ਤਲਵਾੜਾ, 2 ਨਵੰਬਰ: ਪੜ੍ਹੋ ਪੰਜਾਬ, ਵਧੋ ਪੰਜਾਬ ਪ੍ਰਾਜੈਕਟ ਤਹਿਤ ਬਲਾਕ ਤਲਵਾੜਾ ਦੇ ਸਾਇੰਸ ਅਧਿਆਪਕਾਂ ਦੀ ਸਿਖਲਾਈ ਤਹਿਤ ਇੱਕ ਦਿਨਾ ਵਿਗਿਆਨ ਮੇਲਾ ਮੁੱਖ ਅਧਿਆਪਕ ਰਾਜ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਚ ਲਗਾਇਆ ਗਿਆ ਜਿਸ ਵਿਚ ਬਲਾਕ ਦੇ 40 ਅਧਿਆਪਕਾਂ ਨੇ ਭਾਗ ਲਿਆ ਅਤੇ ਸਕੂਲ ਦੇ ਕਰੀਬ ਇੱਕ ਹਜ਼ਾਰ ਵਿਦਿਆਰਥੀਆਂ ਨੂੰ 39 ਕਿਰਿਆਵਾਂ ਨਾਲ ਰੌਚਕ ਢੰਗ ਨਾਲ ਵਿਗਿਆਨਿਕ ਚੇਤਨਾ ਦਾ ਸੁਨੇਹਾ ਦਿੱਤਾ।
ਸਕੂਲ ਮੁਖੀ ਰਾਜ ਕੁਮਾਰ ਅਨੁਸਾਰ ਅਧਿਆਪਕ ਸਿਖਲਾਈ ਦੇ ਆਖ਼ਰੀ ਪੜਾਅ ਤਹਿਤ ਇਸ ਮੇਲੇ ਵਿਚ ਡਾਈਟ ਅੱਜੋਵਾਲ ਹੁਸ਼ਿਆਰਪੁਰ ਤੋਂ ਵਿਸ਼ੇਸ਼ ਟੀਮ ਅਸ਼ਵਨੀ ਦੱਤਾ, ਸਤਨਾਮ ਸਿੰਘ, ਜਿਲ੍ਹਾ ਮੈਂਟਰ ਸੁਖਵਿੰਦਰ ਸਿੰਘ, ਬਲਾਕ ਮੈਂਟਰ ਜਗਜੀਤ ਸਿੰਘ, ਉਮੇਸ਼ ਸ਼ਰਮਾ, ਰਾਜਿੰਦਰ ਸਿੰਘ ਵੱਲੋਂ ਮੇਲੇ ਦਾ ਨਿਰੀਖਣ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰਿੰ. ਸੁਰੇਸ਼ ਕੁਮਾਰੀ, ਰਵੀ ਸ਼ਾਰਦਾ, ਹਰਮੀਤ ਕੌਰ, ਸੁਸ਼ਮਾ ਕੁਮਾਰੀ ਆਦਿ ਸਮੇਤ ਵਿਸ਼ੇਸ਼ ਤੌਰ ਤੇ ਹਾਜਰ ਸਨ।

No comments:
Post a Comment