ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ 'ਚ ਜਾਰੀ ਕੀਤੇ ਇਕੋਫਰੈਂਡਲੀ ਬਨਸਪਤੀ ਥੈਲੇ


  • ਜ਼ਿਲ੍ਹਾ ਨਿਵਾਸੀਆਂ ਨੂੰ ਬਨਸਪਤੀ ਥੈਲਿਆਂ ਦੀ ਵਰਤੋਂ ਕਰਨ ਦੀ ਕੀਤੀ ਅਪੀਲ 

ਹੁਸ਼ਿਆਰਪੁਰ, 30 ਮਈ:  ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਕੇ ਵਾਤਾਵਰਣ ਹਿਤੈਸ਼ੀ ਬਨਸਪਤੀ ਲਿਫਾਫਿਆਂ ਦੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੰਪੋਸਟ ਬੈਗ ਜਾਰੀ ਕੀਤੇ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਾਰੋਬਾਰੀਆਂ ਅਤੇ ਪ੍ਰਦੂਸ਼ਣ ਰੋਕਥਾਮ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਕੋਫਰੈਂਡਲੀ ਬਨਸਪਤੀ ਬੈਗਾਂ ਦੀ ਵਿਧੀਪੂਰਵਕ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਪਲਾਸਟਿਕ ਦੇ ਲਿਫਾਫ਼ੇ ਨਾ ਵਰਤਣ ਦੀ ਅਪੀਲ ਕੀਤੀ। ਇਸ ਮੌਕੇ ਕਾਰੋਬਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਨਵੇਂ ਬਨਸਪਤੀ ਥੈਲੇ ਵਾਤਾਵਰਣ ਮੁਤਾਬਕ ਹਨ, ਜੋ ਕਿ ਮੌਜੂਦਾ ਪਲਾਸਟਿਕ ਦੇ ਲਿਫਾਫਿਆਂ ਤੋਂ ਵਾਤਾਵਰਣ 'ਤੇ ਪੈ ਰਹੇ ਮਾਰੂ ਅਸਰ ਨੂੰ ਰੋਕਣ ਲਈ ਬਾਜ਼ਾਰ ਵਿੱਚ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਸਿਰਫ਼ 5 ਕੰਪਨੀਆਂ ਅਜਿਹੇ ਬਨਸਪਤੀ ਥੈਲੇ ਤਿਆਰ ਕਰ ਰਹੀਆਂ ਹਨ। ਇਹ ਥੈਲਾ ਮੱਕਾ, ਆਲੂ ਅਤੇ ਗੰਨੇ ਦੇ ਬਚੇ ਹੋਏ ਛਿਲਕਿਆਂ ਤੋਂ ਤਿਆਰ ਹੁੰਦਾ ਹੈ ਅਤੇ ਇਸ ਦਾ ਮਨੁੱਖੀ ਸਿਹਤ 'ਤੇ ਕੋਈ ਨੁਕਸਾਨ ਨਹੀਂ ਪੈਂਦਾ। ਉਨ੍ਹਾ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਸ਼ੁਰੂ ਕੀਤਾ ਗਿਆ ਇਹ ਯਤਨ ਸ਼ਲਾਘਾਯੋਗ ਹੈ। ਅਜੋਕੇ ਸਮੇਂ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰਕੇ ਬਨਸਪਤੀ ਥੈਲਿਆਂ ਦੀ ਵਰਤੋਂ ਕਰਨਾ ਸਮੇਂ ਦੀ ਲੋੜ ਹੈ।


           ਇਸ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜੀਨੀਅਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਟਾਰਚ ਤੋਂ ਬਣੇ ਲਿਫਾਫ਼ੇ ਲਗਭਗ 6 ਮਹੀਨੇ ਦੇ ਅੰਦਰ ਹੀ ਮਿੱਟੀ ਅਤੇ ਹਵਾ ਦੇ ਸੰਪਰਕ ਵਿੱਚ ਆਉਣ ਨਾਲ ਗਲ ਜਾਂਦੇ ਹਨ ਅਤੇ ਇਸ ਦਾ ਵਾਤਾਵਰਣ 'ਤੇ ਕੋਈ ਅਸਰ ਨਹੀਂ ਪੈਂਦਾ। ਇਸ ਮੌਕੇ 'ਤੇ ਐਸ.ਡੀ.ਐਮ. ਮੁਕੇਰੀਆਂ ਸ੍ਰੀ ਹਰਚਰਨ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨ ਪਾਲ ਸਿੰਘ ਤੋਂ ਇਲਾਵਾ ਬੋਰਡ ਵੀ ਸਟਾਫ਼ ਮੈਂਬਰ ਵੀ ਮੌਜੂਦ ਸਨ।

ਸੈਂਟਰ ਆਫ਼ ਐਕਸੀਲੈਂਸ ਫਾਰ ਫਰੂਟਸ ਖਨੌਡ਼ਾ ਵਖੇ ਹੋਇਆ ਇਕ ਦਨਾਂ ਵਰਕਸ਼ਾਪ

  • ਵਰਕਸ਼ਾਪ ਦੌਰਾਨ ਪੋਸਟ ਹਾਰਵੈਸਟ ਮੈਨੇਜਮੈਂਟ ਦੀ ਕਮੀ ਕਾਰਨ ਬਾਗਬਾਨੀ ਫ਼ਸਲਾਂ ਦੇ ਹੋ ਰਹੇ ਨੁਕਸਾਨ ਸਬੰਧੀ ਕੀਤਾ ਜਾਗਰੂਕ

ਹੁਸ਼ਿਆਰਪੁਰ, 30 ਮਈ:  ਸੈਂਟਰ ਆਫ਼ ਐਕਸੀਲੈਂਸ ਫਾਰ ਫਰੂਟਸ ਖਨੌੜਾ ਵਿਖੇ ਕੌਮੀ ਬਾਗਬਾਨੀ ਮਿਸ਼ਨ ਵਲੋਂ ਅੰਬੈਂਸੀ ਆਫ਼ ਇਜ਼ਰਾਇਲ ਦੇ ਸਹਿਯੋਗ ਨਾਲ ਇਕ ਦਿਨਾਂ ਨੈਸ਼ਨਲ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੌਰਾਨ ਡਾਇਰੈਕਟਰ ਬਾਗਬਾਨੀ ਕਮ ਮਿਸ਼ਨ ਡਾਇਰੈਕਟਰ, ਕੌਮੀ ਬਾਗਬਾਨੀ ਮਿਸ਼ਨ ਪੰਜਾਬ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਪੋਸਟ ਹਾਰਵੈਸਟ ਮੈਨੇਜਮੈਂਟ ਦੀ ਕਮੀ ਕਾਰਨ ਬਾਗਬਾਨੀ ਫ਼ਸਲਾਂ ਦੇ ਹੋ ਰਹੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਅਤੇ ਜਾਗਰੂਕ ਵੀ ਕੀਤਾ। ਇਸ ਤੋਂ ਪਹਿਲਾਂ ਉਪ ਡਾਇਰੈਕਟਰ ਸ੍ਰੀ ਨਰੇਸ਼ ਕੁਮਾਰ ਨੇ ਵਰਕਸ਼ਾਪ ਦੀ ਸ਼ੁਰੂਆਤ ਵਿੱਚ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।


           ਇਸ ਤੋਂ ਬਾਅਦ ਇੰਟਰਨੈਸ਼ਨਲ ਕੋਆਪਰੇਸ਼ਨ ਸਾਇੰਸ ਐਂਡ ਐਗਰੀਕਲਚਰ ਅੰਬੈਂਸੀ ਆਫ਼ ਇਜ਼ਰਾਇਲ ਡੈਨ ਐਲਫ ਕਾਊਂਸਲਰ ਨੇ ਪੋਸਟ ਹਾਰਵੈਸਟ ਮੈਨੇਜਮੈਂਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਡਾ. ਨਮਿਤਾ ਨੇ ਭਾਰਤ ਵਿੱਚ ਪੀ.ਐਚ.ਐਮ. ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਡਾਇਰੈਕਟਰ ਡਾ. ਬੀ.ਵੀ.ਸੀ. ਮਹਾਜਨ ਵਲੋਂ ਪੰਜਾਬ ਵਿੱਚ ਪੋਸਟ ਹਾਰਵੈਸਟ ਮੈਨੇਜਮੈਂਟ ਦੇ ਮੌਜੂਦਾ ਸਥਿਤੀ ਅਤੇ ਜਰੂਰਤਾਂ ਬਾਰੇ ਦੱਸਿਆ ਗਿਆ। ਇਜ਼ਰਾਇਲ ਤੋਂ ਵਿਸ਼ੇਸ਼ ਤੌਰ 'ਤੇ ਆਏ ਪੀ.ਐਚ.ਐਮ. ਦੇ ਮਾਹਰ ਮੀਨਾਸ਼ੀ ਤਾਮਿਰ ਵਲੋਂ ਇਜ਼ਰਾਈਲ ਵਿੱਚ ਵੱਖ ਵੱਖ ਪ੍ਰਚਲਿਤ ਪੋਸਟ ਹਾਰਵੈਸਟ ਮੈਨੇਜਮੈਂਟ ਤਕਨੀਕਾਂ ਅਤੇ ਪੋਸਟ ਹਾਰਵੈਸਟ ਮੈਨੇਜਮੈਂਟ ਦੀ ਮੁਢਲੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਪੈਕ ਹਾਊਸ ਬਣਾਉਣ ਲਈ ਇਜ਼ਰਾਈਲੀ ਸਪੈਸੀਫਿਕੇਸ਼ਨਾਂ ਤੋਂ ਵਰਕਸ਼ਾਪ ਵਿੱਚ ਆਏ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਉਪਰੰਤ ਰਾਊਂਡ ਟੇਬਲ ਵਾਰਤਾ ਦੌਰਾਨ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਬਣੇ ਸੈਂਟਰ ਆਫ਼ ਐਕਸੀਲੈਂਸ ਵਿਖੇ ਪੋਸਟ ਹਾਰਵੈਸਟ ਮੈਨੇਜਮੈਂਟ ਲਈ ਢੁਕਵੀਆਂ ਤਕਨੀਕਾਂ ਅਪਨਾਉਣ ਬਾਰੇ ਫੈਸਲਾ ਲਿਆ ਗਿਆ।

                       ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਹਰਜੀਤ ਸਿੰਘ, ਪ੍ਰੋਜੈਕਟ ਅਫ਼ਸਰ ਬਲਵਿੰਦਰ ਸਿੰਘ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਕਿਸਾਨ ਅਤੇ ਜ਼ਿਲ੍ਹੇ ਦੇ ਸਮੂਹ ਬਾਗਬਾਨੀ ਵਿਕਾਸ ਅਫ਼ਸਰ ਵੀ ਹਾਜ਼ਰ ਸਨ।

ਕੈਂਸਰ ਦੇ ਮਰੀਜ਼ਾਂ ਨੂੰ ਅਸਾਨੀ ਨਾਲ ਮਿਲਣਗੀਆਂ ਜ਼ਰੂਰੀ ਦਵਾਈਆਂ


  • ਕੇਂਦਰ ਵਲੋਂ ਦਵਾਈਆਂ ਦੀ ਉਪਲੱਬਧਤਾ ਅਸਾਨ ਕਰਨ ਦਾ ਭਰੋਸਾ

  • ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਪਤਨੀ ਦੀ ਮੌਤ ਮਗਰੋਂ ਉਠਾਇਆ ਗਿਆ ਸੀ ਮਾਮਲਾ

ਹੁਸ਼ਿਆਰਪੁਰ, 30 ਮਈ: ਕੇਂਦਰ ਸਰਕਾਰ ਨੇ ਬਿਮਾਰ ਕੈਂਸਰ ਮਰੀਜ਼ਾਂ ਲਈ ਕੁੱਝ ਨਾਰਕੋਟਿਕ ਦਵਾਈਆਂ ਅਤੇ ਓਪੀਓਡਜ਼ ਦੀ ਅਸਾਨ ਉਪਲੱਬਧਤਾ ਪ੍ਰਦਾਨ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ।

ਇਹ ਭਰੋਸਾ ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੂੰ ਲਿਖੇ ਇੱਕ ਪੱਤਰ ਰਾਹੀਂ ਦਿੱਤਾ ਹੈ, ਜਿਨ੍ਹਾਂ ਨੇ ਕੈਂਸਰ ਦੀ ਬਿਮਾਰੀ ਕਾਰਨ ਆਪਣੀ ਪਤਨੀ ਨੂੰ ਗੁਆ ਲਿਆ ਸੀ।

ਇਸ ਪੱਤਰ ਰਾਹੀਂ ਸਾਰੇ ਅੜਿੱਕਿਆਂ ਨੂੰ ਦੂਰ ਕਰਨ ਅਤੇ ਦਵਾਈਆਂ ਜਿਵੇਂ ਕਿ ਮਾਰਫੀਮ ਅਤੇ ਹੋਰ ਜ਼ਰੂਰੀ ਦਵਾਈਆਂ ਦੀ ਅਸਾਨ ਉਪਲੱਬਧਤਾ ਦਾ ਭਰੋਸਾ ਦਿੱਤਾ ਗਿਆ ਹੈ ਜੋ ਕੈਂਸਰ ਦੀ ਘਾਤਕ ਬਿਮਾਰੀ ਤੇ ਨਸ਼ਾ ਛਡਾਊ ਇਲਾਜ਼ ਦੌਰਾਨ ਵਰਤੋਂ ਵਿੱਚ ਆਉਂਦੀਆਂ ਹਨ।

           ਇਹ ਜਾਣਕਾਰੀ ਦਿੰਦਿਆਂ ਸ੍ਰੀ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ 30 ਮਾਰਚ, 2018 ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਲਿਖੇ ਇੱਕ ਪੱਤਰ ਰਾਹੀਂ ਇਸ ਮੁੱਦੇ ਨੂੰ ਉਠਾਇਆ ਸੀ ਅਤੇ ਇਸ ਸਬੰਧ ਵਿੱਚ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਮਾਲ ਵਿਭਾਗ ਵਿਭਾਗ ਦਾ ਇੱਕ ਪੱਤਰ ਉਨ੍ਹਾਂ ਨੂੰ ਪ੍ਰਾਪਤ ਹੋਇਆ ਹੈ।

           ਮਾਲ ਵਿਭਾਗ ਦੇ ਜੁਆਇੰਟ ਸਕੱਤਰ ਸ੍ਰੀ ਰਿਤਵਿਕ ਪਾਂਡੇ, ਆਈ.ਏ.ਐੱਸ., ਨੇ ਸ੍ਰੀ ਅਰੋੜਾ ਨੂੰ ਲਿਖਤੀ ਪੱਤਰ ਜਾਰੀ ਕਰਕੇ ਦੱਸਿਆ ਕਿ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੌਪਿਕ ਸਬਸਟਾਂਸਿਜ਼ ਐਕਟ 1985 ਦੇ ਤਹਿਤ ਸੋਧਾਂ 2014 ਵਿੱਚ ਲਾਗੂ ਕੀਤੀਆਂ ਗਈਆਂ ਸਨ। ਇਨ੍ਹਾਂ ਸੋਧਾਂ ਤਹਿਤ, ਕੇਂਦਰ ਸਰਕਾਰ ਵੱਲੋਂ ਕੁੱਝ ਨਸ਼ੀਲੇ ਪਦਾਰਥਾਂ ਨੂੰ ''ਜਰੂਰੀ ਨਾਰਕੋਟਿਕ ਡਰੱਗਜ'' ਕਰਾਰ ਦਿੱਤਾ ਗਿਆ ਸੀ। ਨਾਰਕੋਟਿਕ ਦਵਾਈਆਂ ਕੋਡੀਨ, ਡੀਓਡਕੋਰੋਡੀਨੋਨ (ਜਿਸਨੂੰ ਆਮ ਤੌਰ 'ਤੇ ਹਾਇਡਕੋਡੋਨ ਵੀ ਕਿਹਾ ਜਾਂਦਾ ਹੈ), ਡਾਈਹਾਈਡ੍ਰੋਕਸਸੀ ਕੋਡੇਨੋਨ, ਫੈਂਟਾਨਿਲ, ਮੈਥੈਡੋਨ ਅਤੇ ਮਾਰਫਿਨ ਸਨ। ਸ੍ਰੀ ਰਿਤਵਿਕ ਪਾਂਡੇ ਨੇ ਦੱਸਿਆ ਕਿ ਡਾਕਟਰੀ ਇਲਾਜ ਲਈ ਨਾਰਕੋਟਿਕ ਜ਼ਰੂਰੀ ਦਵਾਈਆਂ ਦੀ ਸੌਖੀ ਉਪਲੱਬਧਤਾ ਬਣਾਈ ਰੱਖਣ ਅਤੇ ਇਨ੍ਹਾਂਂ ਦਵਾਈਆਂ ਦੀ ਦੁਰਵਰਤੋਂ ਨਾ ਕੀਤੇ ਜਾਣ ਲਈ ਯਤਨ ਕੀਤੇ ਜਾ ਰਹੇ ਹਨ। ਸ੍ਰੀ ਰਿਤਵਿਕ ਪਾਂਡੇ ਨੇ ਸਮੁੱਚੇ ਤੌਰ 'ਤੇ ਭਾਰਤ ਵਿੱਚ ਕੈਂਸਰ ਰਾਹਤ ਦੇ ਕਾਰਜਾਂ ਲਈ ਓਪੀਓਡ ਦੀ ਉੱਪਲਬਧਤਾ ਵਿੱਚ ਸੁਧਾਰ ਆਉਣ ਦਾ ਦਾਅਵਾ ਵੀ ਕੀਤਾ।

           ਸ੍ਰੀ ਅਰੋੜਾ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਲਿਖੇ ਆਪਣੇ ਪੱਤਰ 'ਚ ਦਾਅਵਾ ਕੀਤਾ ਸੀ ਕਿ ਮਾਹਿਰਾਂ ਅਨੁਸਾਰ ਸਿਰਫ 2% ਕੈਂਸਰ ਦੇ ਮਰੀਜਾਂ ਨੂੰ ਅਖੀਰਲੇ ਪੜਾਅ ਦੌਰਾਨ ਓਪੀਓਡ ਦੀ ਲੋੜ ਹੁੰਦੀ ਹੈ।

           30 ਮਾਰਚ, 2018 ਨੂੰ ਲਿਖੇ ਪੱਤਰ 'ਚ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਪ੍ਰਧਾਨ ਮੰਤਰੀ ਦਾ ਧਿਆਨ ਇਸ ਮੁੱਦੇ ਵੱਲ ਦਿਵਾਇਆ ਸੀ ਕਿ ਆਖਰੀ ਪੜਾਅ 'ਤੇ ਕੈਂਸਰ ਦੇ ਮਰੀਜਾਂ ਲਈ ਓਪੀਓਡਸ ਦੀ ਉਪਲੱਬਧਤਾ ਨਾ ਹੋਣ ਕਾਰਨ ਭਾਰੀ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ। ਸ੍ਰੀ ਅਰੋੜਾ ਦਾ ਇਹ ਪੱਤਰ ਪ੍ਰਧਾਨ ਮੰਤਰੀ ਦੇ ਦਫ਼ਤਰ ਵਿਖੇ ਪ੍ਰਧਾਨ ਮੰਤਰੀ ਦੇ ਸੰਯੁਕਤ ਸਕੱਤਰ ਸ੍ਰੀ ਬਰਜਿੰਦਰ ਨਵਨੀਤ ਵੱਲੋਂ ਸਵੀਕਾਰ ਕੀਤਾ ਗਿਆ ਸੀ।

           ਸ੍ਰੀ ਸੁੰਦਰ ਸਾਮ ਅਰੋੜਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੁੜ ਬੇਨਤੀ ਕੀਤੀ ਹੈ ਕਿ ਉਹ ਨਾਰਕੋਟਿਕ ਡਰੱਗਜ ਦੇ ਵੇਚਣ ਤੇ ਖਰੀਦਣ ਦੇ ਅਧਿਕਾਰ, ਖਪਤ, ਵਰਤੋਂ ਆਦਿ ਸਬੰਧੀ ਐਕਟ ਵਿੱਚ ਲੋੜੀਂਦੇ ਸੁਧਾਰ ਕਰਨ ਤਾਂ ਜੋ ਆਖਰੀ ਪੜਾਅ ਦੇ ਕੈਂਸਰ ਪੀੜਤ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕੀਤਾ ਜਾ ਸਕੇ।

           ਵਰਣਨਯੋਗ ਹੈ ਕਿ ਸ੍ਰੀ ਅਰੋੜਾ ਨੂੰ ਓਪੀਓਡਜ਼ ਤੇ ਹੋਰਨਾਂ ਸਬੰਧਤ ਦਵਾਈਆਂ ਦੀ ਉੱਪਲਬਧਤਾ ਨਾ ਹੋਣ ਕਾਰਨ ਆਪਣੀ ਸਵਰਗ ਸਿਧਾਰ ਚੁੱਕੀ ਕੈਂਸਰ ਪੀੜਤ ਪਤਨੀ ਸਿੰਪਲ ਅਰੋੜਾ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਸ੍ਰੀ ਅਰੋੜਾ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ, ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਦਫਤਰ ਲੈ ਕੇ ਗਏ ਕਿਉਂਕਿ ਇਹ ਮੁੱਦਾ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ।

