ਹੁਸ਼ਿਆਰਪੁਰ, 8 ਦਸੰਬਰ: ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਤਾਂ ਕਿ ਬਿਲਡਿੰਗ ਸ਼ਾਖਾ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਕਮਿਸ਼ਨਰ ਨਗਰ ਨਿਗਮ ਸ੍ਰੀ ਹਰਬੀਰ ਸਿੰਘ ਨੇ ਦੱਸਿਆ ਕਿ ਪਬਲਿਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਬਿਲਡਿੰਗ ਸ਼ਾਖਾ ਦੇ ਕੰਮ ਨੂੰ
ਸੁਚਾਰੂ ਢੰਗ ਨਾਲ ਚਲਾਉਣ ਲਈ ਨਕਸ਼ਾ ਫਾਇਲਾਂ ਸਿੱਧੇ ਤੌਰ 'ਤੇ ਤਕਨੀਕੀ ਰਿਪੋਰਟ ਲਈ ਸਬੰਧਤ ਡਰਾਫ਼ਟਸਮੈਨ ਨੂੰ ਭੇਜੀਆਂ ਜਾਣ। ਉਨ੍ਹਾਂ ਦੱਸਿਆ ਕਿ ਵਾਰਡ ਨੰ: 1 ਤੋਂ 35 ਦੀਆਂ ਫਾਈਲਾਂ ਬਿਲਡਿੰਗ ਇੰਸਪੈਕਟਰ ਸ੍ਰੀ ਨਛੱਤਰ ਲਾਲ ਨੂੰ ਅਤੇ ਵਾਰਡ ਨੰ: 36 ਤੋਂ 50 ਦੀਆਂ ਫਾਇਲਾਂ ਬਿਲਡਿੰਗ ਇੰਸਪੈਕਟਰ ਸ੍ਰੀ ਨੀਰਜ ਸ਼ਰਮਾ ਨੂੰ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਨਕਸ਼ਾ ਫਾਇਲਾਂ ਉਪਰ ਲਗਾਏ ਇਤਰਾਜ਼ਾਂ ਸਬੰਧੀ ਏ.ਟੀ.ਪੀ./ਹੈਡ ਡਰਾਫ਼ਟਸਮੈਨ ਲੇਵਲ 'ਤੇ ਹੀ ਸੂਚਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਰਿਹਾਇਸ਼ੀ ਨਕਸ਼ਾ ਸਬੰਧੀ ਫਾਇਲਾਂ ਜਿਨ੍ਹਾਂ ਵਿੱਚ ਉਸਾਰੀ ਪਹਿਲਾਂ ਕੀਤੀ ਹੁੰਦੀ ਹੈ, ਉਨ੍ਹਾਂ ਦੀ ਪ੍ਰਵਾਨਗੀ 'ਸਬਜੈਕਟ ਟੂ ਦਾ ਰਿਲਾਈਜੇਸ਼ਨ ਆਫ਼ ਕੰਪੋਜ਼ਿਸ਼ਨ ਚਾਰਜ਼ਜ਼ ਐਂਡ ਸਬ-ਡਿਵਾਇਡਡ ਚਾਰਜ਼' 'ਤੇ ਕਰ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਵਪਾਰਕ ਮੰਤਵ ਦੇ ਨਕਸ਼ੇ ਦੀਆਂ ਫਾਇਲਾਂ ਜਮ੍ਹਾਂ ਕਰਨ ਤੋਂ ਪਹਿਲਾਂ ਸਬੰਧਤ ਪ੍ਰਾਪਰਟੀ ਦਾ ਭੌਂ ਮੰਤਵ ਤਬਦੀਲੀ ਦੇ ਕੇਸ/ਰਕਮ (ਚੈਕ ਲਿਸਟ ਅਨੁਸਾਰ) ਜਮ੍ਹਾਂ ਕਰਵਾਈ ਜਾਵੇ।
No comments:
Post a Comment