- ਉਦੈ ਮਲਟੀ ਸਕਿੱਲ ਡਿਵੈਲਪਮੈਂਟ ਕੇਂਦਰ ਵਿਖੇ 'ਮੈਕੇ ਸਕੂਲ ਆਫ ਵੈਲਡਿੰਗ' ਦਾ ਕੀਤਾ ਉਦਘਾਟਨ
ਏ.ਡੀ.ਸੀ. ਸ. ਹਰਬੀਰ ਸਿੰਘ ਨੇ ਕਿਹਾ ਕਿ ਦੇਸ਼ ਨੇ ਅਜ਼ਾਦ ਹੋਣ ਉਪਰੰਤ ਸਭ ਤੋਂ ਪਹਿਲਾਂ ਖੇਤੀਬਾੜੀ ਨੂੰ ਆਧੁਨਿਕ ਲੀਹਾਂ 'ਤੇ ਲਿਆ ਕੇ, ਆਤਮਨਿਰਭਰ ਹੋਣ ਦਾ ਟੀਚਾ ਪੂਰਾ ਕੀਤਾ ਅਤੇ ਫਿਰ ਦੁਨੀਆਂ ਭਰ ਵਿੱਚ ਵੀ ਪਹਿਚਾਣ ਬਣਾਈ। ਅਜੋਕੇ ਯੁੱਗ ਵਿੱਚ ਭਾਰਤ ਨੂੰ ਸਮੇਂ ਦੇ ਹਾਣ ਦਾ ਬਣਨ ਲਈ ਤਕਨੀਕੀ ਪੱਖ ਤੋਂ ਹੁਨਰਮੰਦ ਕਾਮੇ ਪੈਦਾ ਕਰਨ ਦਾ ਸਮਾਂ ਹੈ। ਇਸ ਖੇਤਰ 'ਚ ਭਾਰਤ ਨੇ ਬੜੀ ਤੇਜ਼ੀ ਨਾਲ ਵਿਸ਼ਵ ਪੱਧਰ 'ਤੇ ਪਹਿਚਾਣ ਬਣਾਈ ਹੈ। ਉਨਾਂ ਕਿਹਾ ਕਿ ਉਦੈ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਲੋਂ ਨੌਜਵਾਨਾਂ ਨੂੰ ਤਕਨੀਕੀ
ਖੇਤਰ ਵਿੱਚ ਹੁਨਰਮੰਦ ਬਣਾਉਣ ਲਈ ਮੈਕੇ ਸਕੂਲ ਆਫ ਵੈਲਡਿੰਗ ਖੋਲਣਾ ਹੁਸ਼ਿਆਰਪੁਰ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਉਦੈ ਵਲੋਂ ਕੈਪੀਟਲ ਗੁਡਜ਼ ਸੈਕਟਰ ਕੌਂਸਲ, ਆਸਟਰੇਲੀਅਨ ਸੰਸਥਾ ਟੈਕ ਸਕਿੱਲ ਅਤੇ ਪੰਜਾਬ ਸਕਿੱਲ ਮਿਸ਼ਨ ਦੀ ਭਾਈਵਾਲੀ ਨਾਲ ਚਲਾਏ ਜਾਣ ਵਾਲੇ ਵੈਲਡਿੰਗ ਦੇ ਮਾਸਟਰ ਟਰੇਨਰਜ਼ ਪ੍ਰੋਗਰਾਮ ਦਾ ਉਦਘਾਟਨ ਵੀ ਕੀਤਾ। ਇਸ ਟਰੇਨਿੰਗ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ 15 ਟਰੇਨਰਜ਼ ਨੂੰ ਆਸਟਰੇਲੀਅਨ ਸੰਸਥਾ ਟੈਕ ਸਕਿੱਲ ਦੇ ਮਾਹਿਰ ਮਾਰਕ ਕੋਰੀਗਨ ਆਧੁਨਿਕ ਸਿਖਲਾਈ ਦੇਣ ਲਈ ਪੁੱਜੇ ਹਨ।
ਸਮਾਗਮ ਦੀ ਮੇਜ਼ਬਾਨ ਸੰਸਥਾ ਉਦੈ ਦੇ ਮੁਖੀ ਸ: ਪਰਮ ਸਿੰਘ ਨੇ ਦੱਸਿਆ ਕਿ ਉਨਾਂ ਸੰਸਥਾ ਵਲੋਂ ਦੇਸ਼ ਦੇ 6 ਰਾਜਾਂ ਵਿੱਚ ਹੁਨਰਮੰਦ ਕਾਮੇ ਪੈਦਾ ਕਰਨ ਲਈ ਕੇਂਦਰ ਸਥਾਪਤ ਕੀਤੇ ਗਏ ਹਨ। ਪੰਜਾਬ ਵਿੱਚ ਫਰੀਦਕੋਟ ਵਿਖੇ ਮਲਟੀ ਹੈਲਥ ਸਪੈਸ਼ਲਿਸਟ ਸੈਂਟਰ ਚਲਾਇਆ ਜਾ ਰਿਹਾ ਹੈ। ਗੁੜਗਾਓਂ ਵਿਖੇ ਕੌਮਾਂਤਰੀ ਟੈਲੀਕਾਮ ਕੇਂਦਰ ਚਲਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੀ ਉਦੈ ਦੇ 9 ਪੇਂਡੂ ਮਲਟੀ ਸਕਿੱਲ ਡਿਵੈਲਪਮੈਂਟ ਕੇਂਦਰ ਚੱਲ ਰਹੇ। ਉਨਾਂ ਦਾ ਟੀਚਾ ਭਾਰਤ 'ਚ ਵੱਧ ਤੋਂ ਵੱਧ ਹੁਨਰਮੰਦ ਕਾਮੇ ਪੈਦਾ ਕਰਨਾ ਹੈ। ਇਸ ਮੌਕੇ ਆਈ.ਐਸ. ਗਹਿਲੋਤ ਸੀ.ਈ.ਓ. ਕੈਪੀਟਲ ਗੁਡਜ਼ ਸੈਕਟਰ ਨੇ ਵੀ ਉਦੈ ਸੰਸਥਾ ਨੂੰ ਵੈਲਡਿੰਗ ਦੀ ਨਵੀਨਤਮ ਸਿਖਲਾਈ ਦੇਣ ਲਈ ਕੀਤੇ ਗਏ ਉਪਰਾਲੇ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਸਰਕਾਰੀ ਬਹੁਤਕਨੀਕੀ ਕਾਲਜ ਹੁਸ਼ਿਆਰਪੁਰ ਦੀ ਪ੍ਰਿੰਸੀਪਲ ਸ੍ਰੀਮਤੀ ਰਚਨਾ ਕੌਰ ਵੀ ਪੁੱਜੇ। ਅਖੀਰ ਵਿੱਚ ਉਦੈ ਦੇ ਹੁਸ਼ਿਆਰਪੁਰ ਸੈਂਟਰ ਦੇ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਸੈਣੀ ਨੇ ਸਭ ਦਾ ਧੰਨਵਾਦ ਕੀਤਾ।
ਤਸਵੀਰ: 1. ਉਦੈ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਮੈਕੇ ਸਕੂਲ ਆਫ ਵੈਲਡਿੰਗ ਦਾ ਉਦਘਾਟਨ ਕਰਦੇ ਹੋਏ ਏ.ਡੀ.ਸੀ. ਹਰਬੀਰ ਸਿੰਘ, ਨਾਲ ਹਨ ਸ੍ਰੀ ਪਰਮ ਸਿੰਘ, ਕਰਨਲ ਆਈ.ਐਸ. ਗਹਿਲੋਤ ਅਤੇ ਹੋਰ।
2.ਵੈਲਡਿੰਗ ਦੇ ਮਾਸਟਰ ਟਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ ਏ.ਡੀ.ਸੀ. ਹਰਬੀਰ ਸਿੰਘ, ਸ੍ਰੀ ਪਰਮ ਸਿੰਘ, ਕਰਨਲ ਆਈ.ਐਸ. ਗਹਿਲੋਤ ਤੇ ਹੋਰ।
3. ਮੈਕੇ ਸਕੂਲ ਆਫ ਵੈਲਡਿੰਗ ਦੇ ਉਦਘਾਟਨ ਮੌਕੇ ਏ.ਡੀ.ਸੀ. ਹਰਬੀਰ ਸਿੰਘ ਦਾ ਸਵਾਗਤ ਕਰਦੇ ਹੋਏ ਪਰਮ ਸਿੰਘ, ਕਰਨਲ ਆਈ.ਐਸ. ਗਹਿਲੋਤ ਅਤੇ ਹੋਰ।
4. ਵੈਲਡਿੰਗ ਦੇ ਮਾਸਟਰ ਟਰੇਨਿੰਗ ਪ੍ਰੋਗਰਾਮ 'ਚ ਸ਼ਾਮਲ ਟਰੇਨੀਜ਼, ਏ.ਡੀ.ਸੀ. ਹਰਬੀਰ ਸਿੰਘ, ਪਰਮ ਸਿੰਘ, ਕਰਨਲ ਆਈ.ਐਸ. ਗਹਿਲੋਤ ਤੇ ਹੋਰ।
No comments:
Post a Comment