ਛਾਏ ਰਹੇ ਬਾਦਲ ਸਾਹਿਬ ਦੇ ਟੋਟਕੇ

ਤਲਵਾੜਾ, 31 ਜੁਲਾਈ : ਆਪਣੇ ਸੰਬੋਧਨ ਦੌਰਾਨ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਬੋਲੇ ਗਏ ਟੋਟਕੇ ਤਲਵਾੜਾ ਦੀਆਂ ਹਵਾਵਾਂ ਵਿਚ ਛਾਏ ਰਹੇ। ਰਾਮਗੜ੍ਹ ਸੀਕਰੀ ਵਿਖੇ ਜਰਾ ਦੇਰੀ ਨਾਲ ਪੁੱਜਣ ਲਈ ਹੈਲੀਕਾਪਟਰ ਦੀ ਉਡਾਨ ਵਿਚ ਮੌਸਮ ਦੀ ਖ਼ਰਾਬੀ ਦਾ ਜਿਕਰ ਕਰਦਿਆਂ ਉਨ੍ਹਾਂ ਵਿਅੰਗ ਕੱਸਿਆ ਕਿ ‘ਅੱਜ ਪਹਿਲੀ ਵਾਰ ਹੈ ਜਦੋਂ ਬਾਦਲ ਨੂੰ ਬਾਦਲਾਂ ਂਨੇ ਘੇਰ ਲਿਆ ...!’ ਹੇਠਾਂ ਭੀੜ ਵਿਚੋਂ ਕਿਸੇ ਨੇ ਦਬਵੀਂ ਜੁਬਾਨ ਵਿਚ ਕਿਹਾ ‘ਕਿਤੇ ਬਾਦਲ ਸਾਹਿਬ ਦਾ ਇਸ਼ਾਰਾ ਮਨਪ੍ਰੀਤ ਬਾਦਲ ਵੱਲ ਤਾਂ ਨਹੀਂ !’ ਇਸੇ ਤਰਾਂ ਉਨ੍ਹਾਂ ਕਿਹਾ ਕਿ ਉਹ ਸਵੈ ਰੁਜਗਾਰ ਲਈ ਪੰਜਾਹ ਫੀਸਦੀ ਸਬਸਿਡੀ ਅਤੇ ਦਿਲ ਖੋਲ੍ਹ ਕੇ ਵਿੱਤੀ ਸਹਾਇਤਾ ਦੇਣਗੇ ਪਰ ਲੋਕੋ ਕਿਤੇ ਕੱਲ੍ਹ ਨੂੰ ਸ਼ਰਾਬ ਦੀਆਂ ਭੱਠੀਆਂ ਲਾਉਣ ਸਹਾਇਤਾ ਨਾ ਮੰਗਣ ਤੁਰ ਪਿਓ ! ਉਨ੍ਹਾਂ ਬੜੇ ਰੌਚਕ ਅੰਦਾਜ ਵਿਚ ਦੱਸਿਆ ਕਿ ਉਨ੍ਹਾਂ ਨੂੰ ਦੇਸ਼ ਵਿਚ ਸਭ ਤੋਂ ਛੋਟੀ ਉਮਰ ਦਾ ਸਰਪੰਚ, ਸੰਮਤੀ ਮੈਂਬਰ, ਵਿਧਾਇਕ ਅਤੇ ਫ਼ਿਰ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਹੈ ਸਭ ਤੋਂ ਵੱਡੀ ਉਮਰ ਦਾ ਮੁੱਖ ਮੰਤਰੀ ਬਣਨ ਦਾ ਸੁਭਾਗ ਵੀ ਮਿਲਿਆ ਹੈ ਅਤੇ ਕਾਮਯਾਬੀ ਦਾ ਕੋਈ ਸ਼ਾਰਟਕੱਟ ਰਾਹ ਨਹੀਂ ਹੁੰਦਾ। ਅੱਜ ਸਵੇਰੇ ਤਲਵਾੜਾ ਨੇੜੇ ਭਟੋਲੀ ਵਿਖੇ ਖੇਤਰੀ ਖੋਜ ਤੇ ਸਿਖਲਾਈ ਕੇਂਦਰ ਦੇ ਉਦਘਾਟਨ ਮੌਕੇ ਉਨ੍ਹਾਂ ਚੁਟਕੀ ਲਈ ਕਿ ਹਲਕਾ ਮੁਕੇਰੀਆਂ ਦੇ ਲੋਕਾਂ ਨੇ ਪਤਾ ਨਹੀਂ ਕਿਉਂ ਇਸ ਵਾਰ ਅਰੁਣੇਸ਼ ਸ਼ਾਕਰ ਦੀ ਲੱਤ ਖਿੱਚ ਦਿੱਤੀ ਨਹੀਂ ਤਾਂ ਉਨ੍ਹਾਂ ਐਤਕੀ ਵਜੀਰ ਬਣ ਜਾਣਾ ਸੀ !

ਸੰਗਤ ਦਰਸ਼ਨ ਦੇ ਚੌਥੇ ਦਿਨ 41 ਪਿੰਡਾਂ ਨੂੰ 5 ਕਰੋੜ ਦੀਆਂ ਗਰਾਂਟਾਂ ਜਾਰੀ

  • ਮੁੱਖ ਮੰਤਰੀ ਨੇ ਏ ਸੀ ਤੇ ਪਾਬੰਦੀ ਨੂੰ ਸਹੀ ਠਹਿਰਾਇਆ 

  • ਦੇਸ਼ ਦੇ ਅੰਨ ਭੰਡਾਰ ਦੇ ਹਿੱਤ ਵਿੱਚ ਕੇਂਦਰ ਫਿਰਾਕਦਿਲੀ ਵਿਖਾਉਂਦਿਆਂ 1000 ਮੈਗਾਵਾਟ ਬਿਜਲੀ ਪੰਜਾਬ ਨੂੰ ਤੁਰੰਤ ਦੇਵੇ : ਬਾਦਲ
  •  ਦਸੂਹਾ ਹਲਕੇ ਦੇ ਚਾਰ ਰੋਜ਼ਾ ਸੰਗਤ ਦਰਸ਼ਨ ਵਿੱਚ 231 ਪੰਚਾਇਤਾਂ ਨੂੰ 18 ਕਰੋੜ ਦੀ ਰਾਸ਼ੀ ਵੰਡੀ
ਸੰਗਤ ਦਰਸ਼ਨ ਦਸੂਹਾ
ਦਸੂਹਾ, 30 ਜੁਲਾਈ: ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਤੁਰੰਤ ਕੇਂਦਰੀ ਪੂਲ ਵਿੱਚੋਂ 1000 ਮੈਗਾਵਾਟ ਵਾਧੂ ਬਿਜਲੀ ਪੰਜਾਬ ਨੂੰ ਦੇਵੇ ਤਾਂ ਜੋ ਪੰਜਾਬ ਦੇ ਕਿਸਾਨ ਦੇਸ਼ ਦਾ ਢਿੱਡ ਭਰਨ ਲਈ ਝੋਨੇ ਦੀ ਫ਼ਸਲ ਪੈਦਾ ਕਰ ਸਕਣ। ਮੁੱਖ ਮੰਤਰੀ ਪੰਜਾਬ ਅੱਜ ਇਥੇ ਦਸੂਹਾ ਵਿਧਾਨ ਸਭਾ ਹਲਕੇ ਵਿੱਚ ਸਥਾਨਕ ਦਾਣਾ ਮੰਡੀ ਵਿਖੇ ਆਯੋਜਿਤ ਚੌਥੇ ਦਿਨ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੇ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

                ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਕੇਂਦਰੀ ਪੂਲ ਵਿੱਚ ਸਭ ਤੋਂ ਵੱਧ ਝੋਨਾ ਪੈਦਾ ਕਰਕੇ ਆਪਣਾ ਯੋਗਦਾਨ ਪਾਉਂਦਾ ਹੈ ਅਤੇ ਕੇਂਦਰ ਸਰਕਾਰ ਨੂੰ ਆਪਣੀ ਫਿਰਾਕਦਿਲੀ ਦਿਖਾਉਂਦਿਆਂ ਸੋਕੇ ਦੀ ਸਥਿਤੀ ਵਿੱਚ ਪੰਜਾਬ ਨੂੰ ਵੱਧ ਬਿਜਲੀ ਸਪਲਾਈ ਦੇਵੇ ਤਾਂ ਜੋ ਪੰਜਾਬ ਦਾ ਕਿਸਾਨ ਸੋਕੇ ਦੀ ਸਥਿਤੀ ਵਿੱਚ ਵੀ ਵੱਧ ਤੋਂ ਵੱਧ ਝੌਨਾ ਪੈਦਾ ਕਰਕੇ ਦੇਸ਼ ਦੀਆਂ ਲੋੜਾਂ ਨੂੰ ਪੂਰਾ ਕਰ ਸਕੇ। ਬਿਜਲੀ ਦੀਆਂ ਦਰਾਂ ਵਿੱਚ ਕੀਤੇ ਵਾਧੇ ਸਬੰਧੀ ਪੁ¤ਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਦਰਾਂ ਵਿਚ ਵਾਧਾ ਸਰਕਾਰ ਵੱਲੋਂ ਨਹੀਂ ਸਗੋਂ ਰੈਗੂਲੇਟਰੀ ਅਥਾਰਟੀ ਵੱਲੋਂ ਕੀਤਾ ਗਿਆ ਹੈ ਅਤੇ ਪੰਜਾਬ ਵਿੱਚ ਰੈਗੂਲੇਟਰੀ ਵੱਲੋਂ ਵਧਾਈਆਂ ਦਰਾਂ ਦੇਸ਼ ਦੇ ਦੂਸਰਿਆਂ ਸੂਬਿਆਂ ਤੋਂ ਬਹੁਤ ਘੱਟ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ਵਿੱਚ 34 ਪ੍ਰਤੀਸ਼ਤ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ ਜਦ ਕਿ ਪੰਜਾਬ ਵਿੱਚ ਇਹ ਵਾਧਾ 12 ਪ੍ਰਤੀਸ਼ਤ ਹੀ ਕੀਤਾ ਗਿਆ ਹੈ।

                ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਘਾਟ ਸਰਕਾਰ ਦੀ ਪਾਵਰ ਨੀਤੀ ਕਰਕੇ ਨਹੀਂ ਬਲਕਿ ਬਿਜਲੀ ਦੀ ਕਿੱਲਤ ਵਰਖਾ ਨਾ ਪੈਣ ਕਰਕੇ ਹੈ। ਦਫ਼ਤਰਾਂ ਵਿੱਚ ਸਮੇਂ ਦੀ ਤਬਦੀਲੀ ਅਤੇ ਏ ਸੀ ਬੰਦ ਕਰਨ ਸਬੰਧੀ ਪੁ¤ਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬਿਜਲੀ ਦੀ ਬੱਚਤ ਵਾਸਤੇ ਸਰਕਾਰ ਨੂੰ ਅਜਿਹੇ ਫੈਸਲੇ ਲੈਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ। ਪੰਜਾਬ ਵਿੱਚ ਪੈਟਰੋਲ ਉਤੇ ਸਭ ਤੋਂ ਵੱਧ ਵੈਟ ਸਬੰਧੀ ਪੁ¤ਛੇ ਸਵਾਲ ਦੇ ਜਵਾਬ ਵਿੱਚ ਮੁ¤ਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪੈਟਰੋਲ ਦੀ ਵੱਧ ਕੀਮਤ ਵੈਟ ਕਰਕੇ ਨਹੀਂ ਬਲਕਿ ਕੇਂਦਰ ਸਰਕਾਰ ਵੱਲੋਂ ਤੇਲ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਪੈਟਰੋਲ ਦੀਆਂ ਕੀਮਤਾਂ ਵਿੱਚ  ਵਾਰ ਵਾਰ ਕੀਤਾ ਜਾ ਰਿਹਾ ਵਾਧਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਇੱਕ ਪਾਸੇ ਆਮ ਵਿਅਕਤੀ ਦਾ ਕਚੂਮਰ ਨਿਕਲਿਆ ਪਿਆ ਹੈ ਦੂਜੇ ਪਾਸੇ ਖੇਤੀ ਲਾਗਤਾਂ ਨਾਲ ਕਿਸਾਨ ਦੀ ਆਰਥਿਕ ਹਾਲਤ ਬਦਤਰ ਹੋ ਪਈ ਹੈ ਅਤੇ ਦੂਸਰੇ ਪਾਸੇ ਤੇਲ ਕੰਪਨੀਆਂ ਵਾਰ ਵਾਰ ਕੀਮਤਾਂ ਵਧਾ ਕੇ ਮੁਨਾਫ਼ਾ ਕੁਟ ਰਹੀਆਂ ਹਨ।

                 ਉਲੰਪਿਕ ਖੇਡਾਂ ਵਿੱਚ ਪੰਜਾਬ ਦੇ ਜੇਤੂ ਰਹਿਣ ਵਾਲੇ ਖਿਡਾਰੀਆਂ ਦੇ ਸਨਮਾਨ ਸਬੰਧੀ ਉਨ੍ਹਾਂ ਕਿਹਾ ਕਿ ਉਲੰਪਿਕ ਖੇਡਾਂ ਵਿੱਚ ਪੰਜਾਬ ਦੇ ਜੇਤੂ ਖਿਡਾਰੀਆਂ ਨੂੰ ਪੰਜਾਬ ਸਰਕਾਰ ਦੀ ਖੇਡ ਨੀਤੀ ਦੇ ਅਨੁਸਾਰ ਆਰਥਿਕ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੰਜਾਬ ਸਰਕਾਰ ਨੇ ਸੂਬੇ ਦੇ 10 ਕੌਮਾਂਤਰੀ ਖਿਡਾਰੀਆਂ ਨੂੰ ਪੰਜਾਬ ਪੁਲਿਸ ਵਿੱਚ ਡੀ ਐਸ ਪੀ ਰੈਂਕ ਨਾਲ ਸਨਮਾਨਿਤ ਕੀਤਾ ਹੈ। ਦਸੂਹਾ ਅਤੇ ਪੰਜਾਬ ਵਿੱਚ ਹੋਰ ਜ਼ਿਲ੍ਹੇ ਬਣਾਉਣ ਸਬੰਧੀ ਪੁ¤ਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਫੈਸਲਾ ਪੰਜਾਬ ਸਰਕਾਰ ਦੀ ਸਟੇਟ ਨੀਤੀ ਦੇ ਅਨੁਸਾਰ ਕੀਤਾ ਜਾਵੇਗਾ।

                ਮੁ¤ਖ ਮੰਤਰੀ ਪੰਜਾਬ ਨੇ ਦਾਣਾ ਮੰਡੀ ਦਸੂਹਾ ਵਿੱਚ ਸੰਗਤ ਦਰਸ਼ਨ ਦੇ ਚੌਥੇ ਅਤੇ ਆਖਰੀ ਦਿਨ ਦਸੂਹਾ ਬਲਾਕ ਦੇ 41 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਵਿਕਾਸ ਸਬੰਧੀ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਵਿਕਾਸ ਸਬੰਧੀ ਲਗਭਗ 5 ਕਰੋੜ ਰੁਪਏ ਦੇ ਚੈਕ ਜਾਰੀ ਕੀਤੇ। ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਮੁ¤ਖ ਮੰਤਰੀ ਨੇ ਕਿਹਾ ਕਿ ਦਸੂਹਾ ਦੇ ਚਾਰ ਰੋਜ਼ਾ ਸੰਗਤ ਦਰਸ਼ਨ ਦੌਰਾਨ ਹਲਕੇ ਦੀਆਂ 231 ਪੰਚਾਇਤਾਂ ਨੂੰ 18 ਕਰੋੜ ਰੁਪਏ ਦੀ ਰਾਸ਼ੀ ਦੇ ਚੈਕ ਵਿਕਾਸ ਕਾਰਜਾਂ ਲਈ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ  ਜਦੋਂ ਵੀ ਅਕਾਲੀ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਹੀ ਲੋਕਾਂ ਦੇ ਵਿਕਾਸ ਸਬੰਧੀ ਮਸਲੇ ਹੱਲ ਕਰਨ ਲਈ ਸੰਗਤ ਦਰਸ਼ਨ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੀਆਂ ਗਰਾਂਟਾਂ ਦੀ ਵਰਤੋਂ ਨਿਰਧਾਰਤ ਸਮੇਂ ਵਿੱਚ ਖਰਚ ਕਰਕੇ ਇਨ੍ਹਾਂ ਦਾ ਲੋਕਾਂ ਨੂੰ ਲਾਭ ਦਿੱਤਾ ਜਾਵੇ।

                  ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਬੇਰੁਜ਼ਗਾਰੀ ਦੇ ਖਾਤਮੇ ਵਾਸਤੇ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਤਕਨੀਕੀ ਸਿੱਖਿਆ ਪ੍ਰਾਪਤ ਕਰਕੇ ਰੁਜ਼ਗਾਰ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਨੌਕਰੀਆਂ ਦੇ ਸੀਮਤ ਹੋ ਰਹੇ ਯੁ¤ਗ ਵਿੱਚ ਨੌਜਵਾਨ ਤਕਨੀਕੀ ਸਿੱਖਿਆ ਰਾਹੀਂ ਸਵੈਰੁਜ਼ਗਾਰ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਤੀ ਅਧਾਰਤ ਧੰਦਿਆਂ ਜਿਨ੍ਹਾਂ ਵਿੱਚ ਡੇਅਰੀ ਫਾਰਮਿੰਗ, ਮੱਛੀ ਪਾਲਣ, ਮੂਰਗੀ ਪਾਲਣ, ਇਮੂ ਪਾਲਣ ਅਤੇ ਖੇਤੀ ਅਧਾਰਤ ਹੋਰ ਪ੍ਰੋਸੈਸਿੰਗ ਦੇ ਖੇਤਰ ਵਿੱਚ ਨੌਜਵਾਨਾਂ ਅਤੇ ਘਰਾਂ ਦੀਆਂ ਸੁਆਣੀਆਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਨਾਲ ਉਨ੍ਹਾਂ ਨੂੰ ਸਬਸਿਡੀ ਅਧਾਰਤ ਕਰਜ਼ੇ ਅਤੇ ਉਨ੍ਹਾਂ ਦੀ ਮਾਰਕਿਟਿੰਗ ਲਈ ਵੀ ਮਾਹਿਰਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। 

                ਇਸ ਮੌਕੇ ਤੇ ਸਰਵਸ੍ਰੀ ਅਵਿਨਾਸ਼ ਰਾਏ ਖੰਨਾ ਐਮ ਪੀ, ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕ ਹਲਕਾ ਦਸੂਹਾ, ਗੁਰਕਿਰਤ ਕ੍ਰਿਪਾਲ ਸਿੰਘ ਸਪੈਸ਼ਲ ਪ੍ਰਿੰਸੀਪਲ ਸਕੱਤਰ ਮੁ¤ਖ ਮੰਤਰੀ ਪੰਜਾਬ, ਗੁਰਚਰਨ ਸਿੰਘ ਵਿਸ਼ੇਸ਼ ਕਾਰਜ ਅਫਸ਼ਰ ਮੁ¤ਖ ਮੰਤਰੀ, ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ, ਲੋਕ ਨਾਥ ਆਂਗਰਾ ਡੀ ਆਈ ਜੀ ਜਲੰਧਰ ਰੇਂਜ, ਬਲਕਾਰ ਸਿੰਘ ਸਿੱਧੂ ਐਸ ਐਸ ਪੀ, ਬੀ ਐਸ ਧਾਲੀਵਾਲ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਰਾਹੁਲ ਚਾਬਾ ਐਸ ਡੀ ਐਮ ਦਸੂਹਾ, ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ ਅਤੇ ਪਤਵੰਤੇ ਹਾਜ਼ਰ ਸਨ।

ਬਿਜਲੀ ਦਾ ਘਾਟ ਪੂਰੀ ਕਰਨ ਲਈ ਤਿੰਨ ਪਾਵਰ ਪਲਾਂਟ ਅਗਲੇ ਸਾਲ ਤੱਕ ਚਾਲੂ ਹੋਣਗੇ: ਬਾਦਲ

  • ਕਾਂਗਰਸ ਸਰਕਾਰਾਂ ਦੀ ਖਿਤਾ ਵਿਤਕਰੇਬਾਜੀ ਕਰਕੇ ਕੰਢੀ ਅਤੇ ਬਾਰਡਰ ਖੇਤਰ ਦਾ ਵਿਕਾਸ ਪੱਛੜਿਆ
  • ਮੁੱਖ ਮੰਤਰੀ ਵੱਲੋਂ ਸੰਗਤ ਦਰਸ਼ਨ ਵਿੱਚ 74 ਪੰਚਾਇਤਾਂ ਨੂੰ 5 ਕਰੋੜ ਦੇ ਚੈਕ ਜਾਰੀ ।
  • ਧੁੱਸੀ ਬੰਧ ਦੀ ਮੁਰੰਮਤ ਲਈ 46 ਕਰੋੜ ਮਨਜੂਰ ।
PS Badal in Sangat Darshan ( Alampur )
ਆਲਮਪੁਰ  (ਟਾਂਡਾ ਦਸੂਹਾ), 29 ਜੁਲਾਈ: ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁ¤ਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰਾਂ ਦੀ ਖਿਤਾ ਵਿਤਕਰੇਬਾਜੀ ਕਰਕੇ ਕੰਢੀ ਅਤੇ ਬਾਰਡਰ ਏਰੀਏ  ਵਿਕਾਸ ਪੱਖੋਂ  ਪਿੱਛੇ ਰਹੇ ਹਨ। ਪੰਜਾਬ ਵਿੱਚ ਲੰਬਾ ਸਮਾਂ ਕਾਂਗਰਸ ਪਾਰਟੀ ਨੇ ਰਾਜ ਕਰਕੇ ਸੂਬੇ ਦੇ  ਕੰਢੀ ਅਤੇ ਬਾਰਡਰ ਏਰੀਏ ਨੂੰ ਲਵਾਰਸ ਸਮਝਦਿਆਂ ਇਨ੍ਹਾਂ ਖੇਤਰਾਂ ਵਿੱਚ ਲੋਕਾਂ ਦੀਆਂ ਮੁਢਲੀਆਂ ਲੋੜਾਂ ਅਤੇ ਜੀਵਨ ਪੱਧਰ ਨੂੰ ਉਚਾ ਚੁਕਣ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਦਕਿ ਅਕਾਲੀ ਭਾਜਪਾ ਸਰਕਾਰ ਨੇ ਕੰਢੀ ਅਤੇ ਬਾਰਡਰ ਏਰੀਏ ਦੇ ਇਲਾਕਿਆਂ ਵਾਸਤੇ ਵਿਕਾਸ ਸਬੰਧੀ ਵਿਸ਼ੇਸ਼ ਸਕੀਮਾਂ ਲਾਗੂ ਕੀਤੀਆਂ ਹਨ। ਸਰਕਾਰ ਨੇ ਇਸ ਖੇਤਰ ਵਿੱਚ ਸਿੱਖਿਆ ਦੇ ਮਿਆਰ ਨੂੰ ਉਚਾ ਚੁਕਣ ਲਈ ਕੰਢੀ ਅਤੇ ਬਾਰਡਰ ਏਰੀਏ ਵਿੱਚ ਅਧਿਆਪਕਾਂ ਦਾ ਇੱਕ ਵੱਖਰਾ ਕੇਡਰ ਬਣਾਇਆ ਹੈ ਜਿਸ ਤਹਿਤ ਇਸ ਖੇਤਰ ਦੇ ਪਿੰਡਾਂ ਦੇ ਪੜੇ ਲਿਖੇ ਨੌਜਵਾਨਾਂ ਨੂੰ ਹੀ ਇਨ੍ਹਾਂ ਪਿੰਡਾਂ ਦੇ ਸਕੂਲਾਂ ਵਿੱਚ ਅਧਿਆਪਕ ਨਿਯੁਕਤ ਕੀਤਾ ਜਾ ਰਿਹਾ ਹੈ ਕਿਉਂਕਿ ਸ਼ਹਿਰੀ ਅਤੇ ਹੋਰ ਖੇਤਰਾਂ ਨਾਲ ਸਬੰਧਤ ਅਧਿਆਪਕ ਇਨ੍ਹਾਂ ਖੇਤਰਾਂ ਵਿੱਚ ਜਿੰਮੇਵਾਰੀ ਨਾਲ ਨੌਕਰੀ ਨਾ ਕਰਨ ਕਰਕੇ ਇਹ ਖੇਤਰ ਸਿੱਖਿਆ ਦੇ ਖੇਤਰ ਵਿੱਚ ਪੱਛੜਦੇ ਜਾ ਰਹੇ ਸਨ। ਮੁ¤ਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਅੱਜ ਇਥੇ ਦਸੂਹਾ ਵਿਧਾਨ ਸਭਾ ਹਲਕੇ ਵਿੱਚ ਆਯੋਜਿਤ ਤੀਸਰੇ ਦਿਨ ਦੇ ਆਯੋਜਿਤ ਸੰਗਤ ਦਰਸ਼ਨ ਦੌਰਾਨ ਪਿੰਡ ਆਲਮਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੰਢੀ ਖੇਤਰ ਨੂੰ ਐਗਰੋ ਪ੍ਰੋਸੈਸਿੰਗ ਇੰਡਸਟਰੀ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸ ਖੇਤਰ ਵਿੱਚ ਪੈਦਾ ਹੋਣ ਵਾਲੇ ਫ਼ਲਾਂ ਅਤੇ ਜੜੀ ਬੂਟੀਆਂ ਦੀ ਖੋਜ ਵਾਸਤੇ ਖੋਜ ਕੇਂਦਰ ਖੋਲਿਆ ਜਾ ਰਿਹਾ ਹੈ ਅਤੇ ਇਸ ਖੇਤਰ ਵਿੱਚ ਦੇਸੀ ਗਊ ਦੀ ਬਰੀਡ ਦੇ ਸੁਧਾਰ ਵਾਸਤੇ ਵੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਦਾ ਖੋਜ ਕੇਂਦਰ ਸ਼ੁਰੂ ਕੀਤਾ ਜਾਵੇਗਾ।

