ਬਾਲ ਦਿਵਸ ਤੇ ਗਣਿਤ ਮੇਲੇ ਵਿੱਚ ਵਿਦਿਆਰਥੀਆਂ ਨੇ ਦਿਖਾਇਆ ਉਤਸ਼ਾਹ
- ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਲਈ ਸਵਾਗਤੀ ਪ੍ਰੋਗਰਾਮ
ਤਲਵਾੜਾ, 14 ਨਵੰਬਰ: ਬਾਲ ਦਿਵਸ ਮੌਕੇ ਪ੍ਰਾਜੈਕਟ ਪੜ੍ਹੋ ਪੰਜਾਬ ਤਹਿਤ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਖੇ ਗਣਿਤ ਮੇਲਾ ਕਰਵਾਇਆ ਗਿਆ ਜਿਸ ਵਿਚ ਸਕੂਲ ਮੁਖੀ ਰਾਜ ਕੁਮਾਰ ਦੀ ਅਗਵਾਈ ਹੇਠ ਗਣਿਤ ਅਧਿਆਪਕਾਂ ਵੱਲੋਂ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਨੇ ਗਣਿਤ ਸਬੰਧੀ ਪ੍ਰਦਰਸ਼ਨੀ ਲਗਾਈ। ਸਕੂਲ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਮੇਲੇ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਗਣਿਤ ਸਬੰਧੀ ਤਿਆਰ ਕਿਰਿਆਵਾਂ ਪੇਸ਼ ਕੀਤੀਆਂ
ਗਈਆਂ ਅਤੇ ਇਸ ਸ਼ਾਨਦਾਰ ਪ੍ਰਦਰਸ਼ਨੀ ਵਿਚ ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਨੇ ਵੀ ਵਿਸ਼ੇਸ਼ ਰੁਚੀ ਵਿਖਾਈ। ਮੇਲੇ ਵਿਚ ਖਿੱਚ ਦਾ ਕੇਂਦਰ ਬਣਿਆ ਗਣਿਤ-ਗਿੱਧਾ ਜਿਸ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਗਣਿਤ ਵਿਸ਼ੇ ਸਬੰਧੀ ਬੋਲੀਆਂ ਰਾਹੀਂ ਰੌਚਕ ਅੰਦਾਜ਼ ਵਿਚ ਰੰਗ ਬੰਨਿਅਾ। ਬਲਾਕ ਮੈਂਟਰ ਪਰਵੀਨ ਕੁਮਾਰ, ਚੇਅਰਪਰਸਨ ਰਜਨੀ ਰਾਣੀ, ਊਸ਼ਾ ਰਾਣੀ ਵੱਲੋਂ ਮੇਲੇ ਦੇ ਪ੍ਰਬੰਧਾਂ ਅਤੇ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ ਗਈ। ਗਣਿਤ ਅਧਿਆਪਕ ਸੰਦੀਪ ਕਪਿਲ, ਭੁਪਿੰਦਰ ਸਿੰਘ, ਰਮੇਸ਼ ਕੁਮਾਰ, ਰਜਨੀ ਰਾਣੀ, ਸਵਾਤੀ ਮਹਾਜਨ, ਅਲਕਾ ਆਦਿ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਇਸ ਦੌਰਾਨ ਸਕੂਲ ਵਿਚ ਪ੍ਰੀ-ਪ੍ਰਾਇਮਰੀ ਜਮਾਤ ਵਿਚ ਦਾਖਲ ਹੋਏ ਵਿਦਿਆਰਥੀਆਂ ਲਈ ਸਵਾਗਤੀ ਸਮਾਗਮ ਵੀ ਕਰਵਾਇਆ ਗਿਆ ਜਿਸ ਵਿਚ ਕੇਕ ਕੱਟਿਆ ਤੇ ਬੱਚਿਆਂ ਵੱਲੋਂ ਸ਼ਾਨਦਾਰ ਵਿਦਿਅਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਤਹਿਤ ਬੱਚਿਆਂ ਨੂੰ ਆਡੀਓ-ਵੀਡੀਓ ਸਾਜੋ-ਸਾਮਾਨ ਨਾਲ ਲੈਸ ਵਿਸ਼ੇਸ਼ ਤੌਰ ਤਿਆਰ ਕਮਰੇ ਵਿੱਚ ਲਿਜਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮੀਤ ਕੌਰ, ਨਵਕਿਰਨ, ਮਹਿੰਦਰ ਕੌਰ, ਹਰਕਮਲ ਸਿੰਘ, ਰਾਖੀ ਗਰਗ, ਪੂਨਮ ਸ਼ਰਮਾ, ਰੀਨਾ, ਸੁਨੀਤਾ ਠਾਕੁਰ, ਅੰਜੂ, ਰਾਜ ਕੁਮਾਰੀ, ਮਧੂ ਬਾਲਾ, ਬਲਵਿੰਦਰ ਸਿੰਘ, ਵਰਿੰਦਰ ਗੁਸਾਈਂ, ਯੋਗੇਸ਼ਵਰ ਸਲਾਰੀਆ, ਰਘੁਬੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।ਬਾਲ ਦਿਵਸ ਮੌਕੇ ਗਣਿਤ ਮੇਲੇ ਦਾ ਉਦਘਾਟਨ ਕਰਦੇ ਹੋਏ ਸਕੂਲ ਮੁਖੀ ਰਾਜ ਕੁਮਾਰ ਤੇ ਨਾਲ ਖੜੇ ਹਨ ਹੋਰ ਅਧਿਆਪਕ ਤੇ ਪਤਵੰਤੇ।ਬਾਲ ਦਿਵਸ ਤੇ ਪ੍ਰੀ-ਪ੍ਰਾਇਮਰੀ ਸਮਾਗਮ ਵਿਚ ਕੇਕ ਕੱਟਦੇ ਹੋਏ ਸਕੂਲ ਮੁਖੀ ਰਾਜ ਕੁਮਾਰ ਤੇ ਹੋਰ।
No comments:
Post a Comment