ਚੱਬੇਵਾਲ, 5 ਮਾਰਚ: ਸਰਕਾਰੀ ਡਿਸਪੈਂਸਰੀ ਚੱਬੇਵਾਲ ਨੂੰ ਅਪਗਰੇਡ ਕਰਕੇ 10 ਬੈਡ ਵਾਲਾ ਹਸਪਤਾਲ ਬਣਾਇਆ ਜਾਵੇਗਾ ਜਿਸ ਤੇ ਤੇ 25 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਸ੍ਰ: ਸੋਹਨ ਸਿੰਘ ਠੰਡਲ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਨੇ ਅੱਜ ਪਿੰਡ ਚੱਬੇਵਾਲ ਵਿਖੇ ਯੰਗ ਮੈਨ ਸਪੋਰਟਸ ਕਲੱਬ (ਰਜਿ:) ਵੱਲੋਂ ਕਰਵਾਏ ਗਏ 22ਵੇਂ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਹੋਏ ਕੀਤਾ। ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਇੰਚਾਰਜ ਭੂਮੀ ਰੱਖਿਆ ਵਿਭਾਗ ਨਰੇਸ਼ ਗੁਪਤਾ, ਸਰਪੰਚ ਚੱਬੇਵਾਲ ਸੁਰਿੰਦਰ ਪਾਲ ਸਿੰਘ ਸੰਧੂ, ਰਵਿੰਦਰ ਠੰਡਲ ਅਤੇ ਐਸ ਐਚ ਓ ਚੱਬੇਵਾਲ ਲਖਬੀਰ ਸਿੰਘ ਇਸ ਮੌਕੇ ਉਨ੍ਹਾਂ ਦੇ ਨਾਲ ਸਨ।
ਸ੍ਰ: ਠੰਡਲ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਖੇਡਾਂ ਸਾਡੇ ਜੀਵਨ ਦਾ ਅਨਿੰਖੜਵਾਂ ਅੰਗ ਹਨ। ਖੇਡਾਂ ਨਾਲ ਜਿਥੇ ਸਾਨੂੰ ਤੰਦਰੁਸਤੀ ਮਿਲਦੀ ਹੈ, ਉਥੇ ਆਪਸੀ ਭਾਈਚਾਰੇ ਵਿੱਚ ਵੀ ਵਾਧਾ ਹੁੰਦਾ ਹੈ। ਖੇਡਾਂ ਸਾਨੂੰ ਅਨੁਸ਼ਾਸ਼ਨ ਵਿੱਚ ਰਹਿਣਾ ਸਿਖਾਉਂਦੀਆਂ ਹਨ ਅਤੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਵੀ ਦੂਰ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਵੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਜਲਦੀ ਹੀ ਅੰਤਰ ਰਾਸ਼ਟਰੀ ਪੱਧਰ ਦਾ ਦੁਸਰਾ ਵਰਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜੇਤੂ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਜਾ ਰਹੇ ਹਨ। ਇਸ ਮੌਕੇ ਤੇ ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਵੱਖ-ਵੱਖ ਵਿਕਾਸ ਕਾਰਜਾਂ ਲਈ 12 ਲੱਖ ਰੁਪਏ ਦੇ ਚੈਕ ਤਕਸੀਮ ਕੀਤੇ ਜਿਨ੍ਹਾਂ ਵਿੱਚ ਪਿੰਡ ਬਜਰਾਵਰ ਦੇ ਸਰਕਾਰੀ ਸਕੂਲ ਨੂੰ ਮੁਰੰਮਤ ਲਈ 3 ਲੱਖ ਰੁਪਏ, ਬਿਹਾਲਾ ਹਾਈ ਸਕੂਲ ਨੂੰ 4 ਲੱਖ ਰੁਪਏ, ਹਾਰਟਾ ਹਾਈ ਸਕੂਲ ਨੂੰ 4 ਲੱਖ ਰੁਪਏ ਅਤੇ ਜਿਆਣ ਤੇ ਬਿਹਾਲਾ ਸਪੋਰਟਸ ਕਲੱਬ ਨੂੰ 50-50 ਹਜ਼ਾਰ ਰੁਪਏ ਦੇ ਚੈਕ ਸ਼ਾਮਲ ਹਨ। ਇਸ ਮੌਕੇ ਸਪੋਰਟਸ ਕਲੱਬ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਤੇ ਪਿੰਡ ਚੱਬੇਵਾਲ ਦੇ ਸਰਪੰਚ ਸੁਰਿੰਦਰ ਪਾਲ ਸਿੰਘ ਸੰਧੂ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆ ਕਿ 24 ਫਰਵਰੀ ਤੋਂ 5 ਮਾਰਚ 2011 ਤੱਕ ਚਲੇ ਇਸ ਫੁੱਟਬਾਲ ਟੂਰਨਾਮੈਂਟ ਵਿੱਚ ਵੱਖ-ਵੱਖ ਪਿੰਡਾਂ ਦੀਆਂ 38 ਟੀਮਾਂ ਨੇ ਭਾਗ ਲਿਆ। ਬਾਬਾ ਬਲਬੀਰ ਸਿੰਘ ਜੀ ਜਿਆਣ ਵਾਲੇ, ਚੇਅਰਮੈਨ ਬਲਾਕ ਸੰਮਤੀ ਮਾਹਿਲਪੁਰ ਪਰਮਜੀਤ ਸਿੰਘ ਪੰਜੌੜ, ਨਿਰਮਲ ਸਿੰਘ ਭੀਲੋਵਾਲ, ਜਥੇਦਾਰ ਅਵਤਾਰ ਸਿੰਘ ਸੀਣਾ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ।
ਅੱਜ ਦਾ ਫਾਇਨਲ ਮੈਚ ਚੱਕ ਮੱਲਾਂ ਅਤੇ ਚੱਬੇਵਾਲ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਚੱਕ ਮੱਲਾਂ ਦੀ ਟੀਮ 2-0 ਤੇ ਜੇਤੂ ਰਹੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਹਰਬੰਸ ਸਿੰਘ ਹਾਰਟਾ, ਮਾਸਟਰ ਰਛਪਾਲ ਸਿੰਘ, ਪ੍ਰਿੰਸੀਪਲ ਮੰਜੂ ਬਾਲਾ, ਸਾਬਕਾ ਸਰਪੰਚ ਮੋਹਣ ਸਿੰਘ, ਅਸ਼ੋਕ ਕੁਮਾਰ ਸਰਪੰਚ ਖਨੂਰ, ਅਮਰਜੀਤ ਸਿੰਘ, ਸ੍ਰ: ਮੋਹਨ ਸਿੰਘ, ਸਰਪੰਚ ਹੰਦੋਵਾਲ ਨਿਰਮਲ ਸਿੰਘ , ਸਰਪੰਚ ਬਡਿਆਲਾ, ਡਾ ਆਸਾ ਸਿੰਘ, ਸੁਰਿੰਦਰ ਸਿੰਘ ਸ਼ਿੰਦਾ ਠੱਕਰਵਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ।

No comments:
Post a Comment