                   ਮੁੱਖ ਮੰਤਰੀ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਸਰਹੱਦੀ ਸੂਬਾ ਸਮਝਦਿਆਂ ਇਥੋਂ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਦੀ ਵੱਧ ਪ੍ਰਤੀਨਿਧਤਾ ਦੇਣੀ ਚਾਹੀਦੀ ਹੈ ਜਦ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਫੌਜ ਵਿੱਚ ਆਬਾਦੀ ਦੇ ਆਧਾਰ ਤੇ ਢਾਈ ਪ੍ਰਤੀਸ਼ਤ ਹੀ ਪ੍ਰਤੀਨਿੱਧਤਾ ਦੇ ਕੇ ਸੂਬੇ ਨਾਲ ਵਿਤਕਰੇਬਾਜੀ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਲਗਾਏ ਜਾ ਰਹੇ ਬਿਜਲੀ ਕੱਟ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਉਤਪਾਦਨ ਵਾਸਤੇ ਪਿਛਲੇ ਟਰਮ ਦੌਰਾਨ ਸ਼ੁਰੂ ਕੀਤੇ ਤਿੰਨ ਥਰਮਲ ਪਲਾਂਟ ਅਗਲੇ ਸਾਲ ਤੱਕ ਮੁਕੰਮਲ ਹੋ ਜਾਣਗੇ ਜਿਸ ਨਾਲ ਬਿਜਲੀ ਪੱਖੋਂ ਪੰਜਾਬ ਆਤਮ ਨਿਰਭਰ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗਰਮੀ ਦੇ ਮੌਸਮ ਵਿੱਚ ਲਗ ਰਹੇ ਬਿਜਲੀ ਦੇ ਕੱਟ ਬਰਸਾਤ ਨਾ ਹੋਣ ਕਰਕੇ, ਦੇਸ਼ ਵਿੱਚ ਪੈਦਾ ਹੋਈ ਸੋਕੇ ਵਰਗੀ ਸਥਿਤੀ ਕਰਕੇ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਤੋਂ ਬਿਜਲੀ ਖਰੀਦ ਕੇ ਕਿਸਾਨਾਂ  ਅਤੇ ਲੋਕਾਂ ਦੀ ਘਰੇਲੂ ਬਿਜਲੀ ਦੀਆਂ ਲੋੜਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਪੰਜਾਬ ਦੇ ਸਮੁੱਚੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰਾਂ ਦੇ ਮੁ¤ਖ ਮੰਤਰੀ ਕਦੇ ਵੀ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਜਾਣੂ ਨਹੀਂ ਹੋਏ ਅਤੇ ਉਹ ਹਮੇਸ਼ਾਂ ਆਪਣਾ ਸਮਾਂ ਐਸ਼ਪ੍ਰਸਤੀ ਵਿੱਚ ਹੀ ਗੁਜ਼ਾਰਦੇ ਰਹੇ ਹਨ ਜਦ ਕਿ ਅਸੀਂ ਪਿਛਲੇ ਅਕਾਲੀ ਭਾਜਪਾ ਸਰਕਾਰ ਦੇ ਅਰਸੇ ਦੌਰਾਨ ਹਰ ਹਲਕੇ ਵਿੱਚ  ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਵਿਕਾਸ ਸਬੰਧੀ ਸਮੱਸਿਆਵਾਂ ਨੂੰ ਦੂਰ ਕੀਤਾ ਹੈ ਅਤੇ ਇਹ ਸੰਗਤ ਦਰਸ਼ਨ ਹਲਕਾਵਾਰ ਜਾਰੀ ਰਹਿਣਗੇ। 

                   ਮੁ¤ਖ ਮੰਤਰੀ ਨੇ ਦਸੂਹਾ ਹਲਕੇ ਵਿੱਚ ਤੀਸਰੇ ਦਿਨ ਪਿੰਡ ਆਲਮਪੁਰ ਵਿਖੇ ਆਯੋਜਿਤ ਸੰਗਤ ਦਰਸ਼ਨ ਦੌਰਾਨ ਬਲਾਕ ਦਸੂਹਾ ਅਤੇ ਟਾਂਡਾ ਦੇ 74 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਵਿਕਾਸ ਸਬੰਧੀ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ 5 ਕਰੋੜ ਰੁਪਏ ਦੀ ਰਾਸ਼ੀ ਦੇ ਚੈਕ ਵਿਕਾਸ ਕਾਰਜਾਂ ਲਈ ਜਾਰੀ ਕੀਤੇ। ਇਸ ਮੌਕੇ ਤੇ ਬੋਲਦਿਆਂ ਸ੍ਰ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਰਿਆ ਬਿਆਸ ਦੇ ਧੁ¤ਸੀ ਬੰਨ ਨੂੰ ਮਜ਼ਬੂਤ ਕਰਨ ਲਈ 46 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਦਰਿਆ ਦੇ ਆਸ ਪਾਸ ਪਿੰਡਾਂ ਦੇ ਮਾਲੀ ਤੇ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਨੇ ਕੰਢੀ ਖੇਤਰ ਵਿੱਚ ਸਿੰਚਾਈ ਸਹੂਲਤਾਂ ਦੇ ਸੁਧਾਰ ਵਾਸਤੇ ਕੰਢੀ ਨਹਿਰ ਅਤੇ ਇਸ ਦੇ ਖਾਲਿਆਂ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਨਾਲ ਫੈਲਣ ਵਾਲੀਆਂ ਪੀਲੀਏ, ਹੈਜੇ ਅਤੇ ਮੁਲੇਰੀਏ ਵਰਗੀਆਂ ਬੀਮਾਰੀਆਂ ਪ੍ਰਤੀ ਸਰਕਾਰ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇਸ ਸਬੰਧੀ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਪੰਜਾਬ ਵਿੱਚ ਜਿਥੇ ਕੋਈ ਇਸ ਤਰ੍ਹਾਂ ਦਾ ਕੇਸ ਸਾਹਮਣੇ ਆਉਂਦਾ ਹੈ, ਉਥੇ ਰੋਕਥਾਮ ਲਈ ਤੁਰੰਤ ਲੋੜੀਂਦੇ ਕਦਮ ਚੁਕਣ।

                   ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਆਪਣੀਆਂ ਸਮੱਸਿਆਵਾਂ ਵਿੱਚ ਵਧੇਰੇ ਕਰਕੇ ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇੱਕ ਵਿਸ਼ੇਸ਼ ਯੋਜਨਾ ਬਣਾਈ ਗਈ ਹੈ ਕਿ ਪਿੰਡਾਂ ਵਿੱਚ ਪੂਰੇ ਜਾ ਚੁਕੇ ਛੱਪੜਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ ਜਿਸ ਵਾਸਤੇ ਛੱਪੜਾਂ ਦੀ ਖੁਦਾਈ ਦਾ ਕੰਮ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਦੇ ਗੰਦੇ ਪਾਣੀ ਨੂੰ ਇਨ੍ਹਾਂ ਛੱਪੜਾਂ ਵਿੱਚ ਸੰਭਾਲਿਆ ਜਾ ਸਕੇ ਅਤੇ ਇਸ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਲਈ ਵਰਤਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਵਿੱਚ ਬੇਘਰੇ ਲੋਕਾਂ ਨੂੰ ਮਕਾਨਾਂ ਵਾਸਤੇ ਪਲਾਟ ਦੇਣ ਲਈ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਸਬੰਧਤ ਵਿਭਾਗ ਨੂੰ ਭੇਜਣ ਅਤੇ ਡਿਪਟੀ ਕਮਿਸ਼ਨਰ ਨੂੰ ਪਲਾਟ ਦੇਣ ਦੀ ਪ੍ਰਵਾਨਗੀ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ ਤੇ ਮੁ¤ਖ ਮੰਤਰੀ ਨੇ ਮੁਹੱਲਾ ਕੈਂਥਾਂ     ਦੇ ਹੈਜੇ ਨਾਲ ਮਰਨ ਵਾਲੇ ਪਵਨ ਕੁਮਾਰ ਦੀ ਵਿਧਵਾ ਗੀਤਾ ਰਾਣੀ ਨੂੰ 1.5 ਲੱਖ ਰੁਪਏ ਦਾ ਚੈਕ ਭੇਂਟ ਕੀਤਾ।  

                   ਇਸ ਮੌਕੇ ਸਰਵਸ੍ਰੀ ਦੇਸ ਰਾਜ ਸਿੰਘ ਧੁ¤ਗਾ ਮੁ¤ਖ ਪਾਰਲੀਮਾਨੀ ਸਕੱਤਰ, ਸੁਖਜੀਤ ਕੌਰ ਸਾਹੀ ਵਿਧਾਇਕ ਹਲਕਾ ਦਸੂਹਾ, ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਵਿਧਾਇਕ ਗੜ੍ਹਸ਼ੰਕਰ, ਸੇਵਾ ਸਿੰਘ ਸੇਖਵਾਂ ਸਾਬਕਾ ਮੰਤਰੀ ਪੰਜਾਬ, ਜਤਿੰਦਰ ਸਿੰਘ ਲਾਲੀ ਬਾਜਵਾ ਚੇਅਰਮੇਨ ਜੈਨਕੋ ਪੰਜਾਬ, ਲਖਵਿੰਦਰ ਸਿੰਘ ਲੱਖੀ ਯੂਥ ਆਗੂ, ਕੇ ਜੇ ਐਸ ਚੀਮਾ, ਗੁਰਕੀਰਤ ਕ੍ਰਿਪਾਲ ਸਿੰਘ ਸਪੈਸ਼ਲ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ, ਗੁਰਚਰਨ ਸਿੰਘ ਵਿਸ਼ੇਸ਼ ਕਾਰਜ ਅਫ਼ਸਰ ਮੁੱਖ ਮੰਤਰੀ ਪੰਜਾਬ, ਲੋਕ ਨਾਥ ਆਂਗਰਾ ਡੀ ਆਈ ਜੀ ਜਲੰਧਰ ਰੇਂਜ,  ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ, ਬਲਕਾਰ ਸਿੰਘ ਸਿੱਧੂ ਐਸ ਐਸ ਪੀ, ਹੋਰ ਪਤਵੰਤੇ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਹਾਜ਼ਰ ਸਨ।

ਪੱਤਰਕਾਰ ਤੇ ਕਾਤਲਾਨਾ ਹਮਲੇ ਦੀ ਨਿਖੇਧੀ

ਤਲਵਾੜਾ, 29 ਜੁਲਾਈ : ਇੱਥੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਦੀਪਕ ਠਾਕੁਰ ਉੱਤੇ ਕਥਿਤ ਤੌਰ ਤੇ ਕਾਤਿਲਾਨਾ ਹਮਲੇ ਦੀ ਪੱਤਰਕਾਰ ਯੂਨੀਅਨ ਤਲਵਾੜਾ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਪਕ ਠਾਕੁਰ ਨੇ ਦੱਸਿਆ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਤਲਵਾੜਾ ਸੰਗਤ ਦਰਸ਼ਨ ਪ੍ਰੋਗਰਾਮ ਉਪਰੰਤ ਸ਼ਾਮ ਨੂੰ ਜਦੋਂ ਉਹ ਦੌਲਤਪੁਰ ਚੌਂਕ ਵਿਚ ਜੈ ਮਾਂ ਸਟੂਡੀਓ ਵਿਚ ਰੁਕੇ ਤਾਂ ਉੱਥੇ ਮਨੋਜ ਕੁਮਾਰ ਉਰਫ਼ ਰਿੰਕੂ ਨਾਮਕ ਵਿਅਕਤੀ ਨੇ ਆ ਕੇ ਪਹਿਲਾਂ ਕਿਸੇ ਖ਼ਬਰ ਆਦਿ ਨੂੰ ਲੈ ਕੇ ਬਹਿਸ ਕੀਤੀ ਅਤੇ ਮਗਰੋਂ ਉੱਥੇ ਹੀ ਜਾਨਲੇਵਾ ਹਮਲਾ ਕਰਕੇ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਸਲ ਵਿਚ ਪਿਛਲੇ ਕੁਝ ਦਿਨਾਂ ਤੋਂ ਉਹ ਨਾਜਾਇਜ਼ ਮਾਈਨਿੰਗ ਆਦਿ ਤੇ ਸਟੋਰੀ ਕਰ ਰਹੇ ਸਨ ਤੇ ਜਿਸ ਵਿਚ ਉਕਤ ਵਿਅਕਤੀ ਸਿੱਧੇ ਤੌਰ ਤੇ ਸ਼ਾਮਿਲ ਹੈ ਅਤੇ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਵੀ ਮਿਲ ਰਹੀਆਂ ਸਨ। ਇਸ ਦੌਰਾਨ ਪੱਤਰਕਾਰ ਯੂਨੀਅਨ ਤਲਵਾੜਾ ਦੇ ਪ੍ਰਧਾਨ ਸ਼੍ਰੀ ਰਕੇਸ਼ ਘਈ ਨੇ ਦੱਸਿਆ ਕਿ ਇਹ ਬੇਹੱਦ ਨਿੰਦਣਯੋਗ ਘਟਨਾ ਹੈ ਅਤੇ ਤਲਵਾੜਾ ਦੇ ਸਮੂਹ ਪੱਤਰਕਾਰਾਂ ਵੱਲੋਂ ਮੀਟਿੰਗ ਕਰਕੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ ਅਤੇ ਥਾਣਾ ਮੁਖੀ ਤਲਵਾੜਾ ਨੂੰ ਇਸ ਸਬੰਧੀ ਪੱਤਰਕਾਰਾਂ ਦੇ ਵਫ਼ਦ ਨੇ ਮਿਲ ਕੇ ਕਥਿਤ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਤਿੱਖੇ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ।

ਮੁੱਖ ਮੰਤਰੀ ਵੱਲੋਂ ਅਧਿਆਪਕਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ

ਤਲਵਾੜਾ, 29 ਜੁਲਾਈ: ਤਲਵਾੜਾ ਦੇ ਵੱਖ ਵੱਖ ਸਕੂਲਾਂ ਵਿਚ ਤਾਇਨਾਤ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਅਧਿਆਪਕਾਂ ਦਾ ਇਕ ਵਫ਼ਦ ਸ਼੍ਰੀਮਤੀ ਨਰੇਸ਼ ਠਾਕੁਰ ਮੈਂਬਰ ਬਲਾਕ ਸੰਮਤੀ ਦੀ ਅਗਵਾਈ ਹੇਠ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ। ਇਸ ਮੌਕੇ ਸ਼੍ਰੀਮਤੀ ਠਾਕੁਰ ਨੇ ਦੱਸਿਆ ਕਿ ਬੀ. ਬੀ. ਐਮ. ਬੀ. ਤਲਵਾੜਾ ਪ੍ਰਸ਼ਾਸ਼ਨ ਵੱਲੋਂ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ ਅਤੇ ਮਹਿਕਮੇ ਦੀਆਂ ਤਾਨਾਸ਼ਾਹੀ ਨੀਤੀਆਂ ਕਾਰਨ ਅਧਿਆਪਕਾਂ ਨੂੰ ਵੱਡੀ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।  ਉਨ੍ਹਾਂ ਕਿਹਾ ਕਿ ਤਲਵਾੜਾ ਵਿਚ ਅਧਿਆਪਕਾਂ ਨੂੰ ਐਚ. ਆਰ. ਏ. (ਮਕਾਨ ਕਿਰਾਇਆ ਭੱਤਾ) ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਟਾਉਨਸ਼ਿਪ ਕਲੌਨੀ ਵਿਚ ਅਹੁਦੇ ਅਤੇ ਤਨਖਾਹ ਸਕੇਲਾਂ ਮੁਤਾਬਕ ਰਿਹਾਇਸ਼ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸ. ਬਾਦਲ ਨੇ ਇਸ ਸਬੰਧੀ ਮਸਲਾ ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਸੌਪ ਕੇ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ ਅਤੇ ਛੇਤੀ ਹੀ ਇਸਦਾ ਹੱਲ ਕਰ ਦਿੱਤਾ ਜਾਵੇਗਾ ਜਿਸ ਨਾਲ ਬੀ ਬੀ ਐਮ ਬੀ ਅਤੇ ਹੋਰ ਮਹਿਕਮਿਆਂ ਵਿਚਾਲੇ ਆਪਸੀ ਸਾਂਝ ਮਜਬੂਤ ਹੋਵੇਗੀ।

ਸੋਕੇ ਵਰਗੇ ਹਾਲਾਤ ਨਾਲ ਨਿਪਟਣ ਲਈ ਕੇਂਦਰ ਆਰਥਿਕ ਪੈਕੇਜ ਦੇਵੇ: ਬਾਦਲ

  • ਘੱਗਰ ਡੈਮ ਵਿਚ ਦੇਰੀ ਲਈ ਕੇਂਦਰ ਜਿੰਮੇਵਾਰ : ਬਾਦਲ
  • ਸੰਗਤ ਦਰਸ਼ਨ ਦੇ ਦੂਜੇ ਦਿਨ ਇਤਿਹਾਸਿਕ ਕਸਬਾ ਕਮਾਹੀ ਦੇਵੀ ਵਿਚ ਸੁਣੀਆਂ ਸ਼ਿਕਾਇਤਾਂ
ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ

ਤਲਵਾੜਾ, 28 ਜੁਲਾਈ  : ਦੇਸ਼ ਦੇ ਅੰਨਦਾਤਾ ਅਖਵਾਉਂਦੇ ਪੰਜਾਬ ਵਿਚ ਨਾਮਾਤਰ ਬਾਰਿਸ਼ ਕਾਰਨ ਪੈਦਾ ਹੋਏ ਸੋਕੇ ਵਰਗੇ ਹਾਲਾਤ ਵਿਚ ਆਰਥਿਕ ਸੰਕਟ ਦੇ ਹਾਲਾਤ ਬਣ ਚੁੱਕੇ ਹਨ ਅਤੇ ਕੇਂਦਰ  ਨੂੰ ਤੁਰੰਤ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਸੇਵਾ ਮੁਕਤੀ ਦੀ ਉਮਰ ਹੱਦ 60 ਸਾਲ ਕਰਨ ਬਾਰੇ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਅਤੇ ਦਫ਼ਤਰੀ ਕੰਮ ਕਾਜ  ਨੂੰ ਸੁਚਾਰੂ ਢੰਗ ਚਲਾਉਣ ਲਈ ਰਾਜ ਦੇ ਅਦਾਰਿਆਂ ਵਿਚ ਰੈਸ਼ਨੇਲਾਈਜ਼ੇਸਨ ਤੇ ਪੂਰੀ ਤਰਾਂ ਅਮਲ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਬਲਾਕ ਤਲਵਾੜਾ ਦੇ ਇਤਿਹਾਸਕ ਕਸਬਾ ਕਮਾਹੀ ਦੇਵੀ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਵਿਚ ਜੁੜੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ।
ਰੁੱਖ ਲਗਾਉਂਦੇ ਹੋਏ
ਪੰਜਾਬ ਵਿਚ ਬਿਜਲੀ ਸੰਕਟ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਕੇਂਦਰੀ ਪੂਲ ਵਿਚੋਂ 1000 ਮੈਗਾਵਾਟ ਬਿਜਲੀ ਹੋਰ ਜਾਰੀ ਕਰਨੀ ਚਾਹੀਦੀ ਹੈ ਅਤੇ ਬਿਜਲੀ ਦੀ ਕਮੀ ਨਾਲ ਨਜਿੱਠਣ ਲਈ ਕੇਂਦਰ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜ ਵਿਚ ਸਹਿਕਾਰਤਾ ਲਹਿਰ ਨੂੰ ਮਜਬੂਤ ਕਰਨ ਲਈ ਸਰਕਾਰ ਵੱਲੋਂ ਵਿਆਪਕ ਯਤਨ ਕੀਤੇ ਜਾ ਰਹੇ ਹਨ ਅਤੇ ਅਜਿਹੇ ਉੱਦਮੀਆਂ ਨੂੰ ਆਰਥਿਕ ਹੁਲਾਰਾ ਦੇਣ ਲਈ 50 ਫੀਸਦੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਸੂਬਿਆਂ ਪ੍ਰਤੀ ਨੀਤੀਆਂ ਨਾਲ ਜਿਆਦਾਤਰ ਸੂਬਿਆਂ ਦੀ ਹਾਲਤ ਭਿਖਾਰੀਆਂ ਵਰਗੀ ਹੋ ਗਈ ਹੈ ਅਤੇ ਦੇਸ਼ ਵਿਚ ਕੇਂਦਰੀ ਪੂਲ ਵਿਚ ਟੈਕਸਾਂ ਰਾਹੀ ਇਕੱਠੇ ਹੁੰਦੇ ਪੈਸੇ ਵਿਚੋਂ 68 ਫੀਸਦੀ ਆਮਦਨ ਕੇਂਦਰ ਕੋਲ ਰਹਿ ਜਾਂਦੀ ਹੈ ਅਤੇ ਸੂਬਿਆਂ ਨੂੰ ਮਹਿਜ 32 ਫੀਸਦੀ ਸੂਬਿਆਂ ਦਿੱਤੇ ਜਾਂਦੇ ਹਨ ਪਰੰਤੂ ਸੂਬਿਆਂ ਨੂੰ ਵਧੇਰੇ ਹਿੱਸਾ ਮਿਲਣਾ ਚਾਹੀਦਾ ਹੈ ਜਿਸ ਨਾਲ ਦੇਸ਼ ਦਾ ਸੰਘੀ ਢਾਂਚਾ ਵਧੇਰੇ ਮਜਬੂਤ ਹੋਵੇਗਾ।
ਬਹਿਦੂਲੋ ਵਿਚ ਦਸਤਕਲਾ ਵੇਖਦੇ ਹੋਏ

