ਹੁਸ਼ਿਆਰਪੁਰ, 16 ਮਈ-
ਜੀ.ਓ.ਜੀਜ਼ ਸਕੀਮ (ਗਾਰਡੀਅਨ ਆਫ਼ ਗਵਰਨੈਂਸ)ਦੀ ਸਫ਼ਲਤਾ ਨੂੰ ਦੇਖਦੇ ਹੋਏ ਇਸ ਸਾਲ ਦੇ ਅਖੀਰ ਤੱਕ 3000 ਹੋਰ ਜੀ.ਓ.ਜੀਜ਼ ਭਰਤੀ ਕੀਤੇ ਜਾਣਗੇ ਅਤੇ ਇਸ ਨਾਲ ਇਨ੍ਹਾਂ ਦੀ ਗਿਣਤੀ 6000 'ਤੇ ਪੁੱਜ ਜਾਵੇਗੀ। ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਅਤੇ ਜੀ.ਓ.ਜੀਜ਼ ਦੇ ਸੀਨੀਅਰ ਉੱਪ ਚੇਅਰਮੈਨ ਲੈਫ਼. ਜਨ. (ਸੇਵਾਮੁਕਤ) ਟੀ.ਐਸ. ਸ਼ੇਰਗਿੱਲ ਨੇ ਮੁਕੇਰੀਆਂ ਦੇ ਪਿੰਡ ਫੱਤੂਵਾਲ ਵਿਖੇ ਗਾਰਡੀਅਨ ਆਫ਼ ਗਵਰਨੈਂਸ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਇਸ ਮੋਕੇ ਉਨ੍ਹਾਂ ਨਾਲ ਜੀ.ਓ.ਜੀਜ਼ ਦੇ ਉੱਪ ਚੇਅਰਮੈਨ ਤੇ ਪੈਸਕੋ
ਦੇ ਐਮ.ਡੀ. ਮੇਜਰ ਜਨ. (ਸੇਵਾਮੁਕਤ) ਐਸ.ਪੀ.ਐਸ. ਗਰੇਵਾਲ ਅਤੇ ਐਸ.ਡੀ.ਐਮ. ਮੁਕੇਰੀਆਂ ਸ੍ਰੀ ਹਰਚਰਨ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ ਉਨ੍ਹਾ ਕਿਹਾ ਕਿ ਖੁਸ਼ਹਾਲੀ ਦੇ ਰਾਖਿਆਂ ਵੱਲੋਂ ਕੀਤੇ ਜਾ ਰਹੇ ਕੰਮ ਆਸ ਮੁਤਾਬਕ ਨਤੀਜੇ ਦੇ ਰਹੇ ਹਨ ਅਤੇ ਉਨ੍ਹਾਂ ਵੱਲੋਂ ਕੀਤੀਆਂ ਰਿਪੋਰਟਾਂ ਪ੍ਰਸ਼ਾਸ਼ਨਿਕ ਸੁਧਾਰਾਂ, ਲੋਕ ਪੱਖੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਅਹਿਮ ਸਾਬਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਅਗਲੇ ਸਾਲ ਤੱਕ ਹਰੇਕ ਪਿੰਡ ਵਿੱਚ ਖੁਸ਼ਹਾਲੀ ਦਾ ਰਾਖਾ ਤਾਇਨਾਤ ਕਰਨ ਦੇ ਮੰਤਵ ਨੂੰ ਪੂਰਾ ਕਰ ਲਿਆ ਜਾਵੇਗਾ ਅਤੇ ਇਹ ਗਿਣਤੀ 12600 ਤੱਕ ਪੁੱਜ ਜਾਵੇਗੀ। ਉਨ੍ਹਾਂ ਕਿਹਾ ਕਿ ਜੀ.ਓ.ਜੀਜ਼ ਵੱਲੋਂ ਮੋਬਾਇਲ ਐਪ 'ਤੇ ਕੀਤੀਆਂ ਰਿਪੋਰਟਾਂ ਵਿੱਚੋਂ 80 ਫ਼ੀਸਦੀ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਲੈਫ. ਜਨ. ਸ਼ੇਰਗਿੱਲ ਨੇ ਕਿਹਾ ਕਿ ਜੀ.ਓ.