ਪੰਜਾਬ ਲੇਬਰ ਵੈਲਫੇਅਰ ਬੋਰਡ ਵਲੋਂ ਚਲਾਈਆਂ ਜਾਂਦੀਆਂ ਸਕੀਮਾਂ ਦਾ ਲਾਹਾ ਲੈਣ ਕਿਰਤੀ : ਕੈਬਨਿਟ ਮੰਤਰੀ ਅਰੋੜਾ

  • ਲਾਭਪਾਤਰੀ ਕਿਰਤੀਆਂ ਨੂੰ ਬਿਨ੍ਹਾਂ ਵਿਆਜ਼ ਕਰਜ਼ਾ ਸਕੀਮ ਅਧੀਨ 124 ਮੋਟਰ ਸਾਈਕਲ ਅਤੇ 11 ਕੰਪਿਊਟਰ ਵੀ ਦਿੱਤੇ
  • ਮੁੜ ਲੀਹਾਂ 'ਤੇ ਆਏਗੀ ਪੰਜਾਬ ਦੀ ਇੰਡਸਟਰੀ : ਵਾਈਸ ਚੇਅਰਮੈਨ ਅਮ੍ਰਿਤ ਸਾਗਰ ਮਿਤਲ
  • ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਲਿਮਟਡ ਵਿਖੇ ਹੋਇਆ ਵਿਸ਼ੇਸ਼ ਸਮਾਗਮ ਦਾ ਆਯੋਜਨ

ਹੁਸ਼ਿਆਰਪੁਰ, 28 ਮਈ:

           ਪੰਜਾਬ ਲੇਬਰ ਵੈਲਫੇਅਰ ਬੋਰਡ ਵਲੋਂ ਕਿਰਤੀਆਂ ਲਈ ਕਈ ਤਰ੍ਹਾਂ ਦੀਆਂ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਕਿਰਤੀਆਂ ਨੂੰ ਇਨ੍ਹਾਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਦਯੋਗ ਅਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸੋਨਾਲੀਕਾ
ਇੰਟਰਨੈਸ਼ਨਲ ਟਰੈਕਟਰ ਲਿਮਟਡ ਵਿਖੇ ਬੋਰਡ ਵਲੋਂ ਚਲਾਈਆਂ ਜਾਂਦੀਆਂ ਸਕੀਮਾਂ ਦੇ ਲਾਭਪਾਤਰੀ ਕਿਰਤੀਆਂ

ਨੂੰ 124 ਮੋਟਰ ਸਾਈਕਲ ਅਤੇ 11 ਕਾਮਿਆਂ ਨੂੰ ਕੰਪਿਊਟਰ ਦੇਣ ਤੋਂ ਬਾਅਦ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਕਿਰਤ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ
ਇਸ ਵਿਸ਼ੇਸ਼ ਸਮਾਗਮ ਵਿੱਚ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਲਿਮਟਡ ਦੇ ਵਾਈਸ ਚੇਅਰਮੈਨ ਸ੍ਰੀ ਅਮ੍ਰਿਤ ਸਾਗਰ ਮਿਤਲ, ਡਾਇਰੈਕਟਰ ਕਮਰਸ਼ਿਅਲ ਐਂਡ ਡਿਵੈਲਪਮੈਂਟ ਸ੍ਰੀ ਅਕਸ਼ੇ ਸਾਂਗਵਾਨ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।


           ਆਪਣੇ ਸੰਬੋਧਨ ਵਿੱਚ ਉਦਯੋਗ ਅਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਲਿਮਟਡ ਨੇ ਅੰਤਰ-ਰਾਸ਼ਟਰੀ ਪੱਧਰ 'ਤੇ ਜ਼ਿਲ੍ਹੇ ਦਾ ਨਾਂ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਸੋਨਾਲੀਕਾ ਵਲੋਂ ਸਮੇਂ-ਸਮੇਂ 'ਤੇ ਜਿਥੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ, ਉਥੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਵਲੋਂ ਵਜੀਫ਼ਾ ਸਕੀਮ, ਐਕਸਗ੍ਰੇਸ਼ੀਆ ਸਕੀਮ,
ਖਤਰਨਾਕ ਬਿਮਾਰੀਆਂ ਹੋਣ ਦੀ ਸੂਰਤ ਵਿੱਚ ਇਲਾਜ ਸਬੰਧੀ ਸਕੀਮ, ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਚਸ਼ਮੇ, ਦੰਦ ਅਤੇ ਸੁਣਨ ਵਾਲੇ ਯੰਤਰ, ਛੁੱਟੀ ਦੌਰਾਨ ਯਾਤਰਾ ਲਈ ਐਲ.ਟੀ.ਸੀ. ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬਿਨ੍ਹਾਂ ਵਿਆਜ਼ ਦੇ ਕੰਪਿਊਟਰ, ਮੋਟਰ ਸਾਈਕਲ, ਬਾਈ ਸਾਈਕਲ, ਸਿਲਾਈ ਮਸ਼ੀਨ, ਪੱਖੇ, ਟੈਲੀਵਿਜ਼ਨ ਤੋਂ ਇਲਾਵਾ ਫਰਿੱਜ ਖਰੀਦਣ ਲਈ ਬਿਨ੍ਹਾਂ ਵਿਆਜ਼ ਕਰਜ਼ਾ ਸਕੀਮਾਂ ਤਹਿਤ ਰਜਿਸਟਰਡ ਕਿਰਤੀਆਂ ਨੂੰ ਲਾਭ ਦਿੱਤਾ ਜਾਂਦਾ ਹੈ, ਜਿਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਤਹਿਤ ਉਦਯੋਗ ਲਗਾਉਣ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ, ਪ੍ਰੋਪਰਟੀ ਟੈਕਸ ਤੋਂ ਛੋਟ ਅਤੇ ਜੀ.ਐਸ.ਟੀ. ਰਿਫੰਡ ਸਮੇਤ ਅਨੇਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।


           ਇਸ ਦੌਰਾਨ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਲਿਮਟਡ ਦੇ ਵਾਈਸ ਚੇਅਰਮੈਨ ਸ੍ਰੀ ਅਮ੍ਰਿਤ ਸਾਗਰ ਮਿਤਲ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਲਕੇ ਦੇ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ ਜੀ ਨੂੰ ਉਦਯੋਗ ਅਤੇ ਵਣਜ ਮੰਤਰੀ ਦਾ ਅਹੁੱਦਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਜੀ ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਉਹ ਸਾਡੇ ਸਾਰਿਆਂ ਲਈ ਇਕ ਪ੍ਰੇਰਨਾ ਸਰੋਤ ਵੀ ਹਨ। ਉਨ੍ਹਾਂ ਕਿਹਾ ਕਿ  ਪੰਜਾਬ ਦੀ ਇੰਡਸਟਰੀ ਹੁਣ ਮੁੜ ਲੀਹਾਂ 'ਤੇ ਆਏਗੀ ਅਤੇ ਉਦਯੋਗਪਤੀਆਂ ਨੂੰ ਵੱਧ ਤੋਂ ਵੱਧ ਰਾਹਤ ਮਿਲੇਗੀ।  

           ਇਸ ਉਪਰੰਤ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਲੇਬਰ ਵੈਲਫੇਅਰ ਬੋਰਡ ਵਲੋਂ ਬਿਨ੍ਹਾਂ ਵਿਆਜ਼ ਦੇ ਕਰਜ਼ਾ ਸਕੀਮ ਅਧੀਨ ਫੈਕਟਰੀ ਦੇ 124 ਲਾਭਪਾਤਰੀ ਕਿਰਤੀਆਂ ਨੂੰ ਮੋਟਰ ਸਾਈਕਲਾਂ ਦੀਆਂ ਚਾਬੀਆਂ ਦਿੱਤੀਆਂ ਗਈਆਂ ਅਤੇ ਸਬੰਧਤ ਲਾਭਪਾਤਰੀ ਕਿਰਤੀਆਂ ਨੂੰ 11 ਕੰਪਿਊਟਰ ਵੀ ਦਿੱਤੇ ਗਏ।

           ਇਸ ਮੌਕੇ ਪ੍ਰਧਾਨ ਐਨ.ਆਰ.ਆਈ. ਸਭਾ ਜ਼ਿਲ੍ਹਾ ਯੂਨਿਟ ਹੁਸ਼ਿਆਰਪੁਰ ਸ੍ਰੀ ਅਜਵਿੰਦਰ ਸਿੰਘ, ਸਹਾਇਕ ਕਿਰਤ ਕਮਿਸ਼ਨਰ ਸ੍ਰੀ ਇਕਬਾਲ ਸਿੰਘ ਸਿੱਧੂ, ਲੇਬਰ ਇਨਫੋਰਸਮੈਂਟ ਅਫ਼ਸਰ ਸ੍ਰੀ ਨਵਦੀਪ ਸਿੰਘ ਅਤੇ ਸ੍ਰੀ ਹਰਵਿੰਦਰ ਸਿੰਘ, ਮੈਡਮ ਅਲਕਾ, ਜਨਰਲ ਮੈਨੇਜਰ ਸ੍ਰੀ ਅਤੁਲ ਸ਼ਰਮਾ, ਸੀ.ਐਸ.ਆਰ. ਹੈਡ ਸ੍ਰੀ ਐਸ.ਕੇ. ਪੋਮਰਾ, ਹੈਡ ਐਚ.ਆਰ.ਡੀ. ਸ੍ਰੀ ਵੀ.ਕੇ. ਸਿੰਘ, ਮੈਨੇਜਰ ਸ੍ਰੀ ਵਿਵੇਕ ਸ਼ਰਮਾ, ਮੈਨੇਜਰ ਐਡਮਨਿਸਟਰੇਸ਼ਨ ਸ੍ਰੀ ਅਨੂਪ ਸ਼ਰਮਾ, ਸ੍ਰੀ ਹੈਪੀ ਸੂਦ ਤੋਂ ਇਲਾਵਾ ਕੌਂਸਲਰ ਅਤੇ ਸਟਾਫ਼ ਮੈਂਬਰ ਵੀ ਮੌਜੂਦ ਸਨ।

-ਕਿਹਾ, ਜ਼ਿਲ੍ਹੇ ਦੇ 10481 ਕਿਸਾਨਾਂ ਦੇ 96.36 ਕਰੋੜ ਰੁਪਏ ਦੇ ਕਰਜ਼ੇ ਕੀਤੇ ਮੁਆਫ਼


  • ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਕੇ ਵੱਡੀ ਰਾਹਤ ਦਿੱਤੀ : ਵਿਧਾਇਕ ਪਵਨ ਆਦੀਆ
  • ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀ ਕਿਸਾਨ ਕਰਜ਼ਾ ਮੁਆਫ਼ੀ ਸਕੀਮ : ਵਿਧਾਇਕ ਰਾਜ ਕੁਮਾਰ
  • ਗਾਰਡਨ ਕੋਰਟ ਪੈਲਸ ਵਿਖੇ ਕਿਸਾਨਾਂ ਨੂੰ ਵੰਡੇ ਕਰਜ਼ਾ ਰਾਹਤ ਸਬੰਧੀ ਸਰਟੀਫਿਕੇਟ

ਹੁਸ਼ਿਆਰਪੁਰ, 28 ਮਈ:

         ਉਦਯੋਗ ਅਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਰਾਜ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰ ਦਿਖਾਇਆ ਹੈ। ਪੰਜਾਬ ਸਰਕਾਰ ਵਲੋਂ ਹੁਣ ਤੱਕ ਜ਼ਿਲ੍ਹੇ ਦੇ 10481 ਕਿਸਾਨਾਂ ਦੇ 96.38 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਜਾ ਚੁੱਕੇ ਹਨ। ਉਹ ਅੱਜ ਗਾਰਡਨ ਕੋਰਟ ਪੈਲਸ ਵਿਖੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਸਬੰਧੀ ਕਰਵਾਏ ਗਏ
ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਸ਼ਾਮਚੁਰਾਸੀ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸ੍ਰੀ ਪਵਨ ਕੁਮਾਰ ਆਦੀਆ, ਹਲਕਾ ਵਿਧਾਇਕ ਚੱਬੇਵਾਲ ਤੇ ਚੇਅਰਮੈਨ ਐਸ.ਸੀ. ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਡਾ. ਰਾਜ ਕੁਮਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।


         ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਰਾਜ ਵਿੱਚ ਕਰਜ਼ਾ ਮੁਆਫ਼ੀ ਸਕੀਮ ਤਹਿਤ 2,02,111 ਕਿਸਾਨਾਂ ਨੂੰ 999.67 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਹੈ, ਉਥੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਫ਼ਸਲੀ ਚੱਕਰ 'ਚੋ ਕੱਢ ਕੇ ਆਧੁਨਿਕ ਢੰਗ ਨਾਲ ਖੇਤੀ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹੀ ਅਜਿਹਾ ਸੂਬਾ ਹੈ, ਜਿਥੇ ਕਿਸਾਨਾਂ ਨੂੰ 2 ਲੱਖ ਰੁਪਏ ਤੱਕ ਦੀ ਕਰਜ਼ਾ ਮੁਆਫ਼ੀ ਦੀ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਸਬ-ਡਵੀਜ਼ਨਾਂ ਪੱਧਰ 'ਤੇ ਹੋਏ ਸਮਾਗਮਾਂ ਵਿੱਚ ਜ਼ਿਲ੍ਹੇ ਦੇ 6830 ਕਿਸਾਨਾਂ ਦੇ 74.81 ਕਰੋੜ ਰੁਪਏ ਦੇ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਗਏ ਹਨ, ਜਦਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਵਿਖੇ ਹੋਏ ਸਮਾਗਮ ਦੌਰਾਨ ਹੁਸ਼ਿਆਰਪੁਰ ਜਿਲ੍ਹੇ ਦੇ 3651 ਕਿਸਾਨਾਂ ਦੇ 21.57 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੁਣ ਤੱਕ ਜ਼ਿਲ੍ਹੇ ਦੇ ਕੁੱਲ 10481 ਕਿਸਾਨਾਂ ਦੇ 96.38 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਜਾ ਚੁੱਕੇ ਹਨ।

         ਹਲਕਾ ਵਿਧਾਇਕ ਸ਼ਾਮਚੁਰਾਸੀ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸ੍ਰੀ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਕਰਜ਼ਾ
ਮੁਆਫ਼ੀ ਰਾਹਤ ਸਕੀਮ ਸ਼ਲਾਘਾਯੋਗ ਹੈ ਅਤੇ ਉਨ੍ਹਾਂ ਨੂੰ ਆਪਣੀ ਸਰਕਾਰ ਵਲੋਂ ਕਿਸਾਨਾਂ ਦੇ ਮੁਆਫ਼ ਕੀਤੇ ਗਏ  ਕਰਜ਼ਿਆਂ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲ ਦੇ ਕਾਰਜ ਦੌਰਾਨ ਪੰਜਾਬ ਦੀ ਕਿਸਾਨੀ ਕਰਜ਼ੇ ਹੇਠਾਂ ਦੱਬ ਗਈ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਪਿਛਲੀ ਸਰਕਾਰ ਦੁਆਰਾ ਸਰਕਾਰੀ ਖ਼ਜ਼ਾਨਾ ਖਾਲੀ ਛੱਡਣ ਦੀ ਬਾਵਜੂਦ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਕੇ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਿੰਦਗੀ ਦੀਆਂ ਮੁਸ਼ਕਿਲਾਂ ਦਾ ਡੱਟ ਕੇ ਮੁਕਾਬਲਾ ਕਰਨ, ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਕਿਸਾਨਾਂ ਦੀ ਭਲਾਈ ਲਈ ਸਰਕਾਰ ਵਲੋਂ ਕੋਈ ਵੀ ਢਿੱਲ ਨਹੀਂ ਰਹਿਣ ਦਿੱਤੀ ਜਾਵੇਗੀ।


         ਹਲਕਾ ਵਿਧਾਇਕ ਚੱਬੇਵਾਲ ਅਤੇ ਚੇਅਰਮੈਨ ਐਸ.ਸੀ. ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਡਾ. ਰਾਜ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਸਕੀਮ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਚੰਗੀ ਸੋਚ ਦਾ ਨਤੀਜਾ ਹੈ ਕਿ ਲੋੜਵੰਦ ਕਿਸਾਨਾਂ ਦੇ ਕਰਜ਼ਿਆਂ ਨੂੰ ਮੁਆਫ਼ ਕਰਨ ਲਈ ਉਪਰਾਲੇ ਕੀਤੇ ਗਏੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਉਦਯੋਗਾਂ ਨੂੰ ਬੜ੍ਹਾਵਾ ਦੇ ਰਹੀ ਹੈ ਅਤੇ ਜ਼ਿਲ੍ਹੇ ਵਿੱਚ ਵੀ ਨਵੇਂ ਉਦਯੋਗ ਸਥਾਪਤ ਕਰਨ ਲਈ ਕੈਬਨਿਟ ਮੰਤਰੀ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੇਂ ਉਦਯੋਗ ਸਥਾਪਿਤ ਕਰਕੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।

         ਇਸ ਉਪਰੰਤ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕ ਸ਼ਾਮਚੁਰਾਸੀ ਸ੍ਰੀ ਪਵਨ ਕੁਮਾਰ ਆਦੀਆ ਅਤੇ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਸਾਂਝੇ ਤੌਰ 'ਤੇ ਆਪਣੇ-ਆਪਣੇ ਹਲਕੇ ਨਾਲ ਸਬੰਧਤ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਸਬੰਧੀ ਸਰਟੀਫਿਕੇਟ ਵੰਡੇ। ਅੰਤ ਵਿੱਚ ਮੁੱਖ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਤਹਿਸੀਲਦਾਰ ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ, ਕੋ-ਅਪਰੇਟਿਵ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਮਨਦੀਪ ਬਰਾੜ, ਡਿਪਟੀ ਰਜਿਸਟਰਾਰ ਸ੍ਰੀ ਗੁਰਪ੍ਰੀਤ ਸਿੰਘ ਅਤੇ ਸ੍ਰੀ ਹੈਪੀ ਸੂਦ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਕਿਸਾਨ ਵੀ ਮੌਜੂਦ ਸਨ।

ਜ਼ਿਲ੍ਹੇ ਦੇ 6830 ਕਿਸਾਨਾਂ ਦਾ 74.81 ਕਰੋੜ ਰੁਪਏ ਦਾ ਕਰਜ਼ਾ ਮੁਆਫ-ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ


  • ਅੱਜ ਸਬ-ਡਵੀਜ਼ਨ ਪੱਧਰ 'ਤੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕਰਕੇ ਦਿੱਤੇ ਜਾਣਗੇ ਕਰਜ਼ਾ ਰਾਹਤ ਸਰਟੀਫਿਕੇਟ
  • ਕਿਹਾ, ਇਸ ਤੋਂ ਪਹਿਲਾਂ ਗੁਰਦਾਸਪੁਰ ਵਿੱਚ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਜ਼ਿਲ੍ਹੇ ਦੇ 3651 ਕਿਸਾਨਾਂ ਦੇ 21.57 ਕਰੋੜ ਰੁਪਏ ਦੇ ਕਰਜ਼ੇ ਹੋਏ ਸੀ ਮੁਆਫ਼

ਹੁਸ਼ਿਆਰਪੁਰ, 27 ਮਈ:

         ਉਦਯੋਗ ਅਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜ਼ਿਲ੍ਹੇ ਦੇ 6830 ਕਿਸਾਨਾਂ ਦੇ 74.81 ਕਰੋੜ ਰੁਪਏ ਦੇ ਕਰਜੇ ਮੁਆਫ਼ ਕੀਤੇ ਗਏ ਹਨ। ਕਿਸਾਨਾਂ ਨੂੰ ਕਰਜ਼ਾ ਮੁਆਫ਼ਾ ਸਬੰਧੀ ਸਰਟੀਫਿਕੇਟ ਵੰਡਣ ਲਈ ਅੱਜ ਸਬ-ਡਵੀਜ਼ਨ ਪੱਧਰ 'ਤੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਕੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਸਬ-ਡਵੀਜ਼ਨ ਅਧੀਨ ਆਉਣ ਵਾਲੇ ਪਿੰਡਾਂ ਦੇ 2037 ਕਿਸਾਨਾਂ ਦੇ 24.64 ਕਰੋੜ ਰੁਪਏ, ਸਬ-ਡਵੀਜ਼ਨ ਮੁਕੇਰੀਆਂ ਦੇ 1268 ਕਿਸਾਨਾਂ ਦੇ 13.26 ਕਰੋੜ, ਸਬ-ਡਵੀਜ਼ਨ ਗੜ੍ਹਸ਼ੰਕਰ ਦੇ 1728 ਕਿਸਾਨਾਂ ਦੇ 15.85 ਅਤੇ ਸਬ-ਡਵੀਜ਼ਨ ਦਸੂਹਾ ਦੇ 1797 ਕਿਸਾਨਾਂ ਦੇ 21.06 ਕਰੋੜ ਰੁਪਏ ਸਮੇਤ ਕੁੱਲ 6830 ਕਿਸਾਨਾਂ ਦੇ 74.81 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਹੋਣਗੇ। ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ ਹੁਸ਼ਿਆਰਪੁਰ ਦੇ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਦੇਣ ਲਈ ਗਾਰਡਨ ਕੋਟ, ਗੜ੍ਹਸੰਕਰ ਵਿੱਚ ਖਾਬਰਾ ਪੈਲੇਸ, ਦਸੂਹਾ ਵਿਖੇ ਫਰੈਂਡਸ ਪੈਲੇਸ ਅਤੇ ਮੁਕੇਰੀਆਂ ਵਿਖੇ ਨਵਦੀਪ ਪੈਲੇਸ ਵਿਖੇ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਵਿੱਚ ਸਬੰਧਤ ਹਲਕਿਆਂ ਦੇ ਵਿਧਾਇਕ ਲਾਭਪਾਤਰੀ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਰਦਾਸਪੁਰ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ 3651 ਕਿਸਾਨਾਂ ਦੇ 21.57 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਸਨ।