        ਘੱਗਰ ਦਰਿਆ ਸਬੰਧੀ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਘੱਗਰ ਦਰਿਆ ਵੱਲੋਂ ਸੂਬੇ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪਹੁੰਚਾਏ ਜਾ ਰਹੇ ਨੁਕਸਾਨ ਲਈ ਕੇਂਦਰ ਸਰਕਾਰ ਜਿੰਮੇਵਾਰ ਹੈ ਕਿਉਂਕਿ ਪੰਜਾਬ ਸਰਕਾਰ ਨੇ ਘੱਗਰ ਦਰਿਆ ਤੇ ਡੈਮ ਦਾ  ਆਪਣੇ ਹਿੱਸੇ ਦੇ ਕੰਮ ਨੂੰ ਪੂਰਾ ਕੀਤਾ ਜਾ  ਚੁਕਾ ਹੈ ਪਰ ਬਾਕੀ ਰਹਿੰਦੇ ਹਿੱਸੇ ਦੇ ਕੰਮ ਦੀ ਮਨਜੂਰੀ ਨਾ ਦੇਣ ਇਹ ਕੰਮ ਅਧੂਰਾ ਪਿਆ ਹੈ ਜਿਸ ਨਾਲ ਇਸ ਖੇਤਰ ਦੇ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਕੇਂਦਰ ਸਰਕਾਰ ਵੱਲੋਂ  ਸੂਬਿਆਂ ਦੇ ਸਾਂਝੇ ਮਸਲਿਆਂ ਦਾ ਨਿਪਟਾਰਾ ਨਾ ਕਰਨ ਕਰਕੇ ਸੂਬਿਆਂ ਦਾ ਆਪਸੀ ਟਕਰਾਓ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵੰਡ ਤੋਂ ਬਾਅਦ ਹੁਣ ਤੱਕ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦਰਿਆਈ ਪਾਣੀਆਂ ਦੇ ਮਸਲਿਆਂ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਾ ਦੇ ਕੇ ਅਤੇ ਉਦਯੋਗ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਵੀ ਪੰਜਾਬ ਨਾਲ ਵਿਤਕਰੇਬਾਜੀ ਕੀਤੀ ਗਈ ਹੈ।
        ਮੁ¤ਖ ਮੰਤਰੀ ਨੇ ਇਸ ਤੋਂ ਪਿੰਡ  ਕਮਾਹੀ ਦੇਵੀ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਆਧੁਨਿਕ ਤਿੰਨ ਮੰਜ਼ਲੀ ਕਮਿਉਨਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਿਆ ਅਤੇ ਹੈਲਥ ਸੈਂਟਰ ਵਿੱਚ ਹਰ ਬੀਮਾਰੀ ਦੇ ਮਾਹਿਰ ਡਾਕਟਰ, ਓਪਰੇਸ਼ਨ ਥੀਏਟਰ, ਐਕਸਰੇ, ਲਿਬਾਟਰੀ ਆਦਿ ਸਹੂਲਤਾਂ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਇਸ ਮੌਕੇ ਤੇ ਆਯੋਜਿਤ ਸੰਗਤ ਦਰਸ਼ਨ ਵਿੱਚ ਤਲਵਾੜਾ ਅਤੇ ਦਸੂਹਾ ਬਲਾਕ ਦੇ 56 ਪਿੰਡਾਂ ਦੀਆਂ ਪੰਚਾਇਤਾਂ ਨੂੰ ਲਗਭਗ 3 ਕਰੋੜ ਰੁਪਏ ਦੇ ਚੈਕ ਵਿਕਾਸ ਕੰਮਾਂ ਲਈ ਜਾਰੀ ਕੀਤੇ। ਸੰਗਤ ਦਰਸ਼ਨ ਨੂੰ ਸੰਬੋਧਨ ਕਰਦਿਆਂ ਮੁ¤ਖ ਮੰਤਰੀ ਨੂੰ ਕਿਹਾ ਕਿ ਇਸ ਖੇਤਰ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ ਅਤੇ ਇਸ ਖੇਤਰ ਦੇ ਨੌਜਵਾਨਾਂ ਨੂੰ ਹੁਨਰ ਟਰੇਨਿੰਗ ਲਈ ਪੌਲੀਟੈਕਨਿਕ ਕਾਲਜ ਅਤੇ ਹੋਰ ਟਰੇਨਿੰਗ ਸੈਂਟਰ ਸ਼ੁਰੂ ਕੀੇਤੇ ਜਾਣਗੇ ਅਤੇ ਇਸ ਖੇਤਰ ਵਿੱਚ ਪੈਦਾ ਹੋਣ ਵਾਲੇ ਫ਼ਲਾਂ, ਜੜੀ-ਬੂਟੀਆਂ ਦੀ ਪ੍ਰੋਸੈਸਿੰਗ ਵਾਸਤੇ ਸਰਕਾਰ ਵੱਲੋਂ 50 ਪ੍ਰਤੀਸ਼ਤ ਸਬਸਿਡੀ ਤੇ ਆਰਥਿਕ ਮੱਦਦ ਮੁਹੱਈਆ ਕਰਵਾਈ ਜਾਵੇਗੀ।
        ਮੁ¤ਖ ਮੰਤਰੀ ਨੇ ਇਸ ਤੋਂ ਪਿੰਡ  ਕਮਾਹੀ ਦੇਵੀ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਆਧੁਨਿਕ ਤਿੰਨ ਮੰਜ਼ਲੀ ਕਮਿਉਨਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਿਆ ਅਤੇ ਹੈਲਥ ਸੈਂਟਰ ਵਿੱਚ ਹਰ ਬੀਮਾਰੀ ਦੇ ਮਾਹਿਰ ਡਾਕਟਰ, ਓਪਰੇਸ਼ਨ ਥੀਏਟਰ, ਐਕਸਰੇ, ਲਿਬਾਟਰੀ ਆਦਿ ਸਹੂਲਤਾਂ ਦੇਣ ਦਾ ਐਲਾਨ ਕੀਤਾ। ਮੁ¤ਖ ਮੰਤਰੀ ਨੇ ਇਸ ਮੌਕੇ ਤੇ ਆਯੋਜਿਤ ਸੰਗਤ ਦਰਸ਼ਨ ਵਿੱਚ ਤਲਵਾੜਾ ਅਤੇ ਦਸੂਹਾ ਬਲਾਕ ਦੇ 56 ਪਿੰਡਾਂ ਦੀਆਂ ਪੰਚਾਇਤਾਂ ਨੂੰ ਲਗਭਗ 3 ਕਰੋੜ ਰੁਪਏ ਦੇ ਚੈਕ ਵਿਕਾਸ ਕੰਮਾਂ ਲਈ ਜਾਰੀ ਕੀਤੇ। ਸੰਗਤ ਦਰਸ਼ਨ ਨੂੰ ਸੰਬੋਧਨ ਕਰਦਿਆਂ ਮੁ¤ਖ ਮੰਤਰੀ ਨੂੰ ਕਿਹਾ ਕਿ ਇਸ ਖੇਤਰ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ ਅਤੇ ਇਸ ਖੇਤਰ ਦੇ ਨੌਜਵਾਨਾਂ ਨੂੰ ਹੁਨਰ ਟਰੇਨਿੰਗ ਲਈ ਪੌਲੀਟੈਕਨਿਕ ਕਾਲਜ ਅਤੇ ਹੋਰ ਟਰੇਨਿੰਗ ਸੈਂਟਰ ਸ਼ੁਰੂ ਕੀੇਤੇ ਜਾਣਗੇ ਅਤੇ ਇਸ ਖੇਤਰ ਵਿੱਚ ਪੈਦਾ ਹੋਣ ਵਾਲੇ ਫ਼ਲਾਂ, ਜੜੀ-ਬੂਟੀਆਂ ਦੀ ਪ੍ਰੋਸੈਸਿੰਗ ਵਾਸਤੇ ਸਰਕਾਰ ਵੱਲੋਂ 50 ਪ੍ਰਤੀਸ਼ਤ ਸਬਸਿਡੀ ਤੇ ਆਰਥਿਕ ਮੱਦਦ ਮੁਹੱਈਆ ਕਰਵਾਈ ਜਾਵੇਗੀ।
ਸ. ਬਾਦਲ ਨੇ ਇਸ ਮੌਕੇ ਬਲਾਕ ਤਲਵਾੜਾ ਦੀਆਂ 56 ਪੰਚਾਇਤਾਂ ਨੂੰ 3 ਕਰੋੜ ਰੁਪਏ ਦੇ ਵਿਕਾਸ ਚੈੱਕ ਤਕਸੀਮ ਕੀਤੇ ਅਤੇ ਪਿੰਡ ਬਹਿ ਦੂਲੋ ਦੇ ਬਾਂਸਾਂ ਦੀਆਂ ਟੋਕਰੀਆਂ ਬਣਾਉਣ ਵਾਲੇ ਗੁਰੂ ਗੋਲਕਨਾਥ ਸੈਲਫ ਹੈਲਪ ਗਰੁੱਪ ਨੂੰ ਸ਼ਾਨਦਾਰ ਹਸਤਕਲਾ ਲਈ 5 ਲੱਖ ਰੁਪਏ ਦੀ ਗਰਾਂਟ ਦਿੱਤੀ।
ਕਮਿਊਨਿਟੀ ਹੈਲਥ ਸੈਂਟਰ ਕਮਾਹੀ ਦੇਵੀ  ਦਾ ਉਦਘਾਟਨ


ਇਸ ਮੌਕੇ ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕ ਹਲਕਾ ਦਸੂਹਾ, ਪ੍ਰਿੰਸੀਪਲ ਸਕੱਤਰ ਸ਼੍ਰੀ ਕੇ. ਜੀ. ਐਸ. ਚੀਮਾ, ਸ. ਗੁਰਕੀਰਤ ਕਿਰਪਾਲ ਸਿੰਘ, ਦੀਪਇੰਦਰ ਸਿੰਘ ਡੀ. ਸੀ. ਹੁਸ਼ਿਆਰਪੁਰ, ਸ. ਅਵਤਾਰ ਸਿੰਘ ਭੁੱਲਰ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਜਤਿੰਦਰ ਸਿੰਘ ਲਾਲੀ ਬਾਜਵਾ ਚੇਅਰਮੈਨ ਜੈਨਕੋ, ਰਵਿੰਦਰ ਸਿੰਘ ਚੱਕ ਮੈਂਬਰ ਐਸ. ਜੀ. ਪੀ. ਸੀ., ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ, ਲੋਕ ਨਾਥ ਆਂਗਰਾ ਡੀ. ਆਈ. ਜੀ., ਪੀ. ਐਸ. ਗਿੱਲ, ਬਲਕਾਰ ਸਿੰਘ ਸਿੱਧੂ ਜਿਲ•ਾ ਪੁਲਿਸ ਮੁਖੀ, ਰਮਨ ਗੋਲਡੀ, ਪੂਰਨਾ ਦੇਵੀ ਨੱਥੂਵਾਲ, ਲਵਇੰਦਰ ਸਿੰਘ, ਦਵਿੰਦਰ ਸਿੰਘ ਸੇਠੀ, ਡਾ. ਸੁਭਾਸ਼, ਮਾਸਟਰ ਮੋਹਨ ਲਾਲ ਸਾਬਕਾ ਮੰਤਰੀ, ਡਾ. ਹਰਸਿਮਰਤ ਸਿੰਘ ਸਾਹੀ, ਰਾਹੁਲ ਚਾਬਾ ਐਸ .ਡੀ. ਐਮ.  ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ, ਆਗੂ ਤੇ ਪਤਵੰਤੇ ਹਾਜਰ ਸਨ।

ਹਰਿਆਵਲ ਲਹਿਰ ਨਾਲ ਹੋਵੇਗਾ ਕਾਇਆਕਲਪ: ਜਗਪ੍ਰੀਤ ਸਾਹੀ

ਜਗਪ੍ਰੀਤ ਸਿੰਘ ਸਾਹੀ ਤਲਵਾੜਾ ਵਿਚ ਬੂਟਾ ਲਾਉਂਦੇ ਹੋਏ
ਤਲਵਾੜਾ, 28 ਜੁਲਾਈ : ਪੀਣ ਵਾਲੇ ਪਾਣੀ, ਸਿੰਚਾਈ, ਹਵਾ ਪ੍ਰਦੂਸ਼ਨ ਅਤੇ ਅਨੇਕਾਂ ਮੁਸ਼ਕਿਲਾਂ ਨਾਲ ਜੂਝ ਰਹੇ ਸੂਬੇ ਪੰਜਾਬ ਲਈ ਪੰਜਾਬ ਦੀ ਆਵਾਜ਼ ‘ਅਜੀਤ’ ਵੱਲੋਂ ਆਰੰਭੀ ‘ਅਜੀਤ ਹਰਿਆਵਲ ਲਹਿਰ’ ਨਾਲ ਪੰਜਾਬ ਦਾ ਕਾਇਆਕਲਪ ਹੋ ਜਾਵੇਗਾ ਅਤੇ ਲੋਕ ਇਸ ਲਹਿਰ ਦਾ ਆਪ ਮੁਹਾਰੇ ਹਿੱਸਾ ਬਣ ਰਹੇ ਹਨ। ਇਹ ਪ੍ਰਗਟਾਵਾ ਉੱਘੇ ਸਮਾਜ ਸੇਵੀ ਤੇ ਉਦਯੋਗਪਤੀ ਸ. ਜਗਪ੍ਰੀਤ ਸਿੰਘ ਸਾਹੀ ਨੇ ਇੱਥੇ ਇਸ ਲਹਿਰ ਤਹਿਤ ਬੂਟਾ ਲਾਉਂਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਦਮਸ਼੍ਰੀ ਡਾ. ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਹੇਠ ਅਦਾਰੇ ਵੱਲੋਂ ਹਮੇਸ਼ਾ ਸਮੇਂ ਦੀ ਨਜਾਕਤ ਨੂੰ ਵੇਖਦਿਆਂ ਖੁੱਲ੍ਹ ਕੇ ਲੋਕ ਸੇਵਾ ਵਿਚ ਨਿੱਠ ਕੇ ਯੋਗਦਾਨ ਪਾਇਆ ਹੈ ਅਤੇ ਇਸ ਅਹਿਮ ਲਹਿਰ ਵੀ ਇਸੇ ਲੜੀ ਦਾ ਕਾਮਯਾਬ ਹਿੱਸਾ ਹੈ। ਇਸ ਮੌਕੇ ਬੀ. ਬੀ. ਐਮ. ਬੀ. ਹਸਪਤਾਲ ਤਲਵਾੜਾ ਵਿਚ ਬਤੌਰ ਡੈਂਟਲ ਸਰਜਨ ਡਾ. ਹਰਮੇਸ਼ ਨੇ ਬੂਟਾ ਲਾਉਣ ਉਪਰੰਤ ਲਹਿਰ ਦੀ ਭਰਪੂਰ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਆਖਿਆ। ਇਸੇ ਤਰਾਂ ਅਕਾਲੀ ਆਗੂ ¦ਬੜਦਾਰ ਸਰਬਜੀਤ ਸਿੰਘ ਡਡਵਾਲ ਨੇ ਵੀ ਪੌਦਾ ਲਗਾਇਆ ਅਤੇ ਕਿਹਾ ਕਿ ਮੌਜੂਦਾ ਸਮੇਂ ਵਿਚ ਰੁੱਖ ਮਨੁੱਖ ਦੀਆਂ ਜਿਆਦਾਤਰ ਮੁਸ਼ਕਿਲਾਂ ਦਾ ਹੱਲ ਬਣਨ ਦੀ ਸਮਰੱਥਾ ਰੱਖਦੇ ਹਨ। ਇਸ ਮੌਕੇ ਸਤੀਸ਼ ਠਾਕੁਰ, ਜਤਿੰਦਰ ਸਿੰਘ ਕੰਵਰ, ਗੌਰਵ ਠਾਕੁਰ, ਮਹਿੰਦਰ ਸਿੰਘ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਪੰਜਾਬ ਸਰਕਾਰ ਵੱਲੋਂ ਐਗਰੋ ਪ੍ਰੋਸੈਸਿੰਗ ਯੂਨਿਟਾਂ ਤੇ 50 ਫੀਸਦੀ ਸਬਸਿਡੀ ਦੇਵੇਗੀ : ਬਾਦਲ

ਸੈਲਫ ਹੈਲਪ ਗਰੁੱਪ ਨੂੰ 77 ਲੱਖ ਰੁ. ਦਾ ਚੈੱਕ ਦਿੰਦੇ ਹੋਏ
ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਰਾਮਗੜ੍ਹ ਵਿਚ
ਰਾਮਗੜ੍ਹ ਸੀਕਰੀ (ਤਲਵਾੜਾ) 26 ਜੁਲਾਈ :  ਪੰਜਾਬ ਸਰਕਾਰ ਵੱਲੋਂ  ਖੇਤੀ ਅਧਾਰਤ ਐਗਰੋ ਫੂਡ ਪ੍ਰੋਸੈਸਿੰਗ ਯੂਨਿਟਾਂ ਉਪਰ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇਗੀ । ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ  ਨੇ ਦੇਸ਼ ਦੀਆਂ ਪ੍ਰਮੁੱਖ 5 ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਅਤੇ ਦੇਸ਼ ਦੀਆਂ ਪ੍ਰਸਿੱਧ ਕੰਪਨੀਆਂ ਦੇ ਮਾਹਿਰਾਂ ਸਮੇਤ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡ ਰਾਮਗੜ੍ਹ ਸੀਕਰੀ ਵਿਖੇ ਐਸ ਐਸ ਐਮ ਸੈਲਫ ਹੈਲਪ ਗਰੁੱਪ ਦਾ ਦੌਰਾ ਕਰਨ ਉਪਰੰਤ ਇੱਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰ: ਬਾਦਲ ਨੇ ਕਿਹਾ ਕਿ ਐਗਰੋ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ਇਸ ਖੇਤਰ ਵਿੱਚ ਕ੍ਰਾਂਤੀ ਲਿਆਵੇਗੀ।  ਉਨ੍ਹਾਂ ਦੱਸਿਆ ਕਿ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਕਿਸਾਨਾਂ ਵੱਲੋਂ ਤਿਆਰ ਕੀਤੇ ਗਏ ਉਤਪਾਦਨ ਨੂੰ ਵਧਾਉਣ ਲਈ ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਪ੍ਰਸਿੱਧ ਕੰਪਨੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਵੈ ਸਹਾਇਤਾ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਉਤਪਾਦਕਾਂ ਦਾ ਮੰਡੀਕਰਨ ਲਈ ਪ੍ਰਸਿੱਧ ਕੰਪਨੀਆਂ ਨਾਲ ਸਮਝੌਤਾ ਕੀਤਾ ਗਿਆ ਹੈ ਅਤੇ ਇਸ ਖੇਤਰ ਵਿੱਚ ਰੋਜ਼ਗਾਰ ਦੀਆਂ ਅਨੇਕਾ ਸੰਭਾਵਨਾਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਫੂਡ ਪ੍ਰੋਸੈਸਿੰਗ ਯੂਨਿਟਾਂ ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਸਹਾਇਤਾ ਰਾਜ ਸਰਕਾਰ ਵੱਲੋਂ ਦਿੱਤੀ ਜਾਵੇਗੀ ਅਤੇ ਛੋਟੇ ਕਿਸਾਨਾਂ ਦੀਆਂ ਜਥੇਬੰਦੀਆਂ ਬਣਾ ਕੇ ਸਵੈ ਰੋਜ਼ਗਾਰ ਦੇ ਧੰਦਿਆਂ ਨੂੰ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫੂਡ ਉਤਪਾਦਕਾਂ ਦਾ ਸਹੀ ਪ੍ਰਬੰਧਨ ਕਰਨ ਲਈ ਰਾਜ ਸਰਕਾਰ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੰਢੀ ਏਰੀਆ ਫਰੂਟਸ ਐਂਡ ਹਰਬਲ ਪ੍ਰੋਡਕਸ਼ਨ ਸੁਸਾਇਟੀ ਨੂੰ  77 ਲੱਖ ਰੁਪਏ ਦਾ ਚੈਕ ਭੇਂਟ ਕੀਤਾ ਅਤੇ ਜ਼ਿਲ੍ਹੇ ਦੇ ਹਲਦੀ ਅਤੇ ਸ਼ਹਿਦ ਪ੍ਰੋਸੈਸਿੰਗ ਸਵੈ ਸਹਾਇਤਾ ਗਰੁੱਪ ਨੂੰ 35 ਲੱਖ ਰੁਪਏ ਦਾ ਚੈਕ ਭੇਂਟ ਕੀਤਾ। ਸ੍ਰ: ਬਾਦਲ ਨੇ ਸਵੈਸਹਾਇਤਾ ਗਰੁੱਪ ਵੱਲੋਂ ਤਿਆਰ ਕੀਤੇ ਗਏ ਪ੍ਰੋਡਕਟਾਂ ਨੂੰ ਦੇਖਿਆ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ।
        ਉਨ੍ਹਾਂ ਦੱ੍ਯਸਿਆ ਕਿ ਰਾਜ ਦੇ ਕੰਢੀ ਇਲਾਕੇ ਦੇ ਨੌਜਵਾਨਾਂ ਨੂੰ ਫੌਜ ਅਤੇ ਪੈਰਾ ਮਿਲਟਰੀ ਫੌਜ ਵਿੱਚ ਭਰਤੀ ਹੋਣ ਲਈ ਰਾਜ ਸਰਕਾਰ ਵੱਲੋਂ ਡੋਗਰਾ ਰਾਂਖਵਾਕਰਨ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਜਿਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਫੌਜ ਅਤੇ ਹੋਰ ਅਦਾਰਿਆਂ ਵਿੱਚ ਭਰਤੀ ਹੋਣ ਲਈ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੰਢੀ ਖੇਤਰ ਵਿੱਚ ਉਚ ਸਿੱਖਿਆ ਦੇ ਪ੍ਰਸਾਰ ਲਈ ਸਰਕਾਰੀ ਕਾਲਜ ਸਥਾਪਿਤ ਕੀਤਾ ਗਿਆ ਹੈ ਜਿਸ ਦੇ ਨਵੇਂ ਕੰਪਲੈਕਸ ਦੇ ਨਿਰਮਾਣ ਲਈ 2 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਹਲਕੇ ਦੇ ਇਮਾਨਦਾਰ, ਮਿਹਨਤੀ, ਸਵਰਗਵਾਸੀ ਵਿਧਾਇਕ  ਅਮਰਜੀਤ ਸਿੰਘ ਸਾਹੀ ਉਪਰ 5 ਏਕੜ ਜਮੀਨ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ ਸਥਾਪਿਤ ਕੀਤਾ ਜਾਵੇਗਾ ਜਿਸ ਉਪਰ ਪਹਿਲੇ ਪੜਾਅ ਤੇ 9 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਹਲਕੇ ਦੇ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਵੱਖ-ਵੱਖ ਤਰ੍ਹਾਂ ਦੇ ਸਕਿੱਲ ਸੈਂਟਰ ਸਥਾਪਿਤ ਕੀਤੇ ਜਾਣਗੇ ਅਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦਾ ਖੋਜ ਕੇਂਦਰ ਵੀ ਇਸ ਹਲਕੇ ਵਿੱਚ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਡੇਅਰੀ ਖੇਤਰ ਨੂੰ ਵਿਕਸਿਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਹਲਕੇ ਦੀਆਂ ਲੜਕੀਆਂ ਨੂੰ ਸਿਹਤ ਸੇਵਾਵਾਂ ਵਿੱਚ ਭੇਜਣ ਲਈ ਨਰਸਿੰਗ ਟਰੇਨਿੰਗ ਸੈਂਟਰ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਹਲਕੇ ਦੇ ਇਤਿਹਾਸਕ ਸਥਾਨ ਕਮਾਹੀ ਦੇਵੀ ਦੀ ਮਹਾਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਥੇ ਕਮਿਉਨਟੀ ਹੈਲਥ ਸੈਂਟਰ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਹਲਕੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਉਚ ਪੱਧਰੀ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਿੰਚਾਈ ਸਹੂਲਤ ਮੁਹੱਈਆ ਕਰਾਉਣ ਲਈ ਤੁਬਕਾ ਸਿੰਚਾਈ ਸਕੀਮ ਸਰਵੈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਂਦੇ ਚਾਰ ਦਿਨਾਂ ਦੇ ਅੰਦਰ-ਅੰਦਰ ਇਸ ਹਲਕੇ ਦੀਆਂ 90 ਫੀਸਦੀ ਮੁਸ਼ਕਲਾਂ ਦਾ ਸਮਾਂਧਾਨ ਕੀਤਾ ਜਾਵੇਗਾ ਅਤੇ ਬਾਕੀ ਰਹਿੰਦੀਆਂ 10 ਫੀਸਦੀ ਸਮੱਸਿਆਵਾਂ ਦਾ ਹੱਲ ਆਉਂਦੇ ਤਿੰਨ ਸਾਲਾਂ ਦੇ ਅੰਦਰ-ਅੰਦਰ ਕੀਤਾ ਜਾਵੇਗਾ।
        ਇਸ ਮੌਕੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਅਤੇ ਚੇਅਰਮੈਨ ਪੰਜਾਬ ਫਾਰਮਰਜ਼ ਕਮਿਸ਼ਨਰ ਡਾ ਜੀ ਐਸ ਕਾਲਕਟ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਂ. ਹਰਜੀਤ ਸਿੰਘ ਧਾਲੀਵਾਲ, ਗੁਰੂ ਰਵਿਦਾਸ ਅਯੂਰਵੈਦਿਕ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਓਮ ਪ੍ਰਕਾਸ਼ ਉਪਾਧਿਆਏ, ਡਾਬਰ ਇੰਡੀਆ ਤੋਂ ਸ੍ਰੀ ਬਾਵਾ, ਇਰੀਗੇਸ਼ਨ ਮਾਹਿਰ ਅਤੁਲ ਜੈਨ, ਰਾਜ ਰਤਨਮ ਮੁਖੀ ਫੂਡ ਟੈਕਨੋਲਜੀ ਪ੍ਰਜ਼ਰਵਿੰਗ ਸੈਂਟਰ ਮਸੂਰ, ਜਸਵਿੰਦਰ ਸਿੰਘ ਢਿਲੋਂ ਸਾਬਕਾ ਜ਼ਿਲ੍ਹਾ ਭਲਾਈ ਅਫ਼ਸਰ ਜਲੰਧਰ (ਰਿਟਾ:) ਕਰਨਲ ਮਨਮੋਹਨ ਸਿੰਘ, ਡਾ ਕਮਲ ਸ਼ਰਮਾ, ਡਾ ਪੀ ਸੀ ਸ਼ਰਮਾ, ਡਾ ਵਿਪਨ ਬਿਹਾਰੀ ਭਾਰਤ ਸਰਕਾਰ, ਡਾ ਗੋਕਲ ਹਾਂਡਾ ਨੇ ਵੱਖ-ਵੱਖ ਵਿਸ਼ਿਆਂ ਉਪਰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਫੂਡ ਪ੍ਰੋਸੈਸਿੰਗ ਯੂਨਿਟਾਂ ਨੂੰ ਉਤਸ਼ਾਹਿਤ ਕਰਨ ਲਈ ਸੁਝਾਅ ਦਿੱਤੇ। ਇਸ ਮੌਕੇ ਤੇ ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕ ਹਲਕਾ ਦਸੂਹਾ, ਵਿੱਤ ਕਮਿਸ਼ਨਰ ਜੰਗਲਾਤ ਡੀ ਐਸ ਬੈਂਸ, ਸਪੈਸ਼ਲ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ ਕੇ ਜੇ ਐਸ ਚੀਮਾ, ਬੀਬੀ ਮਹਿੰਦਰ ਕੌਰ ਜੋਸ਼, ਸੋਹਨ ਸਿੰਘ ਠੰਡਲ (ਦੋਵੇਂ ਮੁੱਖ ਪਾਰਲੀਮਾਨੀ ਸਕੱਤਰ), ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਵਿਧਾਇਕ ਹਲਕਾ ਗੜ੍ਹਸ਼ੰਕਰ, ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕਮਲ ਸ਼ਰਮਾ, ਸਾਬਕਾ ਮੰਤਰੀ ਸ੍ਰੀ ਤੀਕਸ਼ਨ ਸੂਦ, ਸਰਬਜੋਤ ਸਿੰਘ ਸਾਬੀ, ਰਾਜ ਗੁਲਜਿੰਦਰ ਸਿੰਘ ਸਿੱਧੂ, ਮਹਿੰਦਰ ਪਾਲ ਸਿੰਘ ਮਾਨ, ਡਾ ਹਰਸਿਮਰਤ ਸਿੰਘ ਸਾਹੀ, ਗੁਰਪ੍ਰੀਤ ਸਿੰਘ ਚੀਮਾ, ਅਵਤਾਰ ਸਿੰਘ ਜੌਹਲ, ਸੁਦਾਗਰ ਸਿੰਘ ਚਨੌਰ, ਜਥੇਦਾਰ ਜੋਗਿੰਦਰ ਸਿੰਘ ਮਿਨਹਾਸ, ਦੀਪਕ ਰਾਣਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਮਾਸਿਕ ਲੋਕ ਅਦਾਲਤਾਂ 28 ਨੂੰ

