- ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਡਰਾਈ ਡੇ ਦੇ ਹੁਕਮ
ਹੁਸ਼ਿਆਰਪੁਰ, 12 ਦਸੰਬਰ: ਨਗਰ ਪੰਚਾਇਤ ਮਾਹਿਲਪੁਰ ਦੀਆਂ 17 ਦਸੰਬਰ ਹੋ ਰਹੀਆਂ ਆਮ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਪੁਲ ਉਜਵਲ ਨੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135-ਸੀ ਅਨੁਸਾਰ ਚੋਣਾਂ ਦੌਰਾਨ ਪੋਲਿੰਗ ਏਰੀਏ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਅਤੇ ਸ਼ਰਾਬ ਆਦਿ ਵੇਚਣ 'ਤੇ ਪਾਬੰਦੀ ਲਗਾਈ ਹੈ। ਇਹ ਪਾਬੰਦੀ ਦੇ ਹੁਕਮ ਸਿਰਫ਼ ਜ਼ਿਲ੍ਹਾ ਹੁਸ਼ਿਆਰਪੁਰ ਦੀ ਨਗਰ ਪੰਚਾਇਤ ਮਾਹਿਲਪੁਰ ਦੀ ਹਦੂਦ ਅੰਦਰ ਚੋਣਾਂ ਦੇ ਖਤਮ ਹੋਣ ਦੇ ਸਮੇਂ ਤੋਂ 48 ਘੰਟੇ ਪਹਿਲਾਂ ਭਾਵ 16 ਦਸੰਬਰ 2017 ਨੂੰ ਸ਼ਾਮ 5 ਵਜੇ ਤੋਂ 17 ਦਸੰਬਰ 2017 ਨੂੰ ਸ਼ਾਮ 5 ਵਜੇ ਤੱਕ ਲਾਗੂ ਹੋਣਗੇ। ਡਰਾਈ ਡੇ ਸਬੰਧੀ ਹਦਾਇਤ ਜਾਰੀ ਕਰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਉਕਤ ਸਮੇਂ ਦੌਰਾਨ ਇਹ ਹੁਕਮ ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਆਦਿ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜਾਜ਼ਤ ਹੈ 'ਤੇ ਵੀ ਪੂਰਨ ਤੌਰ 'ਤੇ ਲਾਗੂ ਹੋਣਗੇ।
No comments:
Post a Comment