- ਫਿਸ਼ਕੋਪਫੈਡ ਵਲੋਂ ਇਕ ਸਾਲ ਲਈ 2 ਲੱਖ ਰੁਪਏ ਦਾ ਮੁਫ਼ਤ ਕਰਵਾਇਆ ਜਾਵੇਗਾ ਬੀਮਾ
ਹੁਸ਼ਿਆਰਪੁਰ, 15 ਮਈ:
ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਮੱਛੀ ਪਾਲਕ, ਮੱਛੀ ਵਿਕਰੇਤਾ ਅਤੇ ਮੱਛੀ ਦੇ ਧੰਦੇ ਨਾਲ ਸਬੰਧਤ ਕੰਮ ਕਰਨ ਵਾਲੇ ਵਿਅਕਤੀਆਂ ਦਾ ਇਕ ਸਾਲ ਲਈ 2 ਲੱਖ ਰੁਪਏ ਦਾ ਬੀਮਾ ਫਿਸ਼ਕੋਪਫੈਡ ਵਲੋਂ ਕੀਤਾ ਜਾਵੇਗਾ, ਜਿਸ ਦਾ ਪ੍ਰੀਮਿਅਮ ਮੱਛੀ ਪਾਲਕ ਵਿਕਾਸ ਏਜੰਸੀ ਵਲੋਂ ਅਦਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀਮਾ ਕਰਵਾਉਣ ਲਈ ਸਾਦੇ ਕਾਗਜ 'ਤੇ ਨਾਮ, ਪਤਾ, ਆਧਾਰ ਕਾਰਡ ਅਤੇ ਬੈਂਕ ਦੀ ਪਾਸ ਬੁੱਕ ਦੀ ਕਾਪੀ ਨੱਥੀ ਕਰਕੇ 31 ਮਈ 2018 ਤੱਕ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਬਲਾਕ ਹਾਜੀਪੁਰ, ਤਲਵਾੜਾ ਅਤੇ ਮੁਕੇਰੀਆਂ ਦੇ ਮੱਛੀ ਕਾਸ਼ਤਕਾਰ ਮੋਬਾਇਲ ਨੰ: 90412-00519, ਟਾਂਡਾ, ਦਸੂਹਾ ਅਤੇ ਗੜ੍ਹਦੀਵਾਲਾ ਦੇ ਮੱਛੀ ਕਾਸ਼ਤਕਾਰ ਮੋਬਾਇਲ ਨੰ: 94782-20611, ਹੁਸ਼ਿਆਰਪੁਰ-1, 2 ਅਤੇ ਭੂੰਗਾ ਬਲਾਕ ਦੇ ਮੱਛੀ ਕਾਸ਼ਤਕਾਰ ਮੋਬਾਇਲ ਨੰ: 98155-05456 ਅਤੇ ਗੜ੍ਹਸ਼ੰਕਰ ਤੇ ਮਾਹਿਲਪੁਰ ਬਲਾਕ ਦੇ ਮੱਛੀ ਕਾਸ਼ਤਕਾਰ ਮੋਬਾਇਲ ਨੰ: 98760-67793 'ਤੇ ਸੰਪਰਕ ਕਰ ਸਕਦੇ ਹਨ।
No comments:
Post a Comment