ਹੁਸ਼ਿਆਰਪੁਰ 26 ਜੁਲਾਈ : ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋ ਕਾਰਜਕਾਰੀ ਚੇਅਰਮੈਨ , ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ , ਚੰਡੀਗੜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਤੇ ਸੈਸ਼ਨ ਜੱਜ ਸ੍ਰੀ ਜੀ . ਕੇ . ਧੀਰ ਦੀ ਦੇਖਰੇਜ ਹੇਠਾਂ 28 ਜੁਲਾਈ 2012 ਨੂੰ ਹੁਸ਼ਿਆਰਪੁਰ , ਦਸੂਹਾ , ਮੁਕੇਰੀਆਂ , ਗੜ੍ਹਸ਼ੰਕਰ ਵਿਖੇ ਮਾਸਿਕ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ।  ਇਨਾਂ ਲੋਕ ਅਦਾਲਤਾਂ ਵਿਚ ਵੱਖ ਵੱਖ ਤਰਾਂ ਦੇ ਕੇਸਾਂ ਜਿਵੇ ਕਿ ਦੀਵਾਨੀ ਦਾਵੇ , ਸਮਝੋਤਾਯੋਗ ਫੋਜ਼ਦਾਰੀ ਕੇਸ , ਹਿੰਦੂ ਮੈਰਿਜ ਐਕਟ ਕੇਸ , ਅਪੀਲਾਂ , ਰ੍ਯੈਟ ਕੇਸ , ਮੋਟਰ ਐਕਸੀਡੈਟ ਕਲੇਮ ਕੇਸ ਅਤੇ ਅਦਾਲਤੀ ਕੇਸਾਂ ਨੂੰ ਸਮਝੋਤੇ ਰਾਂਹੀ ਹੱਲ ਕਰਨ ਲਈ ਸੁਣਿਆ ਜਾਵੇਗਾ ।
            ਮਾਣਯੋਗ ਜਿਲਾ ਤੇ ਸੈਸ਼ਨ ਜੱਜ ਸ੍ਰੀ ਜੀ . ਕੇ . ਧੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਕੇਸਾਂ ਨੂੰ ਲੋਕ ਅਦਾਲਤਾਂ ਵਿਚ ਲਿਆਉਣ ਅਤੇ ਛੇਤੀ ਤੋ ਛੇਤੀ ਸਸਤਾ ਨਿਆਂ ਪ੍ਰਾਪਤ ਕਰਣ ਲੋਕ ਅਦਾਲਤਾਂ ਵਿਚ ਕੇਸ ਲਗਾਉਣ ਲਈ ਲੋਕ ਸਬੰਧਤ ਅਦਾਲਤਾਂ ਦੇ ਜੱਜ ਸਹਿਬਾਨ , ਸਿਵਲ ਜੱਜ ( ਸੀਨੀਅਰ ਡਵੀਜ਼ਨ )  ਹੁਸ਼ਿਆਰਪੁਰ , ਵਧੀਕ ਜੱਜ ( ਸ ਡ )  ਦਸੂਹਾ , ਮੁਕੇਰੀਆਂ ,ਗੜਸ਼ੰਕਰ ਜਾਂ ਸਹਾਇਕ ਜਿਲਾ ਅਟਾਰਨੀ ( ਕਾਨੂੰਨੀ ਸੇਵਾਵਾਂ ) ਹਸ਼ਿਆਰਪੁਰ ਨਾਲ ਸੰਪਰਕ ਕਰ ਸਕਦੇ ਹਨ ।

ਘਰੇਲੂ ਨੌਕਰਾਂ ਦੇ ਵੇਰਵੇ ਰੱਖੇ ਜਾਣ: ਦੀਪਇੰਦਰ ਸਿੰਘ

ਹੁਸ਼ਿਆਰਪੁਰ, 26 ਜੁਲਾਈ: ਜ਼ਿਲ੍ਹਾ ਮੈਜਿਸਟਰੇਟ ਸ੍ਰ: ਦੀਪਇੰਦਰ ਸਿੰਘ ਨੇ ਫੌਜ਼ਦਾਰੀ ਜਾਬਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144  ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੋਲਟਰੀ ਫਾਰਮਾਂ / ਰਾਈਸ ਸੈਲਰਾਂ, / ਭੱਠਿਆਂ ਅਤੇ ਹੋਰ ਸਮਾਲ ਸਕੇਲ ਇੰਡਸਟਰੀਜ਼ ਦੇ ਮਾਲਕਾਂ ਦੇ ਨਾਲ-ਨਾਲ ਘਰੇਲੂ ਨੌਕਰ ਰੱਖਣ ਵਾਲਿਆਂ ਲਈ ਇਹ ਹੁਕਮ ਜਾਰੀ ਕੀਤੇ ਹਨ ਕਿ ਉਹ ਆਪਣੇ ਅਧੀਨ ਕੰਮ ਕਰਨ ਵਾਲੇ ਵਿਅਕਤੀਆਂ / ਨੌਕਰਾਂ ਦਾ ਨਾਮ, ਪੂਰਾ ਪਤਾ, ਤਿੰਨ ਫੋਟੋਆਂ (ਸੱਜੇ, ਖੱਬੇ ਅਤੇ ਸਾਹਮਣੇ ਤੋਂ ਪੋਜ) ਆਪਣੇ ਘਰਾਂ ਵਿੱਚ ਰਜਿਸਟਰ ਲਾ ਕੇ ਅਤੇ ਉਨ੍ਹਾਂ ਦੇ ਸਾਰੇ ਰਿਸ਼ਤੇਦਾਰਾਂ ਦੇ ਐਡਰੈਸ ਲਿਖ ਕੇ ਰੱਖਣ। ਨੌਕਰ ਦੇ ਫਿੰਗਰ ਪ੍ਰਿੰਟ ਮਾਲਕ ਆਪਣੇ ਰਜਿਸਟਰ ਵਿੱਚ ਲਾ ਕੇ ਅਤੇ ਇਹ ਸਾਰਾ ਰਿਕਾਰਡ ਇਲਾਕੇ ਦੇ ਥਾਣੇ ਜਾਂ ਪੁਲਿਸ ਚੌਕੀ ਵਿੱਚ ਵੀ ਤੁਰੰਤ ਦਰਜ਼ ਕਰਾਉਣ ਤਾਂ ਜੋ ਜੁਰਮ ਹੋਣ ਤੇ ਦੋਸ਼ੀਆਂ ਨੂੰ ਲੱਭਣਾ ਆਸਾਨ ਹੋ ਸਕੇ।
        ਇਹ ਹੁਕਮ 24 ਸਤੰਬਰ 2012 ਤੱਕ ਲਾਗੂ ਰਹੇਗਾ।

ਆਫੀਸਰ ਕਲੱਬ ਵਿਖੇ ਹੋਵੇਗਾ ਸੰਗਤ ਦਰਸ਼ਨ

ਹੁਸ਼ਿਆਰਪੁਰ, 26 ਜੁਲਾਈ: ਡਿਪਟੀ ਕਮਿਸ਼ਨਰ ਦੀਪਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ  27 ਜੁਲਾਈ ਨੂੰ ਸਵੇਰੇ 8-30 ਵਜੇ ਪਿੰਡ ਭਟੋਲੀ ( ਤਲਵਾੜਾ )  ਵਿਖੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਈਸਜ਼ ਯੂਨੀਵਰਸਿਟੀ , ਰਿਜਨਲ ਸੈਂਟਰ ਦਾ ਨੀਹ ਪੱਥਰ ਰੱਖਣਗੇ।
          ਉਨ੍ਹਾਂ ਹੋਰ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਇਸੇ ਦਿਨ ਸਵੇਰੇ 9-00 ਵਜੇ ਆਫੀਸਰ ਕਲੱਬ ਤਲਵਾੜਾ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਬਲਾਕ ਹਾਜੀਪੁਰ ਦੇ 11 ਪਿੰਡ ਜਿਨ੍ਹਾਂ ਵਿੱਚ  ਆਸਫਪੁਰ, ਬਡਾਲੀਆਂ, ਗੱਗੜ, ਘੁਗਵਾਲ, ਜੁਗਿਆਲ, ਨਿੱਕੂ ਚੱਕ, ਪੱਤੀ ਟਿੱਬਾ ਟਿੱਬੀਆਂ, ਪੜੇਲੀਆਂ, ਸ਼ੇਖਾਮਤਾ, ਸੀਪਰੀਆਂ, ਸਵਾਰ ਅਤੇ ਬਲਾਕ ਤਲਵਾੜਾ ਦੇ 49 ਪਿੰਡ ਜਿਨ੍ਹਾਂ ਵਿੱਚ ਸੰਧਾਣੀ, ਅਲੈਰਾ, ਅਮਰੋਹ, ਬਡਾਲਾ, ਬਾੜੀ, ਬਟਬਾੜਾ, ਭਡਿਆਰਾਂ, ਭਟੌਲੀ 622, ਭਵਨੌਰ, ਭੋਲ ਬਦਮਾਣੀਆਂ, ਭੋਲ ਕਲੋਤਾ, ਬਰਿੰਗਲੀ, ਚੱਕ ਬਰਿੰਗਲੀ, ਦਲਵਾਲੀ ਕਲਾਂ, ਦਲਵਾਲੀ ਕਲਾਂ, ਦਲਵਾਲੀ ਖੁਰਦ, ਦੇਪਰ, ਦੱਮੋਵਾਲ, ਧਰਮਪੁਰ, ਗੋਈਵਾਲਾ, ਝਰੇੜਾ, ਕਟਰੋਲੀ, ਖਮਤਾ ਪੱਤੀ, ਖਟਿੱਗੜ, ਲਲੋਤਾ, ਮੁਹੱਲਾ ਨਗਰ, ਨਾਰਨੌਲ, ਪੱਸੀ ਕਰੋੜਾ, ਪਲਾਹੜ, ਰੱਕੜੀ, ਰਾਮਗੜ੍ਹ ਸੀਕਰੀ, ਰੇਪੁਰ, ਸੁਖਚੈਨਪੁਰ, ਬੇੜਿੰਗ, ਬਹਿਕਿਤੋ, ਭੰਬੋਤਪੱਤੀ, ਭੰਬੋਤਾੜ, ਭਟੇੜ, ਢਲਾਲ, ਫਤਿਹਪੁਰ, ਬਹਿਮਾਵਾ, ਧਾਰ, ਡੁਗਰਾਲ, ਹਲੇੜ, ਨੰਗਲ ਖਨੌੜਾ, ਰਜਵਾਲ, ਟੋਹਲੂ, ਮੰਗੂ ਮੈਰਾ, ਮਿਡਲ ਰਜਵਾਲ ਅਤੇ ਪੱਲੀ ਦੀਆਂ ਪੰਚਾਇਤਾਂ ਦੀਆਂ ਮੁਸ਼ਕਿਲਾਂ ਸੁਣਨਗੇ ਅਤੇ ਉਨ੍ਹਾਂ ਦਾ ਮੌਕੇ ਤੇ ਹੱਲ ਕਰਨਗੇ।

ਅਧਿਆਪਕਾਂ ਦੀ ਤਨਖਾਹ ਰੈਗੁਲਰ ਕੀਤੀ ਜਾਵੇ: ਕੁਲਵੰਤ ਸਿੰਘ

ਤਲਵਾੜਾ, 25 ਜੁਲਾਈ: ਪੰਜਾਬ ਦੇ ਸਕੂਲਾਂ ਵਿਚ ਹਜਾਰਾਂ ਅਧਿਆਪਕਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਵੱਡੀ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪ੍ਰਗਟਾਵਾ ਇੱਥੇ ਸ. ਕੁਲਵੰਤ ਸਿੰਘ ਪ੍ਰਧਾਨ ਮਾਸਟਰ ਕਾਡਾਰ ਯੂਨੀਅਨ ਤਲਵਾੜਾ ਨੇ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਪਿਛਲੇ ਸਾਲਾਂ ਦੌਰਾਨ ਸਾਲ ਵਿਚ ਇੱਕ ਵਾਰ ਅਸਾਮੀਆਂ ਦੇ ਮਿਲਾਨ ਆਦਿ ਦੇ ਨਾਮ ਤੇ ਲੰਮਾਂ ਸਮਾਂ ਤਨਖਾਹਾਂ ਦਾ ਇੰਤਜਾਰ ਕਰਨਾ ਪੈਂਦਾ ਸੀ ਪਰੰਤੂ ਹੁਣ ਪੂਰਾ ਸਾਲ ਹੀ ਅਜਿਹੀ ਸਥਿਤੀ ਬਣੀ ਰਹਿੰਦੀ ਹੈ ਜਿਸ ਨਾਲ ਉਨ੍ਹਾਂ ਦੀ ਜਿੰਦਗੀ ਦੁਸ਼ਵਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਸਕੂਲਾਂ, ਕਾਲਜਾਂ ਆਦਿ ਵਿਚ ਦਾਖਲਾ ਭੇਜਣ ਸਮੇਤ ਅਨੇਕਾਂ ਹੋਰ ਅਦਾਇਗੀਆਂ ਕਰਨੀਆਂ ਪੈਂਦੀਆਂ ਹਨ ਪਰੰਤੂ ਅਜਿਹੀ ਹਾਲਤ ਵਿਚ ਤਨਖਾਹਾਂ ਨਾ ਮਿਲਣ ਕਰਕੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਵੀ ਖਤਰੇ ਵਿਚ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਤਨਖਾਹਾਂ, ਤਰੱਕੀਆਂ, ਜੀ. ਪੀ. ਫੰਡ ਆਦਿ ਵਰਗੇ ਰਿਕਾਰਡਾਂ ਦਾ ਕੰਪਿਉਟਰੀਕਰਨ ਕੀਤਾ ਗਿਆ ਹੈ ਜਿਸ ਨਾਲ ਅਧਿਆਪਕਾਂ ਨੂੰ ਕਦੇ ਵੀ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤਨਖਾਹ ਦੀ ਅਦਾਇਗੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਤਨਖਾਹਾਂ ਆਦਿ ਦੀ ਅਦਾਇਗੀ ਵਿਚ ਸੁਧਾਰ ਕਰਕੇ ਕਰਮਚਾਰੀਆਂ ਨੂੰ ਹੁੰਦੀ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਉਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਰਾਜ ਦੇ ਅਧਿਆਪਕਾਂ ਦੀਆਂ ਤਨਖਾਹਾਂ ਤੁਰੰਤ ਬਿਨਾਂ ਕਿਸੇ ਦੇਰੀ ਤੋਂ ਜਾਰੀ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਸੰਗਤ ਦਰਸ਼ਨ ਵਿਚ ਵੀ ਇਹ ਮਾਮਲਾ ਉਠਾਇਆ ਜਾਵੇਗਾ ਅਤੇ ਇਸ ਸਬੰਧੀ ਬਕਾਇਦਾ ਮੰਗ ਪੱਤਰ ਦਿੱਤਾ ਜਾਵੇਗਾ।

ਇੰਤਹਾ ਹੋ ਗਈ ਇੰਤਜਾਰ ਕੀ ...

ਤਲਵਾੜਾ, 25 ਜੁਲਾਈ: ਵੱਟ ਕੱਢਦੀ ਗਰਮੀ ਅਤੇ ਹੁੰਮਸ ਦੇ ਮੌਸਮ ਵਿਚ ਲੱਗਣ ਵਾਲੇ ਬਿਜਲੀ ਦੇ ਕੱਟਾਂ ਦੌਰਾਨ ਹੁਣ ਆਮ ਹੀ ਲੋਕਾਂ ਦੀ ਜ਼ਬਾਨੇ ਇਹ ਫ਼ਿਲਮੀ ਗੀਤ ਆਪਮੁਹਾਰੇ ਹੀ ਸੁਣਾਈ ਦੇ ਰਿਹਾ ਹੈ ਕਿ ‘ਇੰਤਹਾ ਹੋ ਗਈ ਇੰਤਜਾਰ ਕੀ ....’ । ਬਿਜਲੀ ਦੇ ਅਣਐਲਾਨੇ ਕੱਟਾਂ ਨਾਲ ਲੋਕਾਂ ਦਾ ਜੀਵਨ ਦੁਸ਼ਵਾਰ ਹੋ ਗਿਆ ਹੈ। ਆਮ ਚਰਚਾ ਹੈ ਕਿ ਸਰਕਾਰ ਨੇ ਦਸੂਹਾ ਜਿਮਨੀ ਚੋਣ ਤੱਕ ਤਾਂ ਦੜ ਵੱਟ ਕੇ ਲੋਕਾਂ ਨੂੰ ਚੌਵੀ ਘੰਟੇ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕੀਤੀ ਪ੍ਰੰਤੂ ਜਿਉਂ ਹੀ ਚੋਣਾਂ ਦਾ ਗੇੜ ਮੁੱਕਿਆ ਤਾਂ ਲੰਮੇ ਬਿਜਲਈ ਕੱਟਾਂ ਨਾਲ ਬੇਹਾਲ ਕਰ ਦਿੱਤਾ। ਉੱਪਰੋਂ ਹੁਣ ਬਿਜਲੀ ਦੀਆਂ ਦਰਾਂ ਵਿਚ ਵਾਧਾ ਕਰ ਕੇ ਪ੍ਰੇਸ਼ਾਨੀ ਵਿਚ ਇਜਾਫ਼ਾ ਕਰ ਦਿੱਤਾ ਹੈ। ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਬਿਜਲੀ ਕੱਟਾਂ ਤੋਂ ਨਿਜਾਤ ਦਿਵਾ ਕੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਚੋਣ ਵਾਅਦੇ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।

ਬਾਦਲ ਸਾਹਿਬ ਦੇ ਸਵਾਗਤ ਲਈ ਲੋਕ ਪੱਬਾਂ ਭਾਰ: ਸਿੱਧੂ

ਤਲਵਾੜਾ, 25 ਜੁਲਾਈ : ਹਲਕਾ ਦਸੂਹਾ ਵਿਚ ਆਪਣੇ ਸੰਗਤ ਦਰਸ਼ਨ ਦੇ ਪਹਿਲੇ ਦਿਨ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤਲਵਾੜਾ ਵਿਖੇ ਪਹੁੰਚਣਗੇ ਜਿੱਥੇ ਪੂਰੇ ਕੰਢੀ ਖੇਤਰ ਵੱਲੋਂ ਉਨ੍ਹਾਂ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਅਤੇ ਤਲਵਾੜਾ ਪੁੱਜਣ ਤੇ ਜਿਲ੍ਹਾ ਪ੍ਰਧਾਨ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ. ਸਰਬਜੋਤ ਸਿੰਘ ਸਾਹਬੀ ਜਿਲ੍ਹਾ ਪ੍ਰਧਾਨ ਯੂਥ ਵਿੰਗ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਅਕਾਲੀ ਭਾਜਪਾ ਵਰਕਰਾਂ ਵੱਲੋਂ ਸ. ਬਾਦਲ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਇੱਥੇ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕੀਤਾ ਅਤੇ ਕਿਹਾ ਕਿ ਸ. ਬਾਦਲ ਕੱਲ੍ਹ ਸ਼ਾਮ ਤਲਵਾੜਾ ਵਿਖੇ ਪੁੱਜਣਗੇ ਅਤੇ ਅਗਲੇ ਦਿਨ ਬੀ. ਬੀ. ਐਮ. ਬੀ. ਆਫੀਸਰਜ਼ ਕਲੱਬ ਵਿਖੇ ਸੰਗਤ ਦਰਸ਼ਨ ਸਮਾਗਮ ਤੋਂ ਪਹਿਲਾਂ ਸ਼੍ਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਖੇਤਰੀ ਪਸ਼ੂ ਪਾਲਣ ਤੇ ਪੋਲਟਰੀ ਖੋਜ ਤੇ ਸਿਖਲਾਈ ਕੇਂਦਰ ਤਲਵਾੜਾ ਦਾ ਪਿੰਡ ਭਟੋਲੀ ਵਿਖੇ ਨੀਂਹ ਪੱਥਰ ਰੱਖਣਗੇ। ਉਨ੍ਹਾਂ ਦੱਸਿਆ ਕਿ ਦਸੂਹਾ ਨੂੰ ਜਿਲ੍ਹਾ ਬਣਾਉਣ, ਮੈਡੀਕਲ ਤੇ ਤਕਨੀਕੀ ਸਿਖਲਾਈ ਸੰਸਥਾਨਾਂ ਦੀ ਸਥਾਪਨਾ ਸਮੇਤ ਕੰਢੀ ਦੀਆਂ ਅਨੇਕਾਂ ਅਹਿਮ ਮੰਗਾਂ, ਸਮੱਸਿਆਵਾਂ ਦੇ ਨਿਪਟਾਰੇ ਲਈ ਲੋਕ ਸ. ਬਾਦਲ ਕੋਲ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਸਕਦੇ ਹਨ ਅਤੇ ਇਸ ਅਹਿਮ ਅਤੇ ਇਤਿਹਾਸਕ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਚਿਰਾਂ ਤੋਂ ਲਟਕੀਆਂ ਆ ਰਹੀਆਂ ਅਨੇਕਾਂ ਮੁਸ਼ਕਿਲਾਂ ਦੇ ਹੱਲ ਹੋਣ ਦੀਆਂ ਜੋਰਦਾਰ ਸੰਭਾਵਨਾਵਾਂ ਹਨ। ਭਾਜਪਾ ਮੰਡਲ ਪ੍ਰਧਾਨ ਵੱਲੋਂ ਡਿਪਟੀ ਕਮਿਸ਼ਨਰ ਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਕਾਂਗਰਸ ਨਾਲ ਸਲਾਹਾਂ ਸਬੰਧੀ ਛਪੇ ਬਿਆਨ ਤੇ ਪ੍ਰਤੀਕਰਮ ਦਿੰਦਿਆਂ ਜਿੱਥੇ ਐਡਵੋਕੇਟ ਸਿੱਧੂ ਨੇ ਇਸ ਬਿਆਨ ਨੂੰ ਮੰਦਭਾਗਾ ਦੱਸਦਿਆਂ ਉੱਕਾ ਬੇਬੁਨਿਆਦ ਦੱਸਿਆ ਉੱਥੇ ਸੀਂਨੀਅਰ ਭਾਜਪਾ ਆਗੂ ਸ਼੍ਰੀ ਨੰਦ ਕਿਸ਼ੋਰ ਪੁਰੀ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੂਰੀ ਤਨਦੇਹੀ ਨਾਲ ਮੁੱਖ ਮੰਤਰੀ ਦੇ ਸੰਗਤ ਦਰਸਨ ਸਮਾਗਮਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਸਬੰਧੀ ਭਾਜਪਾ ਮੰਡਲ ਪ੍ਰਧਾਨ ਵੱਲੋਂ ਕੀਤੀ ਬਿਆਨਬਾਜੀ ਹੈਰਾਨੀਜਨਕ ਅਤੇ ਨਿੱਜੀ ਸਮਝੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਪਿਛਲੇ ਕਰੀਬ ਪੰਦਰਾਂ ਦਿਨਾਂ ਤੋਂ ਬਕਾਇਦਾ ਪੂਰੇ ਹਲਕੇ ਵਿਚ ਪੂਰੇ ਵਿਉਂਤਬੱਧ ਢੰਗ ਨਾਲ ਪੰਚਾਇਤਾਂ ਤੇ ਹੋਰ ਅਦਾਰਿਆਂ ਨਾਲ ਬਕਾਇਦਾ ਮੀਟਿੰਗਾਂ ਕੀਤੀਆਂ ਗਈਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੰਬੜਦਾਰ ਸਰਬਜੀਤ ਸਿੰਘ ਡਡਵਾਲ, ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਯੂਥ ਵਿੰਗ, ਵਿਜੈ ਮਲਹੋਤਰਾ, ਰਮੇਸ਼ ਭੰਬੋਤਾ ਮੈਂਬਰ ਬਲਾਕ ਸੰਮਤੀ, ਬੀਬੀ ਪੂਰਨਾ ਦੇਵੀ ਨੱਥੂਵਾਲ, ਚੌਧਰੀ ਦਿਆਲ ਸਿੰਘ, ਸੁਰਿੰਦਰਦੀਪ ਸਿੰਘ, ਲਵਇੰਦਰ ਸਿੰਘ, ਅਸ਼ਵਨੀ ਚੱਢਾ, ਸੁਖਦੇਵ ਸਿੰਘ ਰਜਵਾਲ, ਸ਼ਿਸ਼ੂਪਾਲ ਮਿੰਟਾ, ਵਿਸ਼ਾਲ ਰਤਨ ਭੂਪੀ, ਵਿਵੇਕ ਰਤਨ ਰਾਜਾ, ਪਰਮਿੰਦਰ ਸਿੰਘ ਟੀਨੂੰ, ਜਸਵਿੰਦਰ ਸਿੰਘ ਸਰਪੰਚ ਢੁਲਾਲ, ਸੁਮੇਸ਼ ਭਾਟੀਆ, ਬ੍ਰਿਜ ਮੋਹਨ ਸ਼ਰਮਾ, ਦਰਸ਼ਨ ਰਾਣਾ, ਸਤਨਾਮ ਸਿੰਘ ਜੌੜਾ, ਸੋਨੂੰ ਥਾਪਰ, ਸੰਜੋਗਤਾ ਦੇਵੀ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਵਰਕਰ ਹਾਜਰ ਸਨ।

ਇੰਝ ਹੋਣਗੇ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਪ੍ਰੋਗਰਾਮ ...

