ਹੁਸ਼ਿਆਰਪੁਰ, 21 ਦਸੰਬਰ:ਪੀ.ਸੀ.ਐਸ. ਅਧਿਕਾਰੀ (ਅੰਡਰਟ੍ਰੇਨਿੰਗ) ਸਹਾਇਕ ਕਮਿਸ਼ਨਰ ਅਤੇ ਨੋਡਲ ਅਫ਼ਸਰ ਜ਼ਿਲ੍ਹਾ ਬਿਓਰੋ ਆਫ਼ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਸ੍ਰੀ ਅਮਿਤ ਸਰੀਨ ਨੇ ਕਿਹਾ ਕਿ ਸਭਿੱਅਕ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਵਿੱਚ ਉਚ ਦ੍ਰਿਸ਼ਟੀਕੋਣ, ਪੱਕਾ ਇਰਾਦਾ ਅਤੇ ਅਗਾਂਹਵਧੂ ਸੋਚ ਪੈਦਾ
ਕਰਨ ਲਈ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਉਹ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਜ਼ਿਲ੍ਹਾ ਦੇ ਕਲੱਸਟਰ ਗਾਈਡੈਂਸ ਰਿਸੋਰਸ ਪਰਸਨਜ਼ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਲੋਂ ਮਿਥੇ ਗਏ ਆਪਣੇ ਟੀਚੇ ਅਨੁਸਾਰ ਮੁਕਾਮ ਹਾਸਲ ਕਰਨ ਲਈ ਯੋਗ ਅਗਵਾਈ ਦੇਣ ਦੀ ਲੋੜ ਹੈ, ਜਿਸ ਲਈ ਸੀ.ਜੀ.ਆਰ.ਪੀ. ਅਹਿਮ ਰੋਲ ਅਦਾ ਕਰ ਸਕਦੇ ਹਨ।
ਸ੍ਰੀ ਸਰੀਨ ਨੇ ਰਿਸੋਰਸ ਪਰਸਨਸਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਖੇਤਰ ਅਤੇ ਅਲਾਟ ਕੀਤੇ ਗਏ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਚਲਾਏ ਜਾ ਰਹੇ ਕੋਰਸਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ। ਇਸ ਮੌਕੇ 38 ਅਧਿਆਪਕਾਂ ਨੇ ਬਤੌਰ ਸੀ.ਜੀ.ਆਰ.ਪੀ. ਹਿੱਸਾ ਲਿਆ। ਮੀਟਿੰਗ ਦੌਰਾਨ ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਸ੍ਰੀ ਜਸਵੰਤ ਰਾਏ, ਸੈਂਟਰ ਹੈਡ ਸ੍ਰੀ ਗੁਰਪ੍ਰੀਤ ਸਿੰਘ ਅਤੇ ਗਾਈਡੈਂਸ ਕੌਂਸਲਰ ਬੇਅੰਤ ਸਿੰਘ ਵੀ ਮੌਜੂਦ ਸਨ।
No comments:
Post a Comment