ਹੁਸ਼ਿਆਰਪੁਰ, 23 ਮਾਰਚ : ਡਿਪਟੀ ਕਮਿਸ਼ਨਰ -ਕਮ-ਚੇਅਰਮੈਨ ਐਗਰੀਕਲਚਰ ਟੈਕਨੋਲੋਜੀ ਮੈਨੇਜ਼ਮੈਟ ਏਜੰਸੀ ( ਆਤਮਾ) ਗਵਰਨਿਗ ਬੋਰਡ ਸ੍ਰੀ ਧਰਮ ਦੱਤ ਤਰਨਾਚ ਦੀ ਪ੍ਰਧਾਨਗੀ ਹੇਠ ਆਤਮਾ ਸਕੀਮ ਦੀਆਂ ਗਤੀਵਿਧੀਆਂ ਸਬੰਧੀ ਮੀਟਿੰਗ ਹੋਈ , ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡੀ ਆਰ ਭਗਤ ਅਤੇ ਖੇਤੀ ਬਾੜੀ ਵਿਭਾਗ ਅਤੇ ਇਸ ਨਾਲ ਸਬੰਧਤ ਵਿਭਾਗ ਬਾਗਬਾਨੀ , ਭੂਮੀ ਰੱਖਿਆ , ਪਸ਼ੂ ਪਾਲਣ ,ਡੇਅਰੀ ਵਿਕਾਸ, ਮੱਛੀ ਪਾਲਣ , ਜੰਗਲਾਤ , ਮੰਡੀਕਰਨ , ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮੁਖੀਆਂ ਨੇ ਇਸ ਮੀਟਿੰਗ ਵਿਚ ਭਾਗ ਲਿਆ ।
ਇਸ ਮੋਕੇ ਮੀਟਿੰਗ ਵਿਚ ਹਾਜ਼ਰ ਅਧਿਕਾਰੀਆਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਤਰਨਾਚ ਨੇ ਖੇਤੀ ਪ੍ਰਦਰਸ਼ਨੀਆਂ ਵਿਚ ਨਵੀਨਤਮ ਤਕਨੀਕਾਂ ਜਿਵੇ ਟਰੈਂਚ ਵਿਧੀ ਨਾਲ ਗੰਨੇ ਦੀ ਕਾਸ਼ਤ , ਮੱਕੀ ਅਤੇ ਗੰਨੇ ਵਿਚ ਮੂੰਗੀ/ਮਾਂਹ ਦੀ ਇੰਟਰ-ਕਰਾਪਿੰਗ, ਹਲਦੀ ਦੀਆਂ ਵੱਟਾਂ ਤੇ ਬਿਜਾਈ , ਹਲਦੀ ਵਿਚ ਪ੍ਰਾਲੀ ਦੀ ਮਲਚਿੰਗ , ਸੰਗਠਿਤ ਕੀਟ ਪ੍ਰਬੰਧ ਵਿਚ ਮਿੱਤਰ ਕੀੜਿਆਂ ਦੀ ਪਛਾਣ ਅਤੇ ਹੋਰ ਬਿਜਾਈ ਦੇ ਢੰਗਾਂ ਬਾਰੇ ਵਿਚਾਰ ਵਟਾਂਦਰਾਂ ਕੀਤਾ । ਉਨਾਂ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਅਪਨਾਉਣ ਲਈ ਪ੍ਰੇਰਿਤ ਕਰਨ ਲਈ ਵੀ ਕਿਹਾ ।
ਮੁੱਖ ਖੇਤੀਬਾੜੀ ਅਫਸਰ-ਕਮ-ਪ੍ਰੈਜੈਕਟ ਡਾਇਰੈਕਟਰ ( ਆਤਮਾ) ਡਾਂ: ਸਰਬਜੀਤ ਸਿੰਘ ਕੰਧਾਰੀ ਨੇ ਮਿਆਰੀ ਰੂੜੀ ਖਾਦ ਦੀ ਵਰਤੋਂ , ਰੂੜੀ ਖਾਦ ਟਰਨਿੰਗ ਮਸ਼ੀਨ ਨਾਲ ਤਿਆਰ ਕਰਨ ਦੇ ਢੰਗ , ਬਾਇਓ ਖਾਦਾਂ ਦੀ ਵਰਤੋਂ , ਬਾਇਓ ਪੈਸਟੀਸਾਈਡਜ਼ ਦੀ ਵਰਤੋਂ ਨਾਲ ਧਰਤੀ , ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਕੀਤੇ ਬਗੈਰ ਮਿਆਰੀ ਉਤਪਾਦਨ ਕਰਨ ਸਬੰਧੀ ਜਾਣਕਾਰੀ ਦਿੱਤੀ । ਡਿਪਟੀ ਪ੍ਰੋਜੈਕਟ ਡਾਇਰੈਕਟਰ ( ਆਤਮਾ) ਡਾ. ਗੁਰਬਖਸ਼ ਸਿੰਘ ਨੇ ਵੀ ਇਸ ਮੋਕੇ ਤੇ ਆਤਮਾ ਸਕੀਮ ਵਿਚ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ।

No comments:
Post a Comment