- ਕਿਹਾ, ਐਫ.ਸੀ.ਆਈ. ਨੇ ਕੀਤੀ 100 ਫੀਸਦੀ ਕਣਕ ਦੀ ਲਿਫਟਿੰਗ
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪਹੁੰਚੀ ਹੁਣ ਤੱਕ 100 ਫੀਸਦੀ ਕਣਕ ਦੀ ਖਰੀਦ ਕਰਕੇ 98 ਫੀਸਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਬਾਕੀ ਬੱਚਦੀ 2 ਫੀਸਦੀ ਅਦਾਇਗੀ ਵੀ ਜਲਦ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਮੰਡੀਆਂ ਵਿੱਚ ਐਫ.ਸੀ.ਆਈ. ਵਲੋਂ 100 ਫੀਸਦੀ ਲਿਫਟਿੰਗ ਵੀ ਕਰ ਦਿੱਤੀ ਗਈ ਹੈ, ਜਦਕਿ ਬਾਕੀ ਏਜੰਸੀਆਂ ਵਲੋਂ ਵੀ ਕਰੀਬ 90 ਫੀਸਦੀ ਤੋਂ ਵੱਧ ਕਣਕ ਦੀ ਲਿਫਟਿੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 100 ਫੀਸਦੀ ਕਣਕ 3,25,913 ਮੀਟਰਕ ਟਨ ਦੀ ਖਰੀਦ ਕੀਤੀ ਗਈ ਹੈ ਅਤੇ ਬਣਦੀ 540.32 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਨਗਰੇਨ ਨੇ 62,981 ਮੀਟਰਕ ਟਨ, ਮਾਰਕਫੈਡ ਨੇ 69,980 ਮੀਟਰਕ ਟਨ, ਪਨਸਪ ਨੇ 56,286 ਮੀਟਰਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 34,810 ਮੀਟਰਕ ਟਨ, ਪੰਜਾਬ ਐਗਰੋ ਨੇ 25,074 ਮੀਟਰਕ ਟਨ, ਐਫ.ਸੀ.ਆਈ. ਨੇ 73,029 ਮੀਟਰਕ ਟਨ ਜਦਕਿ ਵਪਾਰੀਆਂ ਵਲੋਂ 3753 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਸ ਦਿਨ ਤੱਕ 2,91,499 ਮੀਟਰਕ ਟਨ ਕਣਕ ਖਰੀਦੀ ਗਈ ਸੀ, ਜਿਸ ਮੁਤਾਬਕ ਹੁਣ ਤੱਕ 34,414 ਮੀਟਰਕ ਟਨ ਵਾਧੂ ਕਣਕ ਦੀ ਖਰੀਦ ਕੀਤੀ ਗਈ ਹੈ।
ਅਗਾਂਹਵਧੂ ਕਿਸਾਨ ਸ੍ਰੀ ਅਮਰਜੀਤ ਸਿੰਘ ਨਿਵਾਸੀ ਪਿੰਡ ਮੁਖਲਿਆਣਾ ਨੇ ਦੱਸਿਆ ਕਿ ਇਸ ਵਾਰ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਖਰੀਦਣ ਲਈ ਪੰਜਾਬ ਸਰਕਾਰ ਵਲੋਂ ਵਧੀਆ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 60 ਕਿਲੇ ਤੋਂ ਵੱਧ ਜਮੀਨ ਵਿੱਚ ਫ਼ਸਲ ਬੀਜੀ ਸੀ ਅਤੇ 400 ਕੁਇੰਟਲ ਤੋਂ ਵੱਧ ਕਣਕ ਮੰਡੀ ਵਿੱਚ ਵੇਚਣ ਲਈ ਲਿਆਂਦੀ ਸੀ, ਜਿਸ ਦੀ ਸਾਰੀ ਅਦਾਇਗੀ ਸਮੇਂ ਸਿਰ ਮਿਲ ਚੁੱਕੀ ਹੈ।
No comments:
Post a Comment