ਹੁਸ਼ਿਆਰਪੁਰ 22 ਮਾਰਚ : ਸਿਹਤ ਵਿਭਾਗ ਹੁਸ਼ਿਆਰਪੁਰ ਵਲੋ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ 8 ਮਾਰਚ ਤੋ ਸ਼ੁਰੂ ਕੀਤੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਅੱਜ ਸਮਾਪਤੀ ਸਮਾਰੋਹ ਬੀ ਐਡ ਕਾਲਜ ਹੁਸ਼ਿਆਰਪੁਰ ਵਿਖੇ ਸਿਵਲ ਸਰਜਨ ਹੁਸ਼ਿਆਰਪੁਰ ਡਾ : ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ , ਜਿਸ ਵਿਚ ਕੈਬਨਿਟ ਮਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ । ਪ੍ਰਧਾਨ ਡੀ ਏ ਵੀ ਮੈਨੇਜ਼ਮੈਟ ਕਮੇਟੀ ਡਾ: ਅਨੁਪ ਕੁਮਾਰ , ਜਿਲਾ ਸਿਹਤ ਅਫਸਰ ਡਾ: ਯਸ਼ ਮਿੱਤਰਾ , ਜਿਲਾ ਟੀਕਾਕਰਨ ਅਫਸਰ ਡਾ: ਅਜੈ ਬੱਗਾ , ਡਾ: ਸਰਦੂਲ ਸਿੰਘ , ਜਿਲਾ ਮਾਸ ਮੀਡੀਆ ਅਫਸਰ ਸ੍ਰੀਮਤੀ ਮਨਮੋਹਨ ਕੋਰ, ਪ੍ਰਿਸੀਪਲ ਬੀ ਐਡ ਕਾਲਜ ਡਾ: ਗੁਰਵਿੰਦਰ ਕੌਰ , ਸੈਕਟਰੀ ਮੈਨੇਜਮੈਟ ਕਮੇਟੀ ਡੀ ਐਲ ਆਨੰਦ , ਡਾ: ਡੀ ਬੀ ਕਪੂਰ , ਜਰਨਲ ਸਕੱਤਰ ਭਾਜਪਾ ਸ੍ਰੀ ਕਮਲਜੀਤ ਸੇਤੀਆ ਅਤੇ ਬੀ ਐਡ ਕਾਲਜ ਦੇ ਵਿਦਿਆਰਥੀ ਵੀ ਇਸ ਮੋਕੇ ਤੇ ਹਾਜ਼ਰ ਸਨ ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਔਰਤ ਨੂੰ ਬਰਾਬਰ ਦਾ ਮਾਣ ਦੇਣਾ ਅਤੇ ਅਜਿਹਾ ਮਾਹੋਲ ਸਿਰਜਣਾ ਜਿੱਥੇ ਔਰਤ ਆਪ ਹੀ ਆਪਣੀ ਬੇਟੀ ਦੇ ਹੱਕਾਂ ਉਤੇ ਪਹਿਰਾ ਦੇਵੇ , ਜਦੋ ਤੱਕ ਅਜਿਹਾ ਸੰਭਵ ਨਹੀ ਮਾਦਾ ਭਰੂਣ ਹੱਤਿਆ ਕਦੇ ਨਹੀ ਰੁਕ ਸਕਦੀ । ਉਨਾਂ ਕਿਹਾ ਕਿ ਕਾਨੂੰਨ ਦੇ ਨਾਲ ਸਭ ਕੁੱਝ ਨਹੀ ਕੀਤਾ ਜਾ ਸਕਦਾ ਜਦੋ ਤੱਕ ਲੋਕ ਲੜਕੀਆਂ ਪ੍ਰਤੀ ਆਪਣੀ ਸਾਕਾਰਾਤਮਕ ਸੋਚ ਨਹੀ ਰੱਖਦੇ ਇਸ ਦੇ ਨਾਲ ਹੀ ਉਨਾਂ ਜਾਣਕਾਰੀ ਦਿਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋ ਪਿਛਲੇ ਸਾਲ ਉਨਾਂ 10 ਪੰਚਾਇਤਾਂ ਨੂੰ ਜਿਨਾਂ ਦਾ ਲੜਕਿਆਂ ਨਾਲੋ ਲਿੰਗ ਅਨੁਪਾਤ ਵੱਧ ਸੀ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ । ਉਨਾਂ ਲੜਕੀਆਂ ਨੂੰ ਆਪਣੇ ਕੈਰੀਅਰ ਦੇ ਨਾਲ ਨਾਲ ਆਪਣੀ ਸਿਹਤ ਵੱਲ ਖਾਸ ਤੋਰ ਤੇ ਐਚ ਆਈ ਵੀ ਏਡਜ਼ ਵੱਲ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ ।
