- ਲਾਭਪਾਤਰੀ ਕਿਰਤੀਆਂ ਨੂੰ ਬਿਨ੍ਹਾਂ ਵਿਆਜ਼ ਕਰਜ਼ਾ ਸਕੀਮ ਅਧੀਨ 124 ਮੋਟਰ ਸਾਈਕਲ ਅਤੇ 11 ਕੰਪਿਊਟਰ ਵੀ ਦਿੱਤੇ
- ਮੁੜ ਲੀਹਾਂ 'ਤੇ ਆਏਗੀ ਪੰਜਾਬ ਦੀ ਇੰਡਸਟਰੀ : ਵਾਈਸ ਚੇਅਰਮੈਨ ਅਮ੍ਰਿਤ ਸਾਗਰ ਮਿਤਲ
- ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਲਿਮਟਡ ਵਿਖੇ ਹੋਇਆ ਵਿਸ਼ੇਸ਼ ਸਮਾਗਮ ਦਾ ਆਯੋਜਨ
ਹੁਸ਼ਿਆਰਪੁਰ, 28 ਮਈ:
ਪੰਜਾਬ ਲੇਬਰ ਵੈਲਫੇਅਰ ਬੋਰਡ ਵਲੋਂ ਕਿਰਤੀਆਂ ਲਈ ਕਈ ਤਰ੍ਹਾਂ ਦੀਆਂ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਕਿਰਤੀਆਂ ਨੂੰ ਇਨ੍ਹਾਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਦਯੋਗ ਅਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸੋਨਾਲੀਕਾ
ਆਪਣੇ ਸੰਬੋਧਨ ਵਿੱਚ ਉਦਯੋਗ ਅਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਲਿਮਟਡ ਨੇ ਅੰਤਰ-ਰਾਸ਼ਟਰੀ ਪੱਧਰ 'ਤੇ ਜ਼ਿਲ੍ਹੇ ਦਾ ਨਾਂ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਸੋਨਾਲੀਕਾ ਵਲੋਂ ਸਮੇਂ-ਸਮੇਂ 'ਤੇ ਜਿਥੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ, ਉਥੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਵਲੋਂ ਵਜੀਫ਼ਾ ਸਕੀਮ, ਐਕਸਗ੍ਰੇਸ਼ੀਆ ਸਕੀਮ, ਖਤਰਨਾਕ ਬਿਮਾਰੀਆਂ ਹੋਣ ਦੀ ਸੂਰਤ ਵਿੱਚ ਇਲਾਜ ਸਬੰਧੀ ਸਕੀਮ, ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਚਸ਼ਮੇ, ਦੰਦ ਅਤੇ ਸੁਣਨ ਵਾਲੇ ਯੰਤਰ, ਛੁੱਟੀ ਦੌਰਾਨ ਯਾਤਰਾ ਲਈ ਐਲ.ਟੀ.ਸੀ. ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬਿਨ੍ਹਾਂ ਵਿਆਜ਼ ਦੇ ਕੰਪਿਊਟਰ, ਮੋਟਰ ਸਾਈਕਲ, ਬਾਈ ਸਾਈਕਲ, ਸਿਲਾਈ ਮਸ਼ੀਨ, ਪੱਖੇ, ਟੈਲੀਵਿਜ਼ਨ ਤੋਂ ਇਲਾਵਾ ਫਰਿੱਜ ਖਰੀਦਣ ਲਈ ਬਿਨ੍ਹਾਂ ਵਿਆਜ਼ ਕਰਜ਼ਾ ਸਕੀਮਾਂ ਤਹਿਤ ਰਜਿਸਟਰਡ ਕਿਰਤੀਆਂ ਨੂੰ ਲਾਭ ਦਿੱਤਾ ਜਾਂਦਾ ਹੈ, ਜਿਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਤਹਿਤ ਉਦਯੋਗ ਲਗਾਉਣ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ, ਪ੍ਰੋਪਰਟੀ ਟੈਕਸ ਤੋਂ ਛੋਟ ਅਤੇ ਜੀ.