- ਕਿਹਾ, ਖਾਦਾਂ ਦੀ ਧੜਾਧੜ ਵਰਤੋਂ ਮਨੁੱਖੀ ਸਿਹਤ ਅਤੇ ਧਰਤੀ ਲਈ ਖਤਰਨਾਕ
- ਖੇਤੀ ਭਵਨ ਵਿਖੇ ਮਨਾਇਆ ਗਿਆ 'ਵਰਲਡ ਸੁਆਇਲ ਡੇਅ'
ਹੁਸ਼ਿਆਰਪੁਰ, 5 ਦਸੰਬਰ:ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਕਿਹਾ ਕਿ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਵੱਧ ਝਾੜ ਪ੍ਰਾਪਤ ਕਰਨ ਲਈ ਮਿੱਟੀ ਦੀ ਕਿਸਮ ਅਨੁਸਾਰ ਖੇਤੀ ਕਰਨਾ ਲਾਹੇਵੰਦ ਸਾਬਤ ਹੋ ਸਕਦਾ ਹੈ। ਫ਼ਸਲ ਬੀਜਣ ਤੋਂ ਪਹਿਲਾਂ ਕਿਸਾਨਾਂ ਨੂੰ ਮਾਹਿਰ ਭੌ ਪਰਖ ਵਿਗਿਆਨੀਆਂ ਦੀ ਸਲਾਹ ਲੈਣੀ ਚਾਹੀਦੀ ਹੈ, ਤਾਂ ਕਿ ਮਿੱਟੀ ਦੀ ਕਿਸਮ ਦੇ ਅਧਾਰ 'ਤੇ ਵਿਗਿਆਨਿਕ ਢੰਗ ਨਾਲ ਖੇਤੀ ਕਰਕੇ ਘੱਟ ਖਾਦਾਂ ਦੀ ਵਰਤੋਂ ਕਰਦੇ ਹੋਏ ਵੱਧ ਝਾੜ ਹਾਸਲ ਕੀਤਾ ਜਾ ਸਕੇ। ਉਹ ਅੱਜ ਖੇਤੀਬਾੜੀ ਵਿਭਾਗ ਵਲੋਂ ਖੇਤੀ ਭਵਨ ਵਿਖੇ ਮਨਾਏ ਗਏ 'ਵਰਲਡ ਸੁਆਇਲ ਡੇਅ' 'ਤੇ ਸੰਬੋਧਨ ਕਰ ਰਹੇ ਸਨ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਕਿਹਾ ਅੱਜ ਪੂਰੀ ਦੁਨੀਆਂ ਵਿੱਚ ਵਰਲਡ ਸੁਆਇਲ ਡੇਅ ਮਨਾਇਆ ਜਾ ਰਿਹਾ ਹੈ। ਸੁਆਇਲ ਡੇਅ ਮਨਾਉਣ ਦਾ ਅਸਲ ਮਕਸਦ ਇਹ ਹੈ ਕਿ ਕਿਸਾਨਾਂ ਨੂੰ ਆਪਣੀ ਧਰਤੀ ਦੀ ਉਪਜਾਊ ਸ਼ਕਤੀ ਬਣਾਏ ਰੱਖਣ ਦੇ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਅਸੀਂ ਆਪਣੀਆਂ ਫ਼ਸਲਾਂ ਤੋਂ ਵੱਧ ਝਾੜ ਲੈਣ ਲਈ ਮਨੁੱਖਤਾ ਦੀ ਭਾਵਨਾ ਨੂੰ ਪਿੱਛੇ ਛੱਡ ਕੇ ਖਤਰਨਾਕ ਰਸਾਈਣਿਕ ਖਾਦਾਂ ਦਾ ਧੜਾਧੜ ਪ੍ਰਯੋਗ ਕਰ ਰਹੇ ਹਾਂ, ਜਿਸ ਨਾਲ ਧਰਤੀ ਦੇ ਵਿੱਚ ਜਹਿਰੀਲੇ ਕਣ ਲਗਾਤਾਰ ਵੱਧ ਰਹੇ ਹਨ। ਜਦੋਂ ਫ਼ਸਲਾਂ ਦੇ ਜ਼ਰੀਏ ਖਾਣ-ਪੀਣ ਦੇ ਰਾਹੀਂ ਇਹ ਜ਼ਹਿਰਲੇ ਕਣ ਸਾਡੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ ਤਾਂ ਯੂਰਿਕ ਐਸਿਡ, ਬੀ ਪੀ, ਸ਼ੂਗਰ ਸਮੇਤ ਕਈ ਤਰ੍ਹਾਂ ਦੀਆਂ ਅਣਗਿਣਤ ਬੀਮਾਰੀਆਂ ਨੂੰ ਜਨਮ ਦੇ ਦਿੰਦੇ ਹਨ। ਜੇਕਰ ਅਸੀਂ ਰਸਾਈਣਿਕ ਖਾਦਾਂ ਤੋਂ ਰਹਿਤ ਆਰਗੈਨਿਕ ਖੇਤੀ ਕਰਨ ਵੱਲ ਧਿਆਨ ਦੇਈਏ ਤਾਂ ਸਿਹਤ ਦੀ ਸੰਭਾਲ ਆਪਣੇ-ਆਪ ਹੀ ਹੋ ਜਾਵੇਗੀ, ਧਰਤੀ ਮਾਂ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਅਸੀਂ ਬਚਾ ਲਵਾਂਗੇ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਵੱਲੋਂ 3 ਭੌਂ ਪਰਖ ਲੈਬੋਰਟਰੀਆਂ ਖੋਲ੍ਹੀਆਂ ਗਈਆਂ ਹਨ। ਇਨ੍ਹਾਂ ਲੈਬੋਰਟਰੀਆਂ ਵਿੱਚ ਮਾਹਿਰ ਵਿਗਿਆਨਕਾਂ ਦੁਆਰਾ ਮਿੱਟੀ ਦੀ ਕਿਸਮ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਿੱਟੀ ਦੀ ਪਰਖ ਅਨੁਸਾਰ ਫ਼ਸਲ ਦੀ ਪੈਦਾਵਾਰ ਨੂੰ ਵਧਾਇਆ ਜਾ ਸਕੇ।
ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ: ਵਿਨੇ ਕੁਮਾਰ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸਾਨ ਭਰਾ ਮਿੱਟੀ ਦੀ ਮਹੱਤਤਾ ਨੂੰ ਸਮਝਣ ਅਤੇ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਮਿੱਟੀ ਦੀ ਪਰਖ ਕਰਵਾਉਣ। ਉਨ੍ਹਾਂ ਕਿਹਾ ਕਿ ਮਿੱਟੀ ਦੀ ਪਰਖ ਕਰਵਾ ਕੇ ਹੀ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਵਿਭਾਗ ਵਲੋਂ ਚੱਲ ਰਹੀਆਂ ਸਕੀਮਾਂ ਬਾਰੇ ਵੀ ਵਿਸ਼ਥਾਰ ਨਾਲ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਕਿਸਾਨਾਂ ਨੂੰ ਮਿੱਟੀ ਪਰਖ ਸਬੰਧੀ ਸੋਇਲ ਹੈਲਥ ਕਾਰਡ ਵੀ ਵੰਡੇ ਗਏ।
ਇਸ ਮੌਕੇ ਭੌ ਪਰਖ ਅਫ਼ਸਰ ਡਾ: ਸੁਰਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਸ੍ਰੀ ਜਸਵੀਰ ਸਿੰਘ, ਟੈਕਨੀਸ਼ੀਅਨ ਸ੍ਰੀ ਅਵਤਾਰ ਸਿੰਘ, ਟੈਕਨੀਕਲ ਐਕਸਪਰਟ ਸ੍ਰੀ ਦਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਸ੍ਰੀ (ਭੌ-ਪਰਖ ) ਗਗਨਦੀਪ ਕੌਰ, ਜ਼ਿਲ੍ਹਾ ਪ੍ਰਸਾਰ ਮਾਹਿਰ ਸ੍ਰੀ ਗੁਰਪ੍ਰਤਾਪ ਸਿੰਘ ਨੇ ਫ਼ਸਲ ਨੂੰ ਹੋਣ ਵਾਲੀਆਂ ਬਿਮਾਰੀਆਂ, ਪਰਾਲੀ ਨੂੰ ਅੱਗ ਲਗਾਉਣ ਨਾਲ ਹੋ ਰਹੇ ਨੁਕਸਾਨ, ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ, ਪਾਣੀ ਦੀ ਸੁਚੱਜੇ ਢੰਗ ਨਾਲ ਵਰਤੋਂ ਅਤੇ ਮਿੱਟੀ ਪਰਖ ਲੈਬਾਰਟਰੀਆਂ ਵਿੱਚ ਵੱਧ ਤੋਂ ਵੱਧ ਮਿੱੱਟੀ ਦੇ ਸੈਂਪਲ ਟੈਸਟ ਕਰਵਾਉਣ ਸਬੰਧੀ ਵਿਸਥਾਰ ਨਾਲ ਕਿਸਾਨਾਂ ਨੂੰ ਜਾਣਕਾਰੀ ਦਿੱਤੀ।
No comments:
Post a Comment