ਹੁਸ਼ਿਆਰਪੁਰ, 22 ਨਵੰਬਰ:ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਵਲੋਂ ਗੁੰਮਸ਼ੁਦਾ ਇਕ ਬੱਚੇ ਨੂੰ ਉਸ ਦੇ ਮਾਪਿਆਂ ਹਵਾਲੇ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਭਲਾਈ ਸੁਰੱਖਿਆ
ਅਫਸਰ ਸ੍ਰੀਮਤੀ ਹਰਪ੍ਰੀਤ ਕੌਰ ਨੇ ਦੱਸਿਆ ਕਿ 31 ਅਕਤੂਬਰ 2017 ਨੂੰ ਪੁਲਿਸ ਥਾਣਾ, ਨਵੀਂ ਬਰਾਦਰੀ, ਜਲੰਧਰ ਵਿਖੇ ਅਲੀਖਾਨ (ਕਾਲਪਨਿਕ ਨਾਮ) ਬੱਚਾ ਮਿਲਿਆ ਸੀ। ਬੱਚੇ ਦੀ ਉਮਰ ਕਰੀਬ 16-17 ਸਾਲ ਸੀ। ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਜਦੋਂ ਬੱਚੇ ਦੀ ਕਾਊਂਸਲਿੰਗ ਕੀਤੀ ਗਈ, ਤਾਂ ਉਸ ਨੇ ਦੱਸਿਆ ਕਿ ਉਹ ਜ਼ਿਲ੍ਹਾ ਸੰਤ ਕਬੀਰ ਨਗਰ, ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਜਦਕਿ ਹੁਣ ਉਸ ਦੇ ਪਰਿਵਾਰਕ ਮੈਂਬਰ ਜੰਮੂ ਵਿਖੇ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਸੁਪਰਡੰਟ ਚਿਲਡਰਨ ਹੋਮ ਵਲੋਂ ਇਸ ਬੱਚੇ ਦੀ ਸਬੰਧਤ ਥਾਣੇ ਤੋਂ ਪੜਤਾਲ ਕੀਤੀ ਗਈ। ਪੜਤਾਲ ਕਰਨ ਤੋਂ ਬਾਅਦ ਬੱਚੇ ਦੀ ਮਾਤਾ ਨੂਰਜਹਾਂ ਵਲੋਂ ਦਸਤਾਵੇਜ਼ ਦਿਖਾਉਣ ਤੋਂ ਬਾਅਦ ਬੱਚੇ ਨੂੰ ਉਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਡਾ. ਅਸ਼ਵਨੀ ਜੁਨੇਜਾ, ਵੀ.ਕੇ. ਚੋਪੜਾ, ਅਰਵਿੰਦ ਸ਼ਰਮਾ, ਨਰੇਸ਼ ਕੁਮਾਰ, ਸੁਖਜਿੰਦਰ ਸਿੰਘ ਅਤੇ ਆਰਤੀ ਵੀ ਮੌਜੂਦ ਸਨ।
No comments:
Post a Comment