- 5 ਹਜ਼ਾਰ ਰੁਪਏ ਵਸੂਲਿਆ ਵੀ ਜਾ ਸਕਦਾ ਹੈ ਜੁਰਮਾਨਾ
- ਮਲਟੀਟੋਨ/ਪ੍ਰੈਸ਼ਰ ਹਾਰਨ ਅਤੇ ਪਟਾਕੇ ਦੀ ਅਵਾਜ਼ ਵਾਲੇ ਸਲੰਸਰ/ਯੰਤਰ ਲਗਾਉਣ, ਨਿਰਮਾਣ ਕਰਨ, ਵਿਕਰੀ ਅਤੇ ਵਰਤੋਂ 'ਤੇ ਹੈ ਪੂਰੀ ਤਰ੍ਹਾਂ ਨਾਲ ਪਾਬੰਦੀ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਵਾਹਨਾਂ 'ਤੇ ਮਲਟੀਟੋਨ ਹਾਰਨ ਦਾ ਪ੍ਰਯੋਗ ਨਾ ਕਰਨ। ਉਨ੍ਹਾਂ ਕਿਹਾ ਕਿ ਇਹ ਵੇਖਣ ਵਿੱਚ ਆਉਂਦਾ ਹੈ ਕਿ ਜ਼ਿਆਦਾਤਰ ਨੌਜਵਾਨ ਆਪਣੇ ਮੋਟਰ ਸਾਈਕਲਾਂ 'ਤੇ ਅਵਾਜ਼ ਵਾਲੇ ਸਲੰਸਰ ਅਤੇ ਪਟਾਕੇ ਵਜਾਉਣ ਵਾਲੇ ਯੰਤਰ ਲਗਾ ਕੇ ਸੜਕਾਂ 'ਤੇ ਤੇਜ਼ ਗਤੀ ਨਾਲ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ, ਜਿਸ ਨਾਲ ਉਹ ਆਪਣੀ ਜਾਨ ਤਾਂ ਖਤਰੇ ਵਿੱਚ ਪਾਉਂਦੇ ਹੀ ਹਨ, ਨਾਲ ਹੀ ਅਵਾਜ਼ੀ ਪ੍ਰਦੂਸ਼ਣ ਵੀ ਪੈਦਾ ਕਰਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਈ ਵੀ ਵਿਅਕਤੀ/ਏਜੰਸੀ ਮਲਟੀਟੋਨ ਹਾਰਨ/ਪ੍ਰੈਸ਼ਰ ਹਾਰਨ ਅਤੇ ਪਟਾਕੇ ਦੀ ਅਵਾਜ਼ ਕੱਢਣ ਵਾਲੇ ਸਲੰਸਰ/ਯੰਤਰ, ਮੋਟਰ ਸਾਈਕਲਾਂ/ਵਾਹਨਾਂ ਲਈ ਨਾ ਤਾਂ ਬਣਾ ਸਕਦੇ ਹਨ ਅਤੇ ਨਾ ਹੀ ਵੇਚ/ਖਰੀਦ ਜਾਂ ਵਰਤ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ 'ਤੇ ਏਅਰ (ਪਰੀਵੈਂਸ਼ਨ ਅਤੇ ਕੰਟਰੋਲ ਆਫ਼ ਪੋਲਿਊਸ਼ਨ) ਐਕਟ 1981 ਦੇ ਤਹਿਤ ਨਿਯਮਾਂ ਅਨੁਸਾਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
No comments:
Post a Comment