ਜੀਜ਼ ਸਕੀਮ ਜਿਸ ਮੰਤਵ ਨੂੰ ਮੁੱਖ ਰੱਖ ਕੇ ਸ਼ੁਰੂ ਕੀਤੀ ਗਈ, ਉਸ ਦੀ ਪ੍ਰਾਪਤੀ ਲਈ ਕਾਮਯਾਬ ਸਿੱਧ ਹੋ ਰਹੀ ਹੈ। ਪਿੰਡਾਂ ਵਿੱਚ ਸਰਕਾਰੀ ਭਲਾਈ ਤੇ ਕਲਿਆਣਕਾਰੀ ਸਕੀਮਾਂ ਦਾ ਯੋਗ ਲੋਕਾਂ ਤੱਕ ਪੁੱਜਣਾ ਯਕੀਨੀ ਬਣਾਉਣ, ਪਿੰਡਾਂ ਦੇ ਛੋਟੇ-ਛੋਟੇ ਮਸਲੇ ਜਿਨ੍ਹਾਂ ਕਾਰਨ ਸਮੁੱਚੇ ਪਿੰਡ ਦੀ ਤਰੱਕੀ ਰੁਕੀ ਹੁੰਦੀ ਹੈ ਜਾਂ ਸਮੱਸਿਆ ਬਣੀ ਹੁੰਦੀ ਹੈ, ਉਸ ਨੂੰ ਸੁਲਝਾਉਣ ਵਿੱਚ ਵੱਡਾ ਰੋਲ ਅਦਾ ਕਰਨ ਤੋਂ ਇਲਾਵਾ ਉਹ ਸਮੱਸਿਆਵਾਂ ਜਿਨ੍ਹਾਂ ਨੂੰ ਪ੍ਰਸ਼ਾਸ਼ਨਿਕ ਜਾਂ ਸਰਕਾਰ ਪੱਧਰ 'ਤੇ ਹੀ ਹੱਲ ਕੀਤਾ ਜਾ ਸਕਦਾ ਹੈ, ਦੀ ਰਿਪੋਰਟ ਸਿੱਧੇ ਤੌਰ 'ਤੇ ਹੋਣ ਕਾਰਨ ਇਸ ਦਾ ਲੋਕਾਂ ਨੂੰ ਫ਼ਾਇਦਾ ਪੁੱਜਣ ਲੱਗਾ ਹੈ।
ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਪੰਚ ਜੀ.ਓ.ਜੀਜ਼ ਨੂੰ ਸਰਕਾਰ ਦੇ ਸੂਹੀਏ ਜਾਂ ਜਾਸੂਸ ਨਾ ਸਮਝਣ ਸਗੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਪੂਰਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਨੂੰ ਦਰਪੇਸ਼ ਸਮੱਸਿਆਵਾਂ ਜੀ.ਓ.ਜੀਜ਼ ਨਾਲ ਸਾਂਝੀਆਂ ਕਰਨ 'ਤੇ, ਇਨ੍ਹਾਂ ਬਾਰੇ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਦੱਸਿਆ ਜਾ ਸਕੇਗਾ ਜਿਸ 'ਤੇ ਤੁਰੰਤ ਕਾਰਵਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮੋਬਾਇਲ ਐਪ 'ਤੇ ਰਿਪੋਰਟ ਦਿੰਦੇ ਸਮੇਂ ਦਰਜਾਬੰਦੀ ਵੀ ਹੁੰਦੀ ਹੈ ਅਤੇ ਜੇਕਰ ਇਹ ਦਰਜਾਬੰਦੀ ਇੱਕ ਜਾਂ ਦੋ 'ਤੇ ਹੋਵੇ ਤਾਂ ਉਸ ਬਾਰੇ ਅਗਲੀ ਰਿਪੋਰਟ ਵੇਰਵੇ ਸਹਿਤ ਅਪਲੋਡ ਕੀਤੀ ਜਾਂਦੀ ਹੈ। ਇਹ ਰਿਪੋਰਟ ਅੱਗੇ ਸਬੰਧਤ ਵਿਭਾਗ ਦੇ ਸਕੱਤਰ, ਜੀ.ਓ.ਜੀਜ਼ ਦੇ ਕੰਟਰੋਲ ਰੂਮ ਅਤੇ ਮੁੱਖ ਮੰਤਰੀ ਤੱਕ ਪਹੁੰਚਦੀ ਹੈ ਤੇ ਅੱਗੋਂ ਲੋੜੀਂਦੀ ਕਾਰਵਾਈ ਲਈ ਵਿਭਾਗ ਪੱਧਰ 'ਤੇ ਜਾਂ ਜ਼ਿਲ੍ਹਾ/ਸਬ ਡਵੀਜ਼ਨ ਪੱਧਰ 'ਤੇ ਕਾਰਵਾਈ ਹੁੰਦੀ ਹੈ।
ਇਸ ਮੋਕੇ 'ਤੇ ਡਿਸਟਰਿਕ ਹੈਡ (ਰਿਟਾ:) ਬਿਰਗੇਡੀਅਰ ਸ੍ਰੀ ਮਨੋਹਰ ਸਿੰਘ, ਤਹਿਸੀਲ ਹੈਡ ਪੋਮਿੰਦਰ ਰਾਣਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
No comments:
Post a Comment