ਹੁਸ਼ਿਆਰਪੁਰ 25 ਜੁਲਾਈ : ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ  26 ਜੁਲਾਈ ਨੂੰ ਤਲਵਾੜਾ  ਬਲਾਕ ਦੇ ਪਿਡ ਰਾਮਗੜ੍ਹ ਸੀਕਰੀ  ਵਿਖੇ ਸਦਾਸ਼ਿਵ ਮਾਡਲ ( ਐਸ ਐਸ ਐਮ )  ਵੂਮੈਨ  ਸੈਲਫ ਹੈਲਫ ਗਰੁੱਪ ਵਲੋ ਕੀਤੇ ਜਾ ਰਹੇ ਕੰਮਾਂ ਦਾ ਜਾਇਜਾ ਲੈਣਗੇ ਤਾਂ ਜੋ ਅਜਿਹੇ ਗਰੁੱਪਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਅਜਿਹੇ ਸੈਲਫ ਹੈਲਫ ਗਰੁੱਪਾਂ ਵਿਚ ਕੰਮ ਕਰ ਰਹੀਆਂ  ਔਰਤਾਂ ਸਵੈ ਨਿਰਭਰ ਹੋਣ ਸਕਣ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਦੀਪਇੰਦਰ ਸਿੰਘ ਨੇ ਦਿਦਿਆਂ ਦੱਸਿਆ ਕਿ  ਸਦਾ ਸ਼ਿਵ ਮਾਡਲ ਸੈਲਫ ਹੈਲਫ ਗਰੁੱਪ ਹੁਸ਼ਿਆਰਪੁਰ ਅਤੇ ਖਾਸ ਕਰਕੇ ਕੰਢੀ ਖੇਤਰ ਵਿਚ ਪੈਦਾ ਹੋਣ ਵਾਲੇ ਫਲਾਂ ਤੇ ਜੜੀਆਂ ਬੂਟੀਆਂ ਤੋ ਪ੍ਰੋਡਕਟ ਤਿਆਰ ਕੀਤੇ ਜਾਂਦੇ ਹਨ । ਵੱਖ ਵੱਖ ਕਿਸਮ ਦੇ ਆਚਾਰ ਅਤੇ ਸਿਲਾਈ ਕਢਾਈ ਆਦਿ ਦੇ ਕੰਮਾਂ ਤੋ ਵੀ ਇਸ ਦੇ ਮੈਬਰ ਮੁਨਾਫਾ ਕਮਾ ਰਹੇ ਹਨ ਅਤੇ ਆਤਮ ਨਿਰਭਰ ਹਨ ।  ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਜੀ ਦੀ ਇਸ ਗਰੁੱਪ ਦੇ ਕੰਮ-ਕਾਜ ਵਿਚ ਬਹੁਤ ਦਿਲਚਸਪੀ ਹੈ ਤੇ ਉਨਾਂ ਦੀ ਇੱਛਾ ਹੈ ਕਿ  ਪੰਜਾਬ ਵਿਚ ਹੋਰ ਵੀ ਅਜਿਹੇ ਸੈਲਫ ਹੈਲਫ ਗਰੁੱਪਾਂ ਰਾਂਹੀ ਔਰਤਾਂ ਆਤਮ ਨਿਰਭਰ ਹੋ ਸਕਣ ।
                     ਡਿਪਟੀ ਕਮਿਸ਼ਨਰ ਨੇ ਅੱਗੇ ਜਾਣਕਾਰੀ ਦਿਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ  27 ਜੁਲਾਈ ਨੂੰ ਸਵੇਰੇ 8-30 ਵਜੇ ਪਿੰਡ ਭਟੋਲੀ ( ਤਲਵਾੜਾ )  ਵਿਖੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਈਸਜ਼ ਯੂਨੀਵਰਸਿਟੀ , ਰਿਜਨਲ ਸੈਟਰ ਦਾ ਨੀਹ ਪੱਥਰ ਰੱਖਣਗੇ ਇਸ ਤੋ  ਉਪਰੰਤ ਸਵੇਰੇ 9-00 ਵਜੇ ਆਫੀਸਰ ਕਲੱਬ ਤਲਵਾੜਾ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੋਰਾਨ ਹਾਜੀਪੁਰ ਅਤੇ ਤਲਵਾੜਾ ਬਲਾਕ ਦੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮੁਸ਼ਕਿਲਾਂ ਸੁਨਣਗੇ ਤੇ ਮੋਕੇ ਤੇ ਹੱਲ ਕਰਨਗੇ ਇਸੇ ਤਰਾਂ 28 ਜੁਲਾਈ ਨੂੰ ਸਵੇਰੇ 8-30 ਵਜੇ ਪਿੰਡ ਬੇਹ ਨੰਗਲ ( ਕਮਾਹੀ ਦੇਵੀ )  ਵਿਖੇ ਕੰਮੀਊਨਿਟੀ ਹੈਲਥ ਸੈਟਰ ਦਾ ਨੀਹ ਪੱਥਰ ਰੱਖਣਗੇ ਇਸ ਤੋ ਬਾਅਦ ਇਸੇ ਥਾਂ ਤੇ ਸੰਗਤ ਦਰਸ਼ਨ ਪ੍ਰੋਗਰਾਮ ਦੋਰਾਨ ਤਲਵਾੜਾ ਤੇ ਦਸੂਹਾ ਬਲਾਕ ਦੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮੁਸ਼ਕਿਲਾਂ ਸੁਨਣਗੇ ਤੇ ਮੋਕੇ ਤੇ ਹੱਲ ਕਰਨਗੇ ,  29 ਜੁਲਾਈ ਨੂੰ ਸਵੇਰੇ 9-00 ਵਜੇ ਐਮ ਐਸ ਪੈਲੇਸ ਮਿਆਣੀ ਰੋਡ ਪਿੰਡ ਆਲਮਪੁਰ ਵਿਖੇ ਸੰਗਤ ਦਰਸ਼ਨ ਦੋਰਾਨ ਟਾਂਡਾ ਤੇ ਦਸੂਹਾ ਬਲਾਕ ਦੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨਾਂ ਦਾ ਨਿਪਟਾਰਾ ਕਰਨਗੇ ਇਸੇ ਤਰਾਂ 30 ਜੁਲਾਈ ਨੂੰ ਮੁੱਖ ਮੰਤਰੀ ਪਜਾਬ ਸ: ਪ੍ਰਕਾਸ਼ ਸਿੰਘ ਬਾਦਲ ਪਿੰਡ ਰੰਧਾਵਾ ਨੇੜੇ ਦਸੂਹਾ ਵਿਖੇ ਸਵੇਰੇ 8-30 ਵਜੇ ਫਕੈਲਿਟੀ ਆਫ ਹੈਸ਼ ਬਾਇਓਟੈਕ ਲੈਬਜ਼ ਦਾ ਦੋਰਾ ਕਰਨਗੇ ਅਤੇ 9-00 ਵਜੇ ਦਾਣਾ ਮੰਡੀ ਦਸੂਹਾ ਵਿਖੇ ਸੰਗਤ ਦਰਸ਼ਨ ਸਮਾਗਮ ਦੋਰਾਨ ਦਸੂਹਾ ਬਲਾਕ ਦੀਆਂ ਪੰਚਾਇਤਾਂ ਦੀਆਂ ਮੁਸ਼ਕਿਲਾਂ ਸੁਨਣਗੇ ਤੇ ਉਨਾਂ ਦਾ ਮੋਕੇ ਤੇ ਹੱਲ ਕਰਨਗੇ ।
                 ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵਲੋ ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਦੁੱਖ ਤਕਲੀਫਾਂ ਸੁਨਣ ਲਈ 26 ਜੁਲਾਈ ਤੋ 30 ਜੁਲਾਈ ਤੱਕ ਕੀਤੇ ਜਾ ਰਹੇ ਦੋਰੇ ਅਤੇ ਸੰਗਤ ਦਰਸ਼ਨ ਸਮਾਗਮਾਂ ਦੇ ਅਗੇਤੇ ਪ੍ਰਬੰਧਾਂ ਸਬੰਧੀ ਵਧੀਕ ਡਿਪਟੀ ਕਮਿਸ਼ਨਰ ( ਜ ) ਬੀ ਐਸ ਧਾਲੀਵਾਲ ਨੇ ਅੱਜ ਆਫੀਸਰ ਕਲੱਬ ਤਲਵਾੜਾ  ਵਿਖੇ ਜਿਲੇ ਦੇ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿਚ ਮੁੱਖ ਮੰਤਰੀ ਪੰਜਾਬ ਦੇ ਸਮਾਗਮਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਵਿਚਾਰ ਵਟਾਂਦਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ।  ਵਧੀਕ ਡਿਪਟੀ ਕਮਿਸ਼ਨਰ ( ਵਿਕਾਸ ) ਹਰਮਿੰਦਰ ਸਿੰਘ ,  ਐਸ ਡੀ ਐਮ ਦਸੂਹਾ ਤੇ ਮੂਕੇਰੀਆਂ ਰਾਹੁਲ ਚਾਬਾ , ਬੀ ਬੀ ਐਮ ਬੀ ਤਲਵਾੜਾ ਦੇ ਅਧਿਕਾਰੀ ਅਤੇ  ਵੱਖ ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀ ਹਾਜ਼ਰ ਸਨ ।

ਮੁੱਖ ਮੰਤਰੀ ਸੰਗਤ ਦਰਸ਼ਨ ਸਬੰਧੀ ਪ੍ਰਬੰਧਕੀ ਮੀਟਿੰਗ

ਹੁਸ਼ਿਆਰਪੁਰ, 23 ਜੁਲਾਈ:  ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਹਲਕਾ ਦਸੂਹਾ ਅਤੇ ਇਸ ਵਿੱਚ ਪੈਂਦੇ ਕੰਢੀ ਖੇਤਰ ਦੀਆਂ ਮੁਸ਼ਕਲਾਂ ਸੁਣਨ ਅਤੇ ਇਨ੍ਹਾਂ ਦੇ ਨਿਪਟਾਰੇ ਲਈ ਸੰਗਤ ਦਰਸ਼ਨ  ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੁੱਖ ਮੰਤਰੀ ਪੰਜਾਬ ਦੇ ਦੌਰੇ ਦੇ ਅਗੇਤੇ ਪ੍ਰਬੰਧਾਂ ਸਬੰਧੀ ਜ਼ਿਲ੍ਰਾ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ।  ਐਸ ਐਸ ਪੀ ਹੁਸ਼ਿਆਰਪੁਰ ਸ੍ਰ: ਬਲਕਾਰ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ ਐਸ ਗਿੱਲ, ਐਸ ਡੀ ਐਮ ਦਸੂਹਾ ਤੇ ਮੁਕੇਰੀਆਂ ਸ੍ਰੀ ਰਾਹੁਲ ਚਾਬਾ, ਡਾ. ਹਰਸਿਮਰਤ ਸਿੰਘ ਸਾਹੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਇਸ ਮੀਟਿੰਗ ਵਿੱਚ ਹਾਜ਼ਰ ਸਨ।
        ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੁੱਖ ਮੰਤਰੀ ਪੰਜਾਬ ਦੇ ਵਿਧਾਨ ਸਭਾ ਹਲਕਾ ਦਸੂਹਾ ਦੇ ਦੌਰੇ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ।  ਇਸ ਮੌਕੇ ਤੇ ਐਸ ਐਸ ਪੀ ਬਲਕਾਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਪੰਜਾਬ ਦੇ ਦੌਰੇ ਸਬੰਧੀ ਸੁਰੱਖਿਆ ਨੂੰ ਦੇਖਦੇ ਹੋਏ ਅਧਿਕਾਰੀਆਂ ਨੂੰ ਕਿਹਾ ਕਿ ਸੰਗਤ ਦਰਸ਼ਨ ਦੌਰਾਨ ਡਿਊਟੀ ਤੇ ਤਾਇਨਾਤ ਅਧਿਕਾਰੀਆਂ / ਕਰਮਚਾਰੀਆਂ ਨੂੰ ਡਿਊਟੀ ਪਾਸ ਦਿੱਤੇ ਜਾਣ।

ਇੱਕ ਹਜਾਰ ਛੋਟੇ ਉਦਯੋਗ ਸਥਾਪਿਤ ਕੀਤੇ : ਵਿਜੇ ਸਾਂਪਲਾ

ਹੁਸ਼ਿਆਰਪੁਰ, 23 ਜੁਲਾਈ: ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ 1000 ਛੋਟੇ ਉਦਯੋਗ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਨੂੰ 20 ਕਰੋੜ ਰੁਪਏ ਦੀ ਸਬਸਿਡੀ ਅਤੇ 10 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਇਹ ਜਾਣਕਾਰੀ ਚੇਅਰਮੈਨ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਸ੍ਰੀ ਵਿਜੇ ਸਾਂਪਲਾ ਨੇ ਅੱਜ ਹੁਸ਼ਿਆਰਪੁਰ ਵਿਖੇ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਪੈਨਸ਼ਨਰਜ਼ ਅਤੇ ਕਰਮਚਾਰੀ  ਵੈਲਫੇਅਰ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ। ਸਾਬਕਾ ਕੈਬਨਿਟ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਇਸ ਸਮਾਗਮ ਵਿੱਚ ਵਿਸੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤੇ ਉਨ੍ਹਾਂ ਨੇ 79 ਰਿਟਾਇਰ ਹੋਏ ਕਰਮਚਾਰੀਆਂ ਨੂੰ ਬਣਦੀ ਪੈਨਸ਼ਨ ਦੀ ਰਕਮ  1,18,00,000/- ਰੁਪਏ (ਇੱਕ ਕਰੋੜ 18 ਲੱਖ ਰੁਪਏ) ਦੇ ਚੈਕ ਵੰਡੇ।
        ਇਸ ਮੌਕੇ ਤੇ ਬੋਲਦਿਆਂ ਬੋਰਡ ਦੇ ਚੇਅਰਮੈਨ ਸ੍ਰੀ ਸਾਂਪਲਾ ਨੇ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਦਾ ਬੋਰਡ ਦੇ ਕਰਮਚਾਰੀਆਂ ਲਈ ਪੈਨਸ਼ਨ ਸਕੀਮ ਲਾਗੂ ਕਰਨ ਲਈ ਧੰਨਵਾਦ ਕਰਨ ਦੇ ਨਾਲ-ਨਾਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਅਤੇ ਸਾਬਕਾ ਮੰਤਰੀ ਪੰਜਾਬ ਸ੍ਰੀ ਬਲਰਾਮ ਜੀ ਦਾਸ ਟੰਡਨ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।  ਉਨ੍ਹਾਂ ਨੇ ਉਦਯੋਗ, ਕਮਰਸ ਅਤੇ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਦਾ ਵੀ ਅੱਜ ਪੈਨਸ਼ਨਰਾਂ ਨੂੰ ਵੰਡੀ ਜਾਣ ਵਾਲੀ ਧੰਨ ਰਾਸ਼ੀ ਸਰਕਾਰ ਤੋਂ ਜਾਰੀ ਕਰਾਉਣ ਲਈ ਕੀਤੇ ਉਪਰਾਲੇ ਲਈ ਧੰਨਵਾਦ ਕੀਤਾ।  ਉਨ੍ਹਾਂ ਕਿਹਾ ਕਿ ਖਾਦੀ ਬੋਰਡ ਵਿੱਚ ਸਟਾਫ਼ ਦੀ ਘਾਟ ਹੋਣ ਦੇ ਬਾਵਜੂਦ ਵੀ ਕਰਮਚਾਰੀਆਂ ਵੱਲੋਂ ਕੀਤੀ ਸਖਤ ਮਿਹਨਤ ਅਤੇ ਲਗਨ ਨਾਲ ਕੀਤੇ ਕੰਮਾਂ ਸਦਕਾ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਪੂਰੇ ਭਾਰਤ ਵਿੱਚੋਂ ਪਿਛਲੇ ਚਾਰ ਸਾਲਾਂ ਦੌਰਾਨ ਲਗਾਤਾਰ ਪਹਿਲੇ ਨੰਬਰ ਤੇ ਆ ਰਿਹਾ ਹੈ।
        ਸ੍ਰੀ ਸਾਂਪਲਾ ਨੇ ਕਿਹਾ ਕਿ ਖਾਦੀ ਬੋਰਡ ਇੱਕ ਅਜਿਹਾ ਅਦਾਰਾ ਹੈ ਜੋ ਕਿ ਰਾਜ ਵਿੱਚ ਆਸਾਨ ਕਿਸ਼ਤਾਂ ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾ ਕੇ ਪਿੰਡਾਂ ਵਿੱਚ ਛੋਟੇ ਉਦਯੋਗ ਸਥਾਪਿਤ ਕਰਨ ਅਤੇ ਬੇ-ਰੋਜ਼ਗਾਰਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਸ਼ਹਿਰਾਂ ਵੱਲ ਜਾਣ ਦੇ ਰੂਝਾਨ ਨੂੰ ਘਟਾ ਰਿਹਾ ਹੈ ਜਿਸ ਨਾਲ ਰਾਜ ਦੀ ਪੇਂਡੂ ਆਰਥਿਕਤਾ ਮਜ਼ਬੂਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਬੋਰਡ ਵੱਲੋਂ ਛੋਟੇ ਉਦਯੋਗ ਧੰਦੇ ਲਗਾਉਣ ਲਈ 25 ਕਰੋੜ ਰੁਪਏ ਦਾ ਕਰਜਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ 5 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਛੋਟੇ ਉਦਯੋਗ ਧੰਦਿਆਂ ਨੂੰ 30 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਜਿਸ ਨਾਲ ਨਵੇਂ ਉਦਯੋਗ ਲਗਣਗੇ ਅਤੇ ਬੇ-ਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇਗਾ। ਇਸ ਵਿੱਚ ਔਰਤਾਂ,  ਅਨੁਸੂਚਿਤ ਜਾਤੀ ਆਦਿ ਰਾਂਖਵੇਂ ਵਰਗ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਆਪਣੀ ਵੈਬ-ਸਾਈਟ ਲਾਂਚ ਕੀਤੀ ਗਈ ਹੈ। ਜਿਥੇ ਸਕੀਮਾਂ ਦੀ ਜਾਣਕਾਰੀ, ਬੋਰਡ ਦੀਆ ਪ੍ਰਾਪਤੀਆਂ ਵੈਬ-ਸਾਈਟ ਤੇ ਉਪਲਬਧ ਹਨ।
        ਸਾਬਕਾ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ ਨੇ ਇਸ ਮੌਕੇ ਤੇ ਬੋਲਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਖਾਦੀ ਅਤੇ ਗਰਾਮ ਉਦਯੋਗ ਬੋਰਡ ਦੇ ਕਰਮਚਾਰੀਆਂ ਦੀ ਕਾਫ਼ੀ ਸਮੇਂ ਤੋਂ ਲਟਕੀ ਇਸ ਮੰਗ ਨੂੰ ਪੂਰਾ ਕਰਕੇ ਵਾਅਦਾ ਪੂਰਾ ਕੀਤਾ ਹੈ। ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੈਨਸ਼ਨ ਲਗਣ ਨਾਲ ਬੋਰਡ ਦੇ ਕਰਮਚਾਰੀਆਂ ਨੂੰ ਸੁਰੱਖਿਆ ਦਾ ਵਿਸ਼ਵਾਸ਼ ਹੋਇਆ ਹੈ।
     ਬੋਰਡ ਦੇ ਵਾਈਸ ਚੇਅਰਮੈਨ ਸ੍ਰੀ ਜਗਤ ਕਥੂਰੀਆ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ  ਪੇਸ਼ ਕਰਦਿਆਂ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਵੱਲੋਂ  ਕੀਤੇ ਜਾ ਰਹੇ ਕੰਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਮਹਾਂਮੰਤਰੀ ਭਾਜਪਾ ਸੁਧੀਰ ਸੂਦ ਅਤੇ ਹੋਰ ਪਤਵੰਤੇ ਹਾਜ਼ਰ ਸਨ। ਮੈਂਬਰ ਸਕੱਤਰ ਸ੍ਰੀ ਜਸਪਾਲ ਸਿੰਘ ਨੇ ਇਸ ਮੌਕੇ ਤੇ ਹਾਜ਼ਰ ਪਤਵੰਤੇ ਸੱਜਾਂ ਦਾ ਧੰਨਵਾਦ ਕੀਤਾ।

ਫ਼ੈਸੀ ਨੰਬਰਾਂ ਦੀ ਬੋਲੀ ਹੁਣ 3 ਅਗਸਤ ਨੂੰ : ਗਿੱਲ

ਹੁਸ਼ਿਆਰਪੁਰ, 23 ਜੁਲਾਈ: ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਪੀ ਐਸ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ ਬੀ 07-ਏ ਜੀ ਸੀਰੀਜ਼ ਦੇ ਪੈਡਿੰਗ ਪਏ ਫੈਂਸੀ ਨੰਬਰਾਂ ਦੀ ਬੋਲੀ ਜੋ ਕਿ ਮਿਤੀ 31 ਜੁਲਾਈ 2012 ਨੂੰ ਦਫ਼ਤਰ ਜ਼ਿਲ੍ਰਾ ਪ੍ਰੀਸ਼ਦ ਹੁਸ਼ਿਆਰਪੁਰ ਵਿਖੇ ਸਵੇਰੇ 11-00 ਵਜੇ ਕੀਤੀ ਜਾਣੀ ਸੀ, ਉਸ ਮਿਤੀ ਨੂੰ ਸਰਕਾਰੀ ਛੁੱਟੀ (ਸ਼ਹੀਦ ਊਧਮ ਦਾ ਸ਼ਹੀਦੀ ਦਿਵਸ) ਹੋਣ ਕਰਕੇ ਇਹ ਬੋਲੀ ਹੁਣ 31 ਜੁਲਾਈ 2012 ਦੀ ਬਜਾਏ 3 ਅਗਸਤ 2012 ਨੂੰ ਦਫ਼ਤਰ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਵਿਖੇ ਸਵੇਰੇ 11-00 ਵਜੇ ਹੋਵੇਗੀ।

ਡੂੰਘੇ ਬੋਰ ਤੇ ਖੂਹ ਪੁੱਟਣ ਲਈ ਮਨਜੂਰੀ ਲਾਜ਼ਮੀ: ਧਾਲੀਵਾਲ

BS Dhaliwal ADC and AS Bhullar DDPO Hoshiarpur
ਹੁਸ਼ਿਆਰਪੁਰ, 20 ਜੁਲਾਈ: ਡੂੰਘੇ ਬੋਰਾਂ ਵਿੱਚ ਅਚਾਨਕ ਬੱਚਿਆਂ ਦੇ ਡਿੱਗਣ ਦੀਆਂ ਘਟਨਾਵਾਂ ਵਾਪਰਨ ਨੂੰ ਰੋਕਣ ਦੇ ਸਬੰਧ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਬੀ ਐਸ ਧਾਲੀਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ  ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ,  ਜ਼ਿਲ੍ਹੇ ਦੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਜਨ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
        ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਨੀ ਨੁਕਸਾਨ ਦੇ ਖਤਰੇ ਤੋਂ ਬੱਚਣ ਲਈ ਜ਼ਰੂਰੀ ਹੈ ਕਿ ਖੂਹੀਆਂ ਪੁੱਟਣ ਅਤੇ ਪਿੰਡਾਂ ਵਿੱਚ ਟਿਊਬਵੈਲ ਦੇ ਬੋਰ ਕਰਨ ਸਮੇਂ ਸਬੰਧਤ ਉਪ ਮੰਡਲ ਮੈਜਿਸਟਰੇਟ ਤੋਂ ਪ੍ਰਵਾਨਗੀ ਲਈ ਜਾਵੇ ਅਤੇ ਪ੍ਰਵਾਨਗੀ ਤੋਂ ਬਿਨਾਂ ਡੂੰਘੇ ਬੋਰ ਜਾਂ ਖੂਹ ਪੁੱਟਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਬੋਰ ਖਾਲੀ ਨਾ ਛੱਡੇ ਜਾਣ ਅਤੇ ਉਨ੍ਹਾਂ ਦੇ ਆਲੇ-ਦੁਆਲੇ ਸੁਰੱਖਿਆ ਲਈ ਚਾਰਦੀਵਾਰੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਿਵਲ ਰਿਟ ਪਟੀਸ਼ਨ ਦੇ ਸਬੰਧ ਵਿੱਚ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਿੰਡਾਂ ਦੇ ਮੋਹਤਬਾਰ ਵਿਅਕਤੀਆਂ ਅਤੇ ਗਰਾਮ ਪੰਚਾਇਤਾਂ ਰਾਹੀਂ ਅਜਿਹੇ ਕੀਤੇ ਜਾਣ ਵਾਲੇ ਬੋਰਾਂ ਸਬੰਧੀ ਹਦਾਇਤਾ ਨੂੰ ਲਾਗੂ ਕਰਨ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਦੇ ਸਰਪੰਚਾਂ ਨਾਲ ਸੰਪਰਕ ਕਰਨ ਤਾਂ ਜੋ ਕਿਸੇ ਕਿਸਮ ਦੀ ਖੂਹੀ / ਡੂੰਘਾ ਬੋਰ ਪ੍ਰਸ਼ਾਸ਼ਨ ਦੀ ਆਗਿਆ ਤੋਂ ਬਗੈਰ ਨਾ ਕੀਤਾ ਜਾ ਸਕੇ।