ਸੈਮੀਨਾਰ 'ਚ ਵਿਦਿਆਰਥੀਆਂ ਨੂੰ ਉਜਵਲ ਭਵਿੱਖ ਬਣਾਉਣ ਦੇ ਦਿੱਤੇ ਨਿਰਦੇਸ਼

ਹੁਸ਼ਿਆਰਪੁਰ, 26 ਮਈ:

           ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚੱਲ ਰਹੇ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਤਹਿਤ 'ਇੰਟਰਨੈਸ਼ਨਲ ਕਾਨਫਰੰਸ ਆਨ ਨਿਊ ਟੈਕਨਾਲੋਜੀ ਐਂਡ ਵੈਲਿਯੂ ਸਿਸਟਮ' 'ਤੇ ਇਕ ਵਿਸ਼ੇਸ਼ ਰਾਜ ਪੱਧਰੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ-ਕਮ-ਨੋਡਲ ਅਫ਼ਸਰ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਪੰਜਾਬ ਕਰਨਲ (ਰਿਟਾ:) ਸ੍ਰੀ ਦਲਵਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਬਹੁਪੱਖੀ ਸਖਸ਼ੀਅਤ ਨੂੰ ਉਭਾਰਨ ਲਈ ਇਹ ਸੈਮੀਨਾਰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆ ਨੂੰ ਅਜਿਹੇ ਸੈਮੀਨਾਰਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ, ਤਾਂ ਜੋ ਸੈਮੀਨਾਰਾਂ ਦੌਰਾਨ ਦਿੱਤੀ ਜਾ ਰਹੀ ਜਾਣਕਾਰੀ ਸਦਕਾ ਉਹ ਆਪਣਾ ਭਵਿੱਖ ਉਜਵਲ ਬਣਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰਾਂ ਅੰਦਰ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਤਹਿਤ ਵੱਖ-ਵੱਖ ਕੋਰਸ ਕਰਵਾਏ ਜਾ ਰਹੇ ਹਨ ਅਤੇ ਹੁਸ਼ਿਆਰਪੁਰ ਦਾ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਟ ਐਂਡ ਟੈਕਨਾਲੋਜੀ ਪੰਜਾਬ ਦਾ ਨੋਡਲ ਆਫਿਸ ਵੀ ਹੈ।

           ਉਘੀ ਸਖਸ਼ੀਅਤ ਅਤੇ ਰਿਸੋਰਸ ਪਰਸਨ ਸ੍ਰੀ ਹਰਮੋਹਨ ਸਿੰਘ ਵਾਲੀਆ ਅਤੇ ਪ੍ਰੋ: ਪ੍ਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀ ਪੜ੍ਹਾਈ ਪੂਰੀ ਕਰਨ। ਉਨ੍ਹਾਂ ਕਿਹਾ ਕਿ ਮਿਹਨਤ ਨਾਲ ਕੀਤੀ ਗਈ ਪੜ੍ਹਾਈ ਨਾਲ ਵਿਦਿਆਰਥੀ ਕੋਈ ਵੀ ਮੰਜ਼ਿਲ ਸਰ ਕਰ ਸਕਦੇ ਹਨ। ਇਸ ਮੌਕੇ ਪ੍ਰੋ: ਰੀਤੂ ਤਿਵਾੜੀ, ਪ੍ਰੋ: ਸੁਖਵਿੰਦਰ ਸਿੰਘ, ਪ੍ਰੋ: ਜਸਵੀਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਤੋਂ ਜਾਣੂ ਕਰਵਾਇਆ। ਸੈਮੀਨਾਰ ਦੌਰਾਨ ਸ੍ਰੀ ਰਛਪਾਲ ਸਿੰਘ, ਚਾਂਦਨੀ ਸ਼ਰਮਾ ਅਤੇ ਸ੍ਰੀ ਜਸਵਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵਿਦਿਆਰਥੀ ਅਤੇ ਪ੍ਰਾਈਵੇਟ ਕਾਲਜਾਂ ਦਾ ਸਟਾਫ਼ ਹਾਜ਼ਰ ਸੀ।

ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨੇ ਮੁਫ਼ਤ ਬਣਾਉਟੀ ਲੱਤ ਲਗਵਾ ਕੇ ਕੀਤੀ ਮਦਦ

  • ਅਪਾਹਜ਼ ਵਿਅਕਤੀ ਰੈਡ ਕਰਾਸ ਸੋਸਾਇਟੀ ਹੁਸ਼ਿਆਰਪੁਰ ਵਿਖੇ ਕਰ ਸਕਦੇ ਨੇ ਸੰਪਰਕ

ਹੁਸ਼ਿਆਰਪੁਰ, 24 ਮਈ: ਇਕ ਸੜਕੀ ਦੁਰਘਟਨਾ ਦੌਰਾਨ ਆਪਣੀ ਲੱਤ ਗੁਆ ਚੁੱਕੇ ਸ੍ਰੀ ਦੀਪਕ ਕੁਮਾਰ ਭਾਵੇਂ ਪਹਿਲਾਂ ਵਾਂਗ ਭੱਜ ਦੌੜ ਨਹੀਂ ਕਰ ਸਕੇਗਾ, ਪਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਹੁਸ਼ਿਆਰਪੁਰ ਨੇ ਮੁਫ਼ਤ ਬਣਾਉਟੀ ਲੱਤ ਲਗਵਾ ਕੇ ਉਸ ਨੂੰ ਚੱਲਣ ਫਿਰਨ ਦੇ ਕਾਬਲ ਬਣਾ ਦਿੱਤਾ ਹੈ।

          ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਜਦੋਂ ਸ੍ਰੀ ਦੀਪਕ ਦੀ ਲੱਤ ਬਾਰੇ ਉਘੇ ਦਾਨੀ ਸੱਜਣ ਸ੍ਰੀ ਪਿਆਰੇ ਲਾਲ ਸੈਣੀ ਨੇ ਸੋਸਾਇਟੀ ਦੇ ਧਿਆਨ ਵਿੱਚ ਲਿਆਂਦਾ, ਤਾਂ ਸੋਸਾਇਟੀ ਵਲੋਂ ਵਿਕਲਾਂਗ ਸੇਵਾ ਕੇਂਦਰ ਅੰਬਾਲਾ ਛਾਉਣੀ, ਹਰਿਆਣਾ ਵਿਖੇ ਸੰਪਰਕ ਕੀਤਾ ਗਿਆ। ਇਹ ਕੇਂਦਰ ਵਿਕਲਾਂਗ/ਅਪੰਗ ਵਿਅਕਤੀਆਂ ਦੀ ਬਿਲਕੁੱਲ ਮੁਫ਼ਤ ਬਣਾਉਟੀ ਲੱਤਾਂ ਆਦਿ ਲਗਾਉਣ ਦੀ ਸੇਵਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਵਿਕਲਾਂਗ ਸੇਵਾ ਕੇਂਦਰ ਵਲੋਂ ਸ੍ਰੀ ਦੀਪਕ ਕੁਮਾਰ ਦੇ ਬਣਾਉਟੀ ਲੱਤ ਲਗਾ ਦਿੱਤੀ ਹੈ ਅਤੇ ਹੁਣ ਇਹ ਆਪਣੇ ਪੈਰਾਂ 'ਤੇ ਚੱਲ ਫ਼ਿਰ ਸਕਦਾ ਹੈ। ਇਸ ਮੌਕੇ ਸ੍ਰੀ ਦੀਪਕ ਅਤੇ ਉਸ ਦੇ ਪਰਿਵਾਰ ਵਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ ਹੈ।

           ਸ੍ਰੀ ਗੁਪਤਾ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਕੋਈ ਅਪੰਗ/ਵਿਕਲਾਂਗ ਵਿਅਕਤੀ ਹੋਵੇ, ਤਾਂ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਹੁਸ਼ਿਆਰਪੁਰ ਨਾਲ ਰਾਬਤਾ ਕਾਇਮ ਕੀਤਾ ਜਾਵੇ, ਤਾਂ ਜੋ ਅਜਿਹੇ ਜ਼ਰੂਰਤਮੰਦ ਵਿਅਕਤੀਆਂ ਦੀ ਮਦਦ ਕੀਤੀ ਜਾ ਸਕੇ।

ਮਹਿਲਾ ਕੈਦੀਆਂ ਲਈ ਮੈਡੀਕਲ ਕੈਂਪ ਅੱਜ


ਮੀਟਿੰਗ ਦੌਰਾਨ ਢੁਕਵੇਂ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 24 ਮਈ:

        ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ-ਕਮ-ਸੀ.ਜੇ.ਐਮ. ਸ੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਵਲੋਂ ਅੱਜ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਡਿਪਟੀ ਸੁਪਰਡੈਂਟ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਬਾਲ ਸੁਰੱਖਿਆ ਅਫ਼ਸਰ ਅਤੇ ਪੈਨਲ ਐਡਵੋਕੇਟ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ 25 ਮਈ ਨੂੰ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖੇ ਮਹਿਲਾ ਕੈਦੀਆਂ ਲਈ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਲਈ ਢੁਕਵੇਂ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਮੀਟਿੰਗ ਦੌਰਾਨ ਮਹਿਲਾ ਕੈਦੀਆਂ ਦੀਆਂ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ।

           ਇਸ ਤੋਂ ਇਲਾਵਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ 14 ਜੁਲਾਈ 2018 ਨੂੰ ਲੱਗਣ ਵਾਲੀ ਰਾਸ਼ਟਰੀ ਲੋਕ ਅਦਾਲਤ ਸਬੰਧੀ ਵੀ ਬੈਂਕਾਂ ਦੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਰਜ਼ੇ ਦੇ ਪ੍ਰੀ-ਲਿਟੀਗੇਟਿਵ ਕੇਸਾਂ ਦੇ ਨਿਪਟਾਰੇ ਕਰਵਾਉਣ ਸਬੰਧੀ ਵੱਧ ਤੋਂ ਵੱਧ ਕੇਸ ਲਗਵਾਏ ਜਾਣ, ਤਾਂ ਜੋ ਆਮ ਜਨਤਾ ਨੂੰ ਘੱਟ ਸਮੇਂ ਵਿੱਚ ਨਿਆਂ ਮਿਲ ਸਕੇ। ਉਨ੍ਹਾਂ ਮੀਟਿੰਗ ਦੌਰਾਨ ਲੇਬਰ ਕਮਿਸ਼ਨਰ ਸ੍ਰੀ ਨਵਦੀਪ ਸਿੰਘ ਨਾਲ ਵੀ ਨੈਸ਼ਨਲ ਲੋਕ ਅਦਾਲਤ ਵਿੱਚ ਪੈਡਿੰਗ ਅਤੇ ਪ੍ਰੀ-ਲਿਟੀਗੇਟਿਵ ਕੇਸਾਂ ਬਾਰੇ ਚਰਚਾ ਕੀਤੀ, ਤਾਂ ਜੋ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਵਾਇਆ ਜਾ ਸਕੇ।

ਇਲੈਕਟਰੋਲ ਅਵੇਅਰਨੈਸ ਸਬੰਧੀ ਪੋਰਟਲ ਤੋਂ ਹਾਸਲ ਕੀਤੀ ਜਾ ਸਕਦੀ ਹੈ ਜਾਣਕਾਰੀ


ਹੁਸ਼ਿਆਰਪੁਰ, 25 ਮਈ:

                       ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਲਰਨਿੰਗ ਇਨ ਇਲੈਕਟਰੋਲ ਅਵੇਅਰਨੈਸ ਅਤੇ ਡੈਮੋਕਰੇਸੀ ਟਾਈਟਲ ਅਧੀਨ ਈ-ਲਰਨਿੰਗ ਪੋਰਟਲ ਤਿਆਰ ਕੀਤਾ ਗਿਆ ਹੈ। ਜੋ ceodehli.gov.in/elearningv੨/index.aspx 'ਤੇ ਉਪਲਬੱਧ ਹੈ। ਉਨ੍ਹਾਂ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਧਿਕਾਰੀਆਂ ਅਤੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਪੋਰਟਲ 'ਤੇ ਇਲੈਕਟਰੋਲ ਅਵੇਅਰਨੈਸ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ।

ਹੁਣ ਬਜਾਰ ਵਿੱਚ ਮਲੇਗੀ ਦੋ ਰੰਗ ਦੀ ਬਰਫ --- ਡਾ ਸੇਵਾ ਸੰਿਘ

ਬਰਫ ਬਣਾਉਣ ਵਸਤੇ ਪਾਣੀ ਫਲਿਟਰ ਦਾ ਵਰਤਆਿਂ ਜਾਵੇ --- ਡਾ ਸੇਵਾ ਸੰਿਘ

ਹੁਸ਼ਆਿਰਪੁਰ 25ਮਈ:  ਲੋਕਾਂ ਦੀ ਸਹਿਤ ਪ੍ਰਤੀ ਗੰਭੀਰ ਹੁੰਦਆਿਂ ਖਾਣਪੀਣ ਦੀਆਂ ਵਸਤੂਆਂ ਦੇ ਮਮਲਆਿਂ ਵਿੱਚ ਫੂਡ ਸੇਫਟੀ ਐਕਟ ਅਤੇ ਸਟੈਰਡਿ ਅਥਾਰਟੀ ਭਾਰਤ ਵੱਲੋ ਜਾਰੀ ਕੀਤੇ ਹੁਕਮਾਂ ਅਨੁਸਰ ੧ ਜੂਨ ੨੦੧੮ ਤੋ ਬਜਾਰ ਵਿੱਚ ਬਕਿਣ ਵਾਲੀ ਬਰਫ ਦੇ ਦੋ  ਰੰਗ ਕਰਨ ਦੀਆਂ ਹਦਾਇਤਾ ਪ੍ਰਾਪਤ ਹੋਈਆਂ ਇਸ ਸਬੰਧੀ ਜਾਣਕਾਰੀ ਦੰਿਦੇ ਹੋਏ ਜਲ੍ਹਾਂ ਸਹਿਤ ਅਫਸਰ ਡਾ ਸੇਵਾ ਸੰਿਘ ਨੇ ਦੱਸਆਿ ਕ ਿਇਹਨਾਂ ਹੁਕਮਾਂ ਅਨੁਸਾਰ ਬਜਾਰ ਵਿੱਚਮਲਿਣ ਵਾਲੀ ਬਰਫ ਨੀਲੇ ਅਤੇ ਚੱਿਟੇ ਰੰਗ ਵੱਿਚ ਮਲੇਗੀ । ਸਾਫ ਰੰਗ ਵਿੱਚ ਮਲਿਣ ਵਾਲੀ ਬਰਫ ਖਾਣਯੋਗ ਹੋਵੇਗੀ, ਜਦ ਕ ਿਹਲਕੇ ਨੀਲੇ ਰੰਗ ਦੀ ਬਰਫ ਖਾਣ ਪੀਣ ਦੇ ਇਸਤੇਮਾਲ ਵਿੱਚ ਨਹੀ ਲਆਿਦੀ ਜਾਵੇਗੀ ਬਰਫ ਦਾ ਨੀਲਾ ਰੰਗ ਕਰਨ ਵਾਸਤੇ ਇੰਡੀਗੋ ਕਾਰਮਾਈਨ ਜਾਂ ਬਰਿਲੀਐਟ ਬਲਓਿ ੧੦ ਪੀ. ਪੀ. ਐਮ. ਤੱਕ ਵਰਤਆਿਂ ਜਾਂ ਸਕਦਾ ਹੈ ।   ਨੀਲੇ ਰੰਗ ਦੀ ਬਰਫ ਸਰਿਫ ਵੱਧ ਤਾਪਮਾਨ ਵੱਿਚ ਖਰਾਬ ਹੋਣ ਵਾਲੀਆਂ ਖਾਣਪੀਣ ਵਾਲੀਆਂ  ਵਸਤੂਆਂ ਜਵੇ ਕ ਿਦੁੱਧ ਪਨੀਰ ਮੀਟ ਮੱਛੀ ਆਦ ਿਨੂੰ ਠੰਡਾ ਰੱਖਣ , ਸਟੋਰਜਿ ਅਤੇ ਟਰਾਂਸਪੋਰਟ ਲਈ ਵਰਤੀ ਜਾਵੇਗੀ । ਪਰੰਤੂ ਦੋਵੇ ਤਰ੍ਹਾਂ ਦੀ ਬਰਫ ਤਆਿਰ ਕਰਨ ਵੱਿਚ ਵਰਤਆਿਂ ਜਾਣ ਵਾਲਾਂ ਪਾਣੀ ਕਟਾਣੂ ਰਹਤਿ ਹੀ ਵਕਤਆਿਂ ਜਾਵੇਗਾਂ ਤਾਂ ਜੋ ਨੀਲੇ ਰੰਗ ਦੀ ਬਰਫ ਤੋ ਖਾਣ ਪੀਣ ਵਾਲੀਆਂ ਵਸਤੂਆਂ ਤੋ ਕੋਈ ਬਮਾਰੀ ਨਾ ਲੱਗ ਸਕੇ ।   ਉਹਨਾਂ ਦੱਸਆਿਂ ਕ ਿਫੂਡ ਸੇਫਟੀ ਤੇ ਸਟੈਰਡਿ ਅਥਾਰਟੀ ਦੇ ਅਨੁਸਾਰ ਹੁਣ ਬਰਫ ਦੀ ਫੂਡ ਸੇਫਟੀ ਐਕਟ ਤਹਤਿ ਆ ਜਾਵੇਗੀ ਅਤੇ ਬਰਫ ਬਣਾਉਣ ਵਾਲੇ ਕਾਰਖਨਿਆਿਂ ਨੂੰ ਇਸ ਲਈ ਰਜਸਿਟਰੇਸ਼ਨ ਅਤੇ ਲਾਈਸੈਸ ਲੈਣਾ ਲਾਜਮੀ ਹੋਵੇਗਾ । ਜਲ੍ਹਾਂ ਸਹਿਤ ਅਫਸਰ ਵੱਲੋ ਨੀਜੀ ਤੋਰ ਤੇ ਆਪਣੀ ਟੀਮ ਸਮੇਤ ਵੱਖ ਵੱਖ ਕੋਲਡ ਸਟੋਰਾਂ ਤੇ ਜਾ ਕੇ ਕੋਲਡ ਸਟੋਰ ਮਾਲਕਿ ਨੂੰ ਇਸ ਹੁਕਮਾਂ ਸਬੰਧੀ ਜਾਣੂ ਕਰਵਾਉਦੇ ਹੋਏ ਦੱਸਆਿਂ ਕ ਿਭਵੱਿਖ ਵੱਿਚ ਕੋਲਡ ਸਟੋਰਾਂ ਦੀ ਵੀ ਬਾਕੀ ਖਾਣ ਪੀਣ ਵਾਲੀ ਵਸਤੂਆਂ ਦੀਆਂ ਦੁਕਾਨਾਂ ਦੀ ਤਰਾਂ ਸਮੇ ਸਮੇ ਸਰਿ ਜਾਂਚ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੀ ਸਹਤ ਨਾਲ ਖਲਾਵਡ਼ ਨਾ ਹੋ ਸਕੇ ।ਇਸ ਮੋਕੇ ਉਹਨਾਂ ਕੋਲਡ ਸਟੋਰਾਂ ਦੇ ਮਾਲਕਾਂ ਨੂੰ ਉਹਨਾਂ  ਸਖਤ ਹਦਾਇਤਾ ਕੀਤੀਆਂ ਕ ਿਬਰਫ ਬਣਾਉਣ ਵਾਸਤੇ ਫਲਿਟਰ ਦਾ ਪਾਣੀ  ਵਰਤਆਿਂ ਜਾਵੇ ।  ਇਸ ਮੋਕੇ ਉਹਨਾਂ ਦੇ ਨਾਲ ਫੂਡ ਸੇਫਟੀ ਅਫਸਰ ਰਮਨ ਵਰਿਦੀ , ਅਸ਼ੋਕ ਕੁਮਾਰ , ਨਰੇਸ ਕੁਮਾਰ , ਰਾਮ ਲੁਭਾਇਆਂ ਆਦ ਿਹਾਜਰ ਸਨ ।

ਮਹਿਲਾਵਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ : ਚੇਅਰਪਰਸਨ ਮਹਿਲਾ ਕਮਿਸ਼ਨ



