ਨਵੀਂ ਕਮੇਟੀ ਦਾ ਗਠਨ
ਤਲਵਾੜਾ, 16 ਮਾਰਚ: ਅੱਜ ਇੱਥੇ ਬੀ. ਬੀ. ਐਮ. ਬੀ. ਇੰਪਲਾਈਜ਼ ਯੂਨੀਅਨ ਏਟਕ ਦਾ ਦੋ ਦਿਨਾਂ ਕੌਮੀ ਇਜਲਾਸ ਬੜੇ ਜੋਸ਼ੋ ਖਰੋਸ਼ ਨਾਲ ਮੁਕੰਮਲ ਹੋਇਆ ਜਿਸ ਵਿਚ ਦੇਸ਼ ਦੇ ਚਾਰ ਰਾਜਾਂ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਪੰਡੋਹ, ਸਲਾਪੜ, ਸੁੰਦਰਨਗਰ, ਕੋਟਲਾ, ਗੰਗੂਵਾਲ, ਨੰਗਲ, ਤਲਵਾੜਾ, ਜਮਾਲਪੁਰ, ਜ¦ਧਰ, ਪਟਿਆਲਾ, ਸੰਗਰੂਰ, ਬਰਨਾਲਾ, ਚੰਡੀਗੜ੍ਹ, ਧੂੜਕੋਟ, ਜਗਾਧਰੀ, ਕੁਰਕਸ਼ੇਤਰ, ਪਾਨੀਪਤ, ਭਵਾਨੀ, ਹਿਸਾਰ, ਦਾਦਰੀ, ਬਲਬਗੜ੍ਹ, ਨਰੇਲਾ ਆਦਿ 26 ਸਟੇਸ਼ਨਾਂ ਤੋਂ ਡੈਲੀਗੇਟਾਂ ਨੇ ਭਾਗ ਲਿਆ। ਇਸ ਮੌਕੇ ਮੁਲਾਜਮਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਵਿਚਾਰ ਚਰਚਾ ਉਪਰੰਤ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਸ. ਗੁਰਨਾਮ ਸਿੰਘ ਔਲਖ ਨੂੰ ਪ੍ਰਧਾਨ ਅਤੇ ਮੋਹਲ ਲਾਲ ਵਰਮਾ ਜਨਰਲ ਸਕੱਤਰ, ਉਮੇਸ਼ ਚੰਦ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਮੀਤ ਜਨਰਲ ਸਕੱਤਰ, ਅਸ਼ੋਕ ਕੁਮਾਰ ਖਜਾਨਚੀ, ਵਿਨੋਦ ਕੁਮਾਰ ਦਫਤਰ ਸਕੱਤਰ ਅਤੇ ਦਵਿੰਦਰ ਸਿੰਘ ਗਿੱਲ ਨੂੰ ਸਲਾਹਕਾਰ ਥਾਪੇ ਗਏ। ਕੇਂਦਰੀ ਕਮੇਟੀ ਵੱਲੋਂ ਸਰਵਸੰਮਤੀ ਨਾਲ ਪਾਸ ਕੀਤੇ ਮਤਿਆਂ ਵਿਚ ਦਿਹਾੜੀਦਾਰ ਕਾਮਿਆਂ ਨੂੰ ਲਗਾਤਾਰ ਰੁਜਗਾਰ ਦਿਵਾਉਣਾ, ¦ਮੇ ਸਮੇਂ ਤੋਂ ਲੱਗੇ ਦਿਹਾੜੀਦਾਰ ਕਾਮਿਆਂ ਨੂੰ ਰੈਗੁਲਰ ਕਰਨਾ, ਪਾਰਟ ਟਾਈਮ ਅਤੇ 89 ਦਿਨਾਂ ਤੇ ਰੱਖੇ ਕਰਮੀਆਂ ਨੂੰ ਲਗਾਤਾਰ ਰੁਜਗਾਰ ਦਿਵਾਉਣਾ, ਬੀ. ਸੀ. ਬੀ. ਸੇਵਾ ਨੂੰ ਸਾਰੇ ਲਾਭਾਂ ਨਾਲ ਜੋੜਨਾ, ਉਤਪਾਦਨ ਬੋਨਸ, ਬੀ ਸੀ ਏ 7.5 ਕਰਵਾਉਣਾ, ਮੌਜੂਦਾ ਭੱਤਿਆਂ ਵਿਚ ਸੋਧ, ਸੋਧੀਆਂ ਤਨਖਾਹਾਂ ਅਤੇ ਬਕਾਇਆਂ ਦਾ ਭੁਗਤਾਨ ਕਰਾਉਣਾ, ਜੀਰੋ ਬੈਲੇਂਸ ਬਜਟਿੰਗ ਪ੍ਰਥਾ ਬੰਦ ਕਰਾਉਣਾ, ਸੇਵਾ ਮੁਕਤੀ ਉਪਰੰਤ ਪੁਨਰ ਨਿਯੁਕਤੀ ਬੰਦ ਕਰਾਉਣਾ ਤੇ ਬੇਰੁਜਗਾਰਾਂ ਨੂੰ ਰੋਜਗਾਰ ਦਿਵਾਉਣਾ, ਨਿੱਜਕਰਨ ਤੇ ਸਕੂਲਾਂ ਵਿਚ ਫੀਸਾਂ ਦੇ ਵਾਧੇ ਨੂੰ ਬੰਦ ਕਰਨਾ ਆਦਿ ਸ਼ਾਮਿਲ ਹਨ। ਇਜਲਾਸ ਨੂੰ ਸੰਬੋਧਨ ਕਰਦਿਆਂ ਨਵ ਨਿਯੁਕਤ ਪ੍ਰਧਾਨ ਸ. ਗੁਰਨਾਮ ਸਿੰਘ ਔਲਖ ਤੇ ਜਨਰਲ ਸਕੱਤਰ ਮੋਹਨ ਲਾਲ ਵਰਮਾ ਨੇ ਐਲਾਨ ਕੀਤਾ ਕਿ ਕਰਮਚਾਰੀਆਂ ਦੀਆਂ ਉਕਤ ਮੰਗਾਂ ਨਾ ਮੰਨੇ ਜਾਣ ਸੂਰਤ ਵਿਚ ਬੀ. ਬੀ. ਐਮ. ਬੀ. ਤੇ ਸਾਰੇ 26 ਸਟੇਸ਼ਨਾਂ ਤੇ 4 ਮਈ ਨੂੰ ਇਕ ਦਿਨਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਤਲਵਾੜਾ ਯੂਨਿਟ ਦੇ ਪ੍ਰਧਾਨ ਅਸ਼ੋਕ ਕੁਮਾਰ, ਸਕੱਤਰ ਸੰਸਾਰ ਚੰਦ, ਮਦਨ ਲਾਲ, ਦਰਬਾਰਾ ਸਿੰਘ, ਸੁਰਿੰਦਰਪਾਲ, ਤਿਲਕ ਰਾਜ ਸ਼ਰਮਾ, ਸਤਨਾਮ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ ਆਦਿ ਹਾਜਰ ਸਨ।

No comments:
Post a Comment