ਹੁਸ਼ਿਆਰਪੁਰ, 13 ਨਵੰਬਰ: ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਸ੍ਰੀ ਆਗਿਆ ਪਾਲ ਸਿੰਘ ਸਾਹਨੀ ਵਲੋਂ ਆਪਣੇ ਬੇਟੇ ਇਸ਼ਪ੍ਰੀਤ ਸਿੰਘ ਦਾ ਜਨਮ ਦਿਨ 'ਸਾਂਝੀ ਰਸੋਈ' ਵਿਖੇ ਮਨਾਇਆ ਗਿਆ। ਪਰਿਵਾਰ ਵਲੋਂ 500 ਦੇ ਕਰੀਬ ਜ਼ਰੂਰਤਮੰਦ ਅਤੇ ਬੇਘਰੇ ਲੋਕਾਂ ਨੂੰ ਮੁਫ਼ਤ ਖਾਣਾ ਖੁਆਇਆ ਗਿਆ। ਇਸ ਸਬੰਧੀ ਜਾਣਕਾਰੀ
ਦਿੰਦੇ ਹੋਏ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਦੀ ਰਹਿਨੁਮਾਈ ਹੇਠ 'ਸਾਂਝੀ ਰਸੋਈ' ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀ ਅਤੇ ਦਾਨੀ ਸੱਜਣਾਂ ਵਲੋਂ ਆਪਣੇ ਬੱਚਿਆਂ/ਪਰਿਵਾਰਕ ਮੈਂਬਰਾਂ ਦੇ ਜਨਮ ਦਿਨ, ਵਿਆਹ ਸ਼ਾਦੀ ਦੀ ਵਰ੍ਹੇਗੰਢ ਅਤੇ ਹੋਰ ਖੁਸ਼ੀਆ/ਯਾਦਾਂ ਆਦਿ 'ਸਾਂਝੀ ਰਸੋਈ' ਵਿੱਚ ਵਿਸ਼ੇਸ਼ ਦਿਨ ਬੁੱਕ ਕਰਵਾ ਕੇ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰੀ/ਕਸਬਿਆਂ/ਪੇਂਡੂ ਇਲਾਕਿਆਂ ਦੇ ਦਾਨੀ ਸੱਜਣਾਂ ਅਤੇ ਸਮਾਜ ਸੇਵਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਦਾਨੀ ਸੱਜਣ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੁਆਰਾ ਚਲਾਈ ਜਾ ਰਹੀ 'ਸਾਂਝੀ ਰਸੋਈ' ਨੂੰ ਸਫਲਤਾਪੂਰਵਕ ਚਾਲੂ ਰੱਖਣ ਲਈ ਵੱਡਮੁੱਲਾ ਯੋਗਦਾਨ ਦਿੰਦੇ ਰਹਿਣ।
ਇਸ ਮੌਕੇ 'ਤੇ ਪਰਿਵਾਰਕ ਮੈਂਬਰਾਂ ਹਰਜੀਤ ਕੌਰ, ਹਰਪ੍ਰੀਤ ਕੌਰ ਤੋਂ ਇਲਾਵਾ ਜ਼ਿਲ੍ਹਾ ਰੈਡ ਕਰਾਸ ਅਤੇ ਹਸਪਤਾਲ ਭਲਾਈ ਸੈਕਸ਼ਨ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਸ੍ਰੀ ਰਾਜੀਵ ਬਜਾਜ, ਵਿਨੋਦ ਓਹਰੀ, ਪ੍ਰੋ: ਕੁਲਦੀਪ ਕੋਹਲੀ, ਭੁਪਿੰਦਰ ਗੁਪਤਾ, ਪ੍ਰੋ: ਅਮਰਜੀਤ ਕੌਰ ਅਤੇ ਜੋਗਿੰਦਰ ਕੌਰ ਤੋਂ ਇਲਾਵਾ ਸੁਸਾਇਟੀ ਦੇ ਮੈਂਬਰ ਵੀ ਮੌਜੂਦ ਸਨ।
No comments:
Post a Comment