- ਹੁਸ਼ਿਆਰਪੁਰ ਤੇ ਮੁਕੇਰੀਆਂ 'ਚ 16 ਨੂੰ ਰੱਖੇ ਜਾਣਗੇ ਨਵੇਂ ਨਿਆਇਕ ਕੋਰਟ ਕੰਪਲੈਕਸ ਦੇ ਨੀਂਹ ਪੱਥਰ
ਹੁਸ਼ਿਆਰਪੁਰ, 14 ਦਸੰਬਰ:ਹੁਸ਼ਿਆਰਪੁਰ ਅਤੇ ਮੁਕੇਰੀਆਂ ਵਿਖੇ ਨਵੇਂ ਕੋਰਟ ਕੰਪਲੈਕਸਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਜਿਸ ਲਈ ਨਿਆਇਕ ਅਤੇ ਸਿਵਲ ਪ੍ਰਸ਼ਾਸ਼ਨ ਵਲੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਸੁਨੀਲ ਕੁਮਾਰ ਅਰੋੜਾ ਨੇ ਦੱਸਿਆ ਕਿ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਚੇਅਰਮੈਨ ਬਿਲਡਿੰਗ ਕਮੇਟੀ ਮਾਨਯੋਗ ਜਸਟਿਸ ਸ੍ਰੀ ਟੀ.ਪੀ.ਐਸ ਮਾਨ 16 ਦਸੰਬਰ ਨੂੰ ਸਵੇਰੇ 10-30 ਵਜੇ ਬਜਵਾੜਾ-ਬੁਲਾਂਵਾੜੀ ਰੋਡ, ਹੁਸ਼ਿਆਰਪੁਰ ਵਿਖੇ ਨਵੇਂ ਨਿਆਇਕ ਕੋਰਟ ਕੰਪਲੈਕਸ ਦਾ ਨੀਂਹ ਪੱਥਰ ਰੱਖ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਉਪਰੰਤ ਬਾਅਦ ਦੁਪਹਿਰ 2:30 ਵਜੇ ਪਿੰਡ ਬੇਗੋਵਾਲ (ਮੁਕੇਰੀਆਂ-ਤਲਵਾੜਾ ਰੋਡ) ਮੁਕੇਰੀਆਂ ਵਿਖੇ ਵੀ ਉਨ੍ਹਾਂ ਵਲੋਂ ਨਵੇਂ ਨਿਆਇਕ ਕੋਰਟ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਰੋਹ ਦੀ ਪ੍ਰਧਾਨਗੀ ਮਾਨਯੋਗ ਜਸਟਿਸ ਸ੍ਰੀ ਰਾਜਨ ਗੁਪਤਾ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਪ੍ਰਸ਼ਾਸ਼ਨਿਕ ਜੱਜ ਹੁਸ਼ਿਆਰਪੁਰ, ਸੈਸ਼ਨਜ਼ ਡਵੀਜ਼ਨ ਵਲੋਂ ਕੀਤੀ ਜਾਵੇਗੀ।
No comments:
Post a Comment