
Post a Comment