ਲੋੜਵੰਦ ਵਿਅਕਤੀ 2 ਪਾਸਪੋਰਟ ਸਾਈਜ਼ ਫੋਟੋ, ਰਿਹਾਇਸ਼ੀ ਤੇ ਸ਼ਨਾਖਤੀ ਸਬੂਤ ਨਾਲ ਲਿਆਉਣ
ਹੁਸ਼ਿਆਰਪੁਰ, 2 ਮਈ:
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਅੰਗਹੀਣ ਵਿਅਕਤੀਆਂ ਦੇ ਮੈਡੀਕਲ ਸਰਟੀਫਿਕੇਟ ਬਣਾਉਣ ਲਈ ਇਕ ਵਿਸ਼ੇਸ਼ ਕੈਂਪ 10 ਮਈ 2018 ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਸਵੇਰੇ 9 ਵਜੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਵਿਅਕਤੀ 2 ਪਾਸਪੋਰਟ ਸਾਈਜ਼ ਫੋਟੋ, ਰਿਹਾਇਸ਼ੀ ਸਬੂਤ ਅਤੇ ਆਈ.ਡੀ. ਪਰੂਫ (ਅਸਲ ਤੇ ਫੋਟੋ ਕਾਪੀ) ਨਾਲ ਲਿਆਉਣ। ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੈਡੀਕਲ ਸਰਟੀਫਿਕੇਟ ਬਣਾਉਣ ਸਬੰਧੀ ਸਮੇਂ-ਸਮੇਂ 'ਤੇ ਕੈਂਪ ਲਗਾਉਣੇ ਯਕੀਨੀ ਬਣਾਏ ਜਾਣ, ਤਾਂ ਜੋ ਕੋਈ ਵੀ ਲੋੜਵੰਦ ਅੰਗਹੀਣ ਵਿਅਕਤੀ ਸਰਟੀਫਿਕੇਟ ਕਰਕੇ ਸਰਕਾਰੀ ਸਕੀਮਾਂ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਅੰਗਹੀਣ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਯੋਗ ਵਿਅਕਤੀ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਜਿਨ੍ਹਾਂ ਨੇ ਅਜੇ ਤੱਕ ਮੈਡੀਕਲ ਸਰਟੀਫਿਕੇਟ ਨਹੀਂ ਬਣਾਏ, ਉਹ ਪਹਿਲ ਦੇ ਆਧਾਰ 'ਤੇ ਇਹ ਸਰਟੀਫਿਕੇਟ ਬਣਾਉਣ ਨੂੰ ਤਰਜ਼ੀਹ ਦੇਣ।
No comments:
Post a Comment