- ਕੀਤਾ ਪਰਿਵਾਰਕ ਮੈਂਬਰਾਂ ਹਵਾਲੇ
ਹੁਸ਼ਿਆਰਪੁਰ 4 ਮਈ:
ਸੁਪਰਡੈਂਟ ਚਿਲਡਰਨ ਹੋਮ ਸ੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ 3 ਨੇਪਾਲੀ ਬੱਚੇ ਜੋ ਮਾਰਚ ਮਹੀਨੇ ਮਿਲੇ ਸਨ, ਨੂੰ ਉਨ੍ਹਾਂ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਤਿੰਨੋਂ ਨੇਪਾਲੀ ਬੱਚੇ 8 ਮਾਰਚ 2018 ਨੂੰ ਜਲੰਧਰ ਪੁਲਿਸ ਨੂੰ ਭੋਗਪੁਰ ਦੇ ਕੋਲ ਅਨਾਥ ਹਾਲਤ ਵਿੱਚ ਮਿਲੇ ਸਨ ਅਤੇ ਇਨ੍ਹਾਂ ਨੂੰ ਚਿਲਡਰਨ ਹੋਮ ਹੁਸ਼ਿਆਰਪੁਰ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਕਾਊਂਸਲਿੰਗ ਦੌਰਾਨ ਬੱਚਿਆਂ ਨੇ ਆਪਣਾ ਨੇਪਾਲ ਦਾ ਪਤਾ ਦੱਸਿਆ, ਉਪਰੰਤ ਬੱਚਿਆਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਬਾਲ ਭਲਾਈ ਕਮੇਟੀ ਅੱਗੇ ਪੇਸ਼ ਹੋ ਕੇ 3 ਮਈ 2018 ਨੂੰ ਬੱਚਿਆਂ ਸਬੰਧੀ ਦਸਤਾਵੇਜ਼ ਪੇਸ਼ ਕੀਤੇ, ਜਿਸ 'ਤੇ ਕਾਰਵਾਈ ਕਰਦੇ ਹੋਏ ਬਾਲ ਭਲਾਈ ਕਮੇਟੀ ਨੇ ਬੱਚਿਆਂ ਨੂੰ ਪਰਿਵਾਰ ਦੇ ਹਵਾਲੇ ਕਰਨ ਦੇ ਹੁਕਮ ਕੀਤੇ।
ਬੱਚਿਆਂ ਨੂੰ ਮਾਪਿਆਂ ਹਵਾਲੇ ਕਰਨ ਸਮੇਂ ਸੁਪਰਡੈਂਟ ਚਿਲਡਰਨ ਹੋਮ ਸ੍ਰੀ ਨਰੇਸ਼ ਕੁਮਾਰ, ਸਮਾਜ ਸੇਵੀ ਸ੍ਰੀ ਵਰਿੰਦਰ ਪਰਿਹਾਰ, ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਤੇ ਮੈਂਬਰ ਡਾ. ਅਸ਼ਵਨੀ ਜੁਨੇਜਾ, ਸ੍ਰੀ ਵੀ.ਕੇ ਚੋਪੜਾ, ਸ੍ਰੀ ਅਰਵਿੰਦ ਸ਼ਰਮਾ, ਬਾਲ ਸੁਰੱਖਿਆ ਅਫ਼ਸਰ ਮੈਡਮ ਅੰਕਿਤਾ, ਸ੍ਰੀ ਯੋਗੇਸ਼ ਕੁਮਾਰ, ਲੀਗਲ ਅਫ਼ਸਰ ਸ੍ਰੀ ਸੁਖਵਿੰਦਰ ਸਿੰਘ, ਸ੍ਰੀ ਅਨਿਲ ਕੁਮਾਰ ਅਤੇ ਮੈਡਮ ਤਜਿੰਦਰ ਕੌਰ ਮੌਜੂਦ ਸਨ।
No comments:
Post a Comment