- ਨਜਾਇਜ਼ ਸ਼ਰਾਬ ਵੇਚਣ, ਰੱਖਣ ਅਤੇ ਕੱਢਣ ਵਾਲਿਆਂ ਖਿਲਾਫ਼ ਗੁਪਤ ਸੂਚਨਾ ਦੇਣ ਲਈ ਮੋਬਾਇਲ ਨੰਬਰ ਕੀਤੇ ਜਾਰੀ
ਹੁਸ਼ਿਆਰਪੁਰ, 29 ਦਸੰਬਰ:ਆਬਕਾਰੀ ਤੇ ਕਰ ਵਿਭਾਗ ਨੇ ਨਜਾਇਜ਼ ਸ਼ਰਾਬ ਵੇਚਣ, ਰੱਖਣ ਅਤੇ ਬਣਾਉਣ ਵਾਲਿਆਂ ਦੇ ਖਿਲਾਫ ਦੋ ਵੱਖ-ਵੱਖ ਕਾਰਵਾਈਆਂ ਕਰਦੇ ਹੋਏ ਇਕ ਸ਼ਰਾਬ ਤਸਕਰ ਅਤੇ ਮੰਡ ਏਰੀਏ ਵਿੱਚ ਰੇਡ ਕਰਕੇ ਭਾਰੀ ਮਾਤਰਾ ਵਿੱਚ ਲਾਹਨ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਸੁਦੇਸ਼ ਵਿਕਾਸ ਨੇ ਦੱਸਿਆ ਕਿ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਰਮਜੀਤ ਸਿੰਘ ਉਰਫ਼ ਬਾਬਾ ਪੁੱਤਰ ਸ੍ਰੀ ਕਰਨੈਲ ਸਿੰਘ ਨਿਵਾਸੀ ਪਿੰਡ ਮਹਿਤਪੁਰ, ਹੁਸਿਆਰਪੁਰ ਦੇ ਘਰ ਨਜਾਇਜ਼ ਸ਼ਰਾਬ ਵੇਚਣ ਲਈ ਰੱਖੀ ਗਈ ਹੈ। ਇਸ ਸੂਚਨਾ ਦੇ ਆਧਾਰ 'ਤੇ ਜਦੋਂ ਉਨ੍ਹਾਂ ਦੀ ਟੀਮ ਜਿਸ ਵਿੱਚ ਆਬਕਾਰੀ ਤੇ ਕਰ ਅਫ਼ਸਰ ਸ੍ਰੀ ਹਨੂਵੰਤ ਸਿੰਘ, ਆਬਕਾਰੀ ਤੇ ਕਰ ਨਿਰੀਖਕ ਸ੍ਰੀ ਗੋਪਾਲ ਗੋਰਾ ਅਤੇ ਦਵਿੰਦਰ ਸਿੰਘ ਸ਼ਾਮਲ ਸਨ, ਦੀ ਟੀਮ ਨੇ ਪੁਲਿਸ ਪਾਰਟੀ ਸਮੇਤ ਰੇਡ ਕੀਤੀ, ਤਾਂ ਉਸ ਪਾਸੋਂ 71 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਦੋਸ਼ੀ ਖਿਲਾਫ਼ ਆਬਕਾਰੀ ਐਕਟ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਆਬਕਾਰੀ ਟੀਮ ਵਲੋਂ ਮੰਡ ਏਰੀਏ ਵਿੱਚ ਵੀ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਜਗ੍ਹਾ ਰੇਡ ਕਰਕੇ ਭਾਰੀ ਮਾਤਰਾ ਵਿੱਚ ਬਰਾਮਦ ਲਾਹਨ ਨੂੰ ਨਸ਼ਟ ਕਰ ਦਿੱਤਾ ਗਿਆ ਹੈ।
ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨੇ ਦੱਸਿਆ ਕਿ ਵਿਭਾਗ ਵਲੋਂ ਨਜਾਇਜ਼ ਸ਼ਰਾਬ ਵੇਚਣ, ਰੱਖਣ ਅਤੇ ਬਣਾਉਣ ਵਾਲਿਆਂ ਦੇ ਖਿਲਾਫ਼ ਭਵਿੱਖ ਵਿੱਚ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱÎਿਸਆ ਕਿ ਪੰਜਾਬ ਸਰਕਾਰ ਵਲੋਂ ਨਵੀਂ ਨੋਟੀਫਿਕੇਸ਼ਨ ਅਨੁਸਾਰ ਹੁਣ ਪੰਜਾਬ ਰਾਜ ਤੋਂ ਬਾਹਰੋਂ ਲਿਆਂਦੀ ਗਈ ਇਕ ਪੇਟੀ ਸ਼ਰਾਬ ਤੋਂ ਵੱਧ ਅਤੇ ਨਜਾਇਜ਼ ਤਰੀਕੇ ਨਾਲ ਰਾਜ ਅੰਦਰ 3 ਤੋਂ ਵੱਧ ਪੇਟੀਆਂ ਸ਼ਰਾਬ ਲਿਆਉਣ ਨੂੰ ਨੋਨਬੇਲਏਬਲ ਜ਼ੁਰਮ ਕਰਾਰ ਦਿੱਤਾ ਗਿਆ ਹੈ। ਇਸ ਨੋਟੀਫਿਕੇਸ਼ਨ ਨਾਲ ਨਜਾਇਜ਼ ਸ਼ਰਾਬ ਵੇਚਣ, ਰੱਖਣ ਵਾਲਿਆਂ 'ਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਕੋਈ ਨਜਾਇਜ਼ ਸ਼ਰਾਬ ਵੇਚਦਾ, ਕੱਢਦਾ ਜਾਂ ਰੱਖਦਾ ਪਾਇਆ ਜਾਂਦਾ ਹੈ, ਤਾਂ ਇਸ ਦੀ ਸੂਚਨਾ ਆਬਕਾਰੀ ਤੇ ਕਰ ਅਫ਼ਸਰ ਸ੍ਰੀ ਹਨੂਵੰਤ ਸਿੰਘ ਦੇ ਮੋਬਾਇਲ ਨੰ: 95016 11333 ਅਤੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦੇ ਮੋਬਾਇਲ ਨੰ: 98729 10031 'ਤੇ ਦਿੱਤੀ ਜਾ ਸਕਦੀ ਹੈ।
No comments:
Post a Comment