ਹੁਸ਼ਿਆਰਪੁਰ ਦੇ ਜਵਾਹਰ ਨਵੋਦਯ ਵਿਦਿਆਲਾ ਫਲਾਹੀ ਦੇ ਵਿਦਿਆਰਥੀ ਨਵੀਂ ਦਿੱਲੀ ਵਿੱਚ ਸਨਮਾਨਿਤ

ਹੁਸ਼ਿਆਰਪੁਰ, 19 ਜੁਲਾਈ : ਪਾਰਲੀਮਾਨੀ ਮੰਤਰਾਲੇ ਵੱਲੋਂ ਕਰਵਾਏ ਗਏ 15ਵੇਂ ਰਾਸ਼ਟਰੀ ਯੂਵਾ ਸੰਸਦ ਮੁਕਾਬਲੇ ਵਿੱਚ ਵਧੀਆ ਕਾਰਗੁਜ਼ਾਰੀ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਵਾਹਰ ਨਵੋਦਯਾ ਵਿਦਿਆਲਾ ਫਲਾਹੀ ਨੂੰ ਪਾਰਲੀਮਾਨੀ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਹਰੀਸ਼ ਰਾਵਤ ਨੇ ਸਨਮਾਨਿਤ ਕੀਤਾ। ਸਕੂਲ ਦੇ ਪ੍ਰਿੰਸੀਪਲ  ਸ਼੍ਰੀ ਅਸੋਕ ਕੁਮਾਰ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਰਾਸ਼ਟਰੀ ਪੱਧਰ ‘ਤੇ ਉਨ੍ਹਾਂ ਦੇ ਸਕੂਲ ਨੇ ਦੂਜਾ ਸਥਾਨ ਹਾਸਿਲ ਕੀਤਾ। ਜਵਾਹਰ ਨਵੋਦਯਾ ਵਿਦਿਆਲਾ ਫਲਾਹੀ ਦੀ ਸੰਦੀਪ ਕੋਰ ਨੇ ਪਹਿਲਾ, ਸਤਿੰਦਰ ਕੌਰ ਨੇ ਦੂਜਾ, ਅਰਪਨਾ ਚੌਧਰੀ, ਆਂਚਲ ਸ਼ਰਮਾ ਤੇ ਵਿਸ਼ਾਲ ਕੁਮਾਰ ਸਿਤੋਰਾ ਨੇ ਤੀਜਾ ਤੇ ਸਿਮਰਨ ਕੌਰ, ਅਮਨਦੀਪ ਕੌਰ ਤੇ ਮੁਕੇਸ਼ ਚੌਧਰੀ ਨੇ ਸਾਂਝੇ ਤੌਰ ‘ਤੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰਾਪਤੀ ਲਈ ਸਕੂਲ ਨੂੰ ਟਰਾਫੀ ਤੇ ਵਿਦਿਆਰਥੀਆਂ ਨੂੰ ਸ਼੍ਰੀ ਹਰੀਸ਼ ਰਾਵਤ ਨੇ ਇਨਾਮ ਦਿੱਤੇ। ਪਾਰਲੀਮਾਨੀ ਮੰਤਰਾਲੇ ਵੱਲੋਂ ਇਸ ਪ੍ਰਾਪਤੀ ਲਈ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਸ਼ੋਕ ਕੁਮਾਰ ਤੇ ਟੀਚਰ ਇੰਚਾਰਜ ਸ਼੍ਰੀਮਤੀ ਅੰਜੂ ਰਾਣੀ ਦੀ ਸ਼ਲਾਘਾ ਕੀਤੀ ਗਈ। ਖੇਤਰੀ ਪੱਧਰ ‘ਤੇ ਹੋਏ ਮੁਕਾਬਲਿਆਂ ਵਿੱਚ ਫਲਾਹੀ ਸਕੂਲ ਨੇ ਚੰਡੀਗੜ੍ਹ ਖੇਤਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਸੀ। ਚੰਡੀਗੜ੍ਹ ਖੇਤਰ ਹੇਠ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਦੇ ਜਵਾਹਰ ਨਵੋਦਯ ਵਿਦਿਆਲੇ ਆਉਂਦੇ ਹਨ।

ਸੁਖਜੀਤ ਕੌਰ ਸਾਹੀ ਰਿਕਾਰਡਤੋੜ ਫ਼ਰਕ ਨਾਲ ਜੇਤੂ

ਦਸੂਹਾ, 14 ਜੁਲਾਈ  : ਜਿਲਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਚੋਣ ਹਲਕਾ-40 ਦਸੂਹਾ ਦੀ ਉਪ ਚੋਣ ਲਈ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਅਮਨ ਸ਼ਾਤੀ ਨਾਲ ਪੂਰਾ ਹੋ ਗਿਆ  ਹੈ ।  ਇਹ ਜਾਣਕਾਰੀ ਦਿਦਿਆਂ ਜਿਲਾ ਚੌਣ ਅਫਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਦੀਪਇੰਦਰ ਸਿੰਘ ਨੇ ਦੱਸਿਆ ਕਿ ਦਸੂਹਾ ਉਪ ਚੋਣ ਵਿਚ  ਭਾਰਤੀ ਜਨਤਾ ਪਾਰਟੀ  ਦੇ ਉਮੀਦਵਾਰ ਸ੍ਰੀਮਤੀ ਸੁਖਜੀਤ ਕੋਰ  77494 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਅਤੇ  ਇਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਅਰੁਣ ਡੋਗਰਾ ਨੂੰ 47431 ਵੋਟਾਂ ਦੇ ਫਰਕ ਨਾਲ ਹਰਾਇਆ ।  ਇਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਅਰੁਣ ਡੋਗਰਾ ਨੂੰ 30063 ਵੋਟਾਂ ਪ੍ਰਾਪਤ ਹੋਈਆਂ । ਇਸੇ ਤਰਾਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਭੁਪਿੰਦਰ ਸਿੰਘ ਨੂੰ 5149 ਵੋਟਾਂ ਪ੍ਰਾਪਤ ਹੋਈਆਂ । 
            ਉਨਾਂ ਹੋਰ ਦੱਸਿਆ ਕਿ ਵਿਧਾਨ ਸਭਾ ਹਲਕਾ-40 ਦਸੂਹਾ ਦੇ 161620 ਜਰਨਲ ਵੋਟਰ ਅਤੇ 1943 ਸਰਵਿਸ ਵੋਟਰਾਂ ਵਿਚੋ 112706 ਵੋਟਰਾਂ ਨੇ ਆਪਣੀ ਵੋਟ ਦਾ ਅਧਿਕਾਰ ਦਾ ਇਸਤੇਮਾਲ ਕੀਤਾ । ਉਨਾਂ ਦੱਸਿਆ ਕਿ ਅੱਜ ਸਵੇਰੇ 8-00 ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਵੋਟਾਂ ਦੀ ਗਿਣਤੀ ਲਈ 14 ਟੇਬਲ ਲਗਾਏ ਗਏ ਸਨ ਜਿਨਾਂ ਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਕਾਂੳਟਿੰਗ ਏਜੰਟਾਂ ਦੀ ਹਾਜ਼ਰੀ ਵਿਚ ਵੋਟਾਂ ਦੀ ਗਿਣਤੀ ਦਾ ਕੰਮ ਮੁਕੰਮਲ ਕੀਤਾ ਗਿਆ ।
            ਰਿਟਰਨਿੰਗ ਅਫਸਰ-ਕਮ-ਐਸ ਡੀ ਐਮ ਦਸੂਹਾ ਸ੍ਰੀ ਰਾਹੁਲ ਚਾਬਾ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਸੁਖਜੀਤ ਕੋਰ ਨੂੰ ਦਸੂਹਾ ਉਪ ਚੋਣ ਵਿਚ ਜੇਤੂ ਐਲਾਨ ਕਰਦੇ ਹੋਏ ਉਨਾਂ ਨੂੰ ਸਰਟੀਫੀਕੇਟ ਪ੍ਰਦਾਨ ਕੀਤਾ ।

ਹਲਕਾ ਦਸੂਹਾ ਵਿਚ ਪਈਆਂ ਕਰੀਬ 70 ਫ਼ੀਸਦੀ ਵੋਟਾਂ

ਹੁਸ਼ਿਆਰਪੁਰ 11 ਜੁਲਾਈ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 40-ਦਸੂਹਾ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦਾ ਕੰਮ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਿਆ ਹੈ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਕੁਲ 69. 70 ਪ੍ਰਤੀਸ਼ਤ ਵੋਟਰਾਂ ਨੇ ਵੋਟਾਂ ਪਾਈਆਂ।  ਵਿਧਾਨ ਸਭਾ ਹਲਕਾ 40-ਦਸੂਹਾ ਦੇ ਕੁਲ 1,61,620 ਵੋਟਰਾਂ ਵਿੱਚੋਂ 1,12,658 ਵੋਟਰਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ। ਪੋਲ ਹੋਈਆਂ ਵੋਟਾਂ ਵਿੱਚੋਂ 53,695 ਮਰਦ ਅਤੇ 58,963 ਔਰਤ ਵੋਟਰਾਂ ਨੇ ਵੋਟਾਂ ਪਾਈਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਵੋਟਾਂ ਪੈਣ ਉਪਰੰਤ ਈ ਵੀ ਐਮ ਮਸ਼ੀਨਾਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਸਟਰਾਂਗ ਰੂਮ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠਾਂ ਰੱਖੀਆਂ ਗਈਆਂ ਹਨ ਅਤੇ ਵੋਟਾਂ ਦੀ ਗਿਣਤੀ 14 ਜੁਲਾਈ 2012 ਨੂੰ ਹੋਵੇਗੀ।

ਫ਼ੈਂਸੀ ਨੰਬਰਾਂ ਨਾਲ ਹੋਈ ਕਰੀਬ ਸਵਾ ਦੋ ਲੱਖ ਦੀ ਆਮਦਨ : ਗਿੱਲ

ਸ਼੍ਰੀ ਪੀ. ਐੱਸ. ਗਿੱਲ ਡੀ. ਟੀ. ਓ. ਹੁਸ਼ਿਆਰਪੁਰ ( ਸੱਜੇ )
ਹੁਸ਼ਿਆਰਪੁਰ, 10 ਜੁਲਾਈ: ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਹੁਸ਼ਿਆਰਪੁਰ ਵੱਲੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਪੀ ਬੀ-07-ਏ ਐਫ ਸੀਰੀਜ਼ ਦੇ ਬਾਕੀ ਰਹਿੰਦੇ ਫੈਂਸੀ ਨੰਬਰਾਂ ਦੀ ਕਰਵਾਈ ਗਈ ਬੋਲੀ ਵਿੱਚੋਂ ਵਿਭਾਗ ਨੂੰ  2,15,800/- ਰੁਪਏ ਦੀ ਆਮਦਨ ਹੋਈ ਹੈ। ਇਹ ਜਾਣਕਾਰੀ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਪੀ ਐਸ ਗਿੱਲ ਨੇ ਦਿੰਦਿਆਂ ਦੱਸਿਆ ਕਿ ਇਸ ਬੋਲੀ ਵਿੱਚ ਫੈਂਸੀ ਨੰਬਰ ਖਰੀਦਣ ਵਾਲੇ ਵਿਅਕਤੀਆਂ ਨੂੰ ਬਣਦੀ ਰਕਮ ਇੱਕ ਹਫ਼ਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਕੇ ਰਜਿਸਟਰੇਸ਼ਨ ਪ੍ਰਾਪਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਮਨਜੀਤ ਸਿੰਘ, ਲਹਿੰਬਰ ਰਾਮ, ਹਰਮੇਸ਼ ਸਿੰਘ ਅਤੇ ਵੱਖ-ਵੱਖ ਸ਼ਹਿਰਾਂ ਤੋਂ ਆਏ ਬੋਲੀਕਾਰ ਹਾਜ਼ਰ ਸਨ।
        ਅੱਜ ਦੀ ਬੋਲੀ ਵਿੱਚ ਪੀ ਬੀ -07 ਏ ਐਫ ਦਾ 0040 ਨੰਬਰ 11,500/- ਰੁਪਏ ਵਿੱਚ ਬਟਾਲਾ ਦੇ ਸ੍ਰੀ ਗੁਰਦੀਪ ਸਿੰਘ ਨੇ ਖਰੀਦ ਕੀਤਾ। ਇਸੇ ਤਰਾਂ ਪੀ ਬੀ-07 ਏ ਐਫ 8000 ਹੁਸ਼ਿਆਰਪੁਰ ਦੇ ਪੰਕਜ ਦੱਤਾ ਨੇ 75,00/- ਰੁਪਏ, 0074 ਨੰਬਰ ਹੁਸਿਆਰਪੁਰ ਦੇ ਤੀਰਥ ਸਿੰਘ ਨੇ 7,000/- ਰੁਪਏ ਵਿੱਚ, 0092 ਨੰਬਰ ਹੁਸ਼ਿਆਰਪੁਰ ਦੇ ਅਰੁਣ ਕੁਮਾਰ ਨੇ 65,00/- ਰੁਪਏ ਵਿੱਚ , 1717 ਨੰਬਰ ਹੁਸਿਆਰਪੁਰ ਦੇ ਪਰਮਜੀਤ ਸਿੰਘ ਨੇ 6100/- ਰੁਪਏ ਵਿੱਚ ਅਤੇ ਪੀ ਬੀ-07 ਏ ਐਫ 0093 ਨੰਬਰ 6000/- ਰੁਪਏ ਖਰੀਦ ਕੀਤੇ ਹਨ।

ਜਿਲ੍ਹਾ ਹੁਸ਼ਿਆਰਪੁਰ ਵਿਚ ਕੱਲ੍ਹ ਛੁੱਟੀ

ਹੁਸ਼ਿਆਰਪੁਰ, 10 ਜੁਲਾਈ: ਸ੍ਰ: ਦੀਪਇੰਦਰ ਸਿੰਘ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 40-ਦਸੂਹਾ ਦੀ ਜ਼ਿਮਨੀ ਚੋਣ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਥਿਤ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਪੰਜਾਬ ਸਰਕਾਰ ਦੇ ਸਾਰੇ ਨਿਗਮਾਂ / ਬੋਰਡਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਨੋਗੋਸੀਏਬਲ ਇੰਸਟਰੂਮੈਂਟ ਐਕਟ, 1881 ਦੀ ਧਾਰਾ 25 ਅਧੀਨ  11 ਜੁਲਾਈ 2012 (ਦਿਨ ਬੁੱਧਵਾਰ) ਦੀ ਜਨਤਕ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ।

ਕੰਢੀ ਖੇਤਰ ਦੀ ਬਦਲ ਜਾਵੇਗੀ ਨੁਹਾਰ : ਪ੍ਰੋ. ਚੰਦੂਮਾਜਰਾ

ਤਲਵਾੜਾ, 9 ਜੁਲਾਈ: ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਕੰਢੀ ਖੇਤਰ ਵਿਚ ਦਸੂਹਾ ਜਿਮਨੀ ਚੋਣ ਦੀ ਪ੍ਰਚਾਰ ਮੁਹਿੰਮ ਵਿਚ ਲੋਕਾਂ ਵੱਲੋਂ ਬੇਮਿਸਾਲ ਹੁੰਗਾਰਾ ਤੇ ਸਮਰਥਨ ਦਿੱਤਾ ਗਿਆ ਹੈ ਅਤੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਲੋਕਾਂ ਦਾ ਇਹ ਭਰੋਸਾ ਟੁੱਟਣ ਨਹੀਂ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਇੱਥੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵਿਸ਼ੇਸ਼ ਕਰਕੇ ਦਸੂਹਾ ਹਲਕਾ ਲਈ ਉਲੀਕੀਆਂ ਯੋਜਨਾਵਾਂ ਸਦਕਾ ਪੂਰੇ ਹਲਕੇ ਦੀ ਖਾਸ ਤੌਰ ਤੇ ਕੰਢੀ ਖੇਤਰ ਦੀ ਨੁਹਾਰ ਹੀ ਬਦਲ ਜਾਵੇਗੀ ਅਤੇ ਇੱਥੇ ਵਿਕਾਸ ਦਾ ਨਵਾਂ ਯੁੱਗ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਦੇ ਕੇਂਦਰ ਅਤੇ ਸੂਬਿਆਂ ਵਿਚ ਲੰਮਾ ਸਮਾਂ ਰਾਜ ਕੀਤਾ ਅਤੇ ਆਪਣੀਆਂ ਲੋਕ ਵਿਰੋਧੀ ਨੀਤੀਆਂ ਸਦਕਾ ਦੇਸ਼ ਦੇ ਲੋਕਾਂ ਨੂੰ ਆਰਥਿਕ ਬਰਬਾਦੀ ਦੇ ਨਰਕ ਵਿਚ ਧੱਕ ਦਿੱਤਾ ਅਤੇ ਲੋਕ ਹੁਣ ਭ੍ਰਿਸ਼ਟਾਚਾਰ ਦੇ ਚਿੱਕੜ ਵਿਚ ਗਲ ਗਲ ਤੱਕ ਖੁੱਭੀ ਇਸ ਪਾਰਟੀ ਅਤੇ ਇਸਦੇ ਭਾਈਵਾਲਾਂ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਦਸੂਹਾ ਚੋਣ ਵਿਚ ਕਾਂਗਰਸੀ ਉਮੀਦਵਾਰ ਦੀ ਜਮਾਨਤ ਜਬਤ ਹੋ ਜਾਵੇਗੀ ਕਿਉਂਕਿ ਕਾਂਗਰਸੀਆਂ ਨੇ ਕੇਵਲ ਤਿੰਨ ਮਹੀਨੇ ਪਹਿਲਾਂ ਲੋਕਾਂ ਵੱਲੋਂ ਦਿੱਤੇ ਫ਼ਤਵੇ ਦੀ ਤੌਹੀਨ ਕਰਦਿਆਂ ਮੁੜ ਬੜੀ ਬੇਸ਼ਰਮੀ ਨਾਲ ਆਪਣਾ ਉਮੀਦਵਾਰ ਚੋਣ ਮੈਦਾਨ ਵਿਚ ਖੜ੍ਹਾ ਕੀਤਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦਾ ਉਦੇਸ਼ ਸੂਬੇ ਵਿਚ ਬਹੁਪਰਤੀ ਵਿਕਾਸ ਦੇ ਨਾਲ ਨਾਲ ਅਮਨ ਕਾਨੂੰਨ ਤੇ ਭਾਈਚਾਰਕ ਸਾਂਝ ਕਾਇਮ ਕਰਨਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੱਤਰਕਾਰਾਂ ਲਈ ਜਾਰੀ ਮੌਜੂਦਾ ਨੀਤੀ ਵਿਚ ਫੀਲਡ ਪੱਤਰਕਾਰਾਂ ਨੂੰ ਵੀ ਸ਼ਾਮਿਲ ਕਰਨ ਲਈ ਲੁੜੀਂਦੀ ਸੋਧ ਜਲਦੀ ਕੀਤੀ ਜਾਵੇਗੀ ਜਿਸ ਨਾਲ ਪੱਤਰਕਾਰਾਂ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਲਾਕ ਪੱਧਰ ਤੱਕ ਵੀ ਪਹੁੰਚ ਸਕਣ। ਉਨ੍ਹਾਂ ਦੱਸਿਆ ਕਿ ਕੰਢੀ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ 27 ਜੁਲਾਈ ਤੋਂ 30 ਜੁਲਾਈ ਤੱਕ ਹਲਕਾ ਦਸੂਹਾ ਵਿਚ ਸੰਗਤ ਦਰਸ਼ਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ।             
                  ਇਕ ਸਵਾਲ ਦੇ ਜਵਾਬ ਵਿਚ ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਤਲਵਾੜਾ ਖੇਤਰ ਵਿਚ ਦੌਰੇ ਦੌਰਾਨ ਪਿੰਡ ਢੁਲਾਲ ਅਤੇ ਭਵਨੌਰ ਵਿਚ ਬੇਨਿਯਮੀਆਂ ਦੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਕੁਝ ਲੋਕਾਂ ਵੱਲੋਂ ਰਾਜਸੀ ਅਸਰ ਹੇਠ ਮਨਜੂਰ ਹੋਈਆਂ ਸੜਕਾਂ ਤੇ ਨਿਰਮਾਣ ਵਿਚ ਅੜਿੱਕੇ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫੌਰੀ ਤੌਰ ਤੇ ਇਨ੍ਹਾਂ ਪਿੰਡਾਂ ਵਿਚ ਸਰਕਾਰੀ ਜਮੀਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਤਿੰਨ ਮਹੀਨਿਆਂ ਦੇ ਅੰਦਰ ਸੜਕਾਂ ਦਾ ਨਿਰਮਾਣ ਕਰਵਾਇਆ ਜਾਵੇਗਾ। ਸ. ਢਿੱਲੋਂ ਨੇ ਕਿਹਾ ਕਿ ਇੱਥੇ ਕਾਂਗਰਸੀਆਂ ਦੀ ਕਥਿਤ ਧੱਕੇਸ਼ਾਹੀ ਦਾ ਆਲਮ ਇਹ ਹੈ ਕਿ ਪਿੰਡਾਂ ਵਿਚ ਮਨਜੂਰ ਹੋਏ ਸਕੂਲਾਂ ਤੱਕ ਦੀਆਂ ਇਮਾਰਤਾਂ ਬਣਨ ਦੇ ਕੰਮ ਵਿਚ ਰੁਕਾਵਟਾਂ ਪਾਉਣ ਦੇ ਯਤਨ ਕੀਤੇ ਗਏ ਹਨ ਪਰੰਤੂ ਹੁਣ ਕਿਸੇ ਵੀ ਕੀਮਤ ਤੇ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।
               ਸ. ਮਨਤਾਰ ਸਿੰਘ ਬਰਾੜ ਮੁੱਖ ਪਾਰਲੀਮਾਨੀ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਕਿਹਾ ਕਿ ਪਿੰਡਾਂ ਵਿਚ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਜਿਲ੍ਹਾ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ਭੁੱਲਵਾਲ ਰਾਠਾਂ, ਸ. ਬਲਵਿੰਦਰ ਸਿੰਘ ਬੈਂਸ ਵਿਧਾਇਕ ਲੁਧਿਆਣਾ, ਚੇਅਰਮੈਨ ਅਰਵਿੰਦਰ ਜੁਲਕਾ, ਸ਼ੇਰ ਸਿੰਘ ਮੰਡਵਾਲਾ, ਰਵਿੰਦਰ ਸਿੰਘ ਚੱਕ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਚੇਤ ਸਿੰਘ ਢਿੱਲੋਂ, ਅਵਤਾਰ ਸਿੰਘ ਬਾਹੋਵਾਲ ਮੈਂਬਰ ਜਿਲ੍ਹਾ ਪਰਿਸ਼ਦ, ਬਲਬੀਰ ਸਿੰਘ ਕਹਾਰਪੁਰੀ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਅਸ਼ੋਕ ਸੱਭਰਵਾਲ ਮੰਡਲ ਪ੍ਰਧਾਨ ਭਾਜਪਾ, ਰਾਜ ਕੁਮਾਰ ਬਿੱਟੂ ਬਲਾਕ ਪ੍ਰਧਾਨ ਯੂਥ ਵਿੰਗ ਅਕਾਲੀ ਦਲ, ਦਵਿੰਦਰ ਸਿੰਘ ਸੇਠੀ ਸ਼ਹਿਰੀ ਪ੍ਰਧਾਨ, ਪਰਮਿੰਦਰ ਟੀਨੂੰ, ਦੀਪਕ ਰਾਣਾ, ਤਾਰਾ ਸਿੰਘ ਬੰਸੀਆ, ਅਮਰਪਾਲ ਸਿੰਘ ਜੌਹਰ ਆਦਿ ਸਮੇਤ ਵੱਡੀ ਗਿਣਤੀ ਵਿਚ ਕਈ ਹੋਰ ਅਕਾਲੀ ਭਾਜਪਾ ਵਰਕਰ ਹਾਜਰ ਸਨ।

ਹਲਕਾ ਦਸੂਹਾ ਵਿਚ ਚੋਣ ਪ੍ਰਚਾਰ ਬੰਦ

ਹੁਸ਼ਿਆਰਪੁਰ, 9 ਜੁਲਾਈ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਦੀ 11 ਜੁਲਾਈ 2012 ਨੂੰ ਹੋ ਰਹੀ ਜ਼ਿਮਨੀ ਚੋਣ ਸਬੰਧੀ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਪੋਲਿੰਗ ਤੋਂ 48 ਘੰਟੇ ਪਹਿਲਾਂ ਰਾਜਸੀ ਪਾਰਟੀਆਂ / ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਚੋਣ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਪ੍ਰਚਾਰ ਦੇ ਸਮੇਂ ਤੋਂ ਬਾਅਦ ਕਿਸੇ ਵੀ ਹਲਕੇ ਵਿੱਚ ਪ੍ਰਚਾਰ ਲਈ ਆਏ ਬਾਹਰਲੇ ਹਲਕਿਆਂ ਜਾਂ ਰਾਜਾਂ ਤੋਂ ਆਏ ਸਮਰਥਕਾਂ ਨੂੰ ਆਪਣੇ-ਆਪਣੇ ਹਲਕਿਆਂ ਵਿੱਚ ਵਾਪਸ ਜਾਣਾ ਹੋਵੇਗਾ ਤਾਂ ਜੋ ਕਿਸੇ ਕਿਸਮ ਦੀ ਅਮਨ-ਸ਼ਾਂਤੀ ਭੰਗ ਨਾ ਹੋ ਸਕੇ।

