- ਨਜਾਇਜ਼ ਮਾਈਨਿੰਗ ਰੋਕਣ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਜਾਰੀ ਕੀਤੇ ਹੈਲਪ ਲਾਈਨ ਨੰਬਰ
ਹੁਸ਼ਿਆਰਪੁਰ, 13 ਦਸੰਬਰ:
ਮਾਈਨਰ ਮਿਨਰਲ ਦੀ ਗੈਰ ਕਾਨੂੰਨੀ ਨਿਕਾਸੀ ਰੋਕਣ ਸਬੰਧੀ ਕੋਈ ਵੀ ਸੂਚਨਾ ਪੰਜਾਬ ਸਰਕਾਰ ਵਲੋਂ ਤਿਆਰ ਕੀਤੀ ਗਈ ਵੈਬਸਾਈਟ P2-7R1MS ON L9N5 POR“1L 'ਤੇ ਵੀ ਦਿੱਤੀ ਜਾ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਮਾਈਨਰ ਮਿਨਰਲ ਦੀ ਗੈਰ ਕਾਨੂੰਨੀ ਨਿਕਾਸੀ ਰੋਕਣ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੂੰ ਨੋਡਲ ਅਫ਼ਸਰ (ਮਾਈਨਿੰਗ) ਤਾਇਨਾਤ ਕੀਤਾ ਗਿਆ ਹੈ। ਜੇਕਰ ਕਿਸੇ ਨੂੰ ਆਪਣੇ ਖੇਤਰ ਵਿੱਚ ਕੋਈ ਵੀ ਮਾਈਨਰ ਮਿਨਰਲ ਦੀ ਗੈਰ ਕਾਨੂੰਨੀ ਨਿਕਾਸੀ ਧਿਆਨ ਵਿੱਚ ਆਉਂਦੀ ਹੈ, ਤਾਂ ਉਹ ਉਕਤ ਪੋਰਟਲ 'ਤੇ ਆਨ ਲਾਈਨ ਸੂਚਨਾ ਵੀ ਭੇਜ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਜਾਰੀ ਕੀਤੇ ਗਏ ਹੈਲਪ ਲਾਈਨ ਨੰਬਰ 01882-220302, ਵਧੀਕ ਡਿਪਟੀ ਕਮਿਸ਼ਨਰ-ਕਮ-ਨੋਡਲ ਅਫ਼ਸਰ ਮਾਈਨਿੰਗ ਦੇ ਹੈਲਪ ਲਾਈਨ ਮੋਬਾਇਲ ਨੰਬਰ 98729-97863 ਅਤੇ ਈਮੇਲ ਆਈ ਡੀ adcghoshiarpur0gmail.com 'ਤੇ ਵੀ ਨਜਾਇਜ਼ ਮਾਈਨਿੰਗ ਸਬੰਧੀ ਸੂਚਨਾ ਦਿੱਤੀ ਜਾ ਸਕਦੀ ਹੈ।
No comments:
Post a Comment