  • ਕਿਹਾ, ਕਮਿਸ਼ਨ ਨੇ ਅਪ੍ਰੈਲ ਮਹੀਨੇ ਦੌਰਾਨ 134 ਕੇਸਾਂ ਦਾ ਕੀਤਾ ਨਿਪਟਾਰਾ
  • ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੇਂਦਰੀ ਜੇਲ੍ਹ ਦਾ ਦੌਰਾ ਕਰਕੇ ਮਹਿਲਾ ਕੈਦੀਆਂ ਦੀਆਂ ਸੁਣੀਆਂ ਸਮੱਸਿਆਵਾਂ
  • ਸਮੱਸਿਆਵਾਂ ਦੇ ਹੱਲ ਲਈ ਜੇਲ੍ਹ ਅਧਿਕਾਰੀਆਂ ਨੂੰ ਮੌਕੇ 'ਤੇ ਦਿੱਤੇ ਨਿਰਦੇਸ਼

ਹੁਸ਼ਿਆਰਪੁਰ, 25 ਮਈ:

           ਮਹਿਲਾਵਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਜਦੋਂ ਮਹਿਲਾਵਾਂ ਆਪਣੇ ਅਧਿਕਾਰਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੋ ਜਾਣਗੀਆਂ, ਤਾਂ ਸਮਾਜ ਵਿੱਚ ਦਾਜ, ਬਲਤਕਾਰ ਅਤੇ ਘਰੇਲੂ ਝਗੜਿਆਂ ਵਰਗੀਆਂ ਸਮਾਜਿਕ ਬੁਰਾਈਆਂ ਆਪਣੇ-ਆਪ ਦੂਰ ਹੋ ਜਾਣਗੀਆਂ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਨੇ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖੇ ਮਹਿਲਾ ਕੈਦੀਆਂ ਨਾਲ ਮੁਲਾਕਾਤ ਦੌਰਾਨ ਇਹ ਗੱਲ ਕਹੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੇਂਦਰੀ ਜੇਲ੍ਹ ਦਾ ਦੌਰਾ ਕਰਕੇ ਮਹਿਲਾ ਕੈਦੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜੇਲ੍ਹ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਹੱਲ ਲਈ ਨਿਰਦੇਸ਼ ਦਿੱਤੇ।

           ਪੰਜਾਬ ਰਾਜ ਮਹਿਲਾ ਕਮਿਸ਼ਨ ਬਾਰੇ ਗੱਲ ਕਰਦਿਆਂ ਉਨ੍ਹਾਂ
ਕਿਹਾ ਕਿ ਕਮਿਸ਼ਨ ਨੂੰ ਅਪ੍ਰੈਲ ਮਹੀਨੇ ਦੌਰਾਨ ਦਾਜ, ਬਲਾਤਕਾਰ, ਜਾਇਦਾਦ, ਘਰੇਲੂ ਝਗੜੇ/ਮਾਰਕੁੱਟ, ਸੈਕਸੁਅਲ ਹਰਾਸਮੈਂਟ ਸਬੰਧੀ ਕੁੱਲ 140 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ ਕਮਿਸ਼ਨ ਵਲੋਂ 134 ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਐਨ.ਆਰ.ਆਈ. ਲੜਕਿਆਂ ਵਲੋਂ ਪੀੜਤ ਮਹਿਲਾਵਾਂ ਦੇ ਆਉਂਦੇ ਹਨ, ਜੋ ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਤਾਂ ਕਰ ਲੈਂਦੇ ਹਨ, ਪਰ ਉਨ੍ਹਾਂ ਨੂੰ ਵਿਚਕਾਰ ਹੀ ਛੱਡ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਵਿਦੇਸ਼ਾਂ ਦੀਆਂ ਅੰਬੈਂਸੀਆਂ ਨਾਲ ਸੰਪਰਕ ਕਰਕੇ ਵਧੀਆ ਢੰਗ ਨਾਲ ਹੱਲ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਐਨ.ਆਰ.ਆਈਜ਼ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਲੜਕੀਆਂ ਨੂੰ ਪੂਰੀ ਤਰ੍ਹਾਂ ਨਾਲ ਲੜਕਿਆਂ ਸਬੰਧੀ ਪੁੱਛ ਪੜਤਾਲ ਕਰ ਲੈਣੀ ਚਾਹੀਦੀ ਹੈ, ਤਾਂ ਜੋ ਬਾਅਦ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾ ਆਉਣ।

           ਇਸ ਤੋਂ ਬਾਅਦ ਸ੍ਰੀਮਤੀ ਗੁਲਾਟੀ ਨੇ ਮਹਿਲਾ ਕੈਦੀਆਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਵੀ ਕੀਤੀ ਅਤੇ ਜੇਲ੍ਹ ਅੰਦਰ ਪੇਸ਼ ਆਉਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਮੱਸਿਆਵਾਂ ਸੁਣਨ ਤੋਂ ਬਾਅਦ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੇਲ੍ਹ ਅੰਦਰ ਮਹਿਲਾ ਕੈਦੀਆਂ ਦੀ ਸਿਹਤ ਸਹੂਲਤਾਂ ਲਈ ਮਹਿਲਾ ਡਾਕਟਰ ਦੀ ਤਾਇਨਾਤੀ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮਹਿਲਾਵਾਂ ਲਈ ਵਿਸ਼ੇਸ਼ ਤੌਰ 'ਤੇ ਕੌਂਸਲਰ, ਕਾਨੂੰਨੀ ਸਲਾਹਕਾਰ, ਐਨ.ਜੀ.ਓ. ਵਲੋਂ ਕਿੱਤਾਮੁਖੀ ਕੋਰਸ, ਐਨ.ਆਰ.ਆਈ. ਸੈਲ, ਰਿਹੈਬਲੀਟੇਸ਼ਨ ਸੈਂਟਰ, ਸੈਨਟਰੀ ਨੈਪਕਿਨ, ਸਾਫ ਪਾਣੀ ਤੋਂ ਇਲਾਵਾ ਸਾਫ਼ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ 2 ਮਹਿਲਾ ਬੰਦੀਆਂ ਅੱਗੇ ਪੜ੍ਹਨਾ ਵੀ ਚਾਹੁੰਦੀਆਂ ਹਨ। ਇਸ ਲਈ ਉਨ੍ਹਾਂ ਦੀ ਅਗਲੇਰੀ ਪੜ੍ਹਾਈ ਸਬੰਧੀ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਮਹਿਲਾ ਕੈਦੀਆਂ ਨੂੰ ਵੀ ਜਾਗਰੂਕ ਕਰਦਿਆਂ ਕਿਹਾ ਕਿ ਜੇਲ੍ਹ ਅੰਦਰ ਬੁਨਿਆਦੀ ਸਹੂਲਤਾਂ ਲੈਣਾ ਉਨ੍ਹਾਂ ਦਾ ਹੱਕ ਹੈ ਅਤੇ ਇਸ ਸਬੰਧੀ ਸਮੇਂ-ਸਮੇਂ ਸਿਰ ਜੇਲ੍ਹ ਸੁਪਰਡੈਂਟ ਨੂੰ ਜਾਣੂ ਕਰਵਾ ਕੇ ਹਰ ਸੰਭਵ ਸਹਾਇਤਾ ਹਾਸਲ ਕੀਤੀ ਜਾ ਸਕਦੀ ਹੈ।

           ਇਸ ਮੌਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਕੌਂਸਲਰ ਅਤੇ ਸਲਾਹਕਾਰ ਸ੍ਰੀ ਲਵ ਸ਼ਰਮਾ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਐਸ.ਪੀ. ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਐਸ.ਪੀ. ਸ਼੍ਰੀ ਸੁਖਵਿੰਦਰ ਸਿੰਘ, ਡਿਪਟੀ ਸੁਪਰਡੈਂਟ ਜੇਲ੍ਹ ਸ੍ਰੀ ਹਰਭਜਨ ਸਿੰਘ, ਐਡਵੋਕੇਟ ਸ਼ਿਵਾਂਕਰ ਗੁਲਾਟੀ ਤੋਂ ਇਲਾਵਾ ਕੇਂਦਰੀ ਜੇਲ੍ਹ ਦੇ ਸਟਾਫ਼ ਮੈਂਬਰ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਸਨ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀਆਂ ਚਾਹ ਕੰਟੀਨਾਂ ਲਈ ਨਿਲਾਮੀ 30 ਮਈ ਨੂੰ

ਹੁਸ਼ਿਆਰਪੁਰ, 25 ਮਈ:

                       ਸਹਾਇਕ ਕਮਿਸ਼ਨਰ (ਜ) ਸ੍ਰੀ ਰਣਦੀਪ ਸਿੰਘ ਹੀਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀਆਂ ਚਾਹ ਕੰਟੀਨਾਂ ਦੇ ਠੇਕਿਆਂ ਦੀ ਨਿਲਾਮੀ ਵਿੱਤੀ ਸਾਲ 2018-19 (ਮਿਤੀ 1-6-2018 ਤੋਂ 31-3-2019) ਦੇ ਸਮੇਂ ਲਈ ਮਿਤੀ 30 ਮਈ 2018 ਨੂੰ ਬਾਅਦ ਦੁਪਹਿਰ 3 ਵਜੇ ਵਧੀਕ ਡਿਪਟੀ ਕਮਿਸ਼ਨਰ (ਜ) ਹੁਸ਼ਿਆਰਪੁਰ ਦੇ ਦਫ਼ਤਰੀ ਕਮਰੇ ਵਿੱਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀ ਆਪਣੇ-ਆਪਣੇ ਪਹਿਚਾਣ ਪੱਤਰ, ਰਿਹਾਇਸ਼ੀ ਸਬੂਤ ਸਮੇਤ 20 ਹਜ਼ਾਰ ਰੁਪਏ ਪ੍ਰਤੀ ਕੰਟੀਨ ਦੀ ਪੇਸ਼ਗੀ ਰਕਮ ਡਿਮਾਂਡ ਡਰਾਫ਼ਟ ਰਾਹੀਂ ਜੋ ਕਿ ਚੇਅਰਮੈਨ, ਓਪਰੇਸ਼ਨ ਐਂਡ ਮੇਨਟੀਨੈਂਸ ਸੁਸਾਇਟੀ ਹੁਸ਼ਿਆਰਪੁਰ ਦੇ ਹੱਕ ਵਿੱਚ ਹੋਵੇ, ਜਮ੍ਹਾਂ ਕਰਵਾਉਣ ਉਪਰੰਤ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੇਸ਼ਗੀ ਰਕਮ ਦੀ ਡੀ.ਡੀ. ਜ਼ਿਲ੍ਹਾ ਨਾਜ਼ਰ, ਡੀ.ਸੀ. ਦਫਤਰ ਹੁਸ਼ਿਆਰਪੁਰ ਪਾਸ ਕਮਰਾ ਨੰ: 1 ਵਿੱਚ ਮਿਤੀ 30 ਮਈ 2018 ਬਾਅਦ ਦੁਪਹਿਰ 1 ਵਜੇ ਤੱਕ ਜਮ੍ਹਾਂ ਕਰਵਾਈ ਜਾ ਸਕਦੀ ਹੈ, ਜੋ ਕਿ ਸਫ਼ਲ ਬੋਲੀਕਾਰ ਤੋਂ ਇਲਾਵਾ ਬਾਕੀਆਂ ਨੂੰ ਡੀ.ਡੀ. ਵਾਪਸ ਕਰ ਦਿੱਤੇ ਜਾਣਗੇ। ਬੋਲੀ ਦੀਆਂ ਸ਼ਰਤਾਂ ਦੀ ਕਾਪੀ ਹਰ ਬੋਲੀਕਾਰ ਮਿਤੀ 29 ਮਈ 2018 ਤੱਕ ਦਫ਼ਤਰ ਡਿਪਟੀ ਕਮਿਸ਼ਨਰ ਦੀ ਨਜ਼ਾਰਤ ਸ਼ਾਖਾ ਕਮਰਾ ਨੰ: 1 ਤੋਂ 500 ਰੁਪਏ ਪ੍ਰਤੀ ਕੰਟੀਨ ਪ੍ਰਤੀ ਫਾਰਮ ਦੀ ਕੀਮਤ ਅਦਾ ਕਰਕੇ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਣ ਦੀ ਸੂਰਤ ਵਿੱਚ ਕਮਰਾ ਨੰ: 109 ਵਿੱਚ ਮਿਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਚਾਹ ਕੰਟੀਨ ਗਰਾਉਂਡ ਫਲੌਰ (ਕੇਵਲ ਗਰਾਉਂਡ ਫਲੌਰ ਲਈ) 2 ਲੱਖ ਰੁਪਏ, ਚਾਹ ਕੰਟੀਨ ਪਹਿਲੀ ਮੰਜ਼ਿਲ (ਕੇਵਲ ਪਹਿਲੀ ਤੇ ਦੂਜੀ ਮੰਜ਼ਿਲ ਲਈ) 2 ਲੱਖ ਰੁਪਏ, ਚਾਹ ਕੰਟੀਨ ਚੌਥੀ ਮੰਜ਼ਿਲ (ਕੇਵਲ ਤੀਜੀ, ਚੌਥੀ ਅਤੇ ਪੰਜਵੀਂ ਮੰਜ਼ਿਲ) ਲਈ 2 ਲੱਖ ਰੁਪਏ 10 ਮਹੀਨਿਆਂ ਲਈ ਰਾਂਖਵੀ ਕੀਮਤ ਰੱਖੀ ਗਈ ਹੈ।  

ਲੱਕੜ ਮੰਡੀ ਨਜ਼ਦੀਕ 400 ਏਕੜ ਰਕਬੇ ਵਿੱਚ ਵਿਕਸਿਤ ਹੋਵੇਗੀ ਪਲਾਈਵੁੱਡ ਇੰਡਸਟਰੀ : ਡਾਇਰੈਕਟਰ ਉਦਯੋਗ


  • ਕਰੋੜਾਂ ਰੁਪਏ ਦੀ ਲਾਗਤ ਨਾਲ ਸਥਾਪਿਤ ਹੋਣਗੇ ਛੋਟੇ ਅਤੇ ਵੱਡੇ ਯੂਨਿਟ
  • ਪਲਾਈਵੁੱਡ ਇੰਡਸਟਰੀ ਲਈ ਜ਼ਮੀਨ ਦੀ ਸ਼ਨਾਖਤ ਕਰਨ ਲਈ ਕਸਬਾ ਹਰਿਆਣਾ ਦੇ ਪਿੰਡਾਂ ਦਾ ਕੀਤਾ ਦੌਰਾ
  • ਵੁਡਨ ਇਨਲੇਅ ਅਤੇ ਲੈਕਰ ਹੈਂਡੀਕਰਾਫ਼ਟ ਉਦਯੋਗ ਸਬੰਧੀ ਵੀ ਪਿੰਡ ਛਾਉਣੀ ਕਲਾਂ ਵਿਖੇ 1 ਕਰੋੜ 97 ਲੱਖ ਦੀ ਲਾਗਤ ਨਾਲ ਬਣੇਗਾ ਕਲੱਸਟਰ
  • ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਲ ਇੰਡੀਆ ਪਲਾਈਵੁੱਡ ਮੈਨੂਫੈਕਚਰਰਜ਼ ਐਸੋਸੀਏਸ਼ਨ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਕੀਤੀ ਬੈਠਕ

ਹੁਸ਼ਿਆਰਪੁਰ, 24 ਮਈ:

                       ਡਾਇਰੈਕਟਰ ਉਦਯੋਗ ਅਤੇ ਵਣਜ ਵਿਭਾਗ ਪੰਜਾਬ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਲੱਕੜ ਮੰਡੀ ਨਜ਼ਦੀਕ ਕਰੀਬ 400 ਏਕੜ ਰਕਬੇ ਵਿੱਚ ਵਿਸ਼ਾਲ ਪਲਾਈਵੁੱਡ ਇੰਡਸਟਰੀ / ਪਾਰਕ ਸਥਾਪਿਤ ਕੀਤੀ ਜਾਵੇਗੀ। ਇਸ ਪਲਾਈਵੁੱਡ ਇੰਸਡਸਟਰੀ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਛੋਟੇ ਅਤੇ ਵੱਡੇ ਯੂਨਿਟ ਸਥਾਪਿਤ ਕੀਤੇ ਜਾਣਗੇ, ਜੋ ਪਲਾਈਵੁੱਡ ਇੰਸਡਸਟਰੀ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਕਾਰਗਰ
ਸਾਬਤ ਹੋਣਗੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਲ ਇੰਡੀਆ ਪਲਾਈਵੁੱਡ

ਮੈਨੂਫੈਕਚਰਰਜ਼ ਐਸੋਸੀਏਸ਼ਨ ਵਲੋਂ ਪ੍ਰਸਤਾਵਿਤ ਜਗ੍ਹਾ ਸਬੰਧੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਨੌਸ਼ਹਿਰਾ ਅਤੇ ਚੱਕਲਾਦੀਆਂ ਦਾ ਦੌਰਾ ਵੀ ਕੀਤਾ ਅਤੇ ਇੰਡਸਟਰੀ ਪਾਰਕ ਲਈ ਪ੍ਰਸਤਾਵਿਤ ਜ਼ਮੀਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।


           ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਲ ਇੰਡੀਆ ਪਲਾਈਵੁੱਡ ਮੈਨੂਫੈਕਚਰਰਜ਼ ਐਸੋਸੀਏਸ਼ਨ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਪਲਾਈਵੁੱਡ ਇੰਡਸਟਰੀ ਸਥਾਪਿਤ ਕਰਨ ਸਬੰਧੀ
ਵਿਚਾਰ-ਵਟਾਂਦਰਾ ਕਰਦਿਆਂ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਵਿੱਚ 16 ਵੱਡੇ ਪ੍ਰੋਜੈਕਟ ਲਗਾਉਣ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੀ ਡਿਊਟੀ ਜ਼ਿਲ੍ਹੇ ਵਿੱਚ ਪਲਾਈਵੁੱਡ ਅਤੇ ਹੋਰ ਉਦਯੋਗਿਕ ਕਲੱਸਟਰ ਸਥਾਪਿਤ ਕਰਨ ਲਈ ਲੱਗੀ ਹੈ, ਇਸ ਲਈ ਉਹ ਪਲਾਈਵੁੱਡ ਇੰਡਸਟਰੀ ਦੇ ਨਿਰਮਾਣ ਲਈ ਪ੍ਰਸਤਾਵਿਤ ਜ਼ਮੀਨ ਦੇਖਣ ਲਈ ਆਏ ਹਨ।


           ਡਾਇਰੈਕਟਰ ਸ੍ਰੀ ਖਰਬੰਦਾ ਨੇ ਕਿਹਾ ਕਿ ਕੰਢੀ ਖੇਤਰ ਦਾ ਜ਼ਿਆਦਾਤਰ ਇਲਾਕਾ ਜੰਗਲਾਂ ਅਧੀਨ ਹੈ ਅਤੇ ਇਥੇ ਵਾਧੂ ਮਾਤਰਾ ਵਿੱਚ ਪਲਾਈਵੁੱਡ ਇੰਡਸਟਰੀ ਸਥਾਪਿਤ ਕਰਨ ਲਈ ਰਾਅ ਮੈਟੀਰੀਅਲ ਮੌਜੂਦ ਹਨ। ਇਸ ਲਈ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਹਰਿਆਣਾ-ਢੋਲਬਾਹਾ ਰੋਡ ਸਥਿਤ ਲੱਕੜ ਮੰਡੀ ਨੇੜੇ 400 ਏਕੜ
ਜ਼ਮੀਨ ਨੂੰ ਪਲਾਈਵੁੱਡ ਇੰਡਸਟਰੀ/ਪਾਰਕ ਦੇ ਹੱਬ ਵਜੋਂ ਉਭਾਰਿਆ ਜਾਵੇ। ਇਸ ਦੇ ਮੱਦੇਨਜ਼ਰ ਲੱਕੜ ਮੰਡੀ ਨਜ਼ਦੀਕ ਐਸੋਸੀਏਸ਼ਨ ਵਲੋਂ ਪਿੰਡ ਨੌਸ਼ਹਿਰਾ ਅਤੇ ਚੱਕ ਲਾਦੀਆਂ ਸਮੇਤ ਹੋਰ ਪਿੰਡਾਂ ਵਿੱਚ ਜ਼ਮੀਨ ਦੀ ਸ਼ਨਾਖਤ ਕੀਤੀ ਜਾ ਰਹੀ ਹੈ।


