- ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸਹਾਈ ਸਾਬਤ ਹੋਵੇਗਾ ਇਹ ਉਪਰਾਲਾ : ਡਿਪਟੀ ਕਮਿਸ਼ਨਰ
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਦੇ 14 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਅਤੇ ਸਬੰਧਤ ਸਕੂਲਾਂ ਨੇੜਲੇ ਬਾਕੀ ਸਕੂਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਮੁਤਾਬਕ ਸੈਂਕੜੇ ਸਕੂਲ ਇਹ ਸਹੂਲਤ ਪ੍ਰਾਪਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ 2 ਨਵੰਬਰ ਨੂੰ ਬਾਗਪੁਰ ਸਤੌਰ, 3 ਨੂੰ ਮਾਹਿਲਪੁਰ, 6 ਨੂੰ ਚੱਬੇਵਾਲ, 7 ਨੂੰ ਹਾਜੀਪੁਰ, 8 ਨੂੰ ਕੋਟਫਤੂਹੀ, 10 ਨੂੰ ਢੋਲਬਾਹਾ, 13 ਨੂੰ ਅੰਬਾਲਾ ਜੱਟਾਂ, 14 ਨੂੰ ਮਨਸੂਰਪੁਰ, 20 ਨੂੰ ਪੱਤੀ ਸੂਰਾ ਸਿੰਘ, 21 ਨੂੰ ਦਸੂਹਾ, 22 ਨੂੰ ਅੱਤੋਵਾਲ, 27 ਨੂੰ ਖੁੱਡਾ, 28 ਨੂੰ ਤਲਵਾੜਾ ਸੈਕਟਰ-3 ਅਤੇ 30 ਨਵੰਬਰ ਨੂੰ ਘੰਟਾ ਘਰ ਹੁਸ਼ਿਆਰਪੁਰ ਵਿਖੇ ਮਾਸ ਕੌਂਸਲਿੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਇਹ ਪ੍ਰੋਗਰਾਮ ਉਕਤ ਪਿੰਡਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਹੀ ਹੋਣਗੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਡਾਇਰੈਕਟਰ ਰੁਜ਼ਗਾਰ ਅਤੇ ਕਾਰੋਬਾਰ ਸ੍ਰੀ ਹਰਬੀਰ ਸਿੰਘ ਨੇ ਦੱਸਿਆ ਕਿ ਜਿਸ ਸਕੂਲ ਵਿੱਚ ਪ੍ਰੋਗਰਾਮ ਉਲੀਕਿਆ ਗਿਆ ਹੈ, ਉਸ ਸਕੂਲ ਅਧੀਨ ਆਉਂਦੇ ਸਾਰੇ ਸਰਕਾਰੀ, ਏਡਿਡ, ਪ੍ਰਾਈਵੇਟ ਸਕੂਲਾਂ ਅਤੇ ਡਰਾਪ ਆਊਟਸ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਬੰਧਤ ਸਕੂਲਾਂ ਵਿੱਚ ਇਹ ਪ੍ਰੋਗਰਾਮ ਨਿਸ਼ਚਿਤ ਕੀਤੀਆਂ ਮਿਤੀਆਂ ਅਨੁਸਾਰ ਸਵੇਰੇ 11 ਵਜੇ ਸ਼ੁਰੂ ਹੋ ਜਾਵੇਗਾ, ਜਿਸ ਦਾ ਯੁਵਕਾਂ ਨੂੰ ਫਾਇਦਾ ਚੁੱਕਣਾ ਚਾਹੀਦਾ ਹੈ।
No comments:
Post a Comment