- ਸਿਖਿਆਰਥੀ ਲੋਕ ਸੇਵਾ ਦਾ ਸੰਕਲਪ ਹਮੇਸ਼ਾਂ ਯਾਦ ਰੱਖਣ : ਡੀ.ਜੀ.ਪੀ.
ਇਸ ਮੌਕੇ ਪਾਸ ਆਊਟ ਹੋ ਕੇ ਜਾ ਰਹੇ ਸਿਖਿਆਰਥੀਆਂ ਨੂੰ ਲੋਕ ਸੇਵਾ ਦੇ ਸੰਕਲਪ ਨੂੰ ਹਮੇਸ਼ਾਂ ਯਾਦ ਰੱਖਣ ਲਈ ਪ੍ਰੇਰਿਤ ਕਰਦਿਆਂ ਸ੍ਰੀ ਐਸ. ਚਟੋਪਾਧਿਆਏ ਨੇ ਕਿਹਾ ਕਿ ਉਹ ਹਰ ਚੁਣੌਤੀ ਲਈ ਆਪਣੇ-ਆਪ ਨੂੰ ਤਿਆਰ ਰੱਖਣ। ਉਨ੍ਹਾਂ ਕਿਹਾ ਕਿ ਅੱਤਵਾਦ, ਡਰੱਗ, ਮਾਫੀਆ ਅਤੇ ਆਮ ਜ਼ੁਰਮ ਆਦਿ ਦਾ ਸਾਹਮਣਾ ਕਰਨ ਲਈ ਸਿਖਿਆਰਥੀਆਂ ਨੂੰ ਹਮੇਸ਼ਾਂ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਸ੍ਰੀ ਐਸ. ਚਟੋਪਾਧਿਆਏ ਵਲੋਂ ਨਵੀਨੀਕਰਨ ਕੀਤੇ ਗਏ ਸਵਿਮਿੰਗ ਪੂਲ ਦਾ ਉਦਘਾਟਨ ਵੀ ਕੀਤਾ ਗਿਆ। ਇਸ ਸਵਿਮਿੰਗ ਪੂਲ ਦਾ ਨਾਮ ਸ਼ਹੀਦ ਕੰਵਰ ਰਣਬੀਰ ਸਿੰਘ ਗਿੱਲ ਆਈ.ਪੀ.ਐਸ. ਦੇ ਨਾਂ 'ਤੇ ਰੱਖਿਆ ਗਿਆ ਹੈ, ਜੋ 1987 ਵਿੱਚ ਦੇਸ਼ ਦੀ ਏਕਤਾ, ਅਖੰਡਤਾ ਅਤੇ ਅਮਨ-ਸ਼ਾਂਤੀ ਦੀ ਰਾਖੀ ਕਰਦੇ ਹੋਏ ਅੱਤਵਾਦੀਆਂ ਹੱਥੋਂ ਪਟਿਆਲਾ ਵਿਖੇ ਸ਼ਹੀਦ ਹੋਏ ਸਨ।
ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਕਮਾਂਡੈਂਟ ਸ੍ਰੀ ਭੁਪਿੰਦਰ ਸਿੰਘ ਨੇ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਦਿੱਤੀ ਗਈ ਪੇਸ਼ਾਵਾਰਾਨਾ ਸਿਖਲਾਈ ਦੇ ਹੁਨਰਾਂ ਦਾ ਵੇਰਵਾ ਦਿੱਤਾ। ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਪਾਸ ਆਊਟ ਹੋ ਕੇ ਜਾ ਰਹੇ ਸਾਰੇ ਟਰੇਨੀਜ਼ ਆਪਣੇ ਪਿਤਰੀ ਯੂਨਿਟ ਵਿਖੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਦ੍ਰਿੜਤਾ ਅਤੇ ਕਾਮਯਾਬੀ ਨਾਲ ਨਿਭਾਉਣਗੇ।
ਸਮਾਰੋਹ ਦੌਰਾਨ ਸਿਖਿਆਰਥੀਆਂ ਵਲੋਂ ਪੇਸ਼ੇਵਾਰਾਨਾ ਅਤੇ ਸਮਾਜਿਕ ਗਤੀਵਿਧੀਆਂ, ਬਿਨ੍ਹਾਂ ਹਥਿਆਰਾਂ ਦੇ ਲੜਾਈ, ਸਮੂਹਿਕ ਸਰੀਰਕ ਕਸਰਤਾਂ, ਮਲਖਮ, ਮੋਟਰ ਸਾਈਕਲ ਸ਼ੋਅ, ਰਾਈਫ਼ਲ ਸੁਪਰਕਾਮ ਡਰਿੱਲ, ਡੈਮੋ ਇੰਟੀਗਰੇਟਡ ਯੂਜ਼ ਆਫ਼ ਫੋਰਸ, ਮਲਵਈ ਗਿੱਧਾ ਅਤੇ ਭੰਗੜਾ ਆਦਿ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਵਧੀਆ ਕਾਰਗੁਜ਼ਾਰੀ ਬਦਲੇ ਡਿਪਟੀ ਡੀ.ਏ. ਸ੍ਰੀ ਕੰਵਲਪ੍ਰੀਤ ਸਿੰਘ, ਡੀ.ਐਸ.ਪੀ. ਸ੍ਰੀ ਹਰਜੀਤ ਸਿੰਘ ਅਤੇ ਸ੍ਰੀ ਮਲਕੀਤ ਸਿੰਘ ਤੋਂ ਇਲਾਵਾ ਸ੍ਰੀ ਦਿਨੇਸ਼ ਕੁਮਾਰ ਕਾਠੀਆ ਅਤੇ ਸ੍ਰੀ ਅਮਿਤ ਧਵਨ ਏ.ਡੀ.ਏ. ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਿਪਟੀ ਕਮਾਂਡੈਂਟ, ਬੀ.ਐਸ.ਐਫ. ਖੜਕਾਂ ਕੈਂਪ ਸ੍ਰੀ ਐਸ.ਕੇ. ਸ਼ਰਮਾ, ਸ੍ਰੀ ਜੁਗਰਾਜ ਸਿੰਘ ਸਿੱਧੂ, ਮਹਿਕ ਰੇਡੀਓ ਐਂਡ ਟੀ.ਵੀ. ਚੈਨਲ ਕੈਨੇਡਾ ਅਤੇ ਸ੍ਰੀ ਰਣਜੀਤ ਸਿੰਘ ਕੈਨੇਡਾ ਵੀ ਸ਼ਾਮਲ ਸਨ।
No comments:
Post a Comment