ਐਸ.ਟੀ. ਰਿਫੰਡ ਸਮੇਤ ਅਨੇਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਲਿਮਟਡ ਦੇ ਵਾਈਸ ਚੇਅਰਮੈਨ ਸ੍ਰੀ ਅਮ੍ਰਿਤ ਸਾਗਰ ਮਿਤਲ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਲਕੇ ਦੇ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ ਜੀ ਨੂੰ ਉਦਯੋਗ ਅਤੇ ਵਣਜ ਮੰਤਰੀ ਦਾ ਅਹੁੱਦਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਜੀ ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਉਹ ਸਾਡੇ ਸਾਰਿਆਂ ਲਈ ਇਕ ਪ੍ਰੇਰਨਾ ਸਰੋਤ ਵੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇੰਡਸਟਰੀ ਹੁਣ ਮੁੜ ਲੀਹਾਂ 'ਤੇ ਆਏਗੀ ਅਤੇ ਉਦਯੋਗਪਤੀਆਂ ਨੂੰ ਵੱਧ ਤੋਂ ਵੱਧ ਰਾਹਤ ਮਿਲੇਗੀ।
ਇਸ ਉਪਰੰਤ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਲੇਬਰ ਵੈਲਫੇਅਰ ਬੋਰਡ ਵਲੋਂ ਬਿਨ੍ਹਾਂ ਵਿਆਜ਼ ਦੇ ਕਰਜ਼ਾ ਸਕੀਮ ਅਧੀਨ ਫੈਕਟਰੀ ਦੇ 124 ਲਾਭਪਾਤਰੀ ਕਿਰਤੀਆਂ ਨੂੰ ਮੋਟਰ ਸਾਈਕਲਾਂ ਦੀਆਂ ਚਾਬੀਆਂ ਦਿੱਤੀਆਂ ਗਈਆਂ ਅਤੇ ਸਬੰਧਤ ਲਾਭਪਾਤਰੀ ਕਿਰਤੀਆਂ ਨੂੰ 11 ਕੰਪਿਊਟਰ ਵੀ ਦਿੱਤੇ ਗਏ।
ਇਸ ਮੌਕੇ ਪ੍ਰਧਾਨ ਐਨ.ਆਰ.ਆਈ. ਸਭਾ ਜ਼ਿਲ੍ਹਾ ਯੂਨਿਟ ਹੁਸ਼ਿਆਰਪੁਰ ਸ੍ਰੀ ਅਜਵਿੰਦਰ ਸਿੰਘ, ਸਹਾਇਕ ਕਿਰਤ ਕਮਿਸ਼ਨਰ ਸ੍ਰੀ ਇਕਬਾਲ ਸਿੰਘ ਸਿੱਧੂ, ਲੇਬਰ ਇਨਫੋਰਸਮੈਂਟ ਅਫ਼ਸਰ ਸ੍ਰੀ ਨਵਦੀਪ ਸਿੰਘ ਅਤੇ ਸ੍ਰੀ ਹਰਵਿੰਦਰ ਸਿੰਘ, ਮੈਡਮ ਅਲਕਾ, ਜਨਰਲ ਮੈਨੇਜਰ ਸ੍ਰੀ ਅਤੁਲ ਸ਼ਰਮਾ, ਸੀ.ਐਸ.ਆਰ. ਹੈਡ ਸ੍ਰੀ ਐਸ.ਕੇ. ਪੋਮਰਾ, ਹੈਡ ਐਚ.ਆਰ.ਡੀ. ਸ੍ਰੀ ਵੀ.ਕੇ. ਸਿੰਘ, ਮੈਨੇਜਰ ਸ੍ਰੀ ਵਿਵੇਕ ਸ਼ਰਮਾ, ਮੈਨੇਜਰ ਐਡਮਨਿਸਟਰੇਸ਼ਨ ਸ੍ਰੀ ਅਨੂਪ ਸ਼ਰਮਾ, ਸ੍ਰੀ ਹੈਪੀ ਸੂਦ ਤੋਂ ਇਲਾਵਾ ਕੌਂਸਲਰ ਅਤੇ ਸਟਾਫ਼ ਮੈਂਬਰ ਵੀ ਮੌਜੂਦ ਸਨ।
No comments:
Post a Comment