ਤਲਵਾੜਾ, 19 ਨਵੰਬਰ: ਸਰਕਾਰੀ ਮਿਡਲ ਸਕੂਲ ਭਡਿਆਰਾਂ ਵਿਖੇ ਇੱਕ ਦਿਨਾ
ਗਣਿਤ ਮੇਲਾ ਸਕੂਲ ਮੁਖੀ ਕੇਵਲ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਵਿਦਿਆਥੀਆਂ ਵੱਲੋਂ ਕਿਰਿਆਵਾਂ ਰਾਹੀਂ ਗਣਿਤ ਵਿਸ਼ੇ ਦੀਆਂ ਪੇਚੀਦਗੀਆਂ ਨੂੰ ਸਰਲਤਾ ਅਤੇ ਰੌਚਕ ਢੰਗ ਨਾਲ ਪੇਸ਼ ਕੀਤਾ ਗਿਆ। ਸਕੂਲ ਮੁਖੀ ਕੇਵਲ ਸਿੰਘ ਨੇ ਦੱਸਿਆ ਕਿ ਗਣਿਤ ਅਧਿਆਪਕਾਂ ਦੇ ਨਿਰਦੇਸ਼ਨ ਤਹਿਤ ਬੱਚਿਆਂ ਵੱਲੋਂ ਇਸ ਮੇਲੇ ਦੀਆਂ ਸਰਗਰਮੀਆਂ ਵਿਚ ਵਧ ਚੜ੍ਹ ਦੇ ਸ਼ਿਰਕਤ ਕੀਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੁਰਿੰਦਰ ਸਿੰਘ, ਅਰੁਣ ਕੌਲ, ਹਰਭਜਨ ਸਿੰਘ, ਬਸੰਤ ਸਿੰਘ, ਰਵਿੰਦਰ ਸਿੰਘ ਆਦਿ ਸਮੇਤ ਅਧਿਆਪਕ, ਮਾਪੇ ਤੇ ਹੋਰ ਪਤਵੰਤੇ ਹਾਜਰ ਸਨ।
ਸਰਕਾਰੀ ਮਿਡਲ ਸਕੂਲ ਭਡਿਆਰਾਂ ਵਿਖੇ ਗਣਿਤ ਮੇਲੇ ਦੌਰਾਨ ਸਕੂਲ ਮੁਖੀ ਕੇਵਲ ਸਿੰਘ ਤੇ ਹੋਰ। |
No comments:
Post a Comment