ਤਲਵਾੜਾ, 19 ਨਵੰਬਰ: ਰਾਜਪੂਤ ਸਭਾ ਤਲਵਾੜਾ ਵੱਲੋਂ ਪ੍ਰਧਾਨ ਮਾਨ
ਸਿੰਘ ਪਠਾਣੀਆ ਦੀ ਅਗਵਾਈ ਹੇਠ ਇੱਥੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਪਦਮਾਵਤੀ ਦੇ ਵਿਰੁੱਧ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਮੁੱਖ ਚੌਂਕ ਵਿਚ ਪੁਤਲਾ ਸਾੜਿਆ ਗਿਆ। ਇਸ ਫ਼ਿਲਮ ਉੱਤੇ ਪੂਰਨ ਪਾਬੰਦੀ ਲਾਉਣ ਦੀ ਮੰਗ ਕਰਦਿਆਂ ਸਭਾ ਦੇ ਆਗੂਆਂ ਨੇ ਕਿਹਾ ਕਿ ਇਸ ਫ਼ਿਲਮ ਰਾਹੀਂ ਇਤਿਹਾਸ ਨੂੰ ਗ਼ਲਤ ਢੰਗ ਨਾਲ ਪੇਸ਼ ਕਰਦੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪੁੱਜੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰੇਸ਼ ਰਾਣਾ, ਜਤਿੰਦਰ ਕੰਵਰ, ਕੰਵਰ ਰਤਨ ਚੰਦ, ਰਸ਼ਪਾਲ ਸਿੰਘ ਸਿਪਾਹੀਆ, ਡਾ. ਧਰੁੱਬ ਸਿੰਘ, ਸੰਜੀਵ ਠਾਕੁਰ, ਸੁਨੀਲ ਠਾਕੁਰ, ਮਨੋਜ ਠਾਕੁਰ, ਰਣਜੀਤ ਸਿੰਘ, ਸੁਖਵੰਤ ਸਿੰਘ, ਪ੍ਰਦੀਪ ਡਡਵਾਲ, ਨਰੇਸ਼ ਠਾਕੁਰ, ਰਾਜਿੰਦਰ ਸਿੰਘ, ਸਿਕੰਦਰ ਮਿਨਹਾਸ ਆਦਿ ਸਮੇਤ ਵੱਡੀ ਗਿਣਤੀ ਆਗੂ ਤੇ ਸਰਗਰਮ ਕਾਰਕੁੰਨ ਹਾਜਰ ਸਨ।
No comments:
Post a Comment