ਹੁਸ਼ਿਆਰਪੁਰ, 4 ਮਈ:
ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਨਜ਼ਦੀਕ ਮਾਹਿਲਪੁਰ) ਹੁਸ਼ਿਆਰਪੁਰ ਵਿਖੇ 'ਸੂਰ ਪਾਲਣ' ਅਤੇ 'ਘਰੇਲੂ ਪੱਧਰ 'ਤੇ ਪੌਸ਼ਟਿਕ ਸਨੈਕਸ ਬਣਾਉਣ' ਸਬੰਧੀ ਕਿੱਤਾ ਮੁਖੀ ਸਿਖਲਾਈ ਕੋਰਸ 7 ਮਈ ਤੋਂ 11 ਮਈ ਨੂੰ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਦੇ ਡਿਪਟੀ ਡਾਇਰੈਕਟਰ ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਸੂਰ ਪਾਲਣ ਸਿਖਲਾਈ ਕੋਰਸ ਵਿੱਚ ਸੂਰਾਂ ਦੀ ਸਾਂਭ-ਸੰਭਾਲ, ਬਿਮਾਰੀਆਂ ਤੋਂ ਬਚਾਅ, ਖੁਰਾਕ ਪ੍ਰਬੰਧਨ ਜਿਹੇ ਅਹਿਮ ਵਿਸ਼ਿਆਂ ਸਮੇਤ ਸੂਰ ਪਾਲਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੌਸ਼ਟਿਕ ਸਨੈਕਸ ਵਿੱਚ ਇਡਲੀ, ਪੋਹਾ, ਕੇਕ ਅਤੇ ਬਰੈਡ ਪੀਜਾ ਬਣਾਉਣ ਬਾਰੇ ਵੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਖਲਾਈ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਸਰਟੀਫਿਕੇਟ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚਾਹਵਾਨ ਕਿਸਾਨ/ਕਿਸਾਨ ਬੀਬੀਆਂ 94647-26716, 99889-70061 ਅਤੇ 98157-51900 'ਤੇ ਸੰਪਰਕ ਕਰ ਸਕਦੇ ਹਨ।
No comments:
Post a Comment