ਹੁਸ਼ਿਆਰਪੁਰ, 10 ਨਵੰਬਰ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਦੇ ਖੇਤਰੀ ਦਫ਼ਤਰ ਵਲੋਂ ਭੱਠਿਆਂ ਦਾ ਪ੍ਰਦੂਸ਼ਣ ਘਟਾਉਣ ਵਾਸਤੇ ਰਿਆਤ ਬਾਹਰਾ ਕਾਲਜ ਆਫ਼ ਇੰਸਟੀਚਿਊਟ ਵਿਖੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਇੰਜੀਨੀਅਰ ਸ੍ਰੀ ਸੰਦੀਪ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ 'ਵੇਸਟ ਟੂ ਵੇਲਥ' ਪ੍ਰੋਗਰਾਮ ਤਹਿਤ ਰਾਜ ਦੇ ਸਾਰੇ ਭੱਠਿਆਂ ਵਿੱਚ ਸੈਮੀਨਾਰ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੈਂਟਰਲ ਪ੍ਰਦੂਸ਼ਣ ਕੰਟਰੋਲ ਦਿੱਲੀ ਵਲੋਂ ਭੱਠਿਆਂ ਲਈ ਮਾਪਦੰਡ ਤਹਿ ਕੀਤੇ ਗਏ ਹਨ, ਜਿਹੜੇ ਭੱਠੇ ਪੰਜਾਬ ਪ੍ਰਦੂਸ਼ਣ ਬੋਰਡ ਦੀ ਆਗਿਆਂ ਤੋਂ ਬਿਨ੍ਹਾਂ ਚੱਲ ਰਹੇ ਹਨ, ਉਨ੍ਹਾਂ ਨੂੰ ਬੰਦ
ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਭੱਠੇ ਦੇ ਆਲੇ-ਦੁਆਲੇ ਬਣੇ ਰਸਤਿਆਂ ਨੂੰ ਪੱਕਾ ਕਰਨ ਲਈ ਵੀ ਕਿਹਾ, ਤਾਂ ਜੋ ਧੂੜ ਉੜਨ ਨਾਲ ਪ੍ਰਦੂਸ਼ਣ ਨਾ ਫੈਲ ਸਕੇ। ਸੈਮੀਨਾਰ ਨੂੰਸੰਬੋਧਨ ਕਰਦੇ ਹੋਏ ਪੰਜਾਬ ਸਟੇਟ ਕੌਂਸਲ ਆਫ਼ ਸਾਇਸ ਐਂਡ ਟੈਕਨੋਲਜੀ ਵਲੋਂ ਪ੍ਰੋਸੈਸ ਇੰੰਜੀਨੀਅਰ ਮਗਨਵੀਰ ਸਿੰਘ ਨੇ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਨਵੀਂ ਤਕਨੀਕ ਰਾਹੀਂ ਭੱਠਿਆਂ ਦਾ ਪ੍ਰਦੂਸ਼ਣ ਲੈਵਲ 75 ਪ੍ਰਤੀਸ਼ਤ ਤੱਕ ਘੱੱਟ ਜਾਵੇਗਾ ਅਤੇ ਇੱਟਾ ਦੀ ਕਵਾਲਿਟੀ ਵੀ ਬਹੁਤ ਵਧੀਆਂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਤਕਨੀਕ ਅਨੁਸਾਰ 60 ਤੋਂ 70 ਫੀਸਦੀ ਹੀ ਅੱਵਲ ਇੱਟਾ ਪੱਕਦੀਆਂ ਹਨ, ਜਦਕਿ ਨਵੀਂ ਇੰਡਿਊਜਡ ਡਰਾਫ਼ਟ ਤਕਨੀਕ ਅਪਣਾਉਣ ਨਾਲ 95 ਪ੍ਰਤੀਸ਼ਤ ਅਵੱਲ ਇੱਟਾਂ ਪੱਕਣਗੀਆਂ। ਇਸ ਨਵੀਂ ਤਕਨੀਕ ਨੂੰ ਅਪਣਾਉਣ ਦੇ ਨਾਲ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਨਵੇਂ ਨਿਰਧਾਰਿਤ ਕੀਤੇ ਅਮੀਸ਼ਨ ਸਟੈਂਡਰਡ ਦੀ ਮਾਤਰਾ ਨੂੰ ਵੀ ਪੂਰਾ ਕੀਤਾ ਜਾ ਸਕੇਗਾ। ਇਸ ਦੌਰਾਨ ਭੱਠਿਆ ਦੇ ਫਾਇਰਮੈਨ ਅਤੇ ਜੁਲਾਬਿਆਂ ਦੀ ਰਜਿਸਟਰੇਸ਼ਨ ਸਬੰਧੀ ਫਾਰਮ ਦੀ ਦਿੱਤੇ ਗਏ ਹਨ।
ਇਸ ਮੌਕੇ ਤੇ ਵਾਤਾਵਰਣ ਇੰਜੀਨੀਅਰ ਸ੍ਰੀ ਅਸ਼ੋਕ ਗਰਗ, ਸਹਾਇਕ ਵਾਤਾਵਰਣ ਇੰਜੀਨੀਅਰ ਸ੍ਰੀ ਸੁਖਵੰਤ ਸਿੰਘ, ਸਹਾਇਕ ਵਾਤਾਵਰਣ ਇੰਜੀਨੀਅਰ ਪੂਜਾ ਸ਼ਰਮਾ, ਜੂਨੀਅਰ ਵਾਤਾਵਰਣ ਇੰਜੀਨੀਅਰ ਸ੍ਰੀ ਧਰਮਵੀਰ ਸਿੰਘ ਅਤੇ ਪ੍ਰਧਾਨ ਸ਼ਿਵਦੇਵ ਸਿੰਘ ਬਾਜਵਾ ਤੋਂ ਇਲਾਵਾ ਨਵਾਂਸ਼ਹਿਰ ਜ਼ਿਲ੍ਹੇ ਦੇ ਭੱਠਾ ਮਾਲਕਾਂ ਵੀ ਮੌਜੂਦ ਸਨ।
No comments:
Post a Comment