- ਕਰੋੜਾਂ ਰੁਪਏ ਦੀ ਲਾਗਤ ਨਾਲ ਸਥਾਪਿਤ ਹੋਣਗੇ ਛੋਟੇ ਅਤੇ ਵੱਡੇ ਯੂਨਿਟ
- ਪਲਾਈਵੁੱਡ ਇੰਡਸਟਰੀ ਲਈ ਜ਼ਮੀਨ ਦੀ ਸ਼ਨਾਖਤ ਕਰਨ ਲਈ ਕਸਬਾ ਹਰਿਆਣਾ ਦੇ ਪਿੰਡਾਂ ਦਾ ਕੀਤਾ ਦੌਰਾ
- ਵੁਡਨ ਇਨਲੇਅ ਅਤੇ ਲੈਕਰ ਹੈਂਡੀਕਰਾਫ਼ਟ ਉਦਯੋਗ ਸਬੰਧੀ ਵੀ ਪਿੰਡ ਛਾਉਣੀ ਕਲਾਂ ਵਿਖੇ 1 ਕਰੋੜ 97 ਲੱਖ ਦੀ ਲਾਗਤ ਨਾਲ ਬਣੇਗਾ ਕਲੱਸਟਰ
- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਲ ਇੰਡੀਆ ਪਲਾਈਵੁੱਡ ਮੈਨੂਫੈਕਚਰਰਜ਼ ਐਸੋਸੀਏਸ਼ਨ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਕੀਤੀ ਬੈਠਕ
ਹੁਸ਼ਿਆਰਪੁਰ, 24 ਮਈ:
ਡਾਇਰੈਕਟਰ ਉਦਯੋਗ ਅਤੇ ਵਣਜ ਵਿਭਾਗ ਪੰਜਾਬ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਲੱਕੜ ਮੰਡੀ ਨਜ਼ਦੀਕ ਕਰੀਬ 400 ਏਕੜ ਰਕਬੇ ਵਿੱਚ ਵਿਸ਼ਾਲ ਪਲਾਈਵੁੱਡ ਇੰਡਸਟਰੀ / ਪਾਰਕ ਸਥਾਪਿਤ ਕੀਤੀ ਜਾਵੇਗੀ। ਇਸ ਪਲਾਈਵੁੱਡ ਇੰਸਡਸਟਰੀ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਛੋਟੇ ਅਤੇ ਵੱਡੇ ਯੂਨਿਟ ਸਥਾਪਿਤ ਕੀਤੇ ਜਾਣਗੇ, ਜੋ ਪਲਾਈਵੁੱਡ ਇੰਸਡਸਟਰੀ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਕਾਰਗਰ ਸਾਬਤ ਹੋਣਗੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਲ ਇੰਡੀਆ ਪਲਾਈਵੁੱਡ
ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਲ ਇੰਡੀਆ ਪਲਾਈਵੁੱਡ ਮੈਨੂਫੈਕਚਰਰਜ਼ ਐਸੋਸੀਏਸ਼ਨ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਪਲਾਈਵੁੱਡ ਇੰਡਸਟਰੀ ਸਥਾਪਿਤ ਕਰਨ ਸਬੰਧੀ
ਡਾਇਰੈਕਟਰ ਸ੍ਰੀ ਖਰਬੰਦਾ ਨੇ ਕਿਹਾ ਕਿ ਕੰਢੀ ਖੇਤਰ ਦਾ ਜ਼ਿਆਦਾਤਰ ਇਲਾਕਾ ਜੰਗਲਾਂ ਅਧੀਨ ਹੈ ਅਤੇ ਇਥੇ ਵਾਧੂ ਮਾਤਰਾ ਵਿੱਚ ਪਲਾਈਵੁੱਡ ਇੰਡਸਟਰੀ ਸਥਾਪਿਤ ਕਰਨ ਲਈ ਰਾਅ ਮੈਟੀਰੀਅਲ ਮੌਜੂਦ ਹਨ। ਇਸ ਲਈ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਹਰਿਆਣਾ-ਢੋਲਬਾਹਾ ਰੋਡ ਸਥਿਤ ਲੱਕੜ ਮੰਡੀ ਨੇੜੇ 400 ਏਕੜ ਜ਼ਮੀਨ ਨੂੰ ਪਲਾਈਵੁੱਡ ਇੰਡਸਟਰੀ/ਪਾਰਕ ਦੇ ਹੱਬ ਵਜੋਂ ਉਭਾਰਿਆ ਜਾਵੇ। ਇਸ ਦੇ ਮੱਦੇਨਜ਼ਰ ਲੱਕੜ ਮੰਡੀ ਨਜ਼ਦੀਕ ਐਸੋਸੀਏਸ਼ਨ ਵਲੋਂ ਪਿੰਡ ਨੌਸ਼ਹਿਰਾ ਅਤੇ ਚੱਕ ਲਾਦੀਆਂ ਸਮੇਤ ਹੋਰ ਪਿੰਡਾਂ ਵਿੱਚ ਜ਼ਮੀਨ ਦੀ ਸ਼ਨਾਖਤ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਰਿਵਾਇਤੀ ਵੁਡਨ ਇਨਲੇਅ ਅਤੇ ਲੈਕਰ ਹੈਂਡੀਕਰਾਫ਼ਟ ਉਦਯੋਗ ਸਥਾਪਿਤ ਕਰਨ ਲਈ ਮਾਈਕਰੋ, ਸਮਾਲ ਅਤੇ ਮੀਡੀਅਮ ਇੰਡਸਟਰੀ ਮੰਤਰਾਲੇ ਵਲੋਂ ਚਲਾਈ ਜਾ ਰਹੀ ਸਫੂਰਤੀ ਸਕੀਮ ਅਧੀਨ ਕਾਰੀਗਰਾਂ ਦਾ ਮਿਆਰ ਉਚਾ ਚੁੱਕਣ ਲਈ ਕਲੱਸਟਰ ਸਥਾਪਿਤ ਕੀਤੇ ਜਾ ਰਹੇ ਹਨ। ਇਸ ਅਧੀਨ ਜ਼ਿਲ੍ਹੇ ਨਾਲ ਸਬੰਧਤ ਹੈਂਡੀਕਰਾਫ਼ਟ ਦੇ ਉਦਮੀਆਂ, ਕਾਰੀਗਰਾਂ ਨੂੰ ਸਵੈਨਿਰਭਰ ਬਣਾਉਣ, ਆਰਥਿਕ ਪੱਖੋਂ ਮਜ਼ਬੂਤ ਕਰਨ ਅਤੇ ਤਿਆਰ ਮਾਲ ਨੂੰ ਵੇਚਣ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਦੇ ਮੱਦੇਨਜ਼ਰ ਪਿੰਡ ਛਾਉਣੀ ਕਲਾਂ ਵਿਖੇ 1 ਕਰੋੜ 97 ਲੱਖ ਰੁਪਏ ਦੀ ਲਾਗਤ ਨਾਲ ਕਲੱਸਟਰ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਸ ਵਿੱਚ ਕੰਮ ਧੰਦਾ ਚਲਾਉਣ ਲਈ 50 ਪ੍ਰਤੀਸ਼ਤ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਦਯੋਗਿਕ ਵਿਭਾਗ ਤੋਂ ਇਸ ਤਰ੍ਹਾਂ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਹਾਸਲ ਕਰਕੇ ਉਦਯੋਗਿਕ ਉਨਤੀ ਨੂੰ ਬੜ੍ਹਾਵਾ ਦੇਣ। ਸ੍ਰੀ ਖਰਬੰਦਾ ਪਿੰਡ ਬੂਥਗੜ੍ਹ ਵਿਖੇ ਹੈਂਡੀਕਰਾਫ਼ਟ ਕਾਰੀਗਰਾਂ ਨਾਲ ਮੁਲਾਕਾਤ ਵੀ ਕੀਤੀ ਅਤੇ ਪਿੰਡ ਛਾਉਣੀ ਕਲਾਂ ਸਥਾਪਿਤ ਕੀਤੇ ਜਾ ਰਹੇ ਕਲੱਸਟਰ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਐਡੀਸ਼ਨਲ ਡਾਇਰੈਕਟਰ ਸ੍ਰੀ ਸਤੀਸ਼ ਗੋਇਲ, ਜਾਇੰਟ ਡਾਇਰੈਕਟਰ ਸ੍ਰੀ ਸਰਬਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਸਹਾਇਕ ਕਮਿਸ਼ਨਰ ਸ੍ਰੀ ਰਣਦੀਪ ਸਿੰਘ ਹੀਰ, ਪਲਾਈਵੁੱਡ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਨਰੇਸ਼ ਤਿਵਾੜੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ, ਜੀ.ਐਮ. ਸ੍ਰੀ ਬਲਵਿੰਦਰ ਪਾਲ ਸਿੰਘ, ਫੰਕਸ਼ਨਲ ਮੈਨੇਜਰ ਸ੍ਰੀ ਅਰੁਣ ਕੁਮਾਰ ਤੋਂ ਇਲਾਵਾ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਹਾਜ਼ਰ ਸਨ।
No comments:
Post a Comment