           ਉਨ੍ਹਾਂ ਕਿਹਾ ਕਿ ਰਿਵਾਇਤੀ ਵੁਡਨ ਇਨਲੇਅ ਅਤੇ ਲੈਕਰ ਹੈਂਡੀਕਰਾਫ਼ਟ ਉਦਯੋਗ ਸਥਾਪਿਤ ਕਰਨ ਲਈ ਮਾਈਕਰੋ, ਸਮਾਲ ਅਤੇ ਮੀਡੀਅਮ ਇੰਡਸਟਰੀ ਮੰਤਰਾਲੇ ਵਲੋਂ ਚਲਾਈ ਜਾ ਰਹੀ ਸਫੂਰਤੀ ਸਕੀਮ ਅਧੀਨ ਕਾਰੀਗਰਾਂ ਦਾ ਮਿਆਰ ਉਚਾ ਚੁੱਕਣ ਲਈ ਕਲੱਸਟਰ ਸਥਾਪਿਤ ਕੀਤੇ ਜਾ ਰਹੇ ਹਨ। ਇਸ ਅਧੀਨ ਜ਼ਿਲ੍ਹੇ ਨਾਲ ਸਬੰਧਤ ਹੈਂਡੀਕਰਾਫ਼ਟ ਦੇ ਉਦਮੀਆਂ, ਕਾਰੀਗਰਾਂ ਨੂੰ ਸਵੈਨਿਰਭਰ ਬਣਾਉਣ, ਆਰਥਿਕ ਪੱਖੋਂ ਮਜ਼ਬੂਤ ਕਰਨ ਅਤੇ ਤਿਆਰ ਮਾਲ ਨੂੰ ਵੇਚਣ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਦੇ ਮੱਦੇਨਜ਼ਰ ਪਿੰਡ ਛਾਉਣੀ ਕਲਾਂ ਵਿਖੇ 1 ਕਰੋੜ 97 ਲੱਖ ਰੁਪਏ ਦੀ ਲਾਗਤ ਨਾਲ ਕਲੱਸਟਰ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਸ ਵਿੱਚ ਕੰਮ ਧੰਦਾ ਚਲਾਉਣ ਲਈ 50 ਪ੍ਰਤੀਸ਼ਤ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਦਯੋਗਿਕ ਵਿਭਾਗ ਤੋਂ ਇਸ ਤਰ੍ਹਾਂ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਹਾਸਲ ਕਰਕੇ ਉਦਯੋਗਿਕ ਉਨਤੀ ਨੂੰ ਬੜ੍ਹਾਵਾ ਦੇਣ। ਸ੍ਰੀ ਖਰਬੰਦਾ ਪਿੰਡ ਬੂਥਗੜ੍ਹ ਵਿਖੇ ਹੈਂਡੀਕਰਾਫ਼ਟ ਕਾਰੀਗਰਾਂ ਨਾਲ ਮੁਲਾਕਾਤ ਵੀ ਕੀਤੀ ਅਤੇ ਪਿੰਡ ਛਾਉਣੀ ਕਲਾਂ ਸਥਾਪਿਤ ਕੀਤੇ ਜਾ ਰਹੇ ਕਲੱਸਟਰ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ।

           ਇਸ ਮੌਕੇ ਐਡੀਸ਼ਨਲ ਡਾਇਰੈਕਟਰ ਸ੍ਰੀ ਸਤੀਸ਼ ਗੋਇਲ, ਜਾਇੰਟ ਡਾਇਰੈਕਟਰ ਸ੍ਰੀ ਸਰਬਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਸਹਾਇਕ ਕਮਿਸ਼ਨਰ ਸ੍ਰੀ ਰਣਦੀਪ ਸਿੰਘ ਹੀਰ, ਪਲਾਈਵੁੱਡ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਨਰੇਸ਼ ਤਿਵਾੜੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ, ਜੀ.ਐਮ. ਸ੍ਰੀ ਬਲਵਿੰਦਰ ਪਾਲ ਸਿੰਘ, ਫੰਕਸ਼ਨਲ ਮੈਨੇਜਰ ਸ੍ਰੀ ਅਰੁਣ ਕੁਮਾਰ ਤੋਂ ਇਲਾਵਾ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਹਾਜ਼ਰ ਸਨ।

98 ਫੀਸਦੀ ਹੋਈ ਕਣਕ ਦੀ ਅਦਾਇਗੀ : ਡਿਪਟੀ ਕਮਿਸ਼ਨਰ

  • ਕਿਹਾ, ਐਫ.ਸੀ.ਆਈ. ਨੇ ਕੀਤੀ 100 ਫੀਸਦੀ ਕਣਕ ਦੀ ਲਿਫਟਿੰਗ
ਹੁਸ਼ਿਆਰਪੁਰ, 23 ਮਈ:

           ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪਹੁੰਚੀ ਹੁਣ ਤੱਕ 100 ਫੀਸਦੀ ਕਣਕ ਦੀ ਖਰੀਦ ਕਰਕੇ 98 ਫੀਸਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਬਾਕੀ ਬੱਚਦੀ 2 ਫੀਸਦੀ ਅਦਾਇਗੀ ਵੀ ਜਲਦ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਮੰਡੀਆਂ ਵਿੱਚ ਐਫ.ਸੀ.ਆਈ. ਵਲੋਂ 100 ਫੀਸਦੀ ਲਿਫਟਿੰਗ ਵੀ ਕਰ ਦਿੱਤੀ ਗਈ ਹੈ, ਜਦਕਿ ਬਾਕੀ ਏਜੰਸੀਆਂ ਵਲੋਂ ਵੀ ਕਰੀਬ 90 ਫੀਸਦੀ ਤੋਂ ਵੱਧ ਕਣਕ ਦੀ ਲਿਫਟਿੰਗ ਕੀਤੀ ਹੈ। ਉਨ੍ਹਾਂ
ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 100 ਫੀਸਦੀ ਕਣਕ 3,25,913 ਮੀਟਰਕ ਟਨ ਦੀ ਖਰੀਦ ਕੀਤੀ ਗਈ ਹੈ ਅਤੇ ਬਣਦੀ 540.32 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ।

           ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਨਗਰੇਨ ਨੇ 62,981 ਮੀਟਰਕ ਟਨ, ਮਾਰਕਫੈਡ ਨੇ 69,980 ਮੀਟਰਕ ਟਨ, ਪਨਸਪ ਨੇ 56,286 ਮੀਟਰਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 34,810 ਮੀਟਰਕ ਟਨ, ਪੰਜਾਬ ਐਗਰੋ ਨੇ 25,074 ਮੀਟਰਕ ਟਨ, ਐਫ.ਸੀ.ਆਈ. ਨੇ 73,029 ਮੀਟਰਕ ਟਨ ਜਦਕਿ ਵਪਾਰੀਆਂ ਵਲੋਂ 3753 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਸ ਦਿਨ ਤੱਕ 2,91,499 ਮੀਟਰਕ ਟਨ ਕਣਕ ਖਰੀਦੀ ਗਈ ਸੀ, ਜਿਸ ਮੁਤਾਬਕ ਹੁਣ ਤੱਕ 34,414 ਮੀਟਰਕ ਟਨ ਵਾਧੂ ਕਣਕ ਦੀ ਖਰੀਦ ਕੀਤੀ ਗਈ ਹੈ।        

           ਅਗਾਂਹਵਧੂ ਕਿਸਾਨ ਸ੍ਰੀ ਅਮਰਜੀਤ ਸਿੰਘ ਨਿਵਾਸੀ ਪਿੰਡ ਮੁਖਲਿਆਣਾ ਨੇ ਦੱਸਿਆ ਕਿ ਇਸ ਵਾਰ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਖਰੀਦਣ ਲਈ ਪੰਜਾਬ ਸਰਕਾਰ ਵਲੋਂ ਵਧੀਆ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 60 ਕਿਲੇ ਤੋਂ ਵੱਧ ਜਮੀਨ ਵਿੱਚ ਫ਼ਸਲ ਬੀਜੀ ਸੀ ਅਤੇ 400 ਕੁਇੰਟਲ ਤੋਂ ਵੱਧ ਕਣਕ ਮੰਡੀ ਵਿੱਚ ਵੇਚਣ ਲਈ ਲਿਆਂਦੀ ਸੀ, ਜਿਸ ਦੀ ਸਾਰੀ ਅਦਾਇਗੀ ਸਮੇਂ ਸਿਰ ਮਿਲ ਚੁੱਕੀ ਹੈ।

ਡੇਅਰੀ ਧੰਦੇ ਨਾਲ ਜੋੜਨ ਲਈ ਪੰਜਾਬ ਸਰਕਾਰ ਵਲੋਂ ਪਿੰਡਾਂ 'ਚ ਵਿਸ਼ੇਸ਼ ਕੈਂਪ ਲਗਾਉਣ ਦਾ ਉਪਰਾਲਾ


  • ਪਿੰਡ ਚੱਕ ਹਾਜੀਪੁਰ ਅਤੇ ਬਡਾਲਾ ਮਾਹੀ 'ਚ ਲਗਾਏ ਕੈਂਪ ਦਾ ਸੈਂਕੜੇ ਦੁੱਧ ਉਤਪਾਦਕਾਂ ਨੇ ਲਿਆ ਲਾਹਾ
  • ਡੇਅਰੀ ਵਿਕਾਸ ਵਿਭਾਗ ਵਲੋਂ ਸੂਬੇ ਦੇ ਪਿੰਡਾਂ 'ਚ 500 ਕੈਂਪ ਲਗਾਏ ਜਾਣਗੇ : ਡਿਪਟੀ ਡਾਇਰੈਕਟਰ

ਹੁਸ਼ਿਆਰਪੁਰ, 23 ਮਈ:

                       ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੈਂਪਾਂ ਦੀ ਲੜੀ ਤਹਿਤ ਪਿੰਡ ਚੱਕ ਹਾਜੀਪੁਰ ਅਤੇ ਬਡਾਲਾ ਮਾਹੀ ਵਿਖੇ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿੱਚ ਮਾਹਰਾਂ ਵਲੋਂ ਦੁੱਧ ਉਤਪਾਦਕਾਂ ਨੂੰ ਦੁਧਾਰੂ ਪਸ਼ੂਆਂ ਦੀ ਸੁਚੱਜੀ ਸਾਂਭ-ਸੰਭਾਲ ਦੇ ਤੌਰ ਤਰੀਕਿਆਂ ਬਾਰੇ ਜਾਣੂ ਕਰਵਾਇਆ ਗਿਆ।

         ਰਿਸੋਰਸ ਪਰਸਨ ਡਾ. ਵਿਪਨ ਮਰਵਾਹਾ ਅਤੇ ਸ੍ਰੀ ਬਲਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਧਾਰੂ ਪਸ਼ੂਆਂ ਦੀ ਖਾਦ ਖੁਰਾਕ ਬਹੁਤ ਮਹੱਤਵਪੂਰਨ ਹੈ ਅਤੇ ਉਸ ਵਿੱਚ ਧਾਤਾਂ ਦਾ ਚੂਰਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਚੰਗੀ ਨਸਲ ਦੀ ਵੱਛੀਆਂ ਹਾਸਲ ਕਰਨ ਲਈ ਮਨਸੂਈ ਗਰਭਦਾਨ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਦੁਧਾਰੂ ਪਸ਼ੂਆਂ ਦੀ ਰਿਹਾਇਸ਼ ਅਤੇ ਸਾਫ਼-ਸਫ਼ਾਈ ਸਬੰਧੀ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਨੂੰ ਲੱਗਣ ਵਾਲੀਆਂ ਆਮ ਬਿਮਾਰੀਆਂ ਮੈਸਟਾਈਟਸ, ਗੱਲਘੋਟੂ ਅਤੇ ਮੂੰਹਖੁਰ
ਤੋਂ ਬਚਾਉਣ ਲਈ ਪ੍ਰਹੇਜ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ, ਤਾਂ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਸਾਫ਼ ਦੁੱਧ ਪੈਦਾ ਕਰਨ ਅਤੇ ਦੁੱਧ ਤੋਂ ਦੁੱਧ ਪਦਾਰਥ ਬਣਾਉਣ ਸਬੰਧੀ ਸੰਭਾਵਨਾਵਾਂ ਬਾਰੇ ਵੀ ਦੁੱਧ ਉਤਪਾਦਕਾਂ ਨੂੰ ਬਰੀਕੀ ਨਾਲ ਜਾਣੂ ਕਰਵਾਇਆ।


                       ਪਿੰਡ ਦੇ ਦੁੱਧ ਉਤਪਾਦਕਾਂ ਅਤੇ ਸਰਪੰਚ ਸਮੇਤ ਪੰਚਾਇਤ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਹਰਾਂ ਵਲੋਂ ਦਿੱਤੀ ਜਾਣਕਾਰੀ ਨਾਲ ਦੁੱਧ ਉਤਪਾਦਕਾਂ ਨੂੰ ਘਰ ਬੈਠਿਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਯਤਨ ਨਾਲ ਪਿੰਡ ਦੇ ਦੁੱਧ ਉਤਪਾਦਕ ਖਾਸ ਤੌਰ 'ਤੇ ਛੋਟੇ ਦੁੱਧ ਉਤਪਾਦਕ ਮਾਹਰਾਂ ਵਲੋਂ ਦਿੱਤੇ ਸੁਝਾਅ ਅਮਲ ਵਿੱਚ ਲਿਆ ਕੇ ਦੁਧਾਰੂ ਪਸ਼ੂਆਂ ਤੋਂ ਵੱਧ ਮੁਨਾਫ਼ਾ ਲੈ ਸਕਦੇ ਹਨ ਅਤੇ ਆਪਣਾ ਜੀਵਨ ਪੱਧਰ ਉਚਾ ਚੁੱਕ ਸਕਦੇ ਹਨ।

                       ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਹੁਸ਼ਿਆਰਪੁਰ ਸ੍ਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਡੇਅਰੀ ਵਿਕਾਸ ਵਿਭਾਗ ਰਾਹੀਂ ਅਨੁਸੂਚਿਤ ਜਾਤੀ ਨਾਲ ਸਬੰਧਤ ਦੁੱਧ ਉਤਪਾਦਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਅਤੇ ਡੇਅਰੀ ਧੰਦੇ ਨਾਲ ਜੋੜਨ ਲਈ ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੈਂਪਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਨੁਸੂਚਿਤ ਜਾਤੀ ਦੇ ਦੁੱਧ ਉਤਪਾਦਕ ਦੂਰ-ਦੁਰਾਡੇ ਹੁੰਦੇ ਸੈਮੀਨਾਰ, ਵਰਕਸ਼ਾਪ ਅਤੇ ਸਿਖਲਾਈ ਕੈਂਪਾਂ ਵਿੱਚ ਹਾਜ਼ਰ ਨਹੀਂ ਹੋ ਸਕਦੇ ਸਨ, ਉਨ੍ਹਾਂ ਲਈ ਇਹ ਲੜੀ ਵਿਸ਼ੇਸ਼ ਤੌਰ 'ਤੇ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਸੂਬੇ ਦੇ ਪਿੰਡਾਂ ਵਿੱਚ ਇਸ ਸਾਲ 500 ਅਜਿਹੇ ਕੈਂਪ ਲਗਾਏ ਜਾਣਗੇ, ਤਾਂ ਜੋ ਵੱਧ ਤੋਂ ਵੱਧ ਉਤਪਾਦਕਾਂ ਨੂੰ ਇਸ ਸਹਾਇਕ ਧੰਦੇ ਨਾਲ ਜੋੜਿਆ ਜਾ ਸਕੇ। ਉਕਤ ਕੈਂਪਾਂ ਵਿੱਚ ਭਾਰੀ ਗਿਣਤੀ ਵਿੱਚ ਦੁੱਧ ਉਤਪਾਦਕ ਮੌਜੂਦ ਸਨ।

ਸੁਨੀਲ ਕੁਮਾਰ ਪੋਮਰਾ ਅਤੇ ਐਨ.ਆਰ.ਆਈ. ਗੁਰਮਿੰਦਰ ਸਿੰਘ ਬਣੇ 'ਸਮਰਪਣ' ਦੇ ਮੈਂਬਰ

ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ 'ਚ ਮੁਹੱਈਆ ਕਰਵਾਈਆਂ ਜਾਣਗੀਆਂ ਬੁਨਿਆਦੀ ਸਹੂਲਤਾਂ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 22 ਮਈ:

         ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ (ਲਿਮ:) ਦੇ ਸੀ.ਐਸ.ਆਰ. ਹੈਡ ਸ੍ਰੀ ਸੁਨੀਲ ਕੁਮਾਰ ਪੋਮਰਾ ਅਤੇ ਐਨ.ਆਰ.ਆਈ. ਸ੍ਰੀ ਗੁਰਮਿੰਦਰ ਸਿੰਘ ਗੋਰਾਇਆਂ ਵਲੋਂ 'ਸਮਰਪਣ' ਪ੍ਰੋਜੈਕਟ ਲਈ ਯੋਗਦਾਨ ਪਾਇਆ ਗਿਆ ਹੈ ਅਤੇ ਉਨ੍ਹਾਂ   'ਸਮਰਪਣ' ਦੀ ਮੈਂਬਰਸ਼ਿਪ ਦੀ ਰਸੀਦ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਤੋਂ ਪ੍ਰਾਪਤ ਕੀਤੀ।

           'ਸਮਰਪਣ' ਪ੍ਰੋਜੈਕਟ ਦਾ ਮੈਂਬਰ ਬਣਨ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਸ੍ਰੀ ਪੋਮਰਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪਤਨੀ ਸਵ: ਰਕਸ਼ਾ ਪੋਮਰਾ ਜੋ ਕਿ ਸਰਕਾਰੀ ਸਕੂਲ ਬੱਸੀ ਜਾਨਾ ਵਿਖੇ ਟੀਚਰ ਸਨ, ਦੀ ਯਾਦਗਾਰ 'ਤੇ 1000 ਰੁਪਏ ਦੀ ਰਾਸ਼ੀ 'ਸਮਰਪਣ' ਪ੍ਰੋਜੈਕਟ ਲਈ ਸੌਂਪਕੇ ਮੈਂਬਰਸ਼ਿਪ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਿਥੇ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ (ਲਿਮ:) ਵਲੋਂ ਸਮੇਂ-ਸਮੇਂ 'ਤੇ ਸਮਾਜ ਭਲਾਈ ਅਤੇ ਜ਼ਰੂਰਤਮੰਦਾਂ
ਲਈ ਕੰਮ ਕੀਤੇ ਜਾਂਦੇ ਹਨ, ਉਥੇ 'ਸਮਰਪਣ' ਦੇ ਮੈਂਬਰ ਬਣ ਕੇ ਉਹ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਨ।

           ਇਸ ਦੌਰਾਨ ਐਨ.ਆਰ.ਆਈ. ਸ੍ਰੀ ਗੁਰਮਿੰਦਰ ਸਿੰਘ ਗੋਰਾਇਆਂ ਨਿਵਾਸੀ ਪਿੰਡ ਪੰਡੋਰੀ ਨੇ 'ਸਮਰਪਣ' ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਬੇਟੇ ਅੰਮ੍ਰਿਤਪਾਲ ਸਿੰਘ ਅਤੇ ਗੁਰਸਿਮਰਨ ਸਿੰਘ ਦੇ ਜਨਮ ਦਿਨ 'ਤੇ 25 ਹਜ਼ਾਰ ਰੁਪਏ ਦੀ ਰਾਸ਼ੀ 'ਸਮਰਪਣ' ਪ੍ਰੋਜੈਕਟ ਲਈ ਸੌਂਪੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੀਲ ਪੱਥਰ ਸਾਬਤ ਹੋਵੇਗਾ।

        ਸ੍ਰੀ ਵਿਪੁਲ ਉਜਵਲ ਨੇ ਦਾਨੀ ਸੱਜਣਾਂ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਹੀ 'ਸਮਰਪਣ' ਤਹਿਤ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੀ ਅਗਵਾਈ ਵਿੱਚ 'ਸਮਰਪਣ' ਤਹਿਤ ਕਰੀਬ 17 ਹਜ਼ਾਰ ਤੋਂ ਵੱਧ ਦਾਨੀ ਸੱਜਣਾਂ ਨੂੰ ਮੈਂਬਰ ਬਣਾਇਆ ਗਿਆ ਹੈ, ਜਿਨ੍ਹਾਂ ਵਿੱਚ ਕੈਬਨਿਟ ਮੰਤਰੀ, ਐਮ.ਐਲ.ਏਜ਼, ਅਧਿਕਾਰੀ ਅਤੇ ਹੋਰ ਸਖਸ਼ੀਅਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਵਲੋਂ ਇਕ ਦਿਨ ਦੇ ਇਕ ਰੁਪਏ ਦੇ ਹਿਸਾਬ ਨਾਲ ਕੀਤੇ ਦਾਨ ਸਦਕਾ ਕਰੀਬ 60 ਲੱਖ ਤੋਂ ਵੱਧ ਰੁਪਏ ਇਕੱਤਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦਾਨ ਨਾਲ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਥੇ ਸਭ ਤੋਂ ਪਹਿਲਾਂ ਸਕੂਲਾਂ ਨੂੰ ਡੈਸਕ ਪ੍ਰਦਾਨ ਕੀਤੇ ਜਾ ਰਹੇ ਹਨ, ਉਥੇ ਆਰ.ਓਜ਼, ਪੱਖੇ, ਗਰੀਨ ਬੋਰਡ, ਮੇਨ ਗੇਟ, ਫਸਟ ਏਡ ਬਾਕਸ ਆਦਿ ਵੀ ਪ੍ਰਦਾਨ ਕੀਤੇ ਜਾਣਗੇ।

ਉਦਯੋਗਿਕ ਖੇਤਰ ਲਈ ਨਿਪੁੰਨਤਾ ਪ੍ਰਾਪਤ ਕਾਮਿਆਂ ਦੀ ਨਰਸਰੀ ਸਾਬਿਤ ਹੋ ਰਹੇ ਨੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ


  • ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਕ ਆਉਣ ਵਾਲਾ ਸਮਾਂ ਉਦਯੋਗਿਕ ਖੇਤਰ ਲਈ ਸੁਨਹਿਰਾ : ਉਦਯੋਗ ਮੰਤਰੀ
  • ਕਿਹਾ, ਨੌਜਵਾਨਾਂ ਲਈ ਵੱਡੇ ਪੱਧਰ 'ਤੇ ਪੈਦਾ ਹੋਣਗੇ ਰੁਜ਼ਗਾਰ ਦੇ ਮੌਕੇ
  • ਹੁਸ਼ਿਆਰਪੁਰ ਦੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ 'ਚ 11 ਬੈਚ ਕੰਪਲੀਟ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 22 ਮਈ :

                       ਸੂਬੇ ਵਿਚ ਚੱਲ ਰਹੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਉਦਯੋਗਿਕ ਖੇਤਰ ਲਈ ਨਿਪੁੰਨਤਾ ਪ੍ਰਾਪਤ ਕਾਮਿਆਂ ਦੀ ਨਰਸਰੀ ਸਾਬਿਤ ਹੋ ਰਹੇ ਹਨ। ਸਰਕਾਰ ਦੇ ਇਸ ਉਪਰਾਲੇ ਨਾਲ ਜਿੱਥੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾਮੁਖੀ ਕੋਰਸ ਕਰਕੇ ਆਪਣੇ ਪੈਰਾਂ-ਸਿਰ ਖੜ੍ਹਾ ਹੋਣ ਦਾ ਮੌਕਾ ਮਿਲ ਰਿਹਾ ਹੈ, ਉਥੇ ਉਦਯੋਗਾਂ ਨੂੰ ਵੀ ਸਿਖਲਾਈ ਪ੍ਰਾਪਤ ਹੁਨਰਮੰਦ ਨੌਜਵਾਨ ਮਿਲ ਰਹੇ ਹਨ। ਸਰਕਾਰ ਦਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਉਦਯੋਗਿਕ ਖੇਤਰ ਲਈ ਇਕ ਪੁਲ ਦਾ ਕੰਮ ਕਰ ਰਿਹਾ ਹੈ ਅਤੇ ਇਸ ਮਿਸ਼ਨ ਤਹਿਤ ਪੇਂਡੂ ਅਤੇ ਸ਼ਹਿਰੀ ਲੋੜਵੰਦ ਨੌਜਵਾਨਾਂ ਨੂੰ ਮੁਫ਼ਤ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਏ ਜਾ ਰਹੇ ਹਨ, ਭਾਵੇਂ ਉਹ ਕਿਸੇ ਵੀ ਵਰਗ ਨਾਲ ਸਬੰਧਤ ਹੋਣ।  

         ਉਦਯੋਗ ਤੇ ਵਣਜ ਮੰਤਰੀ ਪੰਜਾਬ ਅਤੇ ਸਥਾਨਕ ਵਿਧਾਇਕ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਦਯੋਗਾਂ ਲਈ ਨਿਪੁੰਨ ਕਾਮਿਆਂ ਦੀ ਲੋੜ ਹੈ ਅਤੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾਮੁਖੀ ਸਿਖਲਾਈ ਦੇ ਕੇ ਨਿਪੁੰਨ ਬਣਾਉਣ ਵਿਚ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸਮੇਤ ਸੂਬੇ ਦੇ 5 ਜ਼ਿਲ੍ਹਿਆਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਬਠਿੰਡਾ ਵਿਖੇ 5 ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਗਈ ਨਵੀਂ ਉਦਯੋਗਿਕ ਪਾਲਿਸੀ-2017 ਸਦਕਾ
ਆਉਣ ਵਾਲਾ ਸਮਾਂ ਉਦਯੋਗਿਕ ਖੇਤਰ ਲਈ ਕਾਫੀ ਸੁਨਹਿਰਾ ਹੋਵੇਗਾ। ਉਨ੍ਹਾਂ ਕਿਹਾ ਕਿ ਉਦਯੋਗ ਦੇ ਪ੍ਰਫੁਲਿਤ ਹੋਣ ਨਾਲ ਰੁਜ਼ਗਾਰ ਦੇ ਮੌਕੇ ਵੱਧਣਗੇ, ਜਿਸ ਸਦਕਾ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਬਠਿੰਡਾ ਵਿਖੇ 23 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪੈਟਰੋ ਕੈਮੀਕਲ ਪਲਾਂਟ, ਇਕ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪਲਾਸਟਿਕ ਉਦਯੋਗ ਤੋਂ ਇਲਾਵਾ ਕਰੀਬ 700 ਉਦਯੋਗਤੀਆਂ ਵਲੋਂ ਕਰੀਬ 1336 ਕਰੋੜ ਰੁਪਏ ਦੇ ਐਮ.ਓ.ਯੂ ਸਾਈਨ ਕੀਤੇ ਗਏ ਹਨ, ਜੋ ਇਸ ਗੱਲ ਦਾ ਸੰਕੇਤ ਹੈ ਕਿ ਉਦਯੋਗਪਤੀ ਸੂਬੇ ਵਿਚ ਉਦਯੋਗ ਸਥਾਪਿਤ ਕਰਨ ਨੂੰ ਤਰਜ਼ੀਹ ਦੇ ਰਹੇ ਹਨ।


            ਸ਼੍ਰੀ ਅਰੋੜਾ ਨੇ ਕਿਹਾ ਕਿ ਸੂਬੇ ਵਿਚ ਵੱਡੇ ਪੱਧਰ 'ਤੇ ਉਦਯੋਗ ਸਥਾਪਿਤ ਹੋਣ ਨਾਲ ਨਿਪੁੰਨ ਕਾਮਿਆਂ ਦੀ ਲੋੜ ਪਵੇਗੀ ਅਤੇ ਇਸ ਲੋੜ ਨੂੰ ਪੂਰਾ ਕਰਨ ਵਿਚ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਸਹਾਈ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਨਿਪੁੰਨ ਕਾਮਿਆਂ ਨੂੰ ਬੇਹਤਰ ਪੁਜ਼ੀਸ਼ਨਾਂ ਦੇ ਨਾਲ-ਨਾਲ ਬੇਹਤਰ ਤਨਖਾਹ ਵੀ ਪ੍ਰਾਪਤ ਹੋਵੇਗੀ, ਇਸ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਨ੍ਹਾਂ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਅਤੇ ਰੂਰਲ ਸੈਂਟਰਾਂ ਦਾ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਦੋ ਸਕੀਮਾਂ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ (ਡੀ.ਡੀ.ਯੂ.ਜੀ.ਕੇ.ਵਾਈ.) ਤਹਿਤ ਪੇਂਡੂ ਸਿਖਿਆਰਥੀਆਂ, ਜਦਕਿ ਨੈਸ਼ਨਲ ਅਰਬਨ ਲਿਵਲੀਹੁੱਡ ਮਿਸ਼ਨ ਸਕੀਮ (ਐਨ.ਯੂ.ਐਲ.ਐਮ) ਤਹਿਤ ਸ਼ਹਿਰੀ ਨੌਜਵਾਨਾਂ ਨੂੰ ਕਿੱਤਾਮੁੱਖੀ ਕੋਰਸ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰਸਾਂ ਵਿਚ ਮੁਫ਼ਤ ਕੰਪਿਊਟਰ ਅਤੇ ਟੈਬਲਟ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ, ਤਾਂ ਜੋ ਵੱਖ-ਵੱਖ ਐਪਸ ਦੀ ਜਾਣਕਾਰੀ ਦੇਕੇ ਨੌਜਵਾਨਾਂ ਨੂੰ ਆਧੁਨਿਕ ਕੰਪਿਊਟਰ ਦੇ ਖੇਤਰ ਨਾਲ ਜੋੜਿਆ ਜਾ ਸਕੇ।

         ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਦਸੰਬਰ 2016 ਤੋਂ ਸ਼ੁਰੂ ਹੋਏ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਚ 11 ਬੈਚ ਕੰਪਲੀਟ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿਚ ਸੀ.ਐਨ.ਸੀ. ਓਪਰੇਟਰ (ਕੰਪਿਊਟਰ ਨਮੈਰੀਕਲ ਕੰਟਰੋਲ), ਪੀ.ਵੀ ਸੋਲਰ ਪੈਨਲ ਇਨਸਟਾਲਰ, ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ, ਆਈ.ਟੀ. ਹੈਲਪਡੈਸਕ ਅਟੈਡੈਂਟ ਅਤੇ ਡਾਟਾ ਐਂਟਰੀ ਓਪਰੇਟਰ ਕੋਰਸ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਜ਼ਿਲ੍ਹੇ ਵਿਚ ਚੱਲ ਰਹੇ 6 ਹੋਰ ਰੂਰਲ ਸਕਿੱਲ ਸੈਂਟਰਾਂ ਰਾਹੀਂ ਕਰੀਬ 150 ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿਚ ਨਿਪੁੰਨ ਬਣਾ ਕੇ ਪਲੇਸਮੈਂਟ ਵੀ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਿਖਿਆਰਥੀਆਂ ਵਲੋਂ ਸਿਖਲਾਈ ਉਪਰੰਤ ਕੋਈ ਕੰਪਨੀ ਜਾਂ ਉਦਯੋਗ ਜੁਆਇਨ ਕਰਨ 'ਤੇ ਪਹਿਲੇ 3 ਮਹੀਨੇ ਲਈ ਸਰਕਾਰ ਵਲੋਂ 1000 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਰਾਸ਼ੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਦੇ ਸ਼ੁਰੂਆਤੀ ਦੌਰ ਸਮੇਂ ਸਬੰਧਤ ਹੁਨਰਮੰਦ ਨੌਜਵਾਨ ਦੀ ਮਦਦ ਕੀਤੀ ਜਾ ਸਕੇ। ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਕਿਸੇ ਵੀ ਕਿੱਤੇ ਲਈ ਪਹਿਲਾਂ ਹੈਲਪਰ ਵਜੋਂ ਕੰਮ ਕਰਕੇ ਨੌਜਵਾਨ ਸਿਖਲਾਈ ਪ੍ਰਾਪਤ ਕਰਦੇ ਹਨ, ਪਰ ਹੁਣ ਸਰਕਾਰ ਦੀ ਪਹਿਲਕਦਮੀ ਸਦਕਾ ਨੌਜਵਾਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇ ਕੇ ਨਿਪੁੰਨ ਬਣਾਇਆ ਜਾ ਰਿਹਾ ਹੈ ਅਤੇ ਇਸ ਨਾਲ ਉਦਯੋਗਾਂ ਨੂੰ ਲੋੜ ਮੁਤਾਬਕ ਵਧੀਆ ਨਿਪੁੰਨਤਾ ਪ੍ਰਾਪਤ ਕਾਮੇ ਵੀ ਮਿਲ ਰਹੇ ਹਨ।

ਰੈਡ ਕਰਾਸ ਸੋਸਾਇਟੀ ਨੇ ਪਾਣੀ ਦਾ ਟੈਂਕਰ ਮੁਹੱਈਆ ਕਰਵਾਇਆ

ਹੁਸ਼ਿਆਰਪੁਰ, 22 ਮਈ:

           ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਸ੍ਰੀ ਵਿਪੁਲ ਉਜਵਲ ਅਤੇ ਭਾਰਤੀ ਰੈਡ ਕਰਾਸ ਸੋਸਾਇਟੀ ਦਿੱਲੀ ਦੇ ਵਾਈਸ ਚੇਅਰਮੈਨ ਸ੍ਰੀ ਅਵਿਨਾਸ਼ ਰਾਏ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਨੌਕਰੀ ਲਈ ਇੰਟਰਵਿਊ ਦੇਣ ਆਏ ਨੌਜਵਾਨਾਂ ਲਈ ਪੀਣ ਵਾਲੇ ਪਾਣੀ ਦਾ ਟੈਂਕਰ ਮੁਹੱਈਆ  ਕਰਵਾਇਆ ਗਿਆ। ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਸਮੇਂ-ਸਮੇਂ ਸਿਰ ਰੈਡ ਕਰਾਸ ਸੋਸਾਇਟੀ ਵਲੋਂ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਸੋਸਾਇਟੀ ਵਲੋਂ ਕਿਡਨੀ ਫੇਲ ਗਰੀਬ ਮਰੀਜ਼ਾਂ ਦੇ ਮੁਫ਼ਤ ਡਾਇਲਸਿਸ ਤੋਂ ਇਲਾਵਾ ਮੈਡੀਕਲ, ਇੰਜੀਨੀਅਰਿੰਗ ਅਤੇ ਡਿਗਰੀ ਕਾਲਜਾਂ ਦੇ ਜ਼ਰੂਰਤਮੰਦ ਵਿਦਿਆਰਥੀਆਂ ਦੀਆਂ ਫੀਸਾਂ ਲਈ ਮਾਲੀ ਸਹਾਇਤਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਦਸਵੀਂ-ਬਾਰਵੀਂ ਮੈਡੀਕਲ ਅਤੇ ਨਾਨ ਮੈਡੀਕਲ ਜਮਾਤ ਵਿਚੋਂ ਪਹਿਲਾ ਦਰਜਾ ਪ੍ਰਾਪਤ ਕਰਨ ਵਾਲੇ 3 ਲੜਕੇ ਅਤੇ 3 ਲੜਕੀਆਂ ਨੂੰ ਹਰ ਸਾਲ ਆਜ਼ਾਦੀ ਦਿਵਸ 'ਤੇ ਐਵਾਰਡਾਂ ਨਾਲ ਵੀ ਨਵਾਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਸਾਂਝੀ ਰਸੋਈ ਪ੍ਰੋਜੈਕਟ ਰਾਹੀਂ ਰੋਜਾਨਾ ਕਰੀਬ 500 ਗਰੀਬ ਅਤੇ ਜ਼ਰੂਰਤਮੰਦ ਵਿਅਕਤੀਆਂ ਨੂੰ ਕੇਵਲ 10 ਰੁਪਏ ਵਿੱਚ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਸੈਨਿਕ ਇੰਸਟੀਚਿਊਟ ਦਾ ਨਤੀਜਾ ਸ਼ਾਨਦਾਰ ਰਿਹਾ


ਹੁਸ਼ਿਆਰਪੁਰ, 21 ਮਈ:      ਪ੍ਰਿੰਸੀਪਲ-ਕਮ-ਜ਼ਿਲ੍ਹਾ ਰੱਖਿਆ ਭਲਾਈ ਅਫ਼ਸਰ ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚੱਲ ਰਹੇ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਆਫ਼ ਟੈਕਨੋਲਜੀ ਦੇ ਮਾਸਟਰ ਆਫ ਸਾਇੰਸ ਇਨ ਆਈ.ਟੀ. ਦੇ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੱਸਿਆ ਕਿ 97 ਫੀਸਦੀ ਆਏ ਨਤੀਜੇ ਵਿੱਚ ਐਮ.ਐਸ.ਸੀ. (ਆਈ.ਟੀ.) ਦੇ ਤੀਸਰੇ ਸਮੈਸਟਰ ਵਿੱਚ ਜਸਵੀਰ ਕੌਰ ਨੇ 87.5 ਫੀਸਦੀ ਅੰਕ ਲੈ ਕੇ ਪਹਿਲਾ, ਭਾਵਨਾ ਸ਼ਰਮਾ ਤੇ ਮੋਨਿਕਾ ਦੇਵੀ ਨੇ 85.9 ਫੀਸਦੀ ਅੰਕ ਲੈ ਕੇ ਦੂਜਾ ਅਤੇ ਅਨਾਮਿਕਾ ਨੇ 84.4 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਇਨ੍ਹਾਂ ਸ਼ਾਨਦਾਰ ਨਤੀਜਿਆ ਲਈ ਪ੍ਰੋ: ਪਰਮਿੰਦਰ ਕੌਰ, ਪ੍ਰੋ: ਰੀਤੂ ਤਿਵਾੜੀ, ਪ੍ਰੋ: ਸੁਖਵਿੰਦਰ ਸਿੰਘ, ਪ੍ਰੋ: ਜਸਵੀਰ ਸਿੰਘ, ਚਾਂਦਨੀ ਸ਼ਰਮਾ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਜਵਲ ਭਵਿੱਖ ਦੀ ਕਾਮਨਾ ਕੀਤੀ।

                 

ਜ਼ਿਲ੍ਹੇ 'ਚ 100 ਫੀਸਦੀ ਹੋਈ ਕਣਕ ਦੀ ਖਰੀਦ : ਡਿਪਟੀ ਕਮਿਸ਼ਨਰ


ਹੁਸ਼ਿਆਰਪੁਰ, 21 ਮਈ:

           ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪਹੁੰਚੀ ਹੁਣ ਤੱਕ 100 ਫੀਸਦੀ ਕਣਕ ਦੀ ਖਰੀਦ ਕਰ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਮੰਡੀਆਂ ਵਿੱਚ 3,22,347 ਮੀਟਰਕ ਟਨ ਕਣਕ ਪਹੁੰਚ ਚੁੱਕੀ ਹੈ, ਜਿਸ ਵਿੱਚੋਂ ਪਨਗਰੇਨ ਨੇ 62,866 ਮੀਟਰਕ ਟਨ, ਮਾਰਕਫੈਡ ਨੇ 69,205 ਮੀਟਰਕ ਟਨ, ਪਨਸਪ ਨੇ 56,065 ਮੀਟਰਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 34,538 ਮੀਟਰਕ ਟਨ, ਪੰਜਾਬ ਐਗਰੋ ਨੇ 24,829 ਮੀਟਰਕ ਟਨ, ਐਫ.ਸੀ.ਆਈ. ਨੇ 71,435 ਮੀਟਰਕ ਟਨ ਜਦਕਿ ਵਪਾਰੀਆਂ ਵਲੋਂ 3,409 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਸ ਦਿਨ ਤੱਕ 2,90,983 ਮੀਟਰਕ ਟਨ ਕਣਕ ਖਰੀਦੀ ਗਈ ਸੀ, ਜਿਸ ਮੁਤਾਬਕ ਹੁਣ ਤੱਕ 31,364 ਮੀਟਰਕ
ਟਨ ਵਾਧੂ ਕਣਕ ਦੀ ਖਰੀਦ ਕੀਤੀ ਗਈ ਹੈ।

           ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 537.79 ਕਰੋੜ ਰੁਪਏ ਦੀ ਅਦਾਇਗੀ ਵੀ ਆੜ੍ਹਤੀਆਂ ਨੂੰ ਕਰ ਦਿੱਤੀ ਗਈ ਹੈ, ਜਦਕਿ ਕਰੀਬ 91 ਫੀਸਦੀ ਲਿਫਟਿੰਗ ਵੀ ਯਕੀਨੀ ਬਣਾ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਜਿਥੇ ਬਾਕੀ ਰਹਿੰਦੀ ਅਦਾਇਗੀ ਆੜ੍ਹਤੀਆਂ ਨੂੰ ਜਲਦੀ ਕਰ ਦਿੱਤੀ ਜਾਵੇਗੀ, ਉਥੇ ਰਹਿੰਦੀ ਲਿਫਟਿੰਗ ਸਬੰਧੀ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐਫ.ਸੀ.ਆਈ. ਵਲੋਂ 97 ਫੀਸਦੀ ਲਿਫਟਿੰਗ ਕੀਤੀ ਗਈ ਹੈ, ਜਦਕਿ ਬਾਕੀ ਏਜੰਸੀਆਂ ਵਲੋਂ ਵੀ ਕਰੀਬ 90 ਫੀਸਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਰਹਿੰਦੀ ਲਿਫਟਿੰਗ ਵੀ ਜਲਦੀ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਤਿਆਰੀਆਂ


  • ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਅਗੇਤੇ ਪ੍ਰਬੰਧ ਕਰਨ ਦੀ ਕੀਤੀ ਹਦਾਇਤ
  • ਜੂਨ ਤੋਂ ਸਤੰਬਰ ਤੱਕ ਕਿਸੇ ਵੀ ਅਧਿਕਾਰੀ ਦਾ ਮੋਬਾਇਲ ਬੰਦ ਨਾ ਹੋਵੇ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 19 ਮਈ:

         ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਅੱਜ ਮੀਟਿੰਗ ਦੌਰਾਨ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਗੇਤੇ ਪ੍ਰਬੰਧ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਲਈ ਇਕਜੁੱਟਤਾ ਅਤੇ ਤਾਲਮੇਲ ਨਾਲ ਕੰਮ ਕੀਤਾ ਜਾਵੇ।  ਉਨ੍ਹਾਂ ਕਿਹਾ ਕਿ ਅਧਿਕਾਰੀ ਸੌਂਪੀ ਗਈ ਡਿਊਟੀ ਨੂੰ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ, ਤਾਂ ਜੋ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਕੋਈ ਮੁਸ਼ਕਲ ਨਾ ਆ ਸਕੇ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਸੀਜ਼ਨ ਦੌਰਾਨ ਜੂਨ ਤੋਂ ਸਤੰਬਰ ਤੱਕ ਕਿਸੇ ਵੀ ਅਧਿਕਾਰੀ ਦਾ ਮੋਬਾਇਲ ਫੋਨ ਬੰਦ ਨਹੀਂ ਹੋਣਾ ਚਾਹੀਦਾ, ਬਲਕਿ 24 ਘੰਟੇ ਲਈ ਚਾਲੂ ਰਹਿਣਾ ਚਾਹੀਦਾ ਹੈ।

           ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਸੂਹਾ ਸਬ-ਡਵੀਜ਼ਨ

ਅਧੀਨ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਲਈ ਐਸ.ਡੀ.ਐਮ. ਦਸੂਹਾ ਅਤੇ ਐਸ.ਡੀ.ਐਮ. ਗੁਰਦਾਸਪੁਰ ਵਲੋਂ ਸਾਂਝੇ ਉਪਰਾਲੇ ਦੀ ਲੋੜ ਹੈ। ਉਨ੍ਹਾਂ ਐਸ.ਡੀ.ਐਮ. ਦਸੂਹਾ ਨੂੰ ਇਸ ਸਬੰਧੀ ਯੋਗ ਕਾਰਵਾਈ ਲਈ ਐਸ.ਡੀ.ਐਮ. ਗੁਰਦਾਸਪੁਰ ਨਾਲ ਤਾਲਮੇਲ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਸੀਜ਼ਨ ਦੌਰਾਨ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਚੋਆਂ ਦੇ ਨੇੜੇ ਬੱਚੇ ਨਹਾਉਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਸੀਜ਼ਨ ਦੌਰਾਨ ਬੱਚਿਆਂ ਦਾ ਚੋਆਂ ਵਿੱਚ ਨਹਾਉਣਾ ਖਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਵੀ ਅਗਾਓਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।


           ਸ੍ਰੀ ਵਿਪੁਲ ਉਜਵਲ ਨੇ ਐਸ.ਡੀ.ਐਮਜ਼ ਅਤੇ ਡਰੇਨੇਜ਼ ਵਿਭਾਗ ਨੂੰ ਕਿਹਾ ਕਿ ਉਹ ਆਪੋ-ਆਪਣੇ ਅਧੀਨ ਪੈਂਦੇ ਪ੍ਰਭਾਵਿਤ ਪਿੰਡਾਂ ਦੀ ਚੋਣ ਕਰਨ ਦੇ ਨਾਲ-ਨਾਲ ਦਰਿਆਵਾਂ/ਧੁੱਸੀ ਬੰਨ੍ਹ ਦੇ ਕੰਢਿਆਂ ਨੂੰ ਦਰੁੱਸਤ ਕਰਵਾਉਣ ਤੋਂ ਇਲਾਵਾ ਰਿਪੇਅਰ ਯੋਗ ਥਾਵਾਂ ਨੂੰ ਜਲਦੀ ਰਿਪੇਅਰ ਕਰਵਾਉਣ ਲਈ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਅਤੇ ਸਬ-ਡਵੀਜ਼ਨ ਪੱਧਰ 'ਤੇ ਫਲੱਡ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਜਾਣੇ ਹਨ, ਜਿਸ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਜਾਣ।

           ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੰਭਾਵੀ ਹੜ੍ਹਾਂ ਦੌਰਾਨ ਜਿਥੇ ਡਾਕਟਰਾਂ ਦੀ ਡਿਊਟੀ ਲਗਾਈ ਜਾਵੇ, ਉਥੇ ਦਵਾਈਆਂ ਦਾ ਵੀ ਪ੍ਰਬੰਧ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਸਬੰਧਤ ਵਿਭਾਗ ਨੂੰ ਕਿਸ਼ਤੀਆਂ, ਲਾਈਫ਼ ਜੈਕਟਾਂ ਅਤੇ ਹੜ੍ਹਾਂ ਦੀ ਸਥਿਤੀ ਸਬੰਧੀ ਵਰਤੀ ਜਾਣ ਵਾਲੀ ਮਸ਼ੀਨਰੀ ਦੀ ਅਗੇਤੇ ਤੌਰ 'ਤੇ ਜਾਂਚ ਕਰਨ ਦੀ ਵੀ ਹਦਾਇਤ ਕੀਤੀ। ਉਨ੍ਹਾਂ ਹੜ੍ਹਾਂ ਵਰਗੇ ਹਾਲਾਤ ਦੌਰਾਨ ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਲਈ ਵੀ ਉਚਿਤ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਐਸ.ਡੀ.ਐਮਜ਼ ਨੂੰ ਸਮਾਜ ਸੇਵੀ ਅਤੇ ਸਮਾਜਿਕ ਸੰਸਥਾਵਾਂ ਦੀ ਚੋਣ ਕਰਨ ਤੋਂ ਇਲਾਵਾ ਪਿੰਡਾਂ ਵਿੱਚ ਉਦਮੀ ਵਿਅਕਤੀਆਂ ਦੀ ਸ਼ਨਾਖਤ ਕਰਨ ਲਈ ਕਿਹਾ, ਤਾਂ ਜੋ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਲਈ ਇਨ੍ਹਾਂ ਤੋਂ ਸਹਿਯੋਗ ਲਿਆ ਜਾ ਸਕੇ।  

           ਇਸ ਮੌਕੇ ਏ.ਡੀ.ਸੀ. ਸ੍ਰੀਮਤੀ ਅਨੁਪਮ ਕਲੇਰ, ਐਸ.ਡੀ.ਐਮ. ਸ੍ਰੀ ਜਿਤੇਂਦਰ ਜੋਰਵਾਲ, ਸ੍ਰੀ ਹਿਮਾਂਸ਼ੂ ਅਗਰਵਾਲ, ਸ੍ਰੀ ਹਰਦੀਪ ਸਿੰਘ ਧਾਲੀਵਾਲ ਅਤੇ ਸ੍ਰੀ ਹਰਚਰਨ ਸਿੰਘ ਤੋਂ ਇਲਾਵਾ ਐਸ.ਪੀ. (ਐਚ) ਸ੍ਰੀ ਬਲਬੀਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਰਣਦੀਪ ਸਿੰਘ ਹੀਰ, ਡੀ.ਆਰ.ਓ. ਸ੍ਰੀ ਅਮਨ ਪਾਲ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ, ਬੀ.ਡੀ.ਪੀ.ਓਜ਼, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਹਾਜ਼ਰ ਸਨ।

ਬਾਰਡਰ 'ਤੇ ਅਮਨ ਅਤੇ ਸ਼ਾਂਤੀ ਬਣਾਏ ਰੱਖਣ ਲਈ ਬੀ.ਐਸ.ਐਫ. ਵਚਨਬੱਧ : ਡਾਇਰੈਕਟਰ ਜਨਰਲ ਕੇ.ਕੇ. ਸ਼ਰਮਾ


  • ਕਿਹਾ, ਨਸ਼ਾ ਤਸਕਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪਹਿਲਾਂ ਨਾਲੋਂ ਜ਼ਿਆਦਾ ਮੁਸਤੈਦ ਹਨ ਜਵਾਨ
  • ਜਵਾਬੀ ਕਾਰਵਾਈ ਕਰਕੇ ਸੀਜ਼ਫਾਇਰ ਦੀਆਂ ਘਟਨਾਵਾਂ 'ਤੇ ਪਾਇਆ ਜਾਂਦਾ ਹੈ ਕਾਬੂ

ਹੁਸ਼ਿਆਰਪੁਰ, 19 ਮਈ:

                  ਸੀਮਾ ਸੁਰੱਖਿਆ ਬੱਲ ਦੇ ਡਾਇਰੈਕਟਰ ਜਨਰਲ ਸ੍ਰੀ ਕੇ.ਕੇ. ਸ਼ਰਮਾ ਨੇ ਕਿਹਾ ਕਿ ਬਾਰਡਰ 'ਤੇ ਅਮਨ ਅਤੇ ਸ਼ਾਂਤੀ ਬਣਾਏ ਰੱਖਣ ਲਈ ਬੀ.ਐਸ.ਐਫ. ਵਚਨਬੱਧ ਹੈ। ਨਸ਼ਾ ਤਸਕਰੀ ਦੀਆਂ ਘਟਨਾਵਾਂ 'ਤੇ ਬੀ.ਐਸ.ਐਫ. ਜਵਾਨਾਂ ਵਲੋਂ ਪਹਿਲਾਂ ਨਾਲੋਂ ਜ਼ਿਆਦਾ ਮੁਸਤੈਦੀ ਵਰਤੀ ਜਾ ਰਹੀ ਹੈ ਅਤੇ ਸੀਜ਼ਫਾਇਰ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ। ਉਹ ਅੱਜ ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬਲ ਖੜਕਾਂ ਵਿਖੇ ਹੋਈ ਪਾਸਿੰਗ ਆਊਟ ਪਰੇਡ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

         ਡਾਇਰੈਕਟਰ ਜਨਰਲ ਨੇ ਕਿਹਾ ਕਿ ਪਾਕਿਸਤਾਨ ਵਲੋਂ ਪੂਰੀ ਕੋਸ਼ਿਸ਼
ਰਹਿੰਦੀ ਹੈ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਭਾਰਤੀ ਸੀਮਾ ਅੰਦਰ ਭੇਜ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇ,  ਪਰ ਸੀਮਾ ਸੁਰੱਖਿਆ ਬੱਲ ਦੇ ਜਵਾਨ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਮੁਸਤੈਦ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਗਵਾਂਢੀ ਦੇਸ਼ ਪਾਕਿਸਤਾਨ ਵਲੋਂ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕੀਤਾ ਜਾਂਦਾ ਹੈ। ਸੀਜ਼ਫਾਇਰ ਨੂੰ ਰੋਕਣ ਲਈ ਬੀ.ਐਸ.ਐਫ. ਦੇ ਜਵਾਨ ਸਖਤੀ ਨਾਲ ਜਵਾਬੀ ਕਾਰਵਾਈ ਕਰਕੇ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਨੀਤੀ ਅਮਨ ਅਤੇ ਸ਼ਾਂਤੀ ਕਾਇਮ ਰੱਖਣ ਵਿੱਚ ਵਿਸ਼ਵਾਸ਼ ਰੱਖਦੀ ਹੈ। ਇਸ ਲਈ ਸੀਮਾ 'ਤੇ ਹਰ ਸਮੇਂ ਅਮਨ ਅਤੇ ਸ਼ਾਂਤੀ ਵਾਲਾ ਮਾਹੌਲ ਕਾਇਮ ਰੱਖਣ ਲਈ ਭਾਰਤ ਵਲੋਂ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗੁਜਰਾਤ, ਪੱਛਮੀ ਬੰਗਾਲ, ਪੰਜਾਬ ਅਤੇ ਹੋਰ ਰਾਜਾਂ ਵਿੱਚ ਜਿਥੇ ਕਿਤੇ ਵੀ ਬਾਰਡਰ 'ਤੇ ਸੰਵੇਦਨਸ਼ੀਲ ਸਥਿਤੀ ਪੈਦਾ ਹੁੰਦੀ ਹੈ, ਤਾਂ ਉਥੇ ਜ਼ਰੂਰਤ ਅਨੁਸਾਰ ਵਾਧੂ ਫੋਰਸ ਤਾਇਨਾਤ ਕਰ ਦਿੱਤੀ ਜਾਂਦੀ ਹੈ।


         ਡਾਇਰੈਕਟਰ ਜਨਰਲ ਸ੍ਰੀ ਕੇ.ਕੇ. ਸ਼ਰਮਾ ਨੇ ਕਿਹਾ ਕਿ ਪੁਰਸ਼ਾਂ ਦੇ ਮੁਕਾਬਲੇ ਲੜਕੀਆਂ ਕਿਸੇ ਨਾਲੋਂ ਘੱਟ ਨਹੀਂ ਹਨ ਅਤੇ ਸੀਮਾ ਸੁਰੱਖਿਆ ਬੱਲ ਵਿੱਚ ਵੀ ਵੱਧ ਤੋਂ ਵੱਧ ਮਹਿਲਾਵਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਵਿੱਚ ਹੁਣ ਤੱਕ ਢਾਈ ਪ੍ਰਤੀਸ਼ਤ ਤੋਂ ਵੱਧ ਮਹਿਲਾਵਾਂ ਦੀ ਤਾਇਨਾਤੀ ਕੀਤੀ ਗਈ ਹੈ, ਜਿਥੇ ਉਹ ਬੜੀ ਬਹਾਦਰੀ ਨਾਲ ਆਪਣੀ ਡਿਊਟੀ ਨਿਭਾ ਰਹੀਆਂ ਹਨ।          ਇਸ ਮੌਕੇ 'ਤੇ ਇੰਸਪੈਕਟਰ ਜਨਰਲ, ਐਸ.ਟੀ.ਸੀ. ਖੜਕਾਂ ਸ੍ਰੀ ਪੀ.ਐਸ.ਬੈਂਸ ਅਤੇ ਇੰਸਪੈਕਟਰ ਜਨਰਲ, ਆਈ.ਪੀ.ਐਸ. ਪੰਜਾਬ ਫਰੰਟੀਅਰ ਸ੍ਰੀ ਮੁਕਲ ਗੋਇਲ, ਆਈ.ਜੀ. ਐਚ.ਆਰ. ਚੰਡੀਗੜ੍ਹ ਡਾ. ਪੀ.ਕੇ. ਰੌਸ਼ਨ ਵੀ ਮੌਜੂਦ ਸਨ।

ਸਹਾਇਕ ਸਿਖਲਾਈ ਕੇਂਦਰ ਖੜ੍ਹਕਾਂ ਵਿਖੇ 315 ਸਿੱਖਿਆਰਥੀਆਂ ਨੇ ਲਈ ਟਰੇਨਿੰਗ

ਖੜਕਾਂ ਕੈਂਪ ਹੁਸ਼ਿਆਰਪੁਰ ਵਿਖੇ ਹੋਇਆ ਪਾਸਿੰਗ ਆਊਟ ਪਰੇਡ ਦਾ ਆਯੋਜਨ

ਹੁਸ਼ਿਆਰਪੁਰ,  19 ਮਈ:             

                  ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬੱਲ ਖੜਕਾਂ ਵਿਖੇ ਬੈਚ ਨੰਬਰ 244 ਅਤੇ 45 ਦੇ ਟਰੇਨਿੰਗ ਲੈਣ ਵਾਲੇ 315 ਮਹਿਲਾ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਡਾਇਰੈਕਟਰ ਜਨਰਲ, ਆਈ.ਪੀ.ਐਸ., ਸੀਮਾ ਸੁਰੱਖਿਆ ਬੱਲ ਸ੍ਰੀ ਕੇ.ਕੇ. ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪਰੇਡ ਦਾ ਨਿਰੀਖਣ ਕਰਨ ਉਪਰੰਤ ਪ੍ਰਭਾਵਸ਼ਾਲੀ ਪਰੇਡ ਤੋਂ ਸਲਾਮੀ ਲਈ। ਇਸ ਦੌਰਾਨ ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

                  ਡਾਇਰੈਕਟਰ ਜਨਰਲ, ਆਈ.ਪੀ.ਐਸ., ਸੀਮਾ
ਸੁਰੱਖਿਆ ਬੱਲ ਸ੍ਰੀ ਕੇ.ਕੇ. ਸ਼ਰਮਾ ਨੇ ਇਸ ਮੌਕੇ ਤੇ ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬਲ ਖੜਕਾਂ ਦੇ ਅਧਿਕਾਰੀਆਂ ਅਤੇ ਟਰੇਨਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਬਹੁਤ ਹੀ ਉਚ ਕਿਸਮ ਦੀ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਪਾਸਿੰਗ ਆਊਟ ਪਰੇਡ ਵਿੱਚ ਟਰੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿਖਿਆਰਥਣਾਂ ਨੇ ਪਾਸਿੰਗ ਆਊਟ ਪਰੇਡ ਵਿੱਚ ਆਪਣੀ ਸਿਖਲਾਈ ਦੌਰਾਨ ਪ੍ਰਾਪਤ ਕੀਤੀ ਮੁਹਾਰਤ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ 'ਤੇ ਮੁੱਖ ਮਹਿਮਾਨ ਵੱਲੋਂ ਵੱਖ-ਵੱਖ ਵਿਸ਼ਿਆਂ ਵਿੱਚ ਅਵੱਲ ਰਹਿਣ ਵਾਲੀਆਂ ਸਿਖਿਆਰਥਣਾਂ ਨੂੰ ਮੈਡਲ ਪ੍ਰਦਾਨ ਕੀਤੇ ਗਏ ਅਤੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਲਈ ਸਮਰਪਿਤ ਹੋਣ ਪ੍ਰਤੀ ਸਹੁੰ ਵੀ ਚੁਕਾਈ ਗਈ।

                  ਉਨ੍ਹਾਂ ਨੇ ਸਿਖਿਆਰਥਣਾਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ 'ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਅੱਜ ਉਨ੍ਹਾਂ ਨੇ ਸੀਮਾ ਸੁਰੱਖਿਆ ਬਲ ਵਿੱਚ ਆ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੇ-ਆਪ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਪਾਸਿੰਗ ਆਊਟ ਪਰੇਡ ਵਿੱਚ ਕੁਲ 315 ਸਿਖਿਆਰਥਣਾਂ ਨੇ ਟਰੇਨਿੰਗ ਹਾਸਲ ਕੀਤੀ ਹੈ ਉਨ੍ਹਾਂ ਦੱਸਿਆ ਕਿ ਸਿਖਿਆਰਥਣਾਂ ਨੂੰ ਟਰੇਨਿੰਗ ਦੌਰਾਨ 44 ਹਫ਼ਤੇ  ਦੀ ਸਖਤ ਬੁਨਿਆਦੀ ਸਿਖਲਾਈ ਦਿੱਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ ਹਥਿਆਰ ਚਲਾਉਣਾ, ਲੜਾਈ ਦੇ ਢੰਗ, ਡਰਿੱਲ, ਦੇਸ਼ ਦੀਆਂ ਹੱਦਾਂ ਦੀ ਨਿਗਰਾਨੀ, ਕੁਦਰਤੀ ਆਫ਼ਤਾਂ, ਫਸਟ ਏਡ, ਸਰਚਿੰਗ ਅਤੇ ਮਨੁੱਖੀ ਅਧਿਕਾਰਾਂ ਬਾਰੇ ਪੂਰੀ ਸਿਖਲਾਈ ਦਿੱਤੀ ਗਈ ਹੈ। ਸਿਖਲਾਈ ਦੌਰਾਨ ਇਨ੍ਹਾਂ ਸਿਖਿਆਰਥਣਾਂ ਨੂੰ ਆਤਮ ਨਿਰਭਰ, ਅਨੁਸ਼ਾਸ਼ਨ ਵਿੱਚ ਰਹਿਣ ਅਤੇ ਮਾਨਸਿਕ ਤੌਰ 'ਤੇ ਮਜਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇਹ ਸਿਖਿਆਰਥਣਾਂ ਆਪਣੀ ਡਿਊਟੀ ਦੌਰਾਨ ਅਣ-ਸੁਖਾਵੇਂ ਹਲਾਤਾਂ ਦਾ ਸਾਹਮਣਾ ਮਜ਼ਬੂਤੀ ਨਾਲ ਕਰ ਸਕਣ। ਇਸ ਦੌਰਾਨ ਸਿਖਿਆਰਥਣਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

                  ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਿਆਂ ਵਿੱਚ ਮੁਹਾਰਤ
ਹਾਸਲ ਕਰਨ ਵਾਲੀਆਂ ਸਿੱਖਿਆਰਥਣਾਂ ਵਿੱਚ ਬੈਚ ਨੰਬਰ 244 ਦੀ ਓਵਰ ਆਲ ਪਹਿਲੇ ਸਥਾਨ 'ਤੇ ਰਚਨਾ ਪਰਮਾਰ, ਓਵਰ ਆਲ ਦੂਜੇ ਸਥਾਨ 'ਤੇ ਅਕਸ਼ੀ ਕੁਮਾਰੀ, ਬੈਸਟ ਇਨ ਐਂਡੂਰੈਸ ਵਿੱਚ ਜਾਬਾ ਸਿੰਘਾ ਮਹਾਪਾਥਰਾ , ਬੈਸਟ ਇਨ ਸ਼ੂਟਿੰਗ ਡਰਿੱਲ ਵਿੱਚ ਰੀਨਾ ਮਾਲਵੀਆ ਅਤੇ ਬੈਸਟ ਇਨ ਡਰਿੱਲ ਵਿੱਚ ਸਵੇਤਾ ਕੁਮਾਰੀ ਜੇਤੂ ਰਹੇ। ਜਦਕਿ ਬੈਚ ਨੰਬਰ 245 ਵਿੱਚ ਓਵਰ ਆਲ ਪਹਿਲੇ ਸਥਾਨ 'ਤੇ ਮੋਨੂ ਲੋਵੰਸ਼ੀ, ਓਵਰ ਆਲ ਦੂਜੇ ਸਥਾਨ 'ਤੇ ਪਰਾਚੀ ਤਿਵਾੜੀ, ਬੈਸਟ ਇਨ ਐਂਡੂਰੈਸ ਵਿੱਚ ਬੀ.ਵੈਂਕਟਾ ਬੰਗਾਰੂ ਪਵਾਨੀ, ਬੈਸਟ ਇਨ ਸ਼ੂਟਿੰਗ ਡਰਿੱਲ ਵਿੱਚ ਰੂਮਾ ਪੋਲ ਅਤੇ ਬੈਸਟ ਇਨ ਡਰਿੱਲ ਵਿੱਚ ਸਲਮਾ ਜਹਾਨ ਜੇਤੂ ਰਹੇ।


                  ਇਸ ਦੌਰਾਨ ਰਾਸ਼ਟਰਪਤੀ ਦੁਆਰਾ ਵਧੀਆ ਸੇਵਾਵਾਂ ਦੇ ਲਈ ਦਿੱਤੇ ਗਏ ਅਵਾਰਡ ਦੇ ਅਵਾਰਡੀਆਂ ਹੁਸ਼ਿਆਰਪੁਰ ਦੇ ਰਿਟਾ: ਇੰਸਪੈਕਟਰ ਜਨਰਲ (ਜੀ.ਡੀ.) ਖੁਸ਼ਕਰਨ ਸਿੰਘ, ਪਟਿਆਲਾ ਦੇ ਰਿਟਾ: ਡਿਪਟੀ ਕਮਾਂਡੈਂਟ ਕੁਲਦੀਪ ਸਿੰਘ, ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਰਿਟਾ: ਡਿਪਟੀ ਕਮਾਂਡੈਂਟ ਸ੍ਰੀ ਬਲਵਿੰਦਰ ਸਿੰਘ ਰਾਣਾ, ਹਰਿਆਣਾ ਦੇ ਸੋਨੀਪਤ ਦੇ ਰਿਟਾ: ਇੰਸਪੈਕਟਰ (ਸੀ.ਆਈ.ਪੀ.ਐਚ.ਈ.ਆਰ.) ਰਾਜ ਸਿੰਘ, ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਦੇ ਰਿਟਾ: ਇੰਸਪੈਕਟਰ (ਸੀ.ਓ.ਐਮ.ਐਨ.) ਸ੍ਰੀ ਚੰਦ ਖਰਵਾਲ, ਹਿਮਾਚਲ ਪ੍ਰਦੇਸ਼ ਦੇ ਕਾਂਗੜ ਦੇ ਰਿਟਾ: ਇੰਸਪੈਕਟਰ (ਜੀ.ਡੀ.) ਮਦਨ ਲਾਲ, ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਰਿਟਾ: ਸਬ ਇੰਸਪੈਕਟਰ (ਜੀ.ਡੀ.) ਰਣਬੀਰ ਸਿੰਘ, ਹਰਿਆਣਾ ਦੇ ਭਵਾਨੀ ਦੇ ਰਿਟਾ: ਸਬ ਇੰਸਪੈਕਟਰ (ਜੀ.ਡੀ.) ਹੁਸ਼ਿਆਰ ਸਿੰਘ, ਪੰਜਾਬ ਦੇ ਸੰਗਰੂਰ ਦੇ ਰਿਟਾ: ਸਬ ਇੰਸਪੈਕਟਰ ਜਗ ਰਾਜ ਸਿੰਘ, ਪੰਜਾਬ ਦੇ ਬਠਿੰਡਾ ਦੇ ਰਿਟਾ: ਸਬ ਇਸੰਪੈਕਟਰ (ਜੀ.ਡੀ.) ਜਗਰੂਪ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਬੀ.ਐਸ.ਐਫ. ਦੀ ਸੀਮਾ ਭਵਾਨੀ ਗਰੁੱਪ ਵਲੋਂ ਮੋਟਰ ਸਾਈਕਲ ਸਟੰਟ ਸਾਈਟ ਰਾਈਡਿੰਗ, ਬੁਲ ਫਾਈਟਿੰਗ, ਸੀਮਾ ਪਰਹੈਰੀ ਸਲਿਊਟ, ਬੈਕ ਰਾਈਡਿੰਗ, ਪਿਸਟਲ ਦਾ ਮਨਮੌਹਕ ਦ੍ਰਿਸ਼ ਪੇਸ਼ ਕੀਤਾ ਗਿਆ, ਜਿਸ ਦੀ ਸਾਰਿਆਂ ਵਲੋਂ ਜ਼ੋਰਦਾਰ ਸ਼ਲਾਘਾ ਕੀਤੀ ਗਈ।

                  ਇਸ ਮੌਕੇ 'ਤੇ ਇੰਸਪੈਕਟਰ ਜਨਰਲ, ਐਸ.ਟੀ.ਸੀ. ਖੜਕਾਂ ਸ੍ਰੀ ਪੀ.ਐਸ.ਬੈਂਸ ਅਤੇ ਇੰਸਪੈਕਟਰ ਜਨਰਲ, ਆਈ.ਪੀ.ਐਸ. ਪੰਜਾਬ ਫਰੰਟੀਅਰ ਸ੍ਰੀ ਮੁਕਲ ਗੋਇਲ, ਆਈ.ਜੀ. ਐਚ.ਆਰ. ਚੰਡੀਗੜ੍ਹ ਡਾ. ਪੀ.ਕੇ. ਰੌਸ਼ਨ, ਕਮਾਂਡੈਂਟ (ਟਰੇਨਿੰਗ) ਸ੍ਰੀ ਓਪਿੰਦਰਾ ਰਾਏ, ਸੈਕਿੰਡ ਕਮਾਂਡੈਂਟ (ਟਰੇਨਿੰਗ) ਸ੍ਰੀ ਵਿਕਾਸ਼ ਸੁੰਦਰਿਆਲ, ਡਿਪਟੀ ਕਮਾਂਡੈਂਟ ਸ੍ਰੀ ਡਿੰਪਲ ਖਰੀ, ਡਿਪਟੀ ਕਮਾਂਡੈਂਟ ਅਰਵਿੰਦ ਬਿਆਲਾ, ਡਿਪਟੀ ਕਮਾਂਡੈਂਟ ਸ੍ਰੀ ਸੁਰੇਸ਼ ਕੌਂਡਲ ਅਤੇ ਡਿਪਟੀ ਕਮਾਂਡੈਂਟ ਸ੍ਰੀ ਆਸ਼ੂ ਰੰਜਨ ਰਾਏ ਵੀ ਮੌਜੂਦ ਸਨ।

100 ਫ਼ੀਸਦੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਹੁਸ਼ਿਆਰਪੁਰ ਸ਼ਹਿਰ ਦੇ ਇਕ ਏਰੀਏ ਦੀ ਹੋਵੇਗੀ ਚੋਣ


  • ਡਿਪਟੀ ਕਮਿਸ਼ਨਰ ਨੇ ਟ੍ਰੈਫਿਕ ਪੁਲਿਸ ਨੂੰ ਏਰੀਏ ਦੀ ਚੋਣ ਕਰਨ ਦੀ ਕੀਤੀ ਹਦਾਇਤ
  • ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ 'ਚ ਟ੍ਰੈਫਿਕ ਸਬੰਧੀ ਕੀਤੇ ਜਾ ਰਹੇ ਕਾਰਜਾਂ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ, 18 ਮਈ (                     ) : ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਵਿਚ ਇਕ ਅਜਿਹੇ ਏਰੀਏ ਨੂੰ ਚੁਣਿਆ ਜਾਵੇਗਾ, ਜਿਥੇ ਟ੍ਰੈਫਿਕ ਨਿਯਮਾਂ ਦੀ 100 ਫੀਸਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਉਹ ਅੱਜ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿਚ ਟ੍ਰੈਫਿਕ ਵਿਵਸਥਾ ਸਬੰਧੀ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲੈ ਰਹੇ ਸਨ। ਉਨ੍ਹਾਂ ਟ੍ਰੈਫਿਕ ਪੁਲਿਸ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਇਕ ਅਜਿਹੇ ਏਰੀਏ ਦੀ ਚੋਣ ਕੀਤੀ ਜਾਵੇ, ਜਿਥੇ 100 ਫੀਸਦੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਅਜਿਹੇ ਏਰੀਏ ਦੀ ਜਲਦੀ ਚੋਣ ਕਰਨ ਤੋਂ ਇਲਾਵਾ ਜਾਗਰੂਕਤਾ ਵੀ ਫੈਲਾਏ, ਉਪਰੰਤ ਨਿਯਮਾਂ ਦੀ ਉਲੰਘਣਾ 'ਤੇ ਚਲਾਨ ਕੱਟਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਭਾਵੇਂ ਵਾਹਨ ਚਾਲਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਖੁਦ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਪਰ ਫਿਰ ਵੀ ਜੇਕਰ ਕੋਈ ਵਾਹਨ ਚਾਲਕ ਬਿਨ੍ਹਾਂ ਹੈਲਮਟ ਆਦਿ ਟ੍ਰੈਫਿਕ ਰੂਲਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸਦਾ ਚਲਾਨ ਕੱਟਣ ਤੋਂ ਗੁਰੇਜ਼ ਨਾ ਕੀਤਾ ਜਾਵੇ।

                 ਸ਼੍ਰੀ ਵਿਪੁਲ ਉਜਵਲ ਨੇ ਗਰੀਨ ਵਿਊ ਪਾਰਕ ਕੋਲ ਰੇਹੜੀਆਂ ਦੇ ਅੱਗੇ ਰੋਡ 'ਤੇ ਖੜ੍ਹੀਆਂ ਕਾਰਾਂ ਜਾਂ ਹੋਰ ਵਾਹਨਾਂ ਖਿਲਾਫ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਇਥੇ ਖੜ੍ਹੇ ਹੋਣ ਵਾਲੇ ਵਾਹਨਾਂ 'ਤੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤਹਿਤ ਚਲਾਨ ਕੱਟੇ ਜਾਣ, ਤਾਂ ਜੋ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸੇਫ ਸਕੂਲ ਵਾਹਨ ਸਕੀਮ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੀ ਅਗਵਾਈ ਵਿਚ ਪੁਲਿਸ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਸਕੂਲਾਂ-ਕਾਲਜਾਂ ਦੀਆਂ ਬੱਸਾਂ ਦੀ ਚੈਕਿੰਗ ਕਰਨੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸੇਫ ਸਕੂਲ ਵਾਹਨ ਸਕੀਮ ਤਹਿਤ ਵਿਦਿਆਰਥੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੀਆਂ ਸਕੂਲੀ ਬੱਸਾਂ ਵਿਚ ਟ੍ਰੈਫਿਕ ਨਿਯਮਾਂ ਤਹਿਤ ਖਾਮੀਆਂ ਪਾਈਆਂ ਜਾ ਰਹੀਆਂ ਹਨ, ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ।

       ਡਿਪਟੀ ਕਮਿਸ਼ਨਰ ਨੇ ਟ੍ਰੈਫਿਕ ਪੁਲਿਸ ਨੂੰ ਟ੍ਰੈਫਿਕ ਵਿਵਸਥਾ ਦਰੁਸੱਤ ਰੱਖਣ ਦੀ ਹਦਾਇਤ ਕਰਦਿਆਂ ਕਿਹਾ ਕਿ ਟ੍ਰੈਫਿਕ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਿਛਲੇ ਮਹੀਨੇ 3714 ਚਲਾਨ ਕੱਟੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਅਜਿਹੀ ਕਾਰਵਾਈ ਜਾਰੀ ਰੱਖੀ ਜਾਵੇ, ਤਾਂ ਜੋ ਜ਼ਿਲ੍ਹੇ ਵਿਚ ਟ੍ਰੈਫਿਕ ਨਿਯਮ ਸੁਚਾਰੂ ਢੰਗ ਨਾਲ ਲਾਗੂ ਕੀਤੇ ਜਾ ਸਕਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿ ਉਹ ਸੜਕ ਉਪਰ ਚੜ੍ਹਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਉਹ ਟ੍ਰੈਫਿਕ ਰੂਲਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯਮਾਂ ਦੀ ਪਾਲਣਾ ਨਾਲ ਹੀ ਉਹ ਸੁਰੱਖਿਅਤ ਰਹਿ ਸਕਦੇ ਹਨ। ਉਨ੍ਹਾਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਜਲੰਧਰ-ਪਠਾਨਕੋਟ ਹਾਈਵੇਅ 'ਤੇ ਸਾਈਨ ਬੋਰਡ ਪੜ੍ਹਨ ਸਮੇਂ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਐਸ.ਡੀ.ਐਮ. ਦਸੂਹਾ ਨੂੰ ਵੀ ਇਨ੍ਹਾਂ ਸਾਈਨ ਬੋਰਡਾਂ ਸਬੰਧੀ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ।

          ਇਸ ਮੌਕੇ ਐਸ.ਡੀ.ਐਮ. ਦਸੂਹਾ ਸ਼੍ਰੀ ਹਿੰਮਾਸ਼ੂ ਅਗਰਵਾਲ, ਐਸ.ਡੀ.ਐਮ.ਹੁਸ਼ਿਆਰਪੁਰ ਸ਼੍ਰੀ ਜਿਤੇਂਦਰ ਜ਼ੋਰਵਾਲ, ਐਸ.ਡੀ.ਐਮ. ਗੜ੍ਹਸ਼ੰਕਰ ਸ਼੍ਰੀ ਹਰਦੀਪ ਸਿੰਘ ਧਾਲੀਵਾਲ, ਐਸ.ਡੀ.ਐਮ. ਮੁਕੇਰੀਆਂ ਸ੍ਰੀ ਹਰਚਰਨ ਸਿੰਘ, ਡੀ.ਐਸ.ਪੀ. ਸ਼੍ਰੀ ਸੁਖਵਿੰਦਰ ਸਿੰਘ, ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ਼੍ਰੀ ਅਮਰੀਕ ਸਿੰਘ, ਸ਼੍ਰੀ ਅਸ਼ਵਨੀ ਕਪੂਰ, ਸ਼੍ਰੀਮਤੀ ਹੇਮਾ ਤੋਂ ਇਲਾਵਾ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਹੋਰ ਸਰਕਾਰੀ ਅਤੇ ਗੈਰ-ਸਰਕਾਰੀ ਮੈਂਬਰ ਹਾਜ਼ਰ ਸਨ।

ਫੈਮਲੀ ਵੈਲਫੇਅਰ ਕਮੇਟੀ ਨੇ 121 ਕੇਸਾਂ ਦਾ ਕੀਤਾ ਨਿਪਟਾਰਾ : ਸੀ.ਜੇ.ਐਮ. ਸੁਚੇਤਾ ਅਸ਼ੀਸ਼ ਦੇਵ


  • ਕਿਹਾ, 12 ਕੇਸਾਂ ਵਿੱਚ ਆਪਸੀ ਪਰਿਵਾਰਕ ਸਮਝੌਤੇ ਵੀ ਕਰਵਾਏ

ਹੁਸ਼ਿਆਰਪੁਰ, 17 ਮਈ:

                       ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਦੀ ਰਹਿਨੁਮਾਈ ਹੇਠ ਫੈਮਲੀ ਵੈਲਫੇਅਰ ਕਮੇਟੀ ਦੇ ਮੈਂਬਰਾਂ ਨਾਲ ਬੈਠਕ ਕੀਤੀ ਗਈ। ਬੈਠਕ ਦੌਰਾਨ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਠਿਤ ਕੀਤੀ ਗਈ ਫੈਮਲੀ ਵੈਲਫੇਅਰ ਕਮੇਟੀ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਪ੍ਰਧਾਨ ਸ੍ਰੀ ਸੁਨੀਲ ਕੁਮਾਰ ਅਰੋੜਾ ਦੀ ਅਗਵਾਈ ਹੇਠ ਫੈਮਲੀ ਵੈਲਫੇਅਰ ਕਮੇਟੀ ਪਿਛਲੇ ਕੁਝ ਮਹੀਨਿਆਂ ਤੋਂ ਬੜੇ ਸੁਚੱਜੇ ਢੰਗ ਨਾਲ ਆਪਣਾ ਕੰਮ ਕਰ ਰਹੀ ਹੈ। ਸ੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਨੇ ਕਿਹਾ ਕਿ ਹੁਣ ਤੱਕ ਕਮੇਟੀ ਵਿੱਚ ਕਰੀਬ 179 ਕੇਸ ਆ ਚੁੱਕੇ ਹਨ
ਅਤੇ 121 ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਕਮੇਟੀ ਵਲੋਂ ਦੋਨਾਂ ਧਿਰਾਂ ਦੀ ਸੁਝਬੂਝ ਨਾਲ 12 ਕੇਸਾਂ ਵਿੱਚ ਆਪਸੀ ਪਰਿਵਾਰਕ ਸਮਝੌਤੇ ਵੀ ਕਰਵਾਏ ਗਏ ਹਨ। ਇਸ ਦੌਰਾਨ ਉਨ੍ਹਾਂ ਵਲੋਂ ਕਮੇਟੀ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਈ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗਰਾਮ ਪੰਚਾਇਤ ਪਿੰਡ ਪੰਡੋਰੀ ਮਿਆਲ ਵਿਖੇ ਸੈਮੀਨਾਰ ਕਰਵਾ ਕੇ ਨਾਲਸਾ ਦੀਆਂ ਸਕੀਮਾਂ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।


                       ਇਸ ਮੌਕੇ ਮੈਂਬਰ ਐਸ.ਪੀ. ਦੀਵਾਨ, ਸ੍ਰੀ ਰਾਜੀਵ ਬਜਾਜ, ਵਿਨੋਦ ਓਹਰੀ, ਸੁਮਨ ਬਾਲਾ, ਪਵਨ ਕੁਮਾਰ ਸ਼ਰਮਾ, ਕੁਲਵਿੰਦਰ ਕੌਰ ਅਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।

ਐਮ.ਐਸ.ਸੀ., ਪੀ.ਜੀ.ਡੀ.ਸੀ.ਏ. ਅਤੇ ਬੀ.ਐਸ.ਸੀ. 'ਚ ਦਾਖਲੇ ਸੋਮਵਾਰ ਤੋਂ ਸ਼ੁਰੂ


ਹੁਸ਼ਿਆਰਪੁਰ, 17 ਮਈ:

                       ਕਰਨਲ ਦਲਵਿੰਦਰ ਸਿੰਘ (ਰਿਟਾ:) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ-ਕਮ-ਪ੍ਰਿੰਸੀਪਲ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਹੁਸ਼ਿਆਰਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਭਲਾਈ ਸਕੀਮ (4SW-੨ Scheme) ਤਹਿਤ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿੱਚ ਐਮ.ਐਸ.ਸੀ. (ਆਈ.ਟੀ.) ਪੀ.ਜੀ.ਡੀ.ਸੀ.ਏ., ਜਦਕਿ ਬੀ.ਐਸ.ਸੀ. (ਆਈ.ਟੀ.) ਕੋਰਸਾਂ ਵਿੱਚ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਤੋਂ ਇਲਾਵਾ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਨਾ-ਮਾਤਰ ਫੀਸ 'ਤੇ ਕੋਰਸ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਸਾਬਕਾ ਸੈਨਿਕਾਂ, ਉਨ੍ਹਾਂ ਦੇ ਬੱਚਿਆਂ, ਵਿਧਵਾਵਾਂ ਅਤੇ ਗਰੀਬ ਪਰਿਵਾਰਾਂ ਤੋਂ ਕੋਈ ਟਿਊਸ਼ਨ ਫੀਸ ਨਹੀਂ ਲਈ ਜਾਂਦੀ, ਬਲਕਿ ਕੁਝ ਪ੍ਰਬੰਧਕੀ ਖਰਚੇ ਹੀ ਲਏ ਜਾਂਦੇ ਹਨ। ਇਨ੍ਹਾਂ ਕੋਰਸਾਂ ਲਈ ਦੂਜੇ ਵਰਗਾਂ ਦੇ ਬੱਚੇ ਵੀ ਦਾਖ਼ਲਾ ਲੈ ਸਕਦੇ ਹਨ। ਦਾਖ਼ਲੇ ਲਈ ਉਮੀਦਵਾਰ ਆਪਣੇ ਅਸਲ ਸਰਟੀਫਿਕੇਟ ਲੈ ਕੇ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 10 ਵਜੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਖੇ ਪਹੁੰਚ ਸਕਦੇ ਹਨ।

                       ਉਨ੍ਹਾਂ ਦੱਸਿਆ ਕਿ ਪ੍ਰੋਸਪੈਕਟਸ ਇੰਸਟੀਚਿਊਟ ਵਿੱਚ ਉਪਲਬੱਧ ਹਨ ਅਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਯੋਗ ਉਮੀਦਵਾਰਾਂ ਨੂੰ ਇਸ ਸਕੀਮ ਦਾ ਭਰਪੂਰ ਫਾਇਦਾ ਲੈਣ ਦੀ ਅਪੀਲ ਕਰਦਿਆਂ ਦੱਸਿਆ ਕਿ ਦੂਰ ਦਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਬੱਸ ਪਾਸ ਦੀ ਸੁਵਿਧਾ ਵੀ ਉਪਲਬੱਧ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੀ ਅਸਲ ਵਿਦਿਅਕ ਯੋਗਤਾ ਸਰਟੀਫਿਕੇਟ, ਉਮਰ ਦਾ ਸਬੂਤ, ਐਸ.ਸੀ., ਐਸ.ਟੀ. ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ ਸਾਬਕਾ ਸੈਨਿਕ ਦੇ ਆਸ਼ਰਿਤ ਹੋਣ ਦੀ ਸੂਰਤ ਵਿੱਚ ਡਿਸਚਾਰਜ ਬੁੱਕ ਜਾਂ ਰਿਲੇਸ਼ਨਸ਼ਿਪ ਸਰਟੀਫਿਕੇਟ ਦੀ ਕਾਪੀ ਨਾਲ ਲੈ ਕੇ ਆਉਣ ਅਤੇ ਆਪਣਾ ਨਾਂ ਰਜਿਸਟਰ ਕਰਵਾਉਣ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਫੋਨ ਨੰ: 9478618790 ਅਤੇ 01882 246812 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)