ਹੁਸ਼ਿਆਰਪਰ, 22 ਦਸੰਬਰ:ਡਾ. ਭੁਪਿੰਦਰ ਕੌਰ ਨੇ ਅੱਜ ਜ਼ਿਲ੍ਹਾ ਆਯੁਰਵੈਦਿਕ/ਯੂਨਾਨੀ
ਅਫ਼ਸਰ ਵਜੋਂ ਆਪਣਾ ਰੈਗੂਲਰ ਚਾਰਜ ਸੰਭਾਲ ਲਿਆ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿੱਚ ਉਨ੍ਹਾਂ ਦੇ ਦਫ਼ਤਰ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ 'ਤੇ ਆਯੁਰਵੈਦਿਕ ਮੈਡੀਕਲ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਨਰੇਸ਼ ਕੁਮਾਰ ਮਾਹੀ, ਸਟੇਟ ਬਾਡੀ ਦੇ ਮੈਂਬਰ ਡਾ. ਅਮ੍ਰਿਤਪਾਲ ਸਿੰਘ, ਡਾ. ਪੰਕਜ ਡੋਗਰਾ, ਸ੍ਰੀ ਮੁਕੇਸ਼ ਲੰਦਨ, ਦਲਜੀਤ ਕੌਰ, ਸੀਨੀਅਰ ਸਹਾਇਕ ਸ੍ਰੀਮਤੀ ਪ੍ਰਮਿੰਦਰ ਕੌਜ ਅਤੇ ਹੋਰ ਦਫ਼ਤਰੀ ਅਮਲੇ ਦੇ ਕਰਮਚਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
No comments:
Post a Comment