- ਸਰਕਾਰੀ ਹਾਈ ਸਕੂਲ ਮੰਡਿਆਲਾ ਵਿਖੇ ਲਗਾਇਆ ਗਿਆ ਸਾਇੰਸ ਮੇਲਾ
ਹੁਸ਼ਿਆਰਪੁਰ, 4 ਦਸੰਬਰ:ਸਰਕਾਰੀ ਹਾਈ ਸਕੂਲ ਮੰਡਿਆਲਾ ਵਿਖੇ ਸਕੂਲ ਮੁਖੀ ਸਵਤੰਤਰ ਕੁਮਾਰੀ ਦੀ ਅਗਵਾਈ ਹੇਠ ਸਾਇੰਸ ਮੇਲੇ ਦਾ ਆਯੋਜਨ ਕੀਤਾ ਗਿਆ। ਸਾਇੰਸ ਅਧਿਆਪਕਾਂ ਅੰਜਨਾ ਅਤੇ ਗੁਲਸ਼ਨ ਅਹੀਰ ਨੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਸਾਇੰਸ ਮਾਡਲ ਨਾਲ ਨਵੀਆਂ ਵਿਗਿਆਨਕ ਤਕਨੀਕਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਪਣੇ ਸੰਬੋਧਨ ਵਿੱਚ ਸਰਕਾਰੀ ਹਾਈ ਸਕੂਲ ਮੰਡਿਆਲਾ ਦੀ ਮੁਖੀ ਸਵਤੰਤਰ ਕੁਮਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਗਿਆਨਕ ਮੇਲੇ ਵਿਦਿਆਰਥੀਆਂ ਲਈ ਬਹੁਤ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਇੰਸ ਮੇਲਿਆਂ ਵਿੱਚ ਵਿਦਿਆਰਥੀ ਨਿੱਜੀ ਦਿਲਚਸਪੀ ਲੈ ਕੇ ਵਿਗਿਆਨਕ ਤੱਥਾਂ ਦੇ ਆਧਾਰ 'ਤੇ ਚਾਰਟ ਅਤੇ ਮਾਡਲ ਤਿਆਰ ਕਰਦੇ ਹਨ। ਇਹ ਤਕਨੀਕ ਵਿਦਿਆਰਥੀਆਂ ਲਈ ਸਿੱਖਣ ਦੇ ਕਈ ਮੌਕੇ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਇੰਸ ਮੇਲੇ ਦੌਰਾਨ ਵਿਦਿਆਰਥੀਆਂ ਵਲੋਂ ਅੱਗ ਬੁਝਾਊ ਯੰਤਰ, ਧਰਤੀ ਦੀ ਸਥਿਤੀ, ਸਮੁੰਦਰ ਤਲ, ਜਲ ਅਤੇ ਥਲ ਸਮੀਰ ਸਬੰਧੀ ਵੱਖ-ਵੱਖ ਤਰ੍ਹਾਂ ਦੇ ਮਾਡਲ ਬਣਾਏ ਗਏ ਅਤੇ ਪ੍ਰਤੀਯੋਗੀ ਵਿਦਿਆਰਥੀਆਂ ਨੂੰ ਹੋਰ ਵੀ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਵੀ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ, ਪੀ ਟੀ ਮਾਸਟਰ ਧਰਮਪਾਲ ਸਿੰਘ, ਮਹਿੰਦਰ ਪਾਲ ਸਿੰਘ, ਅਮਰਜੀਤ ਕੌਰ, ਸੁਜਾਤਾ ਰਾਣੀ, ਰਾਕੇਸ਼ ਰਾਣੀ, ਬਲਵਿੰਦਰ ਕੌਰ, ਰਮਨ ਰਾਣੀ, ਰਾਜਵਿੰਦਰ ਕੌਰ, ਹਰਪ੍ਰੀਤ ਕੌਰ, ਸੁਰਜੀਤ ਕੌਰ, ਦੀਪਕ ਅਤੇ ਮੁਨੀਸ਼ ਸਮੇਤ ਸਮੂਹ ਕਲਾਸਾਂ ਦੇ ਵਿਦਿਆਰਥੀ ਮੌਜੂਦ ਸਨ।
No comments:
Post a Comment