ਤਲਵਾੜਾ, 26 ਨਵੰਬਰ: ਗਣਿਤ ਵਿਸ਼ੇ ਵਿਚ ਰੁਚੀ ਪੈਦਾ ਕਰਨ
ਦੇ ਮੰਤਵ ਨਾਲ ਸਰਕਾਰੀ ਹਾਈ ਸਕੂਲ ਚੰਗੜਵਾਂ ਵਿਚ ਮੈਥ ਮੇਲਾ ਲਗਾਇਆ ਗਿਆ। ਸਕੂਲ ਮੁਖੀ ਹੈੱਡਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਗਣਿਤ ਅਧਿਆਪਕਾਂ ਅਮਿਤਾ ਦੇਵੀ ਅਤੇ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਗਣਿਤ ਸਬੰਧੀ ਕਿਰਿਆਵਾਂ ਰਾਹੀਂ ਪੇਚੀਦਾ ਸੂਤਰਾਂ ਨੂੰ ਰੌਚਿਕ ਤੇ ਆਸਾਨ ਤਰੀਕੇ ਨਾਲ ਤਿਆਰ ਕੀਤਾ ਗਿਆ। ਇਸ ਮੌਕੇ ਸੁਰੇਸ਼ ਕੁਮਾਰ ਰਾਣਾ, ਸੁਰਿੰਦਰ ਸਿੰਘ, ਗੁਰਚਰਨ ਸਿੰਘ, ਬੀ. ਐਮ. ਪਰਵੀਨ ਕੁਮਾਰ ਆਦਿ ਸਮੇਤ ਸਮੂਹ ਅਧਿਆਪਕ, ਮਾਪੇ ਤੇ ਹੋਰ ਪਤਵੰਤੇ ਹਾਜਰ ਸਨ।
No comments:
Post a Comment