ਨੌਜਵਾਨਾਂ ਨੂੰ ਵੋਟਰ ਸੂਚੀ ਵਿਚ ਸ਼ਾਮਿਲ ਕੀਤਾ ਜਾਵੇ: ਧਾਲੀਵਾਲ

ਹੁਸ਼ਿਆਰਪੁਰ, 9 ਜੁਲਾਈ: ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਨੌਜਵਾਨ ਵੋਟਰਾਂ ਅਤੇ ਪ੍ਰਵਾਸੀ ਭਾਰਤੀ ਵੋਟਰਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਅਤੇ ਉਨ੍ਹਾਂ ਦੀਆਂ ਵੋਟਾਂ ਬਣਾਉਣ ਸਬੰਧੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਐਸ ਡੀ ਐਮ ਗੜ੍ਹਸ਼ੰਕਰ ਰਣਜੀਤ ਕੌਰ, ਤਹਿਸੀਲਦਾਰ (ਚੋਣਾਂ) ਹਰਦੇਵ ਸਿੰਘ, ਵੱਖ-ਵੱਖ ਕਾਲਜਾਂ, ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਦੇ ਮੁੱਖੀ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ।
        ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਸਮੂਹ ਸੈਕੰਡਰੀ ਸਕੂਲਾਂ, ਕਾਲਜਾਂ ਅਤੇ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਜਿਹੜੇ ਵਿਦਿਆਰਥੀ ਵੋਟਰ ਬਣਨ ਦੇ ਯੋਗ ਹੋ ਚੁੱਕੇ ਹਨ, ਪਰ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ, ਦੀਆਂ ਵੋਟਾਂ ਬਣਾਉਣ ਲਈ ਸਕੂਲਾਂ, ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਇੱਕ-ਇੱਕ  ਅਧਿਆਪਕ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਵੇ ਅਤੇ ਸਮੂਹ ਸੰਸਥਾਵਾਂ ਦੇ ਮੁੱਖੀ ਨਿਯੁਕਤ ਕੀਤੇ ਗਏ ਨੋਡਲ ਅਫ਼ਸਰ ਦੇ ਨਾਮ 11 ਜੁਲਾਈ 2012 ਤੱਕ ਜ਼ਿਲ੍ਹਾ ਚੋਣ ਅਫ਼ਸਰ ਭੇਜਣ।  ਉਨ੍ਹਾਂ ਹੋਰ ਦੱਸਿਆ ਕਿ ਨਿਯੁਕਤ ਹੋਏ ਨੋਡਲ ਅਫ਼ਸਰ ਆਪਣੇ ਵਿਦਿਅਕ ਅਦਾਰੇ ਵਿੱਚ  ਵਿਦਿਆਰਥੀਆਂ ਨੂੰ ਵੋਟ ਬਣਾਉਣ ਦਾ ਫਾਰਮ ਨੰਬਰ -6 ਦਾਖਲ ਫਾਰਮ ਦੇ ਨਾਲ ਉਪਲਬੱਧ ਕਰਾਉਣ ਜਿਨ੍ਹਾਂ ਵਿਦਿਆਰਥੀਆਂ ਦੀ ਵੋਟ ਨਹੀਂ ਬਣੀ, ਉਨ੍ਹਾਂ ਪਾਸੋਂ ਫਾਰਮ ਨੰਬਰ 6 ਭਰਵਾਇਆ ਜਾਵੇ, ਫਾਰਮ ਭਰਾਉਣ ਅਤੇ ਵੈਰੀਫਾਈ ਕਰਨ ਉਪਰੰਤ ਨੋਡਲ ਅਫ਼ਸਰ ਸੰਸਥਾ ਦੇ ਮੁੱਖੀ ਰਾਹੀਂ ਜ਼ਿਲ੍ਹਾ ਚੋਣ ਅਫ਼ਸਰ ਨੂੰ ਭੇਜਣ ਲਈ ਜਿੰਮੇਵਾਰ ਹੋਵੇਗਾ। ਇਹ ਨੋਡਲ ਅਫ਼ਸਰ ਸਬੰਧਤ ਵਿਦਿਆਰਥੀ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਾਉਣ ਅਤੇ ਉਸ ਨੂੰ ਵੋਟਰ ਸ਼ਨਾਖਤੀ ਕਾਰਡ ਉਪਲਬੱਧ ਕਰਾਉਣ ਦਾ ਜ਼ਿੰਮੇਵਾਰ ਹੋਵੇਗਾ।  ਵੋਟਰ ਆਪਣੀ ਵੋਟ ਮੁੱਖ ਚੋਣ ਅਫ਼ਸਰ, ਪੰਜਾਬ ਦੀ ਦਫ਼ਤਰੀ ਵੈਬ ਸਾਈਟ www.ceopunjab.nic.in ਤੇ ਚੈਕ ਕਰ ਸਕਦਾ ਹੈ।
        ਉਨ੍ਹਾਂ ਹੋਰ ਕਿਹਾ ਕਿ ਸਕੂਲਾਂ, ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਾਉਣ ਸਬੰਧੀ ਲੇਖ ਅਤੇ ਭਾਸ਼ਨ ਮੁਕਾਬਲੇ ਕਰਵਾਏ ਜਾਣ ਜਿਸ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਜਾਣ।  ਸਕੂਲਾਂ ਅਤੇ ਕਾਲਜਾਂ ਵੱਲੋਂ ਪਿੰਡਾਂ / ਸ਼ਹਿਰਾਂ ਵਿੱਚ ਲਗਾਏ ਜਾਣ ਵਾਲੇ ਐਨ.ਐਸ.ਐਸ. ਕੈਂਪਾਂ ਵਿੱਚ ਨੌਜਵਾਨਾਂ ਨੂੰ ਵੋਟ ਦੀ ਮਹੱਤਤਾ ਬਾਰੇ ਦੱਸਿਆ ਜਾਵੇ ਅਤੇ ਪਬਲਿਕ ਨੂੰ ਪ੍ਰੇਰਨਾ ਦਿੱਤੀ ਜਾਵੇ ਕਿ ਉਹ ਬਿਨਾਂ ਕਿਸੇ ਡਰ / ਲਾਲਚ ਦੇ ਵੋਟ ਕਰਨ।
          ਸ੍ਰੀ ਧਾਲੀਵਾਲ ਨੇ ਐਨ.ਆਰ.ਆਈ. ਸਭਾਵਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਪ੍ਰਵਾਸੀ ਭਾਰਤੀਆਂ ਕੋਲ ਭਾਰਤੀ ਪਾਸਪੋਰਟ ਹੋਣ ਦੀਆਂ ਵੋਟਾਂ ਬਣਾਉਣ ਲਈ ਫਾਰਮ ਨੰਬਰ 6-ਏ ਭਰਵਾ ਕੇ ਵੋਟਾਂ ਬਣਾਉਣ ਲਈ ਪ੍ਰੇਰਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਪਿੰਡਾਂ ਵਿੱਚ ਕੈਂਪ ਲਗਾਉਣ ਸਮੇਂ ਪਿੰਡਾਂ ਦੇ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰਡ ਹੋਣ ਲਈ ਪ੍ਰੇਰਿਤ ਕਰਨ ਅਤੇ ਵੋਟ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਜਾਵੇ।

ਵੋਟਿੰਗ ਮਸ਼ੀਨਾਂ ‘ਤੇ ਕਿੰਤੂ ਕਰਕੇ ਕਾਂਗਰਸ ਨੇ ਦਸੂਹਾ ਤੋਂ ਆਪਣੀ ਹਾਰ ਐਲਾਨੀ-ਮਜੀਠੀਆ


  • ਲੋਕ ਫ਼ਤਵੇ ਅਤੇ ਲੋਕਤੰਤਰ ਦਾ ਮਖ਼ੌਲ ਉਡਾਉਣ ਦੇ ਆਦੀ ਨੇ ਕੈਪਟਨ ਅਮਰਿੰਦਰ ਸਿੰਘ।
  • ਦਸੂਹਾ ਸੀਟ ਵਿਕਾਸ ਤੇ ਖੁਸ਼ਹਾਲੀ ਦੀ ਰਾਜਨੀਤੀ ਦੀ ਝੋਲੀ ਪਵੇਗੀ।
ਤਲਵਾੜਾ, 8 ਜੁਲਾਈ : ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਜਲਈ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਤੋਂ ਇਨਕਾਰੀ ਹੋਣ ਨੂੰ ਲੋਕਤੰਤਰੀ ਪ੍ਰਕਿਰਿਆ ਅਤੇ ਵੋਟਰਾਂ ਦੇ ਫੈਸਲੇ ਦਾ ਮਜ਼ਾਕ ਉਡਾਉਣ ਦੇ ਤੁੱਲ ਦੱਸਦਿਆਂ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਚੋਣ ਤੋਂ ਪਹਿਲਾਂ ਹੀ ਆਪਣੀ ਹਾਰ ਦਾ ਐਲਾਨ ਕਰ ਦਿੱਤਾ ਹੈ।

       ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਜ਼ਿੰਮੇਵਾਰ ਆਗੂਆਂ ਵੱਲੋਂ ਕਿਸੇ ਵੀ ਚੋਣ ਤੋਂ ਪਹਿਲਾਂ ਅਜਿਹੇ ਗ਼ੈਰਜ਼ਿੰਮੇਵਾਰਾਨਾ ਬਿਆਨ ਦੇਣੇ ਕੋਈ ਨਵੀਂ ਗੱਲ ਨਹੀਂ, ਸਗੋਂ ਇਸ ਪਾਰਟੀ ਦਾ ਪਿਛਲੇ ਇਕ ਦਹਾਕੇ ਦਾ ਇਤਿਹਾਸ ਹੈ ਕਿ ਇਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਹਰੇਕ ਚੋਣ ਵਿੱਚ ਵੋਟਰਾਂ ਦੇ ਫ਼ਤਵੇ ਦਾ ਮਖ਼ੌਲ ਉਡਾਇਆ ਹੈ। ਆਪਣੀਆਂ ਲਗ਼ਤਾਰ ਹਾਰਾਂ ਤੋਂ ਕੋਈ ਸਬਕ ਲੈਣ ਅਤੇ ਆਪਣੀ ਕਾਰਜਸ਼ੈਲੀ ਵਿਚਲੀਆਂ ਊਣਤਾਈਆਂ ਨੂੰ ਸੁਧਾਰਨ ਦੀ ਬਜਾਏ ਕਦੇ ਅਕਾਲੀਆਂ ਅਤੇ ਕਦੇ ਮਸ਼ੀਨਾਂ ਵਿੱਚ ਨੁਕਸ ਕੱਢਣੇ ਕੈਪਟਨ ਦੀ ਆਦਤ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਬਿਜਲਈ ਵੋਟਿੰਗ ਮਸ਼ੀਨਾਂ ‘ਤੇ ਕਿੰਤੂ ਕਰਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਨੂੰ ਦਸੂਹਾ ਉ¤ਪ ਚੋਣ ਵਿੱਚ ਆਪਣੀ ਹਾਰ ਸਾਫ਼ ਦਿਖਾਈ ਦੇਣ ਲੱਗ ਪਈ ਹੈ ਅਤੇ ਸੀਨੀਅਰ ਕਾਂਗਰਸੀ ਆਗੂ ਇਸ ਸੰਭਾਵੀ ਹਾਰ ਦੀ ਜ਼ਿੰਮੇਵਾਰੀ ਤੋਂ ਭੱਜਣ ਦੇ ਬਹਾਨੇ ਵੀ ਘੜਨ ਲੱਗ ਪਏ ਹਨ। ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਸਮੇਤ ਸਮੁੱਚੀ ਕਾਂਗਰਸ ਪਾਰਟੀ ਦੀ ਸਿਆਸੀ ਜਮ੍ਹਾਂ-ਘਟਾਓ ਮੂਲੋਂ ਹੀ ਗ਼ਲਤ ਹੋ ਜਾਣ ਤੋਂ ਬਾਅਦ ਨਿਗ਼ਮ ਚੋਣਾਂ ਵੀ ਮਿਲੀ ਵੱਡੀ ਹਾਰ ਦਾ ਜ਼ਿਕਰ ਕਰਦਿਆਂ ਮਜੀਠੀਆ ਨੇ ਕਿਹਾ ਕਿ ਦਸੂਹਾ ਚੋਣ ਨੇਪਰੇ ਚੜ੍ਹਦਿਆਂ ਹੀ ਕਾਂਗਰਸੀ ਆਗੂਆਂ ਨੂੰ 2014 ਦੀਆਂ ਸੰਸਦੀ ਚੋਣਾਂ ਵਿੱਚ ਮਿਲਣ ਵਾਲੀ ਲੱਕ-ਤੋੜਵੀਂ ਹਾਰ ਦੇ ਬਹਾਨੇ ਘੜਨ ਦਾ ਕੰਮ ਪੈਣ ਵਾਲਾ ਹੈ।

    ਮਜੀਠੀਆ ਨੇ ਕਿਹਾ ਕਿ ਅਸਲ ਮੁੱਦਾ ਕਾਂਗਰਸ ਨੂੰ ਮਸ਼ੀਨਾਂ ਬਾਰੇ ਭਰੋਸਾ ਹੋਣ ਦਾ ਨਹੀਂ ਸਗੋਂ ਅਸਲੀਅਤ ਤਾਂ ਇਹ ਹੈ ਕਿ ਕਾਂਗਰਸ ਨੂੰ ਲੋਕਾਂ ‘ਤੇ ਅਤੇ ਲੋਕਾਂ ਨੂੰ ਕਾਂਗਰਸ ‘ਤੇ ਭਰੋਸਾ ਨਹੀਂ ਰਿਹਾ। ਹੋਰ ਤਾਂ ਹੋਰ ਇੱਥੋਂ ਤੱਕ ਕਿ ਖ਼ੁਦ ਕਾਂਗਰਸ ਪਾਰਟੀ ਨੂੰ ਆਪਣੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ‘ਤੇ ਹੀ ਭਰੋਸਾ ਨਹੀਂ ਰਿਹਾ। ਉਹਨਾਂ ਕਿਹਾ ਕਿ ਕੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਵੋਟਿੰਗ ਮਸ਼ੀਨਾਂ ਬਾਰੇ ਬਿਆਨ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਸਪੱਸ਼ਟ ਕਰਨਗੇ ਕਿ ਪਾਰਟੀ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵੀ ਉਹਨਾਂ ਦੇ ਸਟੈਂਡ ਨਾਲ ਸਹਿਮਤ ਹੈ ਜਾਂ ਨਹੀਂ? ਮਜੀਠੀਆ ਨੇ ਕਿਹਾ ਕਿ ਦਸੂਹਾ ਸੀਟ, ਵਿਕਾਸ ਅਤੇ ਖ਼ੁਸ਼ਹਾਲੀ ਦੀ ਰਾਜਨੀਤੀ ਕਰ ਰਹੇ ਅਕਾਲੀ-ਭਾਜਪਾ ਗੱਠਜੋੜ ਦੀ ਝੋਲੀ ਪਵੇਗੀ ਅਤੇ ਹਲਕੇ ਦੇ ਸੂਝਵਾਨ ਵੋਟਰ ਇਸ ਹਲਕੇ ਦੀ ਵਿਧਾਨ ਸਭਾ ਵਿੱਚ ਪ੍ਰਤੀਨਿੱਧਤਾ ਕਰਨ ਵਾਲੇ ਸਵ: ਅਮਰਜੀਤ ਸਿੰਘ ਸਾਹੀ ਦੇ ਅਧੂਰੇ ਰਹੇ ਸੁਫ਼ਨਿਆਂ ਦੀ ਪੂਰਤੀ ਲਈ ਬੀਬੀ ਸੁਖਜੀਤ ਕੌਰ ਸਾਹੀ ਨੂੰ ਭਾਰੀ ਫ਼ਰਕ ਨਾਲ ਜਿਤਾ ਕੇ ਦਸੂਹਾ ਹਲਕੇ ਵਿੱਚ ਵਿਕਾਸ ਤੇ ਸਹੂਲਤਾਂ ਦੀ ਲਹਿਰ ਨੂੰ ਮੁੜ ਪ੍ਰਚੰਡ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ।

ਗੈਰ-ਹਾਜ਼ਰ ਰਹਿਣ ਲਈ ਮਸ਼ਹੂਰ ਅਮਰਿੰਦਰ ਬਜ਼ਟ ਸੈਸ਼ਨ ਦੀ ਇਕ ਰੋਜ਼ਾ ਹਾਜਰੀ ਤੋਂ ਅਤਿਉਤਸ਼ਾਹਿਤ-ਬਾਦਲ


  • ਬੌਖਲਾਈ ਕਾਂਗਰਸੀ ਲੀਡਰਸ਼ਿਪ ਗੈਰ-ਮੁੱਦਿਆਂ ਨੂੰ ਮੁੱਦਾ ਬਨਾਉਣ ’ਚ ਜੁਟੀ
  • ਵਾਸੂਦੇਵ ਅਤੇ ਪਿੰਕੀ ਦੇ ਭਾਜਪਾ ’ਚ ਸ਼ਾਮਿਲ ਹੋਣ ਨਾਲ ਕਾਂਗਰਸ ਨੂੰ ਲੱਗਾ ਵੱਡਾ ਝਟਕਾ
ਤਲਵਾੜਾ, 8 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਪੰਜਾਬ ਵਿਧਾਨ ਸਭਾ ’ਚੋਂ ਗੈਰ-ਹਾਜਿਰ ਰਹਿਣ ਲਈ ਮਸ਼ਹੂਰ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਬਜ਼ਟ ਸੈਸ਼ਨ ’ਚ ਆਪਣੀ ਇਕ ਦਿਨ ਦੀ ਹਾਜਰੀ ਤੋਂ ਕੁਝ ਜ਼ਿਆਦਾ ਹੀ ਉਤਸ਼ਾਹਿਤ ਹਨ ਅਤੇ ਆਪਣੀ ਇਸ ਉਮਰ ਭਰ ਦੀ  ‘ਪ੍ਰਾਪਤੀ’ ਨੂੰ ਜਗ-ਜਾਹਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

        ਅੱਜ ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ. ਬਾਦਲ ਨੇ ਕਿਹਾ ਕਿ ‘ਮਹਾਰਾਜਾ ਸਾਹਿਬ’ ਕਦੇ ਕਦਾਈ ਹੀ ਵਿਧਾਨ ਸਭਾ ਸੈਸ਼ਨ ’ਚ ਹਿੱਸਾ ਲੈਂਦੇ ਹਨ ਅਤੇ ਇਸੇ ਕਰਕੇ ਉਹ ਆਪਣੀ ਇਸ ਵਾਰ ਦੀ ਇਕ ਦਿਨਾ ਹਾਜ਼ਰੀ ਤੋਂ ਕੁਝ ਜ਼ਿਆਦਾ ਹੀ ਉਤਸ਼ਾਹਿਤ ਹਨ। ਸ. ਬਾਦਲ ਨੇ ਸਵਾਲ ਕੀਤਾ ਕਿ ਜਿਸ ਦਿਨ ਵਿਤ ਮੰਤਰੀ ਪੰਜਾਬ ਨੇ ਆਪਣਾ ਬਜ਼ਟ ਪੇਸ਼ ਕੀਤਾ ਉਸ ਦਿਨ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ’ਚੋਂ ਗੈਰ-ਹਾਜਿਰ ਕਿਊਂ ਰਹੇ। ਉਨ੍ਹਾਂ ਕਿਹਾ ਕਿ ਇੰਝ ਲਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਭੁੱਲ ਜਾਣ ਦੀ ਬਿਮਾਰੀ ਤੋਂ ਪੀੜਤ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਇਹ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਹੀ ਸੀ ਜਿਸ ਨੇ ਚੋਣ ਮਨੋਰਥ ’ਚ ਕੀਤੇ ਹਰ ਵਾਅਦੇ ਨੂੰ ਆਪਣੇ ਆਪਣੇ ਬੀਤੇ ਸੇਵਾ ਕਾਲ ਦੌਰਾਨ ਪੂਰਾ ਕੀਤਾ ਜਦੋਂ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ ਕਾਰਜ਼ਕਾਲ ਦੌਰਾਨ ਤਾਂ ਇਹ ਕਹਿ ਕੇ ਕੋਈ ਵਾ ਵਾਅਦਾ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ‘ਵਾਅਦੇ ਤਾਂ ਸਰਕਾਰ ਬਨਾਉਣ ਲਈ ਕੀਤੇ ਜਾਂਦੇ ਹਨ ਅਤੇ ਸਰਕਾਰ ਚਲਾਉਣ ਲਈ ਤੋੜ ਦਿੱਤੇ ਜਾਂਦੇ ਹਨ’। ਸ. ਬਾਦਲ ਨੇ ਕਿਹਾ ਕਿ ਬੌਖਲਾਈ ਪੰਜਾਬ ਕਾਂਗਰਸ ਲੀਡਰਸ਼ਿਪ ਕੋਲ ਅਕਾਲੀ-ਭਾਜਪਾ ਸਰਕਾਰ ਵਿਰੁੱਧ ਕੋਈ ਵੀ ਠੋਸ ਮੁੱਦਾ ਨਾ ਹੋਣ ਕਾਰਨ ਇਹ ਉਟ-ਪਟਾਂਗ ਦੇ ਮੁੱਦਿਆਂ ਨੂੰ ਹੀ ਅਸਲ ਮੁੱਦਾ ਦੱਸ ਰਹੇ ਹਨ। ਉਨ੍ਹ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਗਠਜੋੜ ਵੱਲੋਂ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਦ ਹੈ ਅਤੇ ਸਮਾਬੱਧ ਤਰੀਕੇ ਨਾਲ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।

        ਇਸ ਉਪਰੰਤ ਸ. ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ-ਭਾਜਪਾ ਉਮੀਦਵਾਰ ਬੀਬੀ ਸੁਖਜੀਤ ਕੌਰ ਸਾਹੀ ਦੇ ਹੱਕ ’ਚ ਪਿੰਡ ਭਵਨੌਰ, ਕਮਾਹੀ ਦੇਵੀ, ਦਾਤਾਰਪੁਰ ਅਤੇ ਤਲਵਾੜਾ ਸ਼ਹਿਰ ਵਿਖੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਸ੍ਰੀਮਤੀ ਸਾਹੀ ਦੇ ਹੱਕ ’ਚ ਵੋਟ ਪਾਉਣ। ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਸਰਕਾਰ ਚਲਾਉਣ ਲਈ ਲੋਕ ਪੱਖੀ ਨੀਤੀਆਂ ਦਾ ਮਾਡਲ ਅਪਣਾਇਆ ਹੈ ਜਦੋਂ ਕਿ ਕਾਂਗਰਸੀ ਸਰਕਾਰਾਂ ਤਾਂ ਲੋਕ ਮਾਰੂ ਅਤੇ ਵੰਡ ਪਾਊ ਨੀਤੀਆਂ ਤਹਿਤ ਹੀ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਵਿੱਤੀ ਔਕੜਾਂ ਦੇ ਬਾਵਜੂਦ ਰਾਜ ਸਰਕਾਰ ਨੇ ਹਾਲਾਤ ਦਾ ਸਾਹਮਣਾ ਕਰਦਿਆਂ ਜਿੱਥੇ ਸਬਸਿਡੀਆਂ ਤੇ ਹੋਰ ਲੋਕ ਪੱਖੀ ਰਿਆਇਤਾਂ ਜਾਰੀ ਰੱਖੀਆਂ ਉਥੇ ਸੂਬੇ ਨੂੰ ਵੀ ਵਿਕਾਸ ਦੀਆਂ ਬੁਲੰਦੀਆਂ ਵੱਲ ਤੋਰਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਚੋਣ ਮਨੋਰਥ ਪੱਤਰ ’ਚ ਜੋ ਵੀ ਵਾਅਦੇ ਕੀਤੇ ਹਨ ਉਹ ਸਾਰੇ ਪੂਰੇ ਕੀਤੇ ਜਾਣਗੇ ਅਤੇ ਅਜਿਹਾ ਨਾ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਲੋਕ ਪਹਿਲਾਂ ਹੀ ਰੱਦ ਕਰ ਚੁੱਕੇ ਹਨ। ਕਾਂਗਰਸ ਪਾਰਟੀ ਨੂੰ ਦਿਸ਼ਾਹੀਣ ਤੇ ਗੁੰਮਰਾਹ ਪਾਰਟੀ ਐਲਾਨਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਉਨ੍ਹਾਂ ਦੀ ਅਧੂਰੀ ਜਾਣਕਾਰੀ ਲਈ ਦੋਸ਼ੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਬਹੁਤਾ ਸਮਾਂ ਤਾਂ ਸੂਬੇ ਤੋਂ ਬਾਹਰ ਹੀ ਰਹਿੰਦੇ ਹਨ ਇਸ ਲਈ ਸੂਬੇ ’ਚ ਹੋ ਰਹੇ ਵਿਕਾਸ ਤੋਂ ਅਣਜਾਨੇ ਰਹਿ ਜਾਣਾ ਉਨ੍ਹਾਂ ਲਈ ਸੁਭਾਵਕ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਭਲੀਭਾਂਤ ਜਾਣਦਾ ਹੈ ਕਿ ਇਸ ਉਪ ਚੋਣ ਤੋਂ ਬਾਅਦ ਕਾਂਗਰਸ ਦਾ ਸਫਾਇਆ ਹੋ ਜਾਣਾ ਹੈ ਇਸ ਲਈ ਉਸ ਆਏ ਰੋਜ ਬੇਤੁਕੇ ਬਿਆਨ ਦਿੰਦਾ ਰਹਿੰਦਾ ਹੈ।

