ਹੁਸ਼ਿਆਰਪੁਰ, 6 ਦਸੰਬਰ:ਸੁਪਰਡੰਟ ਚਿਲਡਰਨ ਹੋਮ ਸ੍ਰੀ ਨਰੇਸ਼ ਕੁਮਾਰ ਨੇ
ਦੱਸਿਆ ਕਿ ਇਕ ਲਵਾਰਿਸ ਲੜਕਾ ਜੋ ਆਪਣਾ ਨਾਮ ਹੈਪੀ ਦੱਸਦਾ ਸੀ, ਨੂੰ ਪੁਲਿਸ ਥਾਣਾ ਟਾਂਡਾ, ਹੁਸ਼ਿਆਰਪੁਰ ਵਲੋਂ 4 ਦਸੰਬਰ 2017 ਨੂੰ ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਸਾਹਮਣੇ ਪੇਸ਼ ਕੀਤਾ ਗਿਆ ਸੀ। ਬਾਲ ਭਲਾਈ ਕਮੇਟੀ ਵਲੋਂ ਟੈਂਪਰੇਰੀ ਸ਼ੈਲਟਰ ਲਈ ਚਿਲਡਰਨ ਹੋਮ ਹੁਸ਼ਿਆਰਪੁਰ ਵਿੱਚ ਦਾਖਲ ਕਰਵਾਇਆ ਗਿਆ ਅਤੇ ਇਸ ਬੱਚੇ ਦੀ ਸਰੀਰਕ ਹਾਲਤ ਖਰਾਬ ਹੋਣ ਕਰਕੇ ਇਸ ਬੱਚੇ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਇਲਾਜ ਲਈ 5 ਦਸੰਬਰ 2017 ਨੂੰ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ 6 ਦਸੰਬਰ 2017 ਨੂੰ ਸਵੇਰੇ 5.30 ਵਜੇ ਇਸ ਬੱਚੇ ਦੀ ਮੌਤ ਹੋ ਗਈ ਹੈ। ਇਸ ਬੱਚੇ ਬਾਰੇ ਜੇਕਰ ਕੋਈ ਜਾਣਕਾਰੀ ਰੱਖਦਾ ਹੋਵੇ, ਤਾਂ 2 ਦਿਨਾਂ ਦੇ ਅੰਦਰ-ਅੰਦਰ ਸੁਪਰਡੰਟ ਚਿਲਡਰਨ ਹੋਮ, ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਨਾਲ ਸੰਪਰਕ ਕਰ ਸਕਦਾ ਹੈ ਅਤੇ ਇਨ੍ਹਾਂ 2 ਦਿਨਾਂ ਤੋਂ ਬਾਅਦ ਇਸ ਬੱਚੇ ਨੂੰ ਲਵਾਰਿਸ ਜਾਣ ਕੇ ਬੱਚੇ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ।
No comments:
Post a Comment