ਤਲਵਾੜਾ, 14 ਨਵੰਬਰ: ਸਰਕਾਰੀ ਹਾਈ ਸਕੂਲ ਚੰਗੜਵਾਂ ਵਿਖੇ ਕੌਮੀ
ਬਾਲ ਦਿਵਸ ਹੈੱਡਮਾਸਟਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਸਕੂਲ ਮੁਖੀ ਕੁਲਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੇ ਮਹੱਤਵ, ਪਿਛੋਕੜ ਸਬੰਧੀ ਜਾਣਕਾਰੀ ਦਿੱਤੀ। ਸਕੂਲ ਦੇ ਬੱਚਿਆਂ ਵੱਲੋ ਸ਼ਾਨਦਾਰ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਕਵਿਤਾ, ਭਾਸ਼ਣ ਤੇ ਕੁਇਜ਼ ਮੁਕਾਬਲੇ ਸ਼ਾਮਿਲ ਸਨ। ਬੱਚਿਆਂ ਦੇ ਰੌਚਕ ਖੇਡ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਰੱਸੀ ਟੱਪਣਾ, ਤਿੰਨ ਟੰਗੀ ਦੌੜ, ਬੋਰੀ ਦੌੜ, ਡੱਡੂ ਦੌੜ, ਚਮਚ ਦੌੜ, ਰੱਸਾਕੱਸ਼ੀ ਆਦਿ ਵਿੱਚ ਬੱਚਿਆਂ ਨੇ ਵਧ ਚੜ• ਕੇ ਭਾਗ ਲਿਆ। ਜੇਤੂ ਬੱਚਿਆਂ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਗੁਰਪਾਲ ਸਿੰਘ, ਦਲੇਰ ਸਿੰਘ, ਸੁਖਵਿੰਦਰ ਸਿੰਘ, ਰਾਧਾ ਕੁਮਾਰੀ, ਮਨੀਸ਼ਾ ਸ਼ਰਮਾ, ਰੇਖਾ ਰਾਣੀ, ਅਮਿਤਾ ਦੇਵੀ, ਅਨੁਪਮ ਧਰਵਾਲ, ਪੂਜਾ ਬੈਰਾਗੀ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।
No comments:
Post a Comment