ਸਿਵਲ ਸਰਜਨ ਡਾਂ: ਸ਼ਾਮ ਲਾਲ ਮਹਾਜਨ ਨੇ ਆਪਣੇ ਸੰਬੋਧਨ ਦੋਰਾਨ ਕਿਹਾ ਕਿ ਲੜਕੀਆਂ ਦੋ ਘਰਾਂ ਨੂੰ ਰੋਸ਼ਨ ਕਰਨ ਵਾਲਾ ਚਿਰਾਗ ਹੁੰਦੀਆਂ ਹਨ । ਕੁਦਰਤ ਨੇ ਔਰਤ ਜਾਤ ਨੂੰ ਇੰਨਸਾਨੀ ਜੂਨ ਦੀ ਰਚਣਹਾਰ ਬਣਾ ਕੇ ਭੇਜਿਆ ਪਰ ਜੁਲਮ ਦੀ ਹੱਦ ਵੇਖੋ ਕਿ ਮਰਦ ਵਲੋ ਉਸੇ ਔਬਤ ਜਾਤ ਦਾ ਘਾਣ ਕਰਦਿਆਂ ਕਈ ਸਦੀਆਂ ਬੀਤਣ ਦੇ ਬਾਵਜੂਦ ਕਿਤੇ ਬਰਾਬਰੀ ਵਰਗੀ ਗੱਲ ਨਜ਼ਰ ਨਹੀ ਆਉਦੀ । ਉਨਾਂ ਕਿਹਾ ਕਿ ਲੜਕੀਆਂ ਨੂੰ ਲੜਕਿਆਂ ਬਰਾਬਰ ਅਧਿਕਾਰ ਹੋਣੇ ਬਹੁਤ ਜਰੂਰੀ ਹਨ । ਕੁਦਰਤ ਨੇ ਤਾਂ ਲੜਕੇ ਅਤੇ ਲੜਕੀਆਂ ਵਿਚ 105: 100 ਦਾ ਅਨੁਪਾਤ ਰੱਖਿਆ ਸੀ ਪਰ ਅਜੋਕੇ ਸਮੇ ਵੀ ਭਰੂਣ ਹੱਤਿਆ ਕਾਰਨ ਇਸ ਦਾ ਸੰਤੁਲਨ ਵਿਗੜ ਗਿਆ ਹੈ, ਜੇਕਰ ਇਸੇ ਤਰਾਂ ਅਸੰਤੁਲਨ ਰਿਹਾ ਤਾਂ ਯੂਨੀਸੈਫ ਦੀ ਰਿਪੋਰਟ ਮੁਤਾਬਿਕ ਆਉਣ ਵਾਲੇ 15 ਸਾਲਾਂ ਬਾਅਦ 60 ਲੱਖ ਪੰਜਾਬੀ ਮੁੰਡੇ ਕੁਆਰੇ ਰਹਿਣਗੇ ।
ਸ੍ਰੀਮਤੀ ਪਰਮਜੀਤ ਕੋਰ ਜਿਨਾਂ ਨੇ ਨੇਤਰਦਾਨ ਮੁਹਿੰਮ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਲੋਕਾਂ ਨੂੰ ਵੱਧ ਤੋ ਵੱਧ ਨੇਤਰਦਾਨ ਕਰਨ ਲਈ ਪ੍ਰੇਰਿਤ ਕੀਤਾ ਨੂੰ ਵੀ ਇਸ ਮੋਕੇ ਤੇ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ ਨੇ ਸਨਮਾਨਿਤ ਕੀਤਾ । ਡਾ: ਅਜੇ ਬੱਗਾ , ਡਾ: ਸਰਦੂਲ ਸਿੰਘ, ਡਾ: ਡੀ ਬੀ ਕਪੂਰ,ਡਾ: ਅਨੁਪ ਕੁਮਾਰ, ਡਾ: ਗੁਰਵਿੰਦਰ ਕੋਰ ਅਤੇ ਸ੍ਰੀਮਤੀ ਮਨਮੋਹਨ ਕੋਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਮਿਸ ਮੋਨਿਕਾ ਨੇ ਮਾਦਾ ਭਰੂਣ ਹੱਤਿਆ ਤੇ ਕਵਿਤਾ ਪੇਸ਼ ਕੀਤੀ ।

No comments:
Post a Comment