ਕਾਂਗਰਸ ਨੂੰ ਵੱਡਾ ਝਟਕਾ, ਦਸੂਹਾ ਸੀਟ ਲਈ ਮੁੱਖ ਦਾਅਵੇਦਾਰ ਭਾਜਪਾ ’ਚ ਸ਼ਾਮਿਲ

  • ਸੁਸ਼ੀਲ ਕੁਮਾਰ ਪਿੰਕੀ ਨੇ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਹਜ਼ਾਰਾਂ ਸਮੱਰਥਕਾਂ ਸਮੇਤ ਕਾਂਗਰਸ ਨੂੰ ਅਲਵਿਦਾ ਆਖਿਆ
ਤਲਵਾੜਾ, 8 ਜੁਲਾਈ :ਕਾਂਗਰਸ ਪਾਰਟੀ ਨੂੰ ਉਸ ਸਮੇ ਜ਼ੋਰਦਾਰ ਝਟਕਾ ਲੱਗਾ ਜਦੋਂ ਦਸੂਹਾ ਉਪ ਚੋਣ ਲਈ ਪਾਰਟ ਸੀਟ ਦੇ ਮੁੱਖ ਦਾਅਵੇਦਾਰ ਸ੍ਰੀ ਸੁਸ਼ੀਲ ਕੁਮਾਰ ਪਿੰਕੀ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੀਨੀਅਰ ਭਾਜਪਾ ਆਗੂਆਂ ਦੀ ਹਾਜ਼ਰੀ ’ਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਹੋ ਗਏ।

ਸ੍ਰੀ ਸੁਸ਼ੀਲ ਕੁਮਾਰ ਸ਼ਿੰਦੇ ਇਕ ਕੱਟੜ ਕਾਂਗਰਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹ ਅਤੇ ਉਨ੍ਹਾਂ ਦੇ ਪਿਤਾ ਕਾਂਗਰਸ ਟਿਕਟ ’ਤੇ ਜਿਲਾ ਪ੍ਰੀਸ਼ਦ ਮੈਂਬਰ ਬਨਣ ਤੋਂ ਇਲਾਵਾ ਕਾਂਗਰਸ ਪਾਰਟੀ ਅੰਦਰ ਸੀਨੀਅਰ ਅਹੁਦਿਆਂ ’ਤੇ ਰਹੇ ਹਨ। ਸ੍ਰੀ ਪਿੰਕੀ ਅਤੇ ਹੋਰ ਸੀਨੀਅਰ ਕਾਂਗਰਸੀ ਉਮੀਦਵਾਰਾਂ ਤੋਂ ਇਲਾਵਾ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਸਕੱਤਰ ਸ੍ਰੀ ਠਾਕੁਰ ਵਾਸੂਦੇਵ ਨੇ ਵੀ ਅੱਜ ਕਾਂਗਰਸੀ ਪਾਰਟੀ ਨਾਲ ਸਾਰੇ ਰਿਸ਼ਤੇ ਤੋੜਦਿਆਂ ਭਾਜਪਾ ’ਚ ਸ਼ਮੂਲੀਅਤ ਕੀਤੀ। ਅੱਜ ਦੀ ਇਹ ਘਟਨਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸ੍ਰੀ ਅਰੁਣ ਮਿੱਕੀ ਡੋਗਰਾ ਲਈ ਵੱਡਾ ਝਟਕਾ ਮੰਨੀ ਜਾ ਰਹੀ ਹੈ, ਜੋ ਕਿ ਪਹਿਲਾਂ ਹੀ ਅਕਾਲੀ-ਭਾਜਪਾ ਉਮੀਦਵਾਰ ਬੀਬੀ ਸੁਖਜੀਤ ਕੌਰ ਸਾਹੀ ਤੋਂ ਕਾਫੀ ਪਛੜੇ ਹੋਏ ਹਨ।

        ਇਸ ਮੌਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਦਸੂਹਾ ਵਿਧਾਨ ਸਭਾ ਹਲਕੇ ਦੇ ਨੁਮਾਇੰਦੇ ਨੂੰ ਰਿਕਾਰਡ ਵੋਟਾਂ ਨਾਲ ਜਿਤਾਉਣ ਦਾ ਪ੍ਰਣ ਕਰਦਿਆਂ, ਸ੍ਰੀ ਵਾਸੂਦੇਵ ਅਤੇ ਸ੍ਰੀ ਪਿੰਕੀ ਨੇ ਕਿਹਾ ਕਿ ਉਹ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਇਹ ਫੈਸਲਾ ਲੈਣ ’ਚ ਕਾਫੀ ਦੇਰ ਕੀਤੀ ਹੈ ਪਰ ਹੁਣ ਉਹ ਆਪਣੇ ਸੈਕੜੇ ਸਮੱਰਥਕਾਂ ਨਾਲ ਪੂਰੀ ਵਾਹ ਲਾਹ ਕੇ ਸ੍ਰੀਮਤੀ ਸਾਹੀ ਦੀ ਰਿਕਾਰਡ ਵੋਟਾਂ ਨਾਲ ਜਿੱਤ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਉਹ ਸੂਬੇ ਦੀ ਕਾਂਗਰਸੀ ਲੀਡਰਸ਼ਿਪ ਤੋਂ ਨਿਰਾਸ਼ ਹੋ ਚੁੱਕੇ ਹਨ ਕਿਉਂਕਿ ਇਸ ਲੀਡਰਸ਼ਿਪ ਨੂੰ ਸੂਬੇ ਦੀ ਅਤੇ ਆਮ ਵਿਅਕਤੀ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼-ਵਿਰੋਧੀ ਅਤੇ ਲੋਕ-ਵਿਰੋਧੀ ਨੀਤੀਆਂ ਅਪਣਾਈਆਂ ਹੋਈਆਂ ਹਨ। ਸ੍ਰੀ ਵਾਸੂਦੇਵ ਨੇ ਕਿਹਾ ਕਿ ਅਜਿਹੀ ਪਾਰਟੀ ’ਚ ਰਹਿ ਕੇ ਕੰਮ ਕਰਨ ਦੀ ਕੋਈ ਤੁਕ ਹੀ ਨਹੀਂ ਬਣਦੀ ਜਿਸ ਦੇ ਆਗੂ ਨੂੰ ਮਿਲਣ ’ਚ ਹੀ ਮਹੀਨੇ ਲੱਗ ਜਾਂਦੇ ਹੋਣ ਅਤੇ ਮਿਲਣ ’ਤੇ ਸੀਨੀਅਰ ਪਾਰਟੀ ਆਗੂਆਂ ਨੂੰ ਵੀ ਆਪਣੀ ਜਾਣ-ਪਛਾਣ ਕਰਵਾ ਕੇ ਇੰਨਾ ਆਗੂਆਂ ਦੀ ਯਾਦਸ਼ਕਤੀ ਨੂੰ ਹਲੂਣਾ ਦੇਣਾ ਪਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੰਤਰੀ ਤੀਕਸ਼ਣ ਸੂਦ, ਵਿਧਾਇਕ ਤੇ ਸਕੱਤਰ ਸ਼੍ਰੋਮਣੀ ਅਕਾਲੀ ਦਲ ਡਾ. ਦਲਜੀਤ ਸਿੰਘ ਚੀਮਾ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸ੍ਰੀ ਕਮਲ ਸ਼ਰਮਾ ਅਤੇ ਸੀਨੀਅਰ ਭਾਜਪਾ ਆਗੂ ਸ੍ਰੀਮਤੀ ਬਲਵਿੰਦਰ ਕੌਰ ਥਾਂਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਦਸੂਹਾ ਦੇ ਪ੍ਰਧਾਨ ਸ. ਜਗਮੋਹਨ ਸਿੰਘ ਬੱਬੂ ਘੁੰਮਣ ਵੀ ਹਾਜਿਰ ਸਨ।

ਕੇਂਦਰ ਦੇ ਵਿਤਕਰੇ ਨਾਲ ਸੂਬੇ ਪਿਛੜੇ : ਬਾਦਲ


ਤਲਵਾੜਾ, 8 ਜੁਲਾਈ:  ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਬੀਬੀ ਸੁਖਜੀਤ ਕੌਰ ਸਾਹੀ ਦੇ ਹੱਕ ਵਿਚ ਬਲਾਕ ਤਲਵਾੜਾ ਦੇ ਪਿੰਡ ਭਵਨੌਰ, ਕਮਾਹੀ ਦੇਵੀ, ਦਾਤਾਰਪੁਰ ਵਿਖੇ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਵ. ਅਮਰਜੀਤ ਸਿੰਘ ਸਾਹੀ ਨੇ ਆਪਣੇ ਹਲਕੇ ਦੀ ਪੂਰੀ ਸੁਹਿਰਦਤਾ, ਤਨਦੇਹੀ ਤੇ ਇਮਾਨਦਾਰੀ ਨਾਲ ਸੇਵਾ ਕੀਤੀ ਅਤੇ ਬੇਹੱਦ ਦ੍ਰਿੜਤਾ ਨਾਲ ਹਲਕੇ ਵਿਚ ਵਿਕਾਸ ਦੇ ਢਾਂਚੇ ਨੂੰ ਮਜਬੂਤ ਕੀਤਾ। ਉਨ੍ਹਾਂ ਵਿਸ਼ੇਸ਼ ਕਰਕੇ ਕੰਢੀ ਦੇ ਇਨ੍ਹਾਂ ਪਿੰਡਾਂ ਲਈ ਬੇਮਿਸਾਲ ਵਿਕਾਸ ਯੋਜਨਾਵਾਂ ਨੂੰ ਅਮਲ ਵਿਚ ਲਿਆਂਦਾ ਜਿਸ ਵਿਚ ਸਰਕਾਰੀ ਕਾਲਜ ਤਲਵਾੜਾ ਦੀ ਉਸਾਰੀ, ਤਲਵਾੜਾ ਨੂੰ ਸ਼ਹਿਰੀ ਦਰਜਾ ਦੇਣਾ, ਨੌਜਵਾਨਾਂ ਦੇ ਰੁਜਗਾਰ ਲਈ ਸੀਪਾਈਟ ਕੇਂਦਰ ਦੀ ਸਥਾਪਨਾ, ਡੂੰਘੇ ਟਿਊਬਵੈੱਲ, ਬੇਘਰਿਆਂ ਲਈ ਮਕਾਨ ਆਦਿ ਦੇਣ ਤੋਂ ਇਲਾਵਾ ਇਥੇ ਲੰਮੇ ਸਮੇਂ ਤੋਂ ਸੱਤਾ ਵਿਚ ਰਹੀ ਕਾਂਗਰਸ ਦੇ ਦਹਿਸ਼ਤ ਭਰੇ ਮਾਹੌਲ ਨੂੰ ਖ਼ਤਮ ਕਰਕੇ ਸ਼ਾਨਦਾਰ ਸੁਖਾਵਾਂ ਮਾਹੌਲ ਕਾਇਮ ਕੀਤਾ। ਸ. ਬਾਦਲ ਨੇ ਕਿਹਾ ਕਿ ਕਾਂਗਰਸੀਆਂ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਰਾਜਾਂ ਵਿਰੋਧੀ ਨੀਤੀਆਂ ਨਾਲ ਦੇਸ਼ ਵਿਚ ਸੂਬਿਆਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੂਬੇ ਵਿਕਾਸ ਵਿਚ ਪਿਛੜ ਗਏ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਦੀਆਂ ਗਲਤ ਨੀਤੀਆਂ ਸਦਕਾ ਦੇਸ਼ ਦਾ ਕਰੋੜਾਂ ਮਣ ਅਨਾਜ ਗੁਦਾਮਾਂ ਵਿਚ ਸੜ ਰਿਹਾ ਹੈ ਜਦਕਿ ਦੂਜੇ ਪਾਸੇ ਆਮ ਲੋਕਾਂ ਲਈ ਰੋਜਮੱਰਾ ਦੀਆਂ ਵਸਤਾਂ ਦੇ ਭਾਅ ਸਿਖਰਾਂ ਨੂੰ ਛੁਹ ਰਹੇ ਹਨ।
ਬੀਬੀ ਸੁਖਜੀਤ ਕੌਰ ਸਾਹੀ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਲਕੇ ਦੀ ਸੇਵਾ ਲਈ ਵਚਨਬੱਧ ਹੈ।
ਇਸ ਮੌੇਕੇ ਬਿਕਰਮ ਸਿੰਘ ਮਜੀਠੀਆ, ਉਮੇਸ਼ ਸ਼ਾਕਰ, ਅਨਿਲ ਜੋਸ਼ੀ, ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ, ਸ਼ਰਨਜੀਤ ਸਿੰਘ ਢਿੱਲੋਂ, ਕੇ ਡੀ ਭੰਡਾਰੀ, ਅਵਿਨਾਸ਼ ਰਾਏ ਖੰਨਾ, ਕੁਲਜੀਤ ਸਿੰਘ ਸਾਹੀ, ਨਵਰੀਤ ਲਵਲੀ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਰਬਜੀਤ ਸਿੰਘ ਸਾਹਬੀ, ਦੇਵ ਰਾਜ ਭਟੇੜ, ਰਾਜਾ ਜੋਸ਼ੀ, ਪ੍ਰਭਜੋਤ ਰਟੌਲ, ਮਨਤਾਰ ਸਿੰਘ ਬਰਾੜ, ਬਲਵਿੰਦਰ ਸਿੰਘ ਬੈਂਸ, ਸਿਮਰਜੀਤ ਸਿੰਘ ਬੈਂਸ, ਮੋਹਨ ਲਾਲ ਗਰਗ, ਤੀਕਸ਼ਨ ਸੂਦ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਹਾਜਰ ਸਨ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸਰਕਲ ਪ੍ਰਧਾਨ ਜਥੇਦਾਰ ਜੋਗਿੰਦਰ ਮਿਨਹਾਸ, ਅਸ਼ੋਕ ਸੱਭਰਵਾਲ, ਕੈਪਟਨ ਗੁਰਮੀਤ ਸਿੰਘ, ਠਾਕੁਰ ਬ੍ਰਹਮ ਦਾਸ, ਠਾਕੁਰ ਪ੍ਰੀਤਮ ਦਾਸ, ਆਸਾ ਸਿੰਘ ਕੌਲੀਆਂ, ਸੰਯੋਗਤਾ, ਨੀਲਮ ਰਾਣਾ, ਰੀਤਾ ਦੇਵੀ ਦਮਵਾਲ, ਸਰਜੀਵਨ ਸਿੰਘ, ਰਾਜ ਰਾਣੀ ਪੱਸੀ ਕਰੋੜਾ, ਰਜੇਸ਼, ਗੋਬਿੰਦ ਅੱਤਰੀ, ਨਰੇਸ਼ ਪੁਰੀ, ਰਸ਼ਪਾਲ ਪਠਾਨੀਆ, ਸੁਖਦੇਵ, ਜੀਵਨ, ਲਲਿਤ, ਅਮਿਤ ਮਹਾਜਨ, ਰਾਧੂ, ਰਮਨ ਕੁਮਾਰ ਝੰਡਾ ਖਟਿੱਗੜ, ਆਸ਼ੂ ਅਰੋੜਾ, ਦਵਿੰਦਰ ਸਿੰਘ ਸੇਠੀ, ਰਮਨ ਗੋਲਡੀ, ਤਾਰਾ ਬੰਸੀਆ, ਰਮੇਸ਼ ਭੰਬੋਤਾ, ਰਾਜ ਕੁਮਾਰ, ਕੈਪਟਨ ਸੁਰੇਸ਼ ਟੋਹਲੂ, ਵਿਨੋਦ ਮਿੱਠੂ, ਅਸ਼ੋਕ ਮੰਗੂ , ਭੂਪੀ ਸ਼ਰਮਾ ਆਦਿ ਹਾਜਰ ਸਨ।

ਅਕਾਲੀਆਂ ਦੇ ਵਾਅਦੇ ਕਦੇ ਪੂਰੇ ਨਹੀਂ ਹੋਏ : ਕੈਪਟਨ

ਕੈਪਟਨ ਅਮਰਿੰਦਰ ਸਿੰਘ
ਤਲਵਾੜਾ, 7 ਜੁਲਾਈ : ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਇਆਂ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਪ੍ਰਧਾਨ ਪੰਜਾਬ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਵੇਕਲੇ ਅੰਦਾਜ ਵਿੱਚ ਅਕਾਲੀ-ਭਾਜਪਾ ਸਰਕਾਰ ਤੇ ਤਿੱਖਾ ਹਮਲਾ ਕਰਦੇ ਹੋਇਆਂ ਕਿਹਾ ਕਿ ਅਕਾਲੀਆਂ ਦੇ ਵਾਅਦੇ ਕਦੇ ਪੂਰੇ ਨਹੀਂ ਹੋਏ। ਸੁਖਬੀਰ ਸਿੰਘ ਬਾਦਲ ਨੇ  ਸੰਨ 2007 ਦੀਆਂ ਚੋਣਾਂ  ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਗੱਠਜੋੜ ਸਰਕਾਰ  ਬਣਨ ਦੇ ਪਹਿਲੇ ਹੀ ਤਿੰਨ ਸਾਲਾਂ ਵਿੱਚ ਪੰਜਾਬ ਨੂੰ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣਾ ਤੇ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਦਿੱਲੀ ਦੀ ਤਰਜ ਤੇ ਮੈਟਰੋ ਰੇਲ ਚਲਾ ਦੇਵਾਂਗੇ। ਪਰ ਅੱਜ ਛੇ ਸਾਲ ਬੀਤਣ ਬਾਅਦ, ਪੰਜਾਬ ਵਾਸੀ  12 ਤੋਂ 16 ਘੰਟੇ ¦ਬੇ ਬਿਜਲੀ ਦੇ ਕੱਟ ਝੱਲ ਰਹੇ ਹਨ , ਕਿਸਾਨਾਂ ਦੀਆਂ ਫ਼ਸਲਾਂ ਸੁੱਕ ਰਹੀਆਂ ਹਨ, ਕਿਸਾਨ ਮਹਿੰਗੇ ਭਾਅ ਤੇ ਡਿਜ਼ਲ ਫ਼ੂਕੱਣ ਨੂੰ ਮਜ਼ਬੂਰ ਹਨ,ਪੰਜਾਬ ਦੀ ਇੰਡਸਟਰੀ ਦੂਸਰੇ ਰਾਜਾਂ ਵਿੱਚ ਸ਼ਿਫਟ ਹੋ ਚੁੱਕੀ ਹੈ, ਪੰਜਾਬ ਦੇ 47 ਲੱਖ ਪੜੇ-ਲਿਖੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਗੜ ਰਹੇ ਹਲਾਤਾਂ ਤੇ ਵੱਧ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ  ਰੋਕਣ ਅਤੇ ਸੂਬੇ ‘ਚ ਮੁੜ ਅਮਨ-ਸ਼ਾਂਤੀ ਦੀ ਬਹਾਲੀ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਅਰੁੱਣ ਡੋਗਰਾ ਨੂੰ ਵੱਧ ਤੋ ਵੱਧ ਵੋਟਾਂ ਪਾ ਕ ਜਿਤਾਓ ਤਾਂ ਕਿ ਅਕਾਲੀ-ਭਾਜਪਾ ਸਰਕਾਰ ਨੂੰ ਸੁਨੇਹਾ ਜਾਵੇ ਕਿ ਲੋਕ ਉਨ੍ਹਾਂ ਦੁਆਰਾ ਅਪਣਾਈਆਂ ਜਾ ਰਹੀਆਂ ਨੀਤੀਆਂ ਨੂੰ ਮੁੱਢ ਤੋਂ ਹੀ ਨਕਾਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਤਲਵਾੜਾ ਵਿੱਚ ਇੱਕ ਮੈਡੀਕਲ ਕਾਲਜ ਜ਼ਰੂਰ ਖੋਲ੍ਹਿਆ ਜਾਵੇਗਾ।
ਇਸ ਮੌਕੇ ਪਿੰਡ ਭੰਬੋਤਾੜ ਵਿਖੇ ਰੱਖੀ ਇੱਕ ਚੋਣ ਰੈਲੀ ਦੋਰਾਂਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਇਆਂ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਵਿਕਾਸ ਦਾ ਦੂਜਾ ਨਾਮ ਕੈਪਟਨ ਅਮਰਿੰਦਰ ਸਿੰਘ ਹੈ। ਲੋਕਾਂ ਦੇ ਵਿਸ਼ਾਲ ਇੱਕਠ, ਜਿਸ ਵਿੱਚ ਵੱਡੀ ਗਿਣਤੀ ਮਹਿਲਾਵਾਂ ਦੀ ਸੀ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਚਾਰ ਮਹੀਨੇ ਪਹਿਲਾਂ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਵਿਕਾਸ ਦਾ ਆਧਾਰ ਬਣਾ ਕੇ ਆਪਣੀ ਜਿੱਤ ਦਾ ਦਾਅਵਾ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ  ਪੰਜਾਬ ਨੇ ਵਿਕਾਸ ਦੇ ਨਾਮ ਤੇ ਪੰਜਾਬ ਵਾਸੀਆਂ ਨੂੰ ¦ਬੇ-¦ਬੇ ਬਿਜਲੀ  ਦੇ ਕੱਟਾਂ ਤੋਂ ਇਲਾਵਾ ਕੁੱਝ ਨਹੀਂ ਦਿੱਤਾ ਹਾਂ ਪਰ ਵਿਕਾਸ ਦੇ ਨਾਂ ਤੇ ਆਪਣੇ ਵਿਧਾਇਕਾਂ ਨੂੰ ਜਨਤਾ ਦੇ ਪੈਸੇ ਤੇ ਚੀਫ਼ ਪਾਰਲੀਮਾਨੀ ਸਕੱਤਰ ਦੇ ਆਹੁਦੇ ਨਾਲ ਨਿਵਾਜ ਕੇ ਜਰੂਰ ਖੁਸ਼ ਕਰਨ ‘ਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਪੰਜਾਬ ਵਾਸੀਆਂ ਨਾਲ ਜੋ ਚੋਣ ਵਾਅਦੇ ਕੀਤੇ ਸਨ ਅੱਜ ਉਹ ਉਹਨਾਂ ਚੋਣ ਵਾਅਦਿਆਂ ਤੋਂ ਜਨਤਾ ਦਾ ਧਿਆਨ ਹਟਾ ਕੇ ਰਾਜਨੀਤੀ ਨੂੰ ਧਾਰਮਿਕ ਰੰਗ ਵਿੱਚ ਰੰਗ ਕੇ ਸੂਬੇ ਦੀ ਅਮਨ ਤੇ ਸ਼ਾਂਤੀ ਨੂੰ ਮੁੜ ਭੰਗ ਕਰ ਰਾਜ ਨੂੰ ਕਾਲੇ ਦਿਨਾਂ ਵੱਲ ਦੋਬਾਰਾ ਧੱਕਣ ਦੀ ਕੋਸ਼ਿਸ ਕਰ ਰਹੇ ਹਨ ਤਾਂ ਕਿ ਪੰਜਾਬ ਵਾਸੀਆਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾਇਆ ਜਾ ਸਕੇ।
 ਰੈਲੀ ਨੂੰ ਸੰਬੋਧਨ ਕਰਦੇ ਹੋਇਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਚੌਧਰੀ ਬਿਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ‘ਚ ਲੱਗ ਰਹੇ ¦ਬੇ ਬਿਜਲੀ ਕੱਟਾਂ ਦਾ ਅਹਿਸਾਸ ਅਕਾਲੀ-ਭਾਜਪਾ ਦੇ ਮੰਤਰੀਆਂ ਨੂੰ ਜ਼ਿਮਨੀ ਚੋਣ ਤੋਂ ਬਾਅਦ ਯੂਥ ਕਾਂਗਰਸ ਵਰਕਰਾਂ ਵੱਲੋਂ ਪੱਖੀ ਤੇ ਲਾਲਟੈਨ ਭੇਂਟ ਕਰਕੇ ਕਰਵਾਇਆ ਜਾਵੇਗਾ । ਇਸ ਮੌਕੇ ਤੇ ਹਲਕਾ ਇੰਚਾਰਜ ਸ਼ਾਮ ਸੁੰਦਰ ਅਰੋੜਾ, ਡਾ ਮਾਲਤੀ ਥਾਪਰ ਪ੍ਰਧਾਨ ਮਹਿਲਾ ਕਾਂਗਰਸ ਪੰਜਾਬ , ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਵਿਧਾਇਕ ਗੁਰਇੱਕਬਾਲ ਕੌਰ, ਸੁਪਿੰਦਰ ਕੌਰ ਚੀਮਾ , ਵਿਧਾਇਕ ਰਜ਼ਨੀਸ਼ ਬੱਬੀ, ਸਾਬਕਾ ਸਿਹਤ ਮੰਤਰੀ ਤੇ ਅਰੁੱਣ ਡੋਗਰਾ ਦੇ ਪਿਤਾ ਰਮੇਸ਼ ਡੋਗਰਾ, ਲੇਖ ਰਾਜ ਬਰਿੰਗਲੀ, ਚੋਧਰੀ ਮੋਹਨ ਲਾਲ ਭੰਬੋਤਾ, ਮਾ ਮੇਲਾ ਰਾਮ , ਮਾ ਰਘੁਵੀਰ  ਸਿੰਘ ਆਦਿ ਤੋਂ ਇਲਾਵ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)