ਹੁਸ਼ਿਆਰਪੁਰ, 22 ਨਵੰਬਰ:ਸੈਨਿਕ ਸਕੂਲ ਕਪੂਰਥਲਾ ਵਿੱਚ ਵਿੱਦਿਅਕ ਸੈਸ਼ਨ 2018-19 ਲਈ 6ਵੀਂ ਅਤੇ 9ਵੀਂ ਜਮਾਤ 'ਚ ਦਾਖਲੇ ਲਈ ਆਨ-ਲਾਈਨ ਫ਼ਾਰਮ 30 ਨਵੰਬਰ 2017 ਤੱਕ ਭਰੇ ਜਾ ਸਕਦੇ ਹਨ। ਛੇਵੀਂ ਜਮਾਤ ਵਿੱਚ ਦਾਖਲੇ ਦੇ ਚਾਹਵਾਨ ਵਿਦਿਆਰਥੀ ਦਾ ਜਨਮ 2 ਜੁਲਾਈ 2007 ਤੋਂ 1 ਜੁਲਾਈ 2008 ਵਿਚਕਾਰ ਅਤੇ 9ਵੀਂ ਜਮਾਤ ਵਿੱਚ ਦਾਖਲੇ ਲਈ ਜਨਮ 2 ਜੁਲਾਈ 2004 ਤੋਂ 1 ਜੁਲਾਈ 2005 ਵਿਚਕਾਰ ਹੋਇਆ ਹੋਣਾ ਚਾਹੀਦਾ ਹੈ।
ਸੈਨਿਕ ਸਕੂਲ ਦੇ ਪ੍ਰਿਸੀਪਲ ਸ੍ਰੀ. ਵਿਕਾਸ ਮੋਹਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਜਮਾਤਾਂ ਵਿੱਚ ਦਾਖਲੇ ਲਈ ਦਾਖਲਾ ਪ੍ਰੀਖਿਆ 7 ਜਨਵਰੀ 2018 ਨੂੰ ਫਰੀਦਕੋਟ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਕਪੂਰਥਲਾ ਵਿਖੇ ਹੋਵੇਗੀ। ਇਸ ਲਈ ਸਕੂਲ ਦੀ ਵੈਬਸਾਈਟ www.sskapurthala.com 'ਤੇ ਆਨ-ਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਕੂਲ ਪ੍ਰਾਸਪੈਕਟਸ ਅਤੇ ਦਾਖਲਾ ਫਾਰਮ 400 ਰੁਪਏ ਦੀ ਲਾਗਤ ਨਾਲ ਸਕੂਲ ਤੋਂ ਖ੍ਰੀਦਿਆ ਜਾ ਸਕਦਾ ਹੈ ਜਾਂ ਪ੍ਰਿੰਸੀਪਲ, ਸੈਨਿਕ ਸਕੂਲ ਕਪੂਰਥਲਾ ਦੇ ਨਾਂਅ ਦਾ ਕਪੂਰਥਲਾ ਵਿਖੇ ਅਦਾਇਗੀ ਯੋਗ 480 ਰੁਪਏ ਦਾ ਡਰਾਫਟ ਭੇਜ ਕੇ ਡਾਕ ਰਾਹੀਂ ਮੰਗਵਾਇਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿੱਧੇ ਤੌਰ 'ਤੇ ਅਰਜ਼ੀਆਂ ਦੇਣ ਦੀ ਆਖਰੀ ਮਿਤੀ 5 ਦਸੰਬਰ 2017 ਹੈ। ਹੋਰ ਜਾਣਕਾਰੀ ਲਈ ਸਕੂਲ ਦੀ ਵੈਬਸਾਇਟ ਵੇਖੀ ਜਾ ਸਕਦੀ ਹੈ ਜਾਂ ਫੋਨ ਨੰਬਰ 01822-230184 'ਤੇ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment