- ਪੰਜਾਬ ਸਰਕਾਰ ਵਲੋਂ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ ਅਤੇ ਖਾਣੇ ਦੀ ਮੁਫ਼ਤ ਸਹੂਲਤ
ਹੁਸ਼ਿਆਰਪੁਰ, 20 ਦਸੰਬਰ:ਦਿੱਲੀ ਪੁਲਿਸ ਵਲੋਂ ਟਰੇਡਸਮੈਨ (ਮਲਟੀਟਾਸਕਿੰਗ) ਦੀਆਂ 867 ਪੋਸਟਾਂ ਹਨ ਅਤੇ ਇਨ੍ਹਾਂ ਦੀ ਆਨ ਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ, ਜੋ 16 ਜਨਵਰੀ 2018 ਤੱਕ ਚਾਲੂ ਰਹੇਗੀ। ਇਸ ਭਰਤੀ ਦੀ ਯੋਗਤਾ ਦਸਵੀਂ ਪਾਸ, ਉਮਰ 18 ਤੋਂ 27 ਸਾਲ, ਓ.ਬੀ.ਸੀ. ਲਈ 30 ਸਾਲ ਅਤੇ ਐਸ.ਸੀ./ਐਸ.ਟੀ. ਲਈ 32 ਸਾਲ ਹੈ। ਸੀ-ਪਾਈਟ ਕੈਂਪ ਦੇ ਟਰੇਨਿੰਗ ਅਫ਼ਸਰ ਮੇਜਰ ਦਵਿੰਦਰ ਪਾਲ ਪੁਰੀ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੋਪੜ ਦੇ ਯੁਵਕ ਜੇਕਰ ਉਕਤ ਭਰਤੀ ਲਈ ਟਰੇਨਿੰਗ ਲੈਣਾ ਚਾਹੁੰਦੇ ਹਨ, ਤਾਂ ਉਹ ਸੀ-ਪਾਈਟ ਕੈਂਪ, ਸ਼ਿਵਾਲਿਕ ਕਾਲਜ ਮੋਜੋਵਾਲ, ਨੰਗਲ ਵਿਖੇ ਸਿਖਲਾਈ ਪ੍ਰਾਪਤ ਕਰ ਸਕਦੇ ਹਨ।
ਮੇਜਰ ਪੁਰੀ ਨੇ ਦੱਸਿਆ ਕਿ ਟਰੇਨਿੰਗ ਲਈ ਟਰਾਇਲ 28 ਦਸੰਬਰ ਨੂੰ ਸਵੇਰੇ 9 ਵਜੇ ਸੀ-ਪਾਈਟ ਕੈਂਪ ਦੀ ਗਰਾਊਂਡ ਵਿੱਚ ਹੀ ਹੋਣਗੇ। ਉਨ੍ਹਾਂ ਦੱਸਿਆ ਕਿ ਚੁਣੇ ਗਏ ਯੁਵਕਾਂ ਨੂੰ ਟਰੇਨਿੰਗ, ਖਾਣਾ ਅਤੇ ਰਿਹਾਇਸ਼ ਦਾ ਪ੍ਰਬੰਧ ਪੰਜਾਬ ਸਰਕਾਰ ਵਲੋਂ ਮੁਫ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਯੁਵਕ ਆਨ ਲਾਈਨ ਅਪਲਾਈ ਕਰਨ ਉਪਰੰਤ ਆਪਣੇ ਅਸਲ ਸਰਟੀਫਿਕੇਟ ਲੈ ਕੇ 28 ਦਸੰਬਰ ਨੂੰ ਸਵੇਰੇ 9 ਵਜੇ ਤੋਂ ਪਹਿਲਾਂ ਸੀ-ਪਾਈਟ ਕੈਂਪ ਨੰਗਲ ਵਿਖੇ ਪਹੁੰਚਣ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ 88722-0401, 98885-